25-08-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 26-08-2026

ਪਿੰਡ ਘੜੂੰਆਂ ਵਿਖੇ ਖੁਦਾਈ ਦੌਰਾਨ ਸਦੀਆਂ ਪੁਰਾਣੇ ਸਿੱਕੇ ਮਿਲੇ

ਖਰੜ, 25 ਅਗਸਤ (ਜੰਡਪੁਰੀ)- ਖਰੜ ਨੇੜਲੇ ਇਤਿਹਾਸਕ ਪਿੰਡ ਘੜੂੰਆਂ ਵਿਖੇ ਕੀਤੀ ਜਾ ਰਹੀ ਖੁਦਾਈ ਦੌਰਾਨ ਸਦੀਆਂ ਪੁਰਾਣੇ ਚਾਂਦੀ ਦੀ ਸਿੱਕੇ ਮਿਲਣ ਦੀ ਸੂਚਨਾ ਮਿਲੀ ਹੈ। ਪ੍ਰਾਪਤ ਜਾਣਕਾਰੀ ਅਨੁਸਾਰ ਪਿੰਡ ਘੜੂੰਆਂ ਹਲਕਾ ਸ੍ਰੀ ਚਮਕੌਰ ਸਾਹਿਬ ਵਿਖੇ ਇਕ ਪੁਰਾਣੀ ਧਰਮਸ਼ਾਲਾ ਨੂੰ ਢਾਹ ਕੇ ਉਸ ਦੀ ਨਵੀਂ ਸਿਰਿਓਂ ਉਸਾਰੀ ਕੀਤੀ ਜਾਣੀ ਸੀ, ਪਰ ਜਦੋਂ ਉਸ ਦੀਆਂ ਦੀਵਾਰਾਂ ਬਣਾਉਣ ਸੰਬੰਧੀ ਧਰਤੀ ਦੀ ਖੁਦਾਈ ਕਰਕੇ ਨੀਂਹਾਂ ਪੁੱਟੀਆਂ ਗਈਆਂ ਤਾਂ ਧਰਤੀ ‘ਚੋਂ ਚਾਂਦੀ ਦੇ ਪੁਰਾਣੇ ਸਿੱਕੇ ਮਿਲੇ, ਜਿਨ੍ਹਾਂ ‘ਤੇ ਉਰਦੂ ‘ਚ ਲਿਖਿਆ ਗਿਆ ਹੈ।

Ad Position 21
No active advertisement
ਅਜੀਤ ਡੈਸਕ 26-08-2026
ਖਰੜ, 25 ਅਗਸਤ (ਜੰਡਪੁਰੀ)- ਖਰੜ ਨੇੜਲੇ ਇਤਿਹਾਸਕ ਪਿੰਡ ਘੜੂੰਆਂ ਵਿਖੇ ਕੀਤੀ ਜਾ ਰਹੀ ਖੁਦਾਈ ਦੌਰਾਨ ਸਦੀਆਂ ਪੁਰਾਣੇ ਚਾਂਦੀ ਦੀ ਸਿੱਕੇ ਮਿਲਣ ਦੀ ਸੂਚਨਾ ਮਿਲੀ ਹੈ। ਪ੍ਰਾਪਤ ਜਾਣਕਾਰੀ ਅਨੁਸਾਰ ਪਿੰਡ ਘੜੂੰਆਂ ਹਲਕਾ ਸ੍ਰੀ ਚਮਕੌਰ ਸਾਹਿਬ ਵਿਖੇ ਇਕ ਪੁਰਾਣੀ ਧਰਮਸ਼ਾਲਾ ਨੂੰ ਢਾਹ ਕੇ ਉਸ ਦੀ ਨਵੀਂ ਸਿਰਿਓਂ ਉਸਾਰੀ ਕੀਤੀ ਜਾਣੀ ਸੀ, ਪਰ ਜਦੋਂ ਉਸ ਦੀਆਂ ਦੀਵਾਰਾਂ ਬਣਾਉਣ ਸੰਬੰਧੀ ਧਰਤੀ ਦੀ ਖੁਦਾਈ ਕਰਕੇ ਨੀਂਹਾਂ ਪੁੱਟੀਆਂ ਗਈਆਂ ਤਾਂ ਧਰਤੀ ‘ਚੋਂ ਚਾਂਦੀ ਦੇ ਪੁਰਾਣੇ ਸਿੱਕੇ ਮਿਲੇ, ਜਿਨ੍ਹਾਂ ‘ਤੇ ਉਰਦੂ ‘ਚ ਲਿਖਿਆ ਗਿਆ ਹੈ। ਇਨ੍ਹਾਂ ਸਿੱਕਿਆਂ ਨੂੰ ਪਿੰਡ ਦੇ ਕੁਝ ਵਿਅਕਤੀਆਂ ਤੇ ਬੱਚਿਆਂ ਵਲੋਂ ਲੱਭਿਆ ਗਿਆ। ਇਸ ਸੰਬੰਧੀ ਹੋਰ ਜਾਣਕਾਰੀ ਦਿੰਦਿਆਂ ਕੌਂਸਲਰ ਸ਼ਮਸ਼ੇਰ ਸਿੰਘ ਨੇ ਦੱਸਿਆ ਕਿ ਉਨ੍ਹਾਂ ਨੂੰ ਵੀ ਪਤਾ ਚੱਲਿਆ ਹੈ ਕਿ ਜ਼ਮੀਨ ‘ਚੋਂ ਪੁਰਾਣੇ ਸਿੱਕੇ ਨਿਕਲੇ ਹਨ, ਜਿਨ੍ਹਾਂ ਦੇ 500-600 ਸਾਲ ਪੁਰਾਣੇ ਹੋਣ ਦੀ ਗੱਲ ਸੁਣੀ ਜਾ ਰਹੀ ਹੈ, ਪਰ ਉਹ ਇਸ ਸਬੰਧੀ ਪੂਰੀ ਜਾਣਕਾਰੀ ਹਾਸਿਲ ਕਰਕੇ ਹੀ ਕੋਈ ਸਟੀਕ ਜਾਣਕਾਰੀ ਦੇ ਸਕਦੇ ਹਨ।
Ad Position 22
No active advertisement
ਪਿਛਲੀ ਖ਼ਬਰ ਲਖਵਿੰਦਰ ਸਿੰਘ ਸੇਖੋਂ ਸ਼੍ਰੋਮਣੀ ਅਕਾਲੀ ਦਲ (ਬ) ਦੇ ਸੀਨੀਅਰ ਮੀਤ ਪ੍ਰਧਾਨ ਨਿਯੁਕਤ ਅਗਲੀ ਖ਼ਬਰ ਰਾਮ ਰਹੀਮ ਨੂੰ ਪੈਰੋਲ ਦੇ ਕੇ ਸਿੱਖਾਂ ਨੂੰ ਦੂਜੇ ਦਰਜੇ ਦੇ ਨਾਗਰਿਕ ਹੋਣ ਦਾ ਅਹਿਸਾਸ ਕਰਵਾਇਆ ਜਾ ਰਿਹੈ- ਬਲਜੀਤ ਸਿੰਘ ਖ਼ਾਲ...
Ad Position 24