ਡੰਪਿੰਗ ਗਰਾਊਂਡ ਦੀ ਮਾੜੀ ਸਥਿਤੀ ਨੂੰ ਲੈ ਕੇ ਲੋਕਾਂ ਨੇ ਕੀਤਾ ਰੋਸ ਪ੍ਰਦਰਸ਼ਨ
ਜ਼ੀਰਕਪੁਰ, 23 ਅਗਸਤ (ਮਨਿੰਦਰ ਸਿੰਘ)- ਸ਼ਹਿਰ ਦੇ ਪ੍ਰਮੁੱਖ ਦਾਖ਼ਲਾ ਮਾਰਗ ਪੀਰ ਮੁਛੱਲਾ ਐਂਟਰੀ ਪੁਆਇੰਟ ’ਤੇ ਡੰਪਿੰਗ ਗਰਾਊਂਡ ਦੀ ਬਦਹਾਲੀ ਨੂੰ ਲੈ ਕੇ ਐਤਵਾਰ ਨੂੰ ਵੱਡੀ ਗਿਣਤੀ ਸਥਾਨਕ ਵਸਨੀਕਾਂ ਨੇ ਧਰਨਾ ਦੇ ਕੇ ਨਗਰ ਕੌਂਸਲ, ਪ੍ਰਸ਼ਾਸਨ ਤੇ ਪੰਜਾਬ ਸਰਕਾਰ ਖ਼ਿਲਾਫ਼ ਨਾਅਰੇਬਾਜ਼ੀ ਕੀਤੀ। ਇਸ ਦੌਰਾਨ ਪ੍ਰਦਰਸ਼ਨਕਾਰੀਆਂ ਨੇ ਕਰੀਬ 15 ਮਿੰਟ ਤੱਕ ਸੜਕ ਜਾਮ ਰੱਖੀ ਤੇ ਚਿਤਾਵਨੀ ਦਿੱਤੀ ਕਿ ਜੇਕਰ ਜਲਦ ਸਮੱਸਿਆ ਦਾ ਸਥਾਈ ਹੱਲ ਨਾ ਕੀਤਾ ਗਿਆ ਤਾਂ ਵੱਡੇ ਪੱਧਰ ’ਤੇ ਧਰਨਾ ਦਿੱਤਾ ਜਾਵੇਗਾ।
ਜ਼ੀਰਕਪੁਰ, 23 ਅਗਸਤ (ਮਨਿੰਦਰ ਸਿੰਘ)- ਸ਼ਹਿਰ ਦੇ ਪ੍ਰਮੁੱਖ ਦਾਖ਼ਲਾ ਮਾਰਗ ਪੀਰ ਮੁਛੱਲਾ ਐਂਟਰੀ ਪੁਆਇੰਟ ’ਤੇ ਡੰਪਿੰਗ ਗਰਾਊਂਡ ਦੀ ਬਦਹਾਲੀ ਨੂੰ ਲੈ ਕੇ ਐਤਵਾਰ ਨੂੰ ਵੱਡੀ ਗਿਣਤੀ ਸਥਾਨਕ ਵਸਨੀਕਾਂ ਨੇ ਧਰਨਾ ਦੇ ਕੇ ਨਗਰ ਕੌਂਸਲ, ਪ੍ਰਸ਼ਾਸਨ ਤੇ ਪੰਜਾਬ ਸਰਕਾਰ ਖ਼ਿਲਾਫ਼ ਨਾਅਰੇਬਾਜ਼ੀ ਕੀਤੀ। ਇਸ ਦੌਰਾਨ ਪ੍ਰਦਰਸ਼ਨਕਾਰੀਆਂ ਨੇ ਕਰੀਬ 15 ਮਿੰਟ ਤੱਕ ਸੜਕ ਜਾਮ ਰੱਖੀ ਤੇ ਚਿਤਾਵਨੀ ਦਿੱਤੀ ਕਿ ਜੇਕਰ ਜਲਦ ਸਮੱਸਿਆ ਦਾ ਸਥਾਈ ਹੱਲ ਨਾ ਕੀਤਾ ਗਿਆ ਤਾਂ ਵੱਡੇ ਪੱਧਰ ’ਤੇ ਧਰਨਾ ਦਿੱਤਾ ਜਾਵੇਗਾ। ਸਥਾਨਕ ਲੋਕਾਂ ਦਾ ਕਹਿਣਾ ਹੈ ਕਿ ਪੀਰ ਮੁਛੱਲਾ ਐਂਟਰੀ ਪੁਆਇੰਟ ਸ਼ਹਿਰ ਦਾ ਪ੍ਰਮੁੱਖ ਦਾਖ਼ਲਾ ਮਾਰਗ ਹੈ, ਪਰ ਇਥੇ ਲੱਗੇ ਕੂੜੇ ਦੇ ਢੇਰਾਂ ਤੋਂ ਉੱਠਦੀ ਬਦਬੂ ਕਾਰਨ ਆਸ-ਪਾਸ ਦਾ ਮਾਹੌਲ ਖ਼ਰਾਬ ਹੋ ਗਿਆ ਹੈ। ਕੂੜੇ ਦੇ ਆਲੇ-ਦੁਆਲੇ ਗੰਦਾ ਪਾਣੀ ਖੜ੍ਹਾ ਰਹਿਣ ਕਾਰਨ ਮੱਛਰਾਂ ਦੀ ਭਰਮਾਰ ਹੈ ਤੇ ਬਿਮਾਰੀਆਂ ਫੈਲਣ ਦਾ ਖ਼ਤਰਾ ਬਣਿਆ ਹੋਇਆ ਹੈ। ਲੋਕਾਂ ਦਾ ਦੋਸ਼ ਹੈ ਕਿ ਵਾਰ-ਵਾਰ ਸ਼ਿਕਾਇਤਾਂ ਕਰਨ ਦੇ ਬਾਵਜੂਦ ਸਮੱਸਿਆ ਦਾ ਸਥਾਈ ਹੱਲ ਨਹੀਂ ਕੀਤਾ ਜਾ ਰਿਹਾ। ਪ੍ਰਦਰਸ਼ਨ ਦੀ ਸੂਚਨਾ ਮਿਲਣ ’ਤੇ ਨਗਰ ਕੌਂਸਲ ਜ਼ੀਰਕਪੁਰ ਦੇ ਸਾਬਕਾ ਪ੍ਰਧਾਨ ਉਦੈਵੀਰ ਢਿੱਲੋਂ ਤੇ ਮੌਜੂਦਾ ਕੌਂਸਲਰ ਵੀ ਮੌਕੇ ’ਤੇ ਪਹੁੰਚੇ। ਉਨ੍ਹਾਂ ਨੇ ਪ੍ਰਦਰਸ਼ਨਕਾਰੀਆਂ ਨਾਲ ਗੱਲਬਾਤ ਕਰ ਕੇ ਉਨ੍ਹਾਂ ਦੀਆਂ ਸਮੱਸਿਆਵਾਂ ਸੁਣੀਆਂ। ਪ੍ਰਦਰਸ਼ਨਕਾਰੀਆਂ ਗੁਰਸੇਵਕ ਪੂਨੀਆ, ਗੁਰਜੀਤ ਕੌਰ ਪੂਨੀਆ, ਸੁਖਬੀਰ ਸਿੰਘ ਲਵਲੀ, ਰਮੇਸ਼, ਕਾਜਲ, ਸੁਰਿੰਦਰ ਧੀਮਾਨ, ਵਿਸ਼ੇਸ਼ ਸ਼ਰਮਾ, ਨੀਤੂ ਸ਼ਰਮਾ, ਪ੍ਰਵੀਨ ਖੱਟਰ, ਰਾਜੀਵ ਮੋਹਨ, ਰਾਜਿੰਦਰ ਰੰਗਾ, ਅਨਿਲ ਧੀਮਾਨ, ਸਾਵਿਤਰੀ ਦੇਵੀ, ਅਨੁਰਾਧਾ, ਪ੍ਰੀਤੀ, ਜਤਿੰਦਰ ਗੋਇਲ ਅਤੇ ਲਖਵਿੰਦਰ ਸ਼ਰਮਾ ਨੇ ਚਿਤਾਵਨੀ ਦਿੱਤੀ ਕਿ ਮੰਗਾਂ ਪੂਰੀਆਂ ਨਾ ਹੋਣ ’ਤੇ ਵੱਡਾ ਅੰਦੋਲਨ ਕੀਤਾ ਜਾਵੇਗਾ। ਮਾਮਲੇ ਸੰਬੰਧੀ ਨਗਰ ਕੌਂਸਲ ਜ਼ੀਰਕਪੁਰ ਦੇ ਪ੍ਰਧਾਨ ਗੁਰਪ੍ਰੀਤ ਸਿੰਘ ਵਿਰਕ ਨੇ ਕਿਹਾ ਕਿ ਜਿਸ ਕੰਪਨੀ ਨੂੰ ਟੈਂਡਰ ਦਿੱਤਾ ਗਿਆ ਹੈ, ਉਸ ਨੂੰ ਕਾਨੂੰਨੀ ਨੋਟਿਸ ਭੇਜ ਦਿੱਤਾ ਗਿਆ ਹੈ। ਕੰਪਨੀ ਨੂੰ 28 ਸਤੰਬਰ ਤੱਕ ਪ੍ਰੋਸੈਸ ਿੰਗ ਪਲਾਂਟ ਲਗਾਉਣ ਦਾ ਅਲਟੀਮੇਟਮ ਦਿੱਤਾ ਗਿਆ ਹੈ। ਉਨ੍ਹਾਂ ਕਿਹਾ ਕਿ ਜੇਕਰ ਕੰਪਨੀ ਵਲੋਂ ਨਿਰਧਾਰਤ ਸਮੇਂ ਅੰਦਰ ਪ੍ਰੋਸੈਸਿੰਗ ਪਲਾਂਟ ਨਾ ਲਗਾਇਆ ਗਿਆ ਤਾਂ ਉਸ ਦਾ ਟੈਂਡਰ ਰੱਦ ਕਰ ਕੇ ਕੰਪਨੀ ਨੂੰ ਬਲੈਕਲਿਸਟ ਕਰ ਦਿੱਤਾ ਜਾਵੇਗਾ।