ਮਾਨ ਸਰਕਾਰ ਹਰ ਵਿਰੋਧੀ ਆਵਾਜ਼ ਜਾਂ ਗੰਭੀਰ ਸਵਾਲ ਨੂੰ ਰਾਜਨੀਤੀ ਕਹਿ ਕੇ ਖਾਰਜ ਨਹੀਂ ਕਰ ਸਕਦੀ-ਪਰਮਜੀਤ ਸਿੰਘ ਕੈਂਥ
ਚੰਡੀਗੜ੍ਹ, 23 ਅਗਸਤ (ਅਜੀਤ ਬਿਊਰੋ)- ਭਾਰਤੀ ਜਨਤਾ ਪਾਰਟੀ ਅਨੁਸੂਚਿਤ ਜਾਤੀ ਮੋਰਚਾ, ਪੰਜਾਬ ਦੇ ਸੂਬਾ ਮੀਤ ਪ੍ਰਧਾਨ ਪਰਮਜੀਤ ਸਿੰਘ ਕੈਂਥ ਨੇ ਮੁੱਖ ਮੰਤਰੀ ਭਗਵੰਤ ਮਾਨ ਦੇ ਪਰਿਵਾਰ ਨਾਲ ਜੋੜੇ ਜਾ ਰਹੇ ਕਥਿਤ ਰਿਸ਼ਵਤ ਦੇ ਦੋਸ਼ਾਂ ’ਤੇ ਤਿੱਖਾ ਹਮਲਾ ਕਰਦਿਆਂ ਕਿਹਾ ਕਿ ਇੰਨੇ ਗੰਭੀਰ ਦੋਸ਼ਾਂ ਨੂੰ ਸਿਰਫ਼ “ਸਿਆਸੀ ਸਾਜ਼ਿਸ਼” ਕਹਿ ਕੇ ਖਾਰਜ ਨਹੀਂ ਕੀਤਾ ਜਾ ਸਕਦਾ। ਪੰਜਾਬ ਦੀ ਜਨਤਾ ਨੂੰ ਬਿਆਨਬਾਜ਼ੀ ਨਹੀਂ, ਸੱਚ ਅਤੇ ਪਾਰਦਰਸ਼ੀ ਜਾਂਚ ਚਾਹੀਦੀ ਹੈ।
ਚੰਡੀਗੜ੍ਹ, 23 ਅਗਸਤ (ਅਜੀਤ ਬਿਊਰੋ)- ਭਾਰਤੀ ਜਨਤਾ ਪਾਰਟੀ ਅਨੁਸੂਚਿਤ ਜਾਤੀ ਮੋਰਚਾ, ਪੰਜਾਬ ਦੇ ਸੂਬਾ ਮੀਤ ਪ੍ਰਧਾਨ ਪਰਮਜੀਤ ਸਿੰਘ ਕੈਂਥ ਨੇ ਮੁੱਖ ਮੰਤਰੀ ਭਗਵੰਤ ਮਾਨ ਦੇ ਪਰਿਵਾਰ ਨਾਲ ਜੋੜੇ ਜਾ ਰਹੇ ਕਥਿਤ ਰਿਸ਼ਵਤ ਦੇ ਦੋਸ਼ਾਂ ’ਤੇ ਤਿੱਖਾ ਹਮਲਾ ਕਰਦਿਆਂ ਕਿਹਾ ਕਿ ਇੰਨੇ ਗੰਭੀਰ ਦੋਸ਼ਾਂ ਨੂੰ ਸਿਰਫ਼ “ਸਿਆਸੀ ਸਾਜ਼ਿਸ਼” ਕਹਿ ਕੇ ਖਾਰਜ ਨਹੀਂ ਕੀਤਾ ਜਾ ਸਕਦਾ। ਪੰਜਾਬ ਦੀ ਜਨਤਾ ਨੂੰ ਬਿਆਨਬਾਜ਼ੀ ਨਹੀਂ, ਸੱਚ ਅਤੇ ਪਾਰਦਰਸ਼ੀ ਜਾਂਚ ਚਾਹੀਦੀ ਹੈ। ਕੈਂਥ ਨੇ ਕਿਹਾ ਕਿ ਆਮ ਆਦਮੀ ਪਾਰਟੀ ਦੇ ਕੌਮੀ ਕਨਵੀਨਰ ਅਰਵਿੰਦ ਕੇਜਰੀਵਾਲ ਨੂੰ ਪੰਜਾਬ ਵਿਚ ਲਗਾਤਾਰ ਸਾਹਮਣੇ ਆ ਰਹੇ ਗੰਭੀਰ ਮਾਮਲਿਆਂ ਦਾ ਤੁਰੰਤ ਨੋਟਿਸ ਲੈਣਾ ਚਾਹੀਦਾ ਹੈ। ਪੰਜਾਬ ਦੇ ਲੋਕ ਇਹ ਜਾਣਨਾ ਚਾਹੁੰਦੇ ਹਨ ਕਿ ਜਿਸ ਪਾਰਟੀ ਨੇ ਭ੍ਰਿਸ਼ਟਾਚਾਰ ਵਿਰੋਧੀ ਰਾਜਨੀਤੀ, ਪਾਰਦਰਸ਼ਤਾ ਤੇ ਇਮਾਨਦਾਰ ਸ਼ਾਸਨ ਨੂੰ ਆਪਣੀ ਸਥਾਪਨਾ ਦੇ ਮੁੱਖ ਸਿਧਾਂਤ ਦੱਸਿਆ ਸੀ, ਕੀ ਅੱਜ ਉਹਨਾਂ ਸਿਧਾਂਤਾਂ ਤੋਂ ਪੂਰੀ ਤਰ੍ਹਾਂ ਮੂੰਹ ਮੋੜ ਚੁੱਕੀ ਹੈ? ਉਨ੍ਹਾਂ ਕਿਹਾ ਕਿ ਕੇਜਰੀਵਾਲ ਨੂੰ ਚੁੱਪ ਰਹਿਣ ਦੀ ਬਜਾਏ ਪੰਜਾਬ ਦੇ ਲੋਕਾਂ ਸਾਹਮਣੇ ਆਪਣੀ ਪਾਰਟੀ ਦਾ ਰੁਖ਼ ਸਪੱਸ਼ਟ ਕਰਨਾ ਚਾਹੀਦਾ ਹੈ। ਖ਼ਾਸ ਕਰਕੇ ਮੁੱਖ ਮੰਤਰੀ ਭਗਵੰਤ ਮਾਨ ਦੇ ਪਰਿਵਾਰ ਨਾਲ ਜੋੜੇ ਜਾ ਰਹੇ ਗੰਭੀਰ ਭ੍ਰਿਸ਼ਟਾਚਾਰ ਅਤੇ ਕਥਿਤ ਦੋਸ਼ਾਂ ਬਾਰੇ ਉਨ੍ਹਾਂ ਦੀ ਚੁੱਪ ਕਈ ਸਵਾਲ ਖੜ੍ਹੇ ਕਰ ਰਹੀ ਹੈ। ਉਨ੍ਹਾਂ ਕਿਹਾ ਕਿ ਮਾਨ ਸਰਕਾਰ ਹਰ ਵਿਰੋਧੀ ਆਵਾਜ਼ ਜਾਂ ਗੰਭੀਰ ਸਵਾਲ ਨੂੰ ਰਾਜਨੀਤੀ ਕਹਿ ਕੇ ਖਾਰਜ ਨਹੀਂ ਕਰ ਸਕਦੀ। ਉਨ੍ਹਾਂ ਮੁੱਖ ਮੰਤਰੀ ਭਗਵੰਤ ਮਾਨ ਅਤੇ ਅਰਵਿੰਦ ਕੇਜਰੀਵਾਲ ਨੂੰ ਸਪੱਸ਼ਟ ਜਵਾਬ ਦੇਣ ਦੀ ਮੰਗ ਕਰਦਿਆਂ ਕਿਹਾ, “ਸਿਆਸੀ ਬਿਆਨਬਾਜ਼ੀ ਬੰਦ ਕਰੋ, ਨਿਰਪੱਖ ਜਾਂਚ ਕਰਵਾਓ ਅਤੇ ਸੱਚ ਪੰਜਾਬ ਦੀ ਜਨਤਾ ਸਾਹਮਣੇ ਲਿਆਓ।