20-08-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 20-08-2026

ਰਸਤਾ ਖਾਲੀ ਕਰਵਾਉਣ ਨੂੰ ਲੈ ਕੇ ਹੋਈ ਤਕਰਾਰ ’ਤੇ ਪ੍ਰਾਪਰਟੀ ਕਾਰੋਬਾਰੀ ’ਤੇ ਹਮਲਾ

ਐੱਸ. ਏ.

Ad Position 21
No active advertisement
ਅਜੀਤ ਡੈਸਕ 20-08-2026
ਐੱਸ. ਏ. ਐੱਸ. ਨਗਰ, 19 ਅਗਸਤ (ਕਪਿਲ ਵਧਵਾ)- ਜਗਤਪੁਰਾ ਵਿਖੇ ਰਸਤੇ ‘ਚ ਖੜ੍ਹੇ ਵਾਹਨਾਂ ਨੂੰ ਹਟਾਉਣ ਨੂੰ ਲੈ ਕੇ ਹੋਈ ਤਕਰਾਰ ਤੋਂ ਅਗਲੇ ਦਿਨ ਪ੍ਰਾਪਰਟੀ ਕਾਰੋਬਾਰੀ ‘ਤੇ ਬੇਸਬਾਲ ਬੈਟ ਨਾਲ ਹਮਲਾ ਕਰਨ ਦਾ ਮਾਮਲਾ ਸਾਹਮਣੇ ਆਇਆ ਹੈ। ਥਾਣਾ ਸੋਹਾਣਾ ਪੁਲਿਸ ਨੇ ਸ਼ਿਕਾਇਤਕਰਤਾ ਰਣਜੀਤ ਸਿੰਘ ਦੇ ਬਿਆਨਾਂ ‘ਤੇ ਜਗਤਪੁਰਾ ਵਾਸੀ ਵਿੱਕੀ ਅਤੇ ਬਲਜੀਤ ਸਿੰਘ ਖ਼ਿਲਾਫ਼ ਕੇਸ ਦਰਜ ਕੀਤਾ ਹੈ। ਸ਼ਿਕਾਇਤ ਮੁਤਾਬਕ 15 ਅਗਸਤ ਨੂੰ ਰਣਜੀਤ ਸਿੰਘ ਆਪਣੀ ਧੀ ਨਵਜੋਤ ਕੌਰ ਨਾਲ ਕਾਰ ‘ਚ ਘਰ ਜਾ ਰਿਹਾ ਸੀ। ਜਗਤਪੁਰਾ ‘ਚ ਰਸਤੇ ਦੇ ਇਕ ਪਾਸੇ ਆਟੋ ਅਤੇ ਦੂਜੇ ਪਾਸੇ ਹੋਰ ਵਾਹਨ ਖੜ੍ਹੇ ਹੋਣ ਕਾਰਨ ਉਸ ਨੇ ਆਟੋ ਹਟਾਉਣ ਲਈ ਕਿਹਾ, ਜਿਸ ਨੂੰ ਲੈ ਕੇ ਆਟੋ ਚਾਲਕ ਨਾਲ ਤਕਰਾਰ ਹੋ ਗਈ। ਬਾਅਦ ‘ਚ ਵਾਹਨ ਹਟਣ ‘ਤੇ ਉਹ ਧੀ ਨਾਲ ਘਰ ਚਲਾ ਗਿਆ। ਰਣਜੀਤ ਸਿੰਘ ਅਨੁਸਾਰ 17 ਅਗਸਤ ਨੂੰ ਸਵੇਰੇ ਕਰੀਬ ਸਾਢੇ 10 ਵਜੇ ਉਹ ਸਕੂਟੀ ‘ਤੇ ਦਫ਼ਤਰ ਜਾ ਰਿਹਾ ਸੀ ਤਾਂ ਗੁਰਦੁਆਰਾ ਸਾਹਿਬ ਦੀ ਪਿਛਲੀ ਸਾਈਡ ਗੰਦੇ ਨਾਲੇ ਦੇ ਪੁਲ ਤੋਂ ਪਹਿਲਾਂ ਵਿੱਕੀ ਤੇ ਬਲਜੀਤ ਰਸਤੇ ‘ਚ ਖੜ੍ਹੇ ਮਿਲੇ। ਦੋਸ਼ ਹੈ ਕਿ ਬਲਜੀਤ ਨੇ ਉਸ ਨੂੰ ਲਲਕਾਰਿਆ, ਜਦਕਿ ਵਿੱਕੀ ਨੇ ਬੇਸਬਾਲ ਬੈਟ ਨਾਲ ਉਸ ਦੇ ਸਿਰ ‘ਤੇ ਵਾਰ ਕਰ ਦਿੱਤਾ। ਸੜਕ ‘ਤੇ ਡਿੱਗਣ ਤੋਂ ਬਾਅਦ ਉਸ ਦੀ ਪਿੱਠ ‘ਤੇ ਵੀ ਕਈ ਵਾਰ ਕੀਤੇ ਗਏ। ਜ਼ਖ਼ਮੀ ਰਣਜੀਤ ਸਿੰਘ ਨੂੰ ਇਲਾਜ ਲਈ ਜੀ.ਐੱਮ.ਸੀ.ਐੱਚ.-32 ਚੰਡੀਗੜ੍ਹ ਵਿਖੇ ਦਾਖ਼ਲ ਕਰਵਾਇਆ ਗਿਆ। ਹਸਪਤਾਲ ‘ਚ ਬਿਆਨ ਦਰਜ ਕਰਨ ਉਪਰੰਤ ਪੁਲਿਸ ਨੇ ਦੋਵਾਂ ਮੁਲਜ਼ਮਾਂ ਖ਼ਿਲਾਫ਼ ਮਾਮਲਾ ਦਰਜ ਕਰਕੇ ਜਾਂਚ ਸ਼ੁਰੂ ਕਰ ਦਿੱਤੀ ਹੈ।
Ad Position 22
No active advertisement
ਪਿਛਲੀ ਖ਼ਬਰ ਨੌਜਵਾਨਾਂ ਦੀ ਸਰਗਰਮ ਰਾਜਨੀਤੀ ’ਚ ਭਾਗੀਦਾਰੀ ਸਮਾਜ ਦੇ ਭਲੇ ਲਈ ਅਹਿਮ-ਖੇੜਾ ਅਗਲੀ ਖ਼ਬਰ ਸਨਟੈੱਕ ਸਿਟੀ ਹਵਾਲਾ ਰਾਸ਼ੀ ਮਾਮਲੇ ’ਚ ਅਜੈ ਸਹਿਗਲ ਦੀਆਂ ਦੋਵੇਂ ਜ਼ਮਾਨਤ ਅਰਜ਼ੀਆਂ ਖਾਰਜ਼
Ad Position 24