ਡੇਰਾਬੱਸੀ ਦੇ ਕੂੜਾਂਵਾਲਾ ’ਚ ਗੈਰ-ਕਾਨੂੰਨੀ ਕਬਾੜ ਦੇ ਡੰਪ ਕਾਰਨ ਫੈਲ ਰਿਹਾ ਪ੍ਰਦੂਸ਼ਣ
ਡੇਰਾਬੱਸੀ, 17 ਅਗਸਤ (ਰਣਬੀਰ ਸਿੰਘ ਪੜ੍ਹੀ)-ਡੇਰਾਬੱਸੀ ਦੇ ਪਿੰਡ ਕੂੜਾਂਵਾਲਾ ਵਿਖੇ ਉਦਯੋਗਿਕ ਖੇਤਰ ’ਚ ਐਮਪਾਇਰ ਫੈਕਟਰੀਆਂ ਦੇ ਨੇੜੇ ਗੈਰ-ਕਾਨੂੰਨੀ ਤੌਰ ’ਤੇ ਲਗਾਏ ਕਬਾੜ ਦੇ ਡੰਪ ਕਾਰਨ ਆਸ-ਪਾਸ ਦੇ ਇਲਾਕੇ ’ਚ ਭਾਰੀ ਗੰਦਗੀ ਤੇ ਪ੍ਰਦੂਸ਼ਣ ਫੈਲ ਰਿਹਾ ਹੈ। ਇਸ ਕਾਰਨ ਸਥਾਨਕ ਉਦਯੋਗਪਤੀਆਂ, ਉਥੇ ਕੰਮ ਕਰਦੇ ਕਰਮਚਾਰੀਆਂ ਤੇ ਆਮ ਲੋਕਾਂ ਨੂੰ ਗੰਭੀਰ ਸਿਹਤ ਸਮੱਸਿਆਵਾਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ।
ਡੇਰਾਬੱਸੀ, 17 ਅਗਸਤ (ਰਣਬੀਰ ਸਿੰਘ ਪੜ੍ਹੀ)-ਡੇਰਾਬੱਸੀ ਦੇ ਪਿੰਡ ਕੂੜਾਂਵਾਲਾ ਵਿਖੇ ਉਦਯੋਗਿਕ ਖੇਤਰ ’ਚ ਐਮਪਾਇਰ ਫੈਕਟਰੀਆਂ ਦੇ ਨੇੜੇ ਗੈਰ-ਕਾਨੂੰਨੀ ਤੌਰ ’ਤੇ ਲਗਾਏ ਕਬਾੜ ਦੇ ਡੰਪ ਕਾਰਨ ਆਸ-ਪਾਸ ਦੇ ਇਲਾਕੇ ’ਚ ਭਾਰੀ ਗੰਦਗੀ ਤੇ ਪ੍ਰਦੂਸ਼ਣ ਫੈਲ ਰਿਹਾ ਹੈ। ਇਸ ਕਾਰਨ ਸਥਾਨਕ ਉਦਯੋਗਪਤੀਆਂ, ਉਥੇ ਕੰਮ ਕਰਦੇ ਕਰਮਚਾਰੀਆਂ ਤੇ ਆਮ ਲੋਕਾਂ ਨੂੰ ਗੰਭੀਰ ਸਿਹਤ ਸਮੱਸਿਆਵਾਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਇਸ ਸੰਬੰਧੀ ਕੇ. ਐਨ. ਇੰਡਸਟਰੀ ਦੇ ਮਾਲਕ ਮਨਜੀਤ ਸਿੰਘ ਨੇ ਦੱਸਿਆ ਕਿ ਉਨ੍ਹਾਂ ਦੀ ਫੈਕਟਰੀ ਦੇ ਰਸਤੇ ’ਚ ਵਿਜੇ ਸਿਆਲ ਨਾਮਕ ਕਬਾੜੀਏ ਵਲੋਂ ਗੈਰ-ਕਾਨੂੰਨੀ ਢੰਗ ਨਾਲ ਕਬਾੜ ਤੇ ਕੂੜਾ ਡੰਪ ਕੀਤਾ ਗਿਆ ਹੈ, ਜਿਥੇ ਇਸ ਨੂੰ ਅੱਗ ਨਾਲ ਜਲਾਇਆ ਜਾਂਦਾ ਆ ਰਿਹਾ ਹੈ, ਜਿਸ ਕਰਕੇ ਇਥੇ ਆਸ ਪਾਸ ਦੇ ਲੋਕਾਂ ਨੂੰ ਭਾਰੀ ਪ੍ਰੇਸ਼ਾਨੀਆਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਇਸ ਗੰਦਗੀ ਤੇ ਪ੍ਰਦੂਸ਼ਿਤ ਵਾਤਾਵਰਨ ਕਾਰਨ ਆਸ-ਪਾਸ ਦਾ ਮਾਹੌਲ ਬੇਹੱਦ ਖਰਾਬ ਹੋ ਚੁੱਕਾ ਹੈ। ਮਨਜੀਤ ਸਿੰਘ ਨੇ ਖੁਲਾਸਾ ਕੀਤਾ ਕਿ ਇਸ ਪ੍ਰਦੂਸ਼ਣ ਦੇ ਚੱਲਦਿਆਂ ਉਨ੍ਹਾਂ ਦੀ ਫੈਕਟਰੀ ਦੀ ਇਕ ਮਹਿਲਾ ਕਰਮਚਾਰੀ ਬਿਮਾਰ ਹੋ ਗਈ ਹੈ। ਉਸ ਦੇ ਰੈੱਡ ਬਲੱਡ ਸੈੱਲ (ਸੈੱਲ ਰੇਟ) ਕਾਫੀ ਘੱਟ ਗਏ ਹਨ, ਜਿਸ ਕਾਰਨ ਉਹ ਪਿਛਲੇ ਇਕ ਮਹੀਨੇ ਤੋਂ ਕੰਮ ’ਤੇ ਨਹੀਂ ਆ ਸਕੀ। ਉਨ੍ਹਾਂ ਦੱਸਿਆ ਕਿ ਆਸ-ਪਾਸ ਦੀਆਂ ਹੋਰ ਫੈਕਟਰੀਆਂ ਦੇ ਲੋਕ ਅਤੇ ਰਾਹਗੀਰ ਵੀ ਇਸ ਗੰਦਗੀ ਤੋਂ ਭਾਰੀ ਦੁਖੀ ਹਨ। ਪੀੜਤ ਫੈਕਟਰੀ ਮਾਲਕਾਂ ਨੇ ਪ੍ਰਦੂਸ਼ਣ ਕੰਟਰੋਲ ਬੋਰਡ ਅਤੇ ਸਥਾਨਕ ਪ੍ਰਸ਼ਾਸਨ ਤੋਂ ਗੁਹਾਰ ਲਗਾਈ ਹੈ ਕਿ ਰਸਤੇ ’ਚੋਂ ਇਸ ਗੈਰ-ਕਾਨੂੰਨੀ ਕਬਾੜ ਨੂੰ ਤੁਰੰਤ ਹਟਵਾਇਆ ਜਾਵੇ। ਇਸ ਸੰਬੰਧੀ ਪ੍ਰਦੂਸ਼ਣ ਕੰਟਰੋਲ ਬੋਰਡ ਦੀ ਐਕਸੀਅਨ ਕਵਲਦੀਪ ਕੌਰ ਨੇ ਆਖਿਆ ਕਿ ਉਹ ਕੱਲ੍ਹ ਹੀ ਮੌਕੇ ਦਾ ਦੌਰਾ ਕਰਵਾ ਕੇ ਉਕਤ ਕਵਾੜੀ ਦੇ ਖ਼ਿਲਾਫ਼ ਕਾਨੂੰਨੀ ਕਾਰਵਾਈ ਕਰਵਾਉਣਗੇ।