24-08-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 24-08-2026

ਚੰਡੀਗੜ੍ਹ ’ਚ ਉੱਤਰਾਖੰਡ ਪ੍ਰਵਾਸੀ ਆਪਣੀਆਂ... ਧਰਮਪਾਲ ਉਪਾਸ਼ਕ ਦੇ ਸਸਕਾਰ ਮੌਕੇ ਵੱਡੀ ਗਿਣਤੀ ’ਚ ਸ਼ਖ਼ਸੀਅਤਾਂ ਹੋਈਆਂ ਸ਼ਾਮਿਲ

ਚੰਡੀਗੜ੍ਹ, 23 ਅਗਸਤ (ਔਜਲਾ)- ਪੰਜਾਬੀ ਲੇਖਕ, ਕਵੀ ਤੇ ਪੱਤਰਕਾਰ ਧਰਮਪਾਲ ਉਪਾਸ਼ਕ ਦੇ ਇਸ ਫਾਨੀ ਦੁਨੀਆਂ ਦੇ ਅਲਵਿਦਾ ਕਹਿ ਜਾਣ ਉਪਰੰਤ ਅੱਜ ਉਨ੍ਹਾਂ ਦਾ ਸ਼ਮਸ਼ਾਨਘਾਟ ਬਲੌਂਗੀ (ਮੁਹਾਲੀ) ਵਿਖੇ ਸਸਕਾਰ ਕਰ ਦਿੱਤਾ ਗਿਆ। ਇਸ ਮੌਕੇ ਮੌਕੇ ਵੱਡੀ ਗਿਣਤੀ ਵਿਚ ਸਾਹਿਤਕਾਰਾਂ, ਲੇਖਕਾਂ, ਰਾਜਨੀਤਕ ਆਗੂਆਂ, ਅਦਾਕਾਰਾਂ ਅਤੇ ਹੋਰ ਸ਼ਖਸੀਅਤਾਂ ਨੇ ਸ਼ਮੂਲੀਅਤ ਕੀਤੀ।

Ad Position 21
No active advertisement
ਧਰਮਪਾਲ ਉਪਾਸ਼ਕ ਦੇ ਸਸਕਾਰ ਸਮੇਂ ਅਰਦਾਸ ਮੌਕੇ ਮੁਹਾਲੀ ਦੇ ਵਿਧਾਇਕ ਕੁਲਵੰਤ ਸਿੰਘ, ਕੁਲਜੀਤ ਸਿੰਘ ਬੇਦੀ, ਪਵਨ ਕੁਮਾਰ ਤੇ ਹੋਰ। ਤਸਵੀਰ : ਗੁਰਿੰਦਰ ਸਿੰਘ 24-08-2026
ਚੰਡੀਗੜ੍ਹ, 23 ਅਗਸਤ (ਔਜਲਾ)- ਪੰਜਾਬੀ ਲੇਖਕ, ਕਵੀ ਤੇ ਪੱਤਰਕਾਰ ਧਰਮਪਾਲ ਉਪਾਸ਼ਕ ਦੇ ਇਸ ਫਾਨੀ ਦੁਨੀਆਂ ਦੇ ਅਲਵਿਦਾ ਕਹਿ ਜਾਣ ਉਪਰੰਤ ਅੱਜ ਉਨ੍ਹਾਂ ਦਾ ਸ਼ਮਸ਼ਾਨਘਾਟ ਬਲੌਂਗੀ (ਮੁਹਾਲੀ) ਵਿਖੇ ਸਸਕਾਰ ਕਰ ਦਿੱਤਾ ਗਿਆ। ਇਸ ਮੌਕੇ ਮੌਕੇ ਵੱਡੀ ਗਿਣਤੀ ਵਿਚ ਸਾਹਿਤਕਾਰਾਂ, ਲੇਖਕਾਂ, ਰਾਜਨੀਤਕ ਆਗੂਆਂ, ਅਦਾਕਾਰਾਂ ਅਤੇ ਹੋਰ ਸ਼ਖਸੀਅਤਾਂ ਨੇ ਸ਼ਮੂਲੀਅਤ ਕੀਤੀ। ਨੰਮ ਅੱਖਾਂ ਨਾਲ ਅੰਤਿਮ ਵਿਦਾਇਗੀ ਦੇਣ ਵਾਲਿਆਂ ਵਿਚ ਸਾਹਿਤਕਾਰਾਂ ਵਿਚ ਸਵਰਾਜਵੀਰ, ਡਾ. ਸ਼ਿੰਦਰਪਾਲ ਸਿੰਘ, ਗੁਰਨਾਮ ਕੰਵਰ, ਬਲਜੀਤ ਬੱਲੀ, ਡਾ. ਸੁਖਦੇਵ ਸਿੰਘ ਸਿਰਸਾ, ਸੁਸ਼ੀਲ ਦੁਸਾਂਝ, ਡਾ. ਸੁਰਿੰਦਰ ਗਿੱਲ, ਬਾਬੂ ਰਾਮ ਦਿਵਾਨਾ, ਕਮਲਜੀਤ ਸਿੰਘ ਬਣਵੈਤ, ਗੁਵਰਧਨ ਗੱਬੀ, ਸਰਦਾਰਾ ਸਿੰਘ ਚੀਮਾ, ਮਨਜੀਤ ਮੀਤ ਸ਼ਾਮਿਲ ਸਨ। ਅਦਾਕਾਰਾਂ ਵਿਚ ਮਲਕੀਤ ਰੌਣੀ, ਗੁਰਪ੍ਰੀਤ ਭੰਗੂ, ਦਰਸ਼ਨ ਔਲਖ, ਬਲਕਾਰ ਸਿੱਧੂ, ਗੁਰਿੰਦਰ ਮਕਨਾ, ਜਸਵੰਤ ਦਮਨ, ਸਤਿੰਦਰ ਧੀਮਾਨ, ਸਿਮਰਪਾਲ, ਲੱਖਾ ਲਹਿਰੀ ਤੋਂ ਇਲਾਵਾ ਰੰਗਕਰਮੀ ਤੇ ਨਾਟਕਕਾਰ ਦਮਿੰਦਰ ਦਮਨ, ਸੰਜੀਵਨ ਸਿੰਘ, ਲਾਲੀ ਗਿੱਲ, ਰਮਨ ਵੜੈਚ, ਸਰਬਜੀਤ ਕੌਰ, ਮਲਕੀਤ ਮਲੰਗਾ ਅਤੇ ਮਲਕੀਅਤ ਮੀਤ ਤੋਂ ਇਲਾਵਾ ਸੰਗੀਤਕਾਰ ਅਤੇ ਗਾਇਕ ਸੂਫੀ ਬਲਵੀਰ, ਮਨੀ ਔਜਲਾ, ਸਿਕੰਦਰ ਸਲੀਮ ਦੇ ਨਾਲ ਨਾਲ ਗੀਤਕਾਰ ਭੱਟੀਭੜੀਵਾਲਾ, ਸਤਪਾਲ ਸੇਖਾ ਨੇ ਵੀ ਹਾਜ਼ਰੀ ਭਰੀ। ਇਸੇ ਦੌਰਾਨ ਰਾਜਨੀਤਿਕ ਆਗੂਆਂ ਵਿਚ ਮੋਹਾਲੀ ਤੋਂ ਵਿਧਾਇਕ ਕੁਲਵੰਤ ਸਿੰਘ, ਡਿਪਟੀ ਮੇਅਰ ਹਰਪਾਲ ਸਿੰਘ ਚੰਨਾ, ਸਾਬਕਾ ਮੇਅਰ ਨਗਰ ਨਿਗਮ ਕੁਲਜੀਤ ਸਿੰਘ ਬੇਦੀ ਤੋਂ ਇਲਾਵਾ ਵੱਖ ਵੱਖ ਰਾਜਨੀਤਿਕ ਆਗੂਆਂ ਵਿਚ ਸ਼ਮਸ਼ੇਰ ਸਿੰਘ ਪੁਰਖਾਲਵੀ, ਮਨਜੀਤ ਸਿੰਘ ਸੇਠੀ, ਸੁਖਮਿੰਦਰ ਸਿੰਘ ਬਰਨਾਲਾ, ਅਕਵਿੰਦਰ ਸਿੰਘ ਗੌਸਲ ਵੀ ਸ਼ਾਮਿਲ ਹੋਏ। ‘ਅਜੀਤ’ ਵਿਚ ਲੰਮਾ ਸਮਾਂ ਪੱਤਰਕਾਰ ਵਜੋਂ ਕਾਰਜ ਕਰਨ ਵਾਲੇ ਧਰਮਪਾਲ ਉਪਾਸ਼ਕ ਦੇ ਸਸਕਾਰ ਮੌਕੇ ‘ਅਜੀਤ’ ਤੋਂ ਅਜਾਇਬ ਸਿੰਘ ਔਜਲਾ ਦੇ ਨਾਲ ਨਾਲ ਸੁਖਦੇਵ ਸਿੰਘ ਪਟਵਾਰੀ, ਗੁਰਮੀਤ ਸ਼ਾਹੀ, ਹਰਬੰਸ ਬਾਗੜੀ, ਗੁਰਪ੍ਰੀਤ ਨੀਆਮੀਆਂ, ਗੁਰਜੀਤ ਬਿੱਲਾ, ਰਣਜੀਤ ਰਾਣਾ, ਦਰਸ਼ਨ ਸੋਢੀ, ਦਵਿੰਦਰ ਦਵੀ ਨੇ ਵੀ ਸ਼ਿਰਕਤ ਕੀਤੀ। ਇਨ੍ਹਾਂ ਤੋਂ ਇਲਾਵਾ ਵੱਖ ਵੱਖ ਹੋਰ ਖੇਤਰਾਂ ਤੋਂ ਹਾਕਮ ਜਵੰਦਾ, ਜੋਗੇਸ਼ ਗੁਪਤਾ, ਜੱਸੀ ਸਮਾਣਾ, ਰਿੱਤੂ ਅਗਰਵਾਲ , ਤੇਜਿੰਦਰ ਪਾਲ ਨੇ ਜਿੱਥੇ ਸ਼ਿਰਕਤ ਕੀਤੀ ਉੱਥੇ ਧਰਮਪਾਲ ਉਪਾਸ਼ਕ ਦੇ ਪਰਿਵਾਰ ਵਿਚੋਂ ਅਮਰੀਕਾਂ ਤੋਂ ਉਨ੍ਹਾਂ ਦੇ ਬੇਟੇ ਪ੍ਰਸਿੱਧ ਰੰਗ ਕਰਮੀ ਤੇ ਨਿਰਦੇਸ਼ਕ ਪਵਨ ਕੁਮਾਰ, ਅਦਾਕਾਰਾ ਬੇਟੀ ਅਨੀਤਾ ਸ਼ਬਦੀਸ਼, ਜਵਾਈ ਤੇ ਲੇਖਕ ਸ਼ਬਦੀਸ਼ ਤੇ ਹੋਰ ਪਰਿਵਾਰਕ ਮੈਂਬਰ ਤੇ ਸੱਜਣ ਮਿੱਤਰ ਵੀ ਪੁੱਜੇ ਹੋਏ ਸਨ।
Ad Position 22
No active advertisement
ਪਿਛਲੀ ਖ਼ਬਰ ਮੁੱਖ ਮੰਤਰੀ ਨਾਇਬ ਸਿੰਘ ਸੈਣੀ ਨੇ ਕੀਤੀ ਗਲੋਬਲ ਕੈਪੀਟਲ ਕੈਂਪੇਨ ਦੀ ਪ੍ਰਭਾਵਸ਼ਾਲੀ ਸ਼ੁਰੂਆਤ ਅਗਲੀ ਖ਼ਬਰ ਬਲਵਿੰਦਰ ਸਿੰਘ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਨਿਯੁਕਤ
Ad Position 24