ਮੀਂਹ ਕਾਰਨ ਜਲਥਲ ਹੋਇਆ ਚੰਡੀਗੜ੍ਹ ਸ਼ਹਿਰ
ਚੰਡੀਗੜ੍ਹ, 25 ਅਗਸਤ (ਸੁਖਵਿੰਦਰ ਸਿੰਘ ਸ਼ਾਨ)- ਦਿਨ ਭਰ ਦੀ ਗਰਮੀ ਤੇ ਹੁੰਮਸ ਤੋਂ ਬਾਅਦ, ਸ਼ਾਮ ਵੇਲ਼ੇ ਖ਼ੂਬਸੂਰਤ ਸ਼ਹਿਰ ਚੰਡੀਗੜ੍ਹ ਦੇ ਅਸਮਾਨ ’ਤੇ ਕਾਲ਼ੀਆਂ ਘਟਾਵਾਂ ਛਾਈਆਂ ਅਤੇ ਜ਼ੋਰਦਾਰ ਮੀਂਹ ਪਿਆ। ਇਸ ਕਾਰਨ ਸ਼ਹਿਰ ਦਾ ਮੌਸਮ ਸੁਹਾਵਣਾ ਹੋ ਗਿਆ ਅਤੇ ਲੋਕਾਂ ਨੇ ਸਖ਼ਤ ਗਰਮੀ ਦੋਂ ਰਾਹਤ ਮਹਿਸੂਸ ਕੀਤੀ।
ਚੰਡੀਗੜ੍ਹ, 25 ਅਗਸਤ (ਸੁਖਵਿੰਦਰ ਸਿੰਘ ਸ਼ਾਨ)- ਦਿਨ ਭਰ ਦੀ ਗਰਮੀ ਤੇ ਹੁੰਮਸ ਤੋਂ ਬਾਅਦ, ਸ਼ਾਮ ਵੇਲ਼ੇ ਖ਼ੂਬਸੂਰਤ ਸ਼ਹਿਰ ਚੰਡੀਗੜ੍ਹ ਦੇ ਅਸਮਾਨ ’ਤੇ ਕਾਲ਼ੀਆਂ ਘਟਾਵਾਂ ਛਾਈਆਂ ਅਤੇ ਜ਼ੋਰਦਾਰ ਮੀਂਹ ਪਿਆ। ਇਸ ਕਾਰਨ ਸ਼ਹਿਰ ਦਾ ਮੌਸਮ ਸੁਹਾਵਣਾ ਹੋ ਗਿਆ ਅਤੇ ਲੋਕਾਂ ਨੇ ਸਖ਼ਤ ਗਰਮੀ ਦੋਂ ਰਾਹਤ ਮਹਿਸੂਸ ਕੀਤੀ। ਪਰ ਜ਼ੋਰਦਾਰ ਮੀਂਹ ਦੇ ਨਾਲ ਚੰਡੀਗੜ੍ਹ ਦੇ ਬਹੁਤ ਸਾਰੇ ਸੈਕਟਰ ਜਲਥਲ ਹੋ ਗਏ । ਸੜਕਾਂ ਨੇ ਨਦੀਆਂ ਦਾ ਰੂਪ ਧਾਰ ਲਿਆ ਅਤੇ ਵੱਖ ਵੱਖ ਥਾਵਾਂ ’ਤੇ ਪਾਰਕ ਛੱਪੜ ਦੇ ਰੂਪ ਵਿਚ ਤਬਦੀਲ ਹੋ ਗਏ। ਮਿਲੀ ਜਾਣਕਾਰੀ ਅਨੁਸਾਰ ਚੰਡੀਗੜ੍ਹ ਵਿਚ ਅੱਜ 58 ਮਿਲੀਮੀਟਰ ਮੀਂਹ ਪਿਆ ਅਤੇ ਸ਼ਹਿਰ ਦੇ ਉਤਰੀ ਅਤੇ ਪੂਰਬੀ ਪਾਸੇ ਦੇ ਸੈਕਟਰਾਂ ਵਿਚ ਬਹੁਤ ਹੀ ਜ਼ੋਰਦਾਰ ਮੀਂਹ ਪਿਆ, ਜਦੋਂ ਕਿ ਦੱਖਣੀ ਪਾਸੇ ਦੇ ਸੈਕਟਰਾਂ ਵਿਚ ਹਲਕਾ ਮੀਂਹ ਪਿਆ। ਸੈਕਟਰ 37, 38, 39 ਅਤੇ 40 ਦੀਆਂ ਸੜਕਾਂ ਪਾਣੀ ਨਾਲ ਭਰ ਗਈਆਂ, ਜਿਸ ਕਾਰਨ ਦੋ ਪਹੀਆ ਵਾਹਨ ਚਾਲਕਾਂ ਨੂੰ ਭਾਰੀ ਦਿੱਕਤਾਂ ਦਾ ਸਾਹਮਣਾ ਕਰਨਾ ਪਿਆ ਕਿਉਂਕਿ ਪਾਣੀ ਕਾਰਨ ਮੋਟਰ ਸਾਇਕਲ, ਸਕੂਟਰ ਅਤੇ ਸਕੂਟੀਆਂ ਸੜਕ ’ਤੇ ਚੱਲਣ ਵਿਚ ਅਸਮਰਥ ਹੋ ਗਏ। ਕਾਰਾਂ ਅਤੇ ਵੱਡੀਆਂ ਗੱਡੀਆਂ ਦੀ ਗਤੀ ਧੀਮੀ ਹੋ ਗਈ ਅਤੇ ਵੱਖ ਵੱਖ ਲਾਈਟ ਪੁਆਇੰਟਾਂ ’ਤੇ ਆਵਾਜਾਈ ਜਾਮ ਹੋ ਗਈ।