25-08-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 26-08-2026

ਕੈਮੀਕਲ ਫੈਕਟਰੀ ਦੀ ਥਾਂ ’ਚ ਕੱਟੀ ਜਾ ਰਹੀ ਹੈ ਨਾਜਾਇਜ਼ ਕਾਲੋਨੀ, ਗਮਾਡਾ ਵਿਭਾਗ ਖਾਮੋਸ਼

ਡੇਰਾਬੱਸੀ, 26 ਅਗਸਤ (ਗੁਰਮੀਤ ਸਿੰਘ)- ਇਥੋਂ ਦੀ ਬੇਹੜਾ ਸੜਕ ‘ਤੇ ਕਰੀਬ 10 ਕਿੱਲਿਆਂ ‘ਚ ਪੰਜਾਬ ਐਸਿਡ ਨਾਮਕ ਕੈਮੀਕਲ ਫੈਕਟਰੀ ਦੀ ਥਾਂ ‘ਤੇ ਨਾਜਾਇਜ਼ ਕਾਲੋਨੀ ਕੱਟ ਕੇ ਪਲਾਟ ਵੇਚਣ ਦਾ ਮਾਮਲਾ ਸਾਹਮਣੇ ਆਇਆ ਹੈ। ਦੋਸ਼ ਹੈ ਕਿ ਬਿਨਾਂ ਲੋੜੀਂਦੀਆਂ ਮਨਜ਼ੂਰੀਆਂ ਤੋਂ ਕਾਲੋਨੀ ਲਈ ਸੜਕਾਂ ਤਿਆਰ ਕਰਨ ਸਮੇਤ ਹੋਰ ਵਿਕਾਸ ਕਾਰਜ ਕੀਤੇ ਜਾ ਰਹੇ ਹਨ।

Ad Position 21
No active advertisement
ਫੈਕਟਰੀ ਦੀ ਚਾਰਦੀਵਾਰੀ ਅੰਦਰ ਨਕਸ਼ੇ ਮੁਤਾਬਿਕ ਬਣਾਈ ਗਈ ਸੜਕ। ਤਸਵੀਰ : ਗੁਰਮੀਤ ਸਿੰਘ 26-08-2026
ਡੇਰਾਬੱਸੀ, 26 ਅਗਸਤ (ਗੁਰਮੀਤ ਸਿੰਘ)- ਇਥੋਂ ਦੀ ਬੇਹੜਾ ਸੜਕ ‘ਤੇ ਕਰੀਬ 10 ਕਿੱਲਿਆਂ ‘ਚ ਪੰਜਾਬ ਐਸਿਡ ਨਾਮਕ ਕੈਮੀਕਲ ਫੈਕਟਰੀ ਦੀ ਥਾਂ ‘ਤੇ ਨਾਜਾਇਜ਼ ਕਾਲੋਨੀ ਕੱਟ ਕੇ ਪਲਾਟ ਵੇਚਣ ਦਾ ਮਾਮਲਾ ਸਾਹਮਣੇ ਆਇਆ ਹੈ। ਦੋਸ਼ ਹੈ ਕਿ ਬਿਨਾਂ ਲੋੜੀਂਦੀਆਂ ਮਨਜ਼ੂਰੀਆਂ ਤੋਂ ਕਾਲੋਨੀ ਲਈ ਸੜਕਾਂ ਤਿਆਰ ਕਰਨ ਸਮੇਤ ਹੋਰ ਵਿਕਾਸ ਕਾਰਜ ਕੀਤੇ ਜਾ ਰਹੇ ਹਨ। ਮਾਮਲੇ ਨੂੰ ਲੈ ਕੇ ਗਮਾਡਾ ਤੇ ਪ੍ਰਸ਼ਾਸਨ ਦੀ ਕਾਰਗੁਜ਼ਾਰੀ ‘ਤੇ ਵੀ ਸਵਾਲ ਉੱਠ ਰਹੇ ਹਨ। ਹਾਸਿਲ ਜਾਣਕਾਰੀ ਮੁਤਾਬਿਕ ਉਕਤ ਕਾਲੋਨੀ ਦਾ ਨਕਸ਼ਾ ਸੋਸ਼ਲ ਮੀਡੀਆ ‘ਤੇ ਵਾਇਰਲ ਕਰਕੇ ਪਲਾਟਾਂ ਦੀ ਵਿਕਰੀ ਲਈ ਪ੍ਰਚਾਰ ਕੀਤਾ ਜਾ ਰਿਹਾ ਹੈ। ਕਾਲੋਨੀ ਦੇ ਨਕਸ਼ੇ ਅਨੁਸਾਰ 700 ਤੋਂ 1500 ਗਜ਼ ਤੱਕ ਦੇ ਕਰੀਬ 43 ਪਲਾਟ ਕੱਟੇ ਗਏ ਹਨ। ਦੋਸ਼ ਹੈ ਕਿ ਕੈਮੀਕਲ ਫੈਕਟਰੀ ਵਾਲੀ ਜ਼ਮੀਨ ‘ਤੇ ਸੜਕ ਬਣਾਉਣ ਦੇ ਨਾਲ-ਨਾਲ ਕਥਿਤ ਤੌਰ ‘ਤੇ ਬਿਨਾਂ ਮਨਜ਼ੂਰੀ ਤੋਂ ਸੀਵਰੇਜ ਲਾਈਨ ਵੀ ਪਾਈ ਗਈ ਹੈ। ਕਾਲੋਨੀ ਵਿਕਸਿਤ ਕਰਨ ਲਈ ਵੱਖ-ਵੱਖ ਸਰਕਾਰੀ ਵਿਭਾਗਾਂ ਤੋਂ ਮਨਜ਼ੂਰੀਆਂ ਲੈਣ ਮੌਕੇ ਸਰਕਾਰ ਨੂੰ ਬਣਦੀ ਫ਼ੀਸ ਅਤੇ ਹੋਰ ਚਾਰਜ ਵੀ ਦੇਣੇ ਪੈਂਦੇ ਹਨ, ਪਰ ਇਥੇ ਕਿਸੇ ਪ੍ਰਕਾਰ ਦੀ ਮਨਜ਼ੂਰੀ ਹੀ ਨਹੀਂ ਲਈ ਗਈ। ਸਥਾਨਕ ਲੋਕਾਂ ਦਾ ਦੋਸ਼ ਹੈ ਕਿ ਜੇਕਰ ਬਿਨਾਂ ਮਨਜ਼ੂਰੀ ਤੋਂ ਕੱਟੀ ਗਈ ਇਸ ਕਾਲੋਨੀ ‘ਚ ਲੋਕ ਪਲਾਟ ਖ਼ਰੀਦਦੇ ਹਨ ਤਾਂ ਭਵਿੱਖ ‘ਚ ਉਨ੍ਹਾਂ ਨੂੰ ਬੁਨਿਆਦੀ ਸਹੂਲਤਾਂ ਲੈਣ ‘ਚ ਮੁਸ਼ਕਿਲਾਂ ਦਾ ਸਾਹਮਣਾ ਕਰਨਾ ਪੈ ਸਕਦਾ ਹੈ। ਇਸੇ ਸੜਕ ‘ਤੇ ਥਾਪਰ ਯੂਨੀਵਰਸਿਟੀ ਨੇੜੇ ਖੇਤੀਬਾੜੀ ਵਾਲੇ ਕਰੀਬ 10 ਕਿੱਲਿਆਂ ‘ਚ ਨਾਜਾਇਜ਼ ਕਾਲੋਨੀ ਕੱਟਣ ਦਾ ਮਾਮਲਾ ਸਾਹਮਣੇ ਆ ਚੁੱਕਾ ਹੈ। ਇਸ ਕਾਰਨ ਗਮਾਡਾ ਦੀ ਨਿਗਰਾਨੀ ਅਤੇ ਕਾਰਵਾਈ ਨੂੰ ਲੈ ਕੇ ਵੀ ਕਈ ਤਰ੍ਹਾਂ ਦੇ ਗੰਭੀਰ ਸਵਾਲ ਖੜ੍ਹੇ ਹੋ ਰਹੇ ਹਨ। ਮਾਲ ਵਿਭਾਗ ਦੀ ਕਾਰਗੁਜ਼ਾਰੀ ਵੀ ਸ਼ੱਕ ਦੇ ਘੇਰੇ ’ਚ : ਮਾਮਲੇ ਦੀ ਜਾਂਚ ਦੌਰਾਨ ਇਹ ਵੀ ਸਾਹਮਣੇ ਆਇਆ ਕਿ ਇੰਡਸਟਰੀਅਲ ਜ਼ਮੀਨ ਨੂੰ ਕਥਿਤ ਤੌਰ ‘ਤੇ ਖੇਤੀਬਾੜੀ ਵਾਲੀ ਜ਼ਮੀਨ ਦਰਸਾ ਕੇ ਰਜਿਸਟਰੀਆਂ ਕਰਵਾਈਆਂ ਗਈਆਂ ਹਨ। ਇਸ ਪੱਖ ਦੀ ਵੀ ਜਾਂਚ ਕੀਤੀ ਜਾਣੀ ਜ਼ਰੂਰੀ ਹੈ ਤਾਂ ਜੋ ਪਤਾ ਚੱਲ ਸਕੇ ਕਿ ਜ਼ਮੀਨ ਦੀਆਂ ਰਜਿਸਟਰੀਆਂ ਕਿਹੜੇ ਆਧਾਰ ‘ਤੇ ਹੋਈਆਂ ਹਨ। ਉਧਰ ਦੂਜੇ ਪਾਸੇ ਗਮਾਡਾ ਦੇ ਜੇ. ਈ. ਬਲਕਰਨ ਸਿੰਘ ਬਰਾੜ ਨੇ ਕਿਹਾ ਕਿ ਮੌਕੇ ਦਾ ਦੌਰਾ ਕਰਨ ਉਪਰੰਤ ਮਾਮਲੇ ਦੀ ਜਾਂਚ ਕੀਤੀ ਜਾਵੇਗੀ, ਜਦਕਿ ਤਹਿਸੀਲਦਾਰ ਬੀਰਕਰਨ ਸਿੰਘ ਨਾਲ ਗੱਲ ਕਰਨ ‘ਤੇ ਉਨ੍ਹਾਂ ਵੀ ਮਾਮਲੇ ਦੀ ਜਾਂਚ ਦਾ ਭਰੋਸਾ ਦਿਵਾਇਆ।
Ad Position 22
No active advertisement
ਪਿਛਲੀ ਖ਼ਬਰ ਪਿਸਤੌਲ ਸਮੇਤ ਦੋ ਨੌਜਵਾਨ ਗ੍ਰਿਫ਼ਤਾਰ ਅਗਲੀ ਖ਼ਬਰ ਕਿਰਾਏਦਾਰਾਂ, ਨੌਕਰਾਂ ਤੇ ਪੇਇੰਗ ਗੈਸਟ ਦਾ ਪੂਰਾ ਵੇਰਵਾ ਨਜ਼ਦੀਕੀ ਥਾਣੇ ’ਚ ਦਿੱਤਾ ਜਾਵੇ-ਜ਼ਿਲ੍ਹਾ ਮੈਜਿਸਟ੍ਰੇਟ
Ad Position 24