23-08-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 24-08-2026

ਖੇਡ ਮੰਤਰੀ ਗੌਰਵ ਗੌਤਮ ਦੀ ਅਨੋਖੀ ਪਹਿਲ ‘ਖੇਲ-ਪੇ-ਚਰਚਾ’ ਅੱਜ ਤੋਂ ਹੋਵੇਗੀ ਸ਼ੁਰੂ

ਚੰਡੀਗੜ੍ਹ, 23 ਅਗਸਤ (ਰਾਮ ਸਿੰਘ ਬਰਾੜ)- ਹਰਿਆਣਾ ਨੂੰ ਦੇਸ਼ ਦੀ ਖੇਡ ਸ਼ਕਤੀ ਵਜੋ ਹੋਰ ਵੱਧ ਮਜ਼ਬੂਤ ਬਣਾਉਣ ਤੇ ਸੂਬੇ ਦੇ ਖਿਡਾਰੀਆਂ ਨੂੰ ਖੇਡ ਵਿਗਿਆਨ, ਵਿਗਿਆਨਕ ਸਿਖਲਾਈ, ਬਿਹਤਰ ਪੋਸ਼ਣ, ਮਾਨਸਿਕ ਮਜ਼ਬੂਤੀ, ਸੱਟਾਂ ਤੋਂ ਬਚਾਅ, ਸਵੱਛ ਖੇਡ ਅਤੇ ਸਰਕਾਰ ਦੀਆਂ ਖੇਡ ਯੋਜਨਾਵਾਂ ਤੇ ਨੀਤੀਆਂ ਦੀ ਵਿਆਪਕ ਜਾਣਕਾਰੀ ਉਪਲਬਧ ਕਰਵਾਉਣ ਦੀ ਦਿਸ਼ਾ ਵਿਚ ਸੂਬੇ ਦੇ ਖੇਡ ਅਤੇ ਯੁਵਾ ਮਾਮਲੇ ਮੰਤਰੀ ਗੌਰਵ ਗੌਤਮ ਇੱਕ ਇਤਿਹਾਸਕ ਮੁਹਿੰਮ ਦੀ ਸ਼ੁਰੂਆਤ ਕਰਨ ਜਾ ਰਹੇ ਹਨ। ‘ਖੇਲ-ਪੇ-ਚਰਚਾ: ਖਿਡਾਰੀਆਂ ਕੇ ਸੰਗ’ ਨਾਮਕ ਇਸ ਅਨੋਖੀ ਪਹਿਲ ਦਾ ਰਸਮੀ ਆਗਾਜ਼ 24 ਅਗਸਤ ਨੂੰ ਚੌਧਰੀ ਰਣਬੀਰ ਸਿੰਘ ਯੂਨੀਵਰਸਿਟੀ ਤੋਂ ਹੋਵੇਗਾ।

Ad Position 21
No active advertisement
ਅਜੀਤ ਡੈਸਕ 24-08-2026
ਚੰਡੀਗੜ੍ਹ, 23 ਅਗਸਤ (ਰਾਮ ਸਿੰਘ ਬਰਾੜ)- ਹਰਿਆਣਾ ਨੂੰ ਦੇਸ਼ ਦੀ ਖੇਡ ਸ਼ਕਤੀ ਵਜੋ ਹੋਰ ਵੱਧ ਮਜ਼ਬੂਤ ਬਣਾਉਣ ਤੇ ਸੂਬੇ ਦੇ ਖਿਡਾਰੀਆਂ ਨੂੰ ਖੇਡ ਵਿਗਿਆਨ, ਵਿਗਿਆਨਕ ਸਿਖਲਾਈ, ਬਿਹਤਰ ਪੋਸ਼ਣ, ਮਾਨਸਿਕ ਮਜ਼ਬੂਤੀ, ਸੱਟਾਂ ਤੋਂ ਬਚਾਅ, ਸਵੱਛ ਖੇਡ ਅਤੇ ਸਰਕਾਰ ਦੀਆਂ ਖੇਡ ਯੋਜਨਾਵਾਂ ਤੇ ਨੀਤੀਆਂ ਦੀ ਵਿਆਪਕ ਜਾਣਕਾਰੀ ਉਪਲਬਧ ਕਰਵਾਉਣ ਦੀ ਦਿਸ਼ਾ ਵਿਚ ਸੂਬੇ ਦੇ ਖੇਡ ਅਤੇ ਯੁਵਾ ਮਾਮਲੇ ਮੰਤਰੀ ਗੌਰਵ ਗੌਤਮ ਇੱਕ ਇਤਿਹਾਸਕ ਮੁਹਿੰਮ ਦੀ ਸ਼ੁਰੂਆਤ ਕਰਨ ਜਾ ਰਹੇ ਹਨ। ‘ਖੇਲ-ਪੇ-ਚਰਚਾ: ਖਿਡਾਰੀਆਂ ਕੇ ਸੰਗ’ ਨਾਮਕ ਇਸ ਅਨੋਖੀ ਪਹਿਲ ਦਾ ਰਸਮੀ ਆਗਾਜ਼ 24 ਅਗਸਤ ਨੂੰ ਚੌਧਰੀ ਰਣਬੀਰ ਸਿੰਘ ਯੂਨੀਵਰਸਿਟੀ ਤੋਂ ਹੋਵੇਗਾ। ਇਸ ਮੌਕੇ ਸੂਬੇ ਭਰ ਦੇ ਪ੍ਰਮੁੱਖ ਖਿਡਾਰੀ, ਕੋਚ, ਸਰੀਰਕ ਸਿੱਖਿਆ ਅਧਿਆਪਕ, ਖੇਡ ਮਾਹਰ ਅਤੇ ਖੇਡ ਵਿਭਾਗ ਦੇ ਸੀਨੀਅਰ ਅਧਿਕਾਰੀ ਇੱਕ ਮੰਚ ਉੱਤੇ ਇਕੱਠਾ ਹੋਣਗੇ। ਮੰਤਰੀ ਨੇ ਦੱਸਿਆ ਕਿ ‘ਖੇਡ-ਪੇ-ਚਰਚਾ’ ਮੁਹਿੰਮ ਨੂੰ ਪੜਾਅਵਾਰ ਢੰਗ ਨਾਲ ਹਰਿਆਣਾ ਦੇ ਸਾਰੇ 23 ਜ਼ਿਲ੍ਹਿਆਂ ਵਿੱਚ ਆਯੋਜਿਤ ਕੀਤਾ ਜਾਵੇਗਾ। ਖੇਡ ਮੰਤਰੀ ਗੌਰਵ ਗੌਤਮ ਨੇ ਕਿਹਾ ਕਿ ਹਰਿਆਣਾ ਦਾ ਹਰ ਖਿਡਾਰੀ ਕੇਵਲ ਤਗ਼ਮਾ ਜਿੱਤਣ ਵਾਲਾ ਅਥਲੀਟ ਹੀ ਨਾ ਬਣੇ, ਸਗੋਂ ਉਹ ਵਿਗਿਆਨਕ ਦ੍ਰਿਸ਼ਟੀਕੋਣ ਤੋਂ ਜਾਗਰੂਕ ਅਤੇ ਸਸ਼ਕਤ ਵੀ ਬਣੇ। ਸਾਡਾ ਟੀਚਾ ਰਾਜ ਦੀਆਂ ਖੇਡ ਪ੍ਰਤਿਭਾਵਾਂ ਨੂੰ ‘ਟੈਲੈਂਟ ਤੋਂ ਐਕਸੀਲੈਂਸ’ ਅਤੇ ‘ਪੋਟੈਂਸ਼ੀ ਅਲ ਤੋਂ ਪੋਡੀਅਮ’ ਤੱਕ ਪਹੁੰਚਾਉਣਾ ਹੈ। ਇਸ ਮੁਹਿੰਮ ਦੇ ਜ਼ਰੀਏ ਖਿਡਾਰੀਆਂ ਦਾ ਇੱਕ ਡਿਜੀਟਲ ਫੀਡਬੈਕ ਡਾਟਾਬੇਸ ਵੀ ਤਿਆਰ ਕੀਤਾ ਜਾਵੇਗਾ, ਜਿਸ ਨਾਲ ਭਵਿੱਖ ਦੀਆਂ ਖੇਡ ਨੀਤੀਆਂ ਨੂੰ ਹੋਰ ਜ਼ਿਆਦਾ ਖਿਡਾਰੀ-ਕੇਂਦਰਿਤ ਬਣਾਇਆ ਜਾ ਸਕੇ।
Ad Position 22
No active advertisement
ਪਿਛਲੀ ਖ਼ਬਰ ਗੈਂਗਸਟਰਾਂ ’ਤੇ ਵਾਰ ਦਾ 215ਵਾਂ ਦਿਨ ਪੰਜਾਬ ਪੁਲਿਸ ਵਲੋਂ 584 ਥਾਈਂ ਛਾਪੇਮਾਰੀ, 341 ਕਾਬੂ ਯੁੱਧ ਨਸ਼ਿਆਂ ਵਿਰੁੱਧ ਦੇ... ਅਗਲੀ ਖ਼ਬਰ ਬਾਬਾ ਵਿਸ਼ਵਕਰਮਾ ਭਵਨ ਦੇ ਨਿਰਮਾਣ ਕਾਰਜਾਂ ਦਾ ਡਾ. ਅਮਰ ਸਿੰਘ ਨੇ ਕੀਤਾ ਉਦਘਾਟਨ
Ad Position 24