ਕਿੰਨਰ ਸਮਾਜ ਨੇ ਸ਼ਾਂਤੀ ਤੇ ਖੁਸ਼ਹਾਲੀ ਲਈ ਪ੍ਰਾਰਥਨਾ ਕਰਨ ਲਈ ਕੱਢੀ ਰੱਥ ਯਾਤਰਾ
ਚੰਡੀਗੜ੍ਹ, 23 ਅਗਸਤ (ਅਜਾਇਬ ਸਿੰਘ ਔਜਲਾ)- ਚੰਡੀਗੜ੍ਹ ਵਿਖੇ ਕਿੰਨਰ ਭਾਈਚਾਰੇ ਨੇ ਢੋਲ ਅਤੇ ਸੰਗੀਤਕ ਸਾਜ਼ਾਂ ਦੇ ਨਾਲ ਸ਼ਹਿਰ ਵਿਚ ਇਕ ਵਿਸ਼ਾਲ ਰਥ ਯਾਤਰਾ ਕੱਢੀ। ਇਹ ਬਾਪੂ ਧਾਮ ਸੈਕਟਰ 26 ਕਿੰਨਰ ਮੰਦਰ ਤੋਂ ਸ਼ੁਰੂ ਹੋਈ ਅਤੇ ਪੂਰੇ ਖੇਤਰ ਦਾ ਚੱਕਰ ਲਗਾਉਣ ਤੋਂ ਬਾਅਦ ਕਿੰਨਰ ਮੰਦਰ ਵਿਚ ਸਮਾਪਤ ਹੋਈ।
ਚੰਡੀਗੜ੍ਹ, 23 ਅਗਸਤ (ਅਜਾਇਬ ਸਿੰਘ ਔਜਲਾ)- ਚੰਡੀਗੜ੍ਹ ਵਿਖੇ ਕਿੰਨਰ ਭਾਈਚਾਰੇ ਨੇ ਢੋਲ ਅਤੇ ਸੰਗੀਤਕ ਸਾਜ਼ਾਂ ਦੇ ਨਾਲ ਸ਼ਹਿਰ ਵਿਚ ਇਕ ਵਿਸ਼ਾਲ ਰਥ ਯਾਤਰਾ ਕੱਢੀ। ਇਹ ਬਾਪੂ ਧਾਮ ਸੈਕਟਰ 26 ਕਿੰਨਰ ਮੰਦਰ ਤੋਂ ਸ਼ੁਰੂ ਹੋਈ ਅਤੇ ਪੂਰੇ ਖੇਤਰ ਦਾ ਚੱਕਰ ਲਗਾਉਣ ਤੋਂ ਬਾਅਦ ਕਿੰਨਰ ਮੰਦਰ ਵਿਚ ਸਮਾਪਤ ਹੋਈ। ਮੰਦਿਰ ਬਾਪੂ ਧਾਮ ਦੀ ਮੁੱਖ ਪੁਜਾਰੀ ਮਾਂ ਕਮਲੀਨੰਦ ਗਿਰੀ ਦੀ ਸਰਪ੍ਰਸਤੀ ਹੇਠ ਇਸ ਰਥ ਯਾਤਰਾ ਵਿੱਚ ਦੂਰ-ਦੂਰ ਤੋਂ ਕਿੰਨਰਾਂ, ਸੰਤਾਂ ਅਤੇ ਸ਼ਰਧਾਲੂਆਂ ਨੇ ਹਿੱਸਾ ਲਿਆ। ਇਸ ਵਿਸ਼ਾਲ ਰਥ ਯਾਤਰਾ ਵਿਚ ਉਤਸ਼ਾਹ ਨਾਲ ਹਿੱਸਾ ਲਿਆ। ਡੇਰੇ ਦੇ ਮੁਖੀ ਕਮਲੀਨੰਦ ਗਿਰੀ ਮਾਤਾ ਨੇ ਦੱਸਿਆ ਕਿ ਇਸ ਤਿਉਹਾਰ ਦਾ ਉਦੇਸ਼ ਸਾਰੀ ਮਨੁੱਖਤਾ ਦੀ ਭਲਾਈ ਅਤੇ ਸ਼ਾਂਤੀ ਲਈ ਪ੍ਰਾਰਥਨਾ ਕਰਨਾ ਹੈ। ਪਰਿਵਾਰਾਂ ਦੀ ਖੁਸ਼ਹਾਲੀ ਅਤੇ ਸ਼ਾਂਤੀ ਦੀ ਪ੍ਰਾਰਥਨਾ ਨਾਲ, ਸਾਰੇ ਸ਼ਰਧਾਲੂਆਂ ਦੇ ਜੀਵਨ ਵਿਚ ਖੁਸ਼ੀ ਅਤੇ ਖੇੜਾ ਆਉਂਦਾ ਹੈ। ਇਹ ਤਿਉਹਾਰ ਬਹੁਤ ਖੁਸ਼ੀ ਅਤੇ ਪਿਆਰ ਨਾਲ ਮਨਾਇਆ ਜਾਂਦਾ ਹੈ। ਹਰ ਸਾਲ ਦੀ ਤਰ੍ਹਾਂ, ਇਸ ਸਾਲ ਵੀ, ਸੈਕਟਰ 26 ਦੇ ਬਾਪੂ ਧਾਮ ਸਥਿਤ ਕਿੰਨਰ ਜੈ ਮਾਤਾ ਮੰਦਰ ਵਿਖੇ ਸਾਲਾਨਾ ਉਤਸਵ ਵਿੱਚ ਕਿੰਨਰ ਭਾਈਚਾਰੇ ਦੇ ਸ਼ਰਧਾਲੂਆਂ ਦੀ ਵੱਡੀ ਗਿਣਤੀ ਹੈ।