ਡਾ. ਵਿਨੋਦ ਕੁਮਾਰ ਸ਼ਰਮਾ ਤੇ ਪ੍ਰੇਮ ਵਿਜ ਦੀਆਂ ਪੁਸਤਕਾਂ ਦਾ ਲੋਕ-ਅਰਪਣ ਸਮਾਰੋਹ ਕਰਵਾਇਆ
ਚੰਡੀਗੜ੍ਹ, 23 ਅਗਸਤ (ਅਜਾਇਬ ਸਿੰਘ ਔਜਲਾ)- ਸੰਵਾਦ ਸਾਹਿਤ ਮੰਚ, ਚੰਡੀਗੜ੍ਹ ਅਤੇ ਅਖਿਲ ਭਾਰਤੀ ਸਾਹਿਤ ਪਰਿਸ਼ਦ, ਇਕਾਈ ਦੇ ਸਾਂਝੇ ਸਹਿਯੋਗ ਹੇਠ ਸ਼੍ਰੀਮਤੀ ਸਿਕੰਦਰਾ ਦੇਵੀ ਫਾਊਂਡੇਸ਼ਨ ਵਲੋਂ ਦੋ ਪ੍ਰੇਰਣਾਦਾਇਕ ਪੁਸਤਕਾਂ ‘ਅਥਰਵਵੇਦਾਮ੍ਰਿਤ’ (ਕਾਵਿ ਸੰਗ੍ਰਹਿ) ਅਤੇ ‘ਮਿਹਨਤ ਦਾ ਫਲ’ (ਬਾਲ ਕਹਾਣੀ ਸੰਗ੍ਰਹਿ) ਦਾ ਲੋਕ-ਅਰਪਣ ਸਮਾਰੋਹ ਚੰਡੀਗੜ੍ਹ ਪ੍ਰੈਸ ਕਲੱਬ ਵਿਖੇ ਕਰਵਾਇਆ ਗਿਆ। ਸਮਾਰੋਹ ਦੀ ਸ਼ੁਰੂਆਤ ਡਾ.
ਚੰਡੀਗੜ੍ਹ, 23 ਅਗਸਤ (ਅਜਾਇਬ ਸਿੰਘ ਔਜਲਾ)- ਸੰਵਾਦ ਸਾਹਿਤ ਮੰਚ, ਚੰਡੀਗੜ੍ਹ ਅਤੇ ਅਖਿਲ ਭਾਰਤੀ ਸਾਹਿਤ ਪਰਿਸ਼ਦ, ਇਕਾਈ ਦੇ ਸਾਂਝੇ ਸਹਿਯੋਗ ਹੇਠ ਸ਼੍ਰੀਮਤੀ ਸਿਕੰਦਰਾ ਦੇਵੀ ਫਾਊਂਡੇਸ਼ਨ ਵਲੋਂ ਦੋ ਪ੍ਰੇਰਣਾਦਾਇਕ ਪੁਸਤਕਾਂ ‘ਅਥਰਵਵੇਦਾਮ੍ਰਿਤ’ (ਕਾਵਿ ਸੰਗ੍ਰਹਿ) ਅਤੇ ‘ਮਿਹਨਤ ਦਾ ਫਲ’ (ਬਾਲ ਕਹਾਣੀ ਸੰਗ੍ਰਹਿ) ਦਾ ਲੋਕ-ਅਰਪਣ ਸਮਾਰੋਹ ਚੰਡੀਗੜ੍ਹ ਪ੍ਰੈਸ ਕਲੱਬ ਵਿਖੇ ਕਰਵਾਇਆ ਗਿਆ। ਸਮਾਰੋਹ ਦੀ ਸ਼ੁਰੂਆਤ ਡਾ. ਸੰਗੀਤਾ ਕੁੰਦਰਾ ਗੀਤ ਵਲੋਂ ਸਰਸਵਤੀ ਵੰਦਨਾ ਨਾਲ ਕੀਤੀ ਗਈ। ਇਸੇ ਦੌਰਾਨ ‘ਅਥਰਵਵੇਦਾਮ੍ਰਿਤ’ ਦੇ ਰਚਨਾਕਾਰ ਡਾ. ਵਿਨੋਦ ਕੁਮਾਰ ਸ਼ਰਮਾ ਅਤੇ ‘ਮਿਹਨਤ ਦਾ ਫਲ’ ਦੇ ਲੇਖਕ ਪ੍ਰੇਮ ਵਿਜ ਨੇ ਆਪਣੀਆਂ ਪੁਸਤਕਾਂ ਦੀ ਰਚਨਾ-ਯਾਤਰਾ, ਉਦੇਸ਼ ਅਤੇ ਸਾਹਿਤਕ ਸਰੋਕਾਰਾਂ ਬਾਰੇ ਵਿਸਥਾਰ ਨਾਲ ਚਾਨਣਾ ਪਾਇਆ। ਸਮਾਰੋਹ ਵਿਚ ਮੁੱਖ ਮਹਿਮਾਨ ਵਿਦਿਆ ਧਾਮ ਅਮਰੀਕਾ ਦੀ ਸੰਸਥਾਪਕ ਡਾ. ਸਰਿਤਾ ਮਹਿਤਾ, ਪ੍ਰਧਾਨ ਕੇ. ਕੇ. ਸ਼ਾਰਦਾ ਤੇ ਵਿਸ਼ੇਸ਼ ਮਹਿਮਾਨ ਡਾ. ਸੰਤੋਸ਼ ਗਰਗ ਨੇ ਦੋਵੇਂ ਪੁਸਤਕਾਂ ਨੂੰ ਲੋਕ ਅਰਪਣ ਕੀਤੇ ਜਾਣ ਦੀਆਂ ਰਸਮਾਂ ਅਦਾ ਕੀਤੀਆਂ। ਡਾ. ਸੰਤੋਸ਼ ਗਰਗ ਨੇ ਕਿਹਾ ਕਿ ਸਾਹਿਤ ਕੇਵਲ ਮਨੋਰੰਜਨ ਦਾ ਸਾਧਨ ਨਹੀਂ, ਸਗੋਂ ਸਮਾਜ ਨੂੰ ਸਕਾਰਾਤਮਕ ਦਿਸ਼ਾ ਦੇਣ ਅਤੇ ਨਵੀਂ ਪੀੜ੍ਹੀ ਵਿੱਚ ਮਨੁੱਖੀ ਮੁੱਲਾਂ ਦਾ ਵਿਕਾਸ ਕਰਨ ਦਾ ਇੱਕ ਸ਼ਕਤੀਸ਼ਾਲੀ ਮਾਧਿਅਮ ਹੈ। ਮੰਚ ਦਾ ਕੁਸ਼ਲ ਸੰਚਾਲਨ ਪ੍ਰਸਿੱਧ ਸਾਹਿਤਕਾਰ ਅਨਿਲ ਚਿੰਤਕ ਨੇ ਕੀਤਾ। ਇਸ ਮੌਕੇ ਡਾ. ਪ੍ਰਗਿਆ ਸ਼ਾਰਦਾ, ਅਨਿਲ ਚਿੰਤਕ, ਰਾਜੇਸ਼ ਸ਼ਰਮਾ, ਪ੍ਰਦੀਪ ਕੁਮਾਰ, ਰਾਜ ਵਿਜ, ਸੰਗੀਤਾ ਕੁੰਦਰਾ ਗੀਤ, ਅੰਜੂ ਮੋਦਗਿਲ ਸਮੇਤ ਹੋਰ ਵੀ ਸਾਹਿਤਕਾਰ, ਲੇਖਕ ਅਤੇ ਸਾਹਿਤ ਪ੍ਰੇਮੀ ਹਾਜ਼ਰ ਰਹੇ। ਸਮਾਰੋਹ ਦੌਰਾਨ ਸਾਹਿਤ ਅਤੇ ਸਮਾਜ ਨਾਲ ਜੁੜੇ ਵੱਖ-ਵੱਖ ਵਿਸ਼ਿਆਂ ’ਤੇ ਵਿਚਾਰ-ਵਟਾਂਦਰਾ ਤੇ ਸੰਵਾਦ ਵੀ ਕੀਤਾ ਗਿਆ। ਸਮਾਰੋਹ ਦੇ ਆਖੀਰ ਵਿਚ ਪ੍ਰੇਮ ਵਿਜ ਅਤੇ ਡਾ. ਵਿਨੋਦ ਕੁਮਾਰ ਸ਼ਰਮਾ ਨੇ ਮਹਿਮਾਨਾਂ, ਸਾਹਿਤਕਾਰਾਂ ਅਤੇ ਹਾਜ਼ਰ ਸਾਹਿਤ ਪ੍ਰੇਮੀਆਂ ਦਾ ਧੰਨਵਾਦ ਕੀਤਾ। ਸਮਾਰੋਹ ਨੇ ਸਾਹਿਤ ਰਾਹੀਂ ਸਮਾਜ ਵਿੱਚ ਸਕਾਰਾਤਮਕ ਚੇਤਨਾ ਅਤੇ ਰਚਨਾਤਮਕ ਸੰਵਾਦ ਨੂੰ ਅੱਗੇ ਵਧਾਉਣ ਦਾ ਸੰਦੇਸ਼ ਵੀ ਦਿੱਤਾ।