ਢਕੌਲੀ ਦੇ ਸਰਕਾਰੀ ਸਕੂਲ ਸਾਹਮਣੇ ਇਕ ਹਫ਼ਤੇ ਤੋਂ ਵਗ ਰਿਹਾ ਸੀਵਰੇਜ ਦਾ ਗੰਦਾ ਪਾਣੀ
ਜ਼ੀਰਕਪੁਰ, 28 ਅਗਸਤ (ਮਨਿੰਦਰ ਸਿੰਘ)- ਢਕੌਲੀ ਦੇ ਸਰਕਾਰੀ ਐਲੀਮੈਂਟਰੀ ਸਕੂਲ ਦੇ ਸਾਹਮਣੇ ਸੜਕ ‘ਤੇ ਪਿਛਲੇ ਇਕ ਹਫ਼ਤੇ ਤੋਂ ਸੀਵਰੇਜ ਦਾ ਗੰਦਾ ਪਾਣੀ ਓਵਰਫਲੋ ਹੋ ਰਿਹਾ ਹੈ। ਸਕੂਲ ਤੋਂ ਸਿਰਫ਼ 30 ਮੀਟਰ ਦੀ ਦੂਰੀ ‘ਤੇ ਰਿਹਾਇਸ਼ੀ ਇਲਾਕਿਆਂ ਤੇ ਦੁਕਾਨਾਂ ਦੇ ਸਾਹਮਣੇ ਸੀਵਰੇਜ ਦਾ ਪਾਣੀ ਇਕੱਠਾ ਹੋਣ ਨਾਲ ਸਥਾਨਕ ਵਾਸੀਆਂ ਵਿਚ ਭਾਰੀ ਰੋਸ ਹੈ।
ਜ਼ੀਰਕਪੁਰ, 28 ਅਗਸਤ (ਮਨਿੰਦਰ ਸਿੰਘ)- ਢਕੌਲੀ ਦੇ ਸਰਕਾਰੀ ਐਲੀਮੈਂਟਰੀ ਸਕੂਲ ਦੇ ਸਾਹਮਣੇ ਸੜਕ ‘ਤੇ ਪਿਛਲੇ ਇਕ ਹਫ਼ਤੇ ਤੋਂ ਸੀਵਰੇਜ ਦਾ ਗੰਦਾ ਪਾਣੀ ਓਵਰਫਲੋ ਹੋ ਰਿਹਾ ਹੈ। ਸਕੂਲ ਤੋਂ ਸਿਰਫ਼ 30 ਮੀਟਰ ਦੀ ਦੂਰੀ ‘ਤੇ ਰਿਹਾਇਸ਼ੀ ਇਲਾਕਿਆਂ ਤੇ ਦੁਕਾਨਾਂ ਦੇ ਸਾਹਮਣੇ ਸੀਵਰੇਜ ਦਾ ਪਾਣੀ ਇਕੱਠਾ ਹੋਣ ਨਾਲ ਸਥਾਨਕ ਵਾਸੀਆਂ ਵਿਚ ਭਾਰੀ ਰੋਸ ਹੈ। ਸਥਾਨਕ ਵਾਸੀਆਂ ਦਾ ਕਹਿਣਾ ਹੈ ਕਿ ਬੱਚੇ ਰੋਜ਼ਾਨਾ ਸਕੂਲ ਜਾ ਰਹੇ ਹਨ ਤੇ ਸਕੂਲ ਦੇ ਸਾਹਮਣੇ ਫੈਲੀ ਗੰਦਗੀ ਬਿਮਾਰੀਆਂ ਨੂੰ ਸੱਦਾ ਦੇ ਰਹੀ ਹੈ। ਵਾਰਡ ਕੌਂਸਲਰ ਸੁਖਬੀਰ ਸਿੰਘ ਲਵਲੀ, ਸਥਾਨਕ ਨਿਵਾਸੀ ਨਰਿੰਦਰ ਸਿੰਘ, ਕਬੀਰ ਸੈਣੀ, ਸੰਜੀਵ ਕੁਮਾਰ, ਸੰਜੇ ਕੁਮਾਰ, ਜਗਤਾਰ ਸਿੰਘ ਤੇ ਸਤਪਾਲ ਰਾਣਾ ਨੇ ਕਿਹਾ ਕਿ ਸੀਵਰੇਜ ਓਵਰਫਲੋ ਹੋਣ ਬਾਰੇ ਸੰਬੰਧਿਤ ਵਿਭਾਗ ਨੂੰ ਕਈ ਸ਼ਿਕਾਇਤਾਂ ਕੀਤੀਆਂ ਗਈਆਂ ਹਨ, ਪਰ ਕੋਈ ਸਥਾਈ ਹੱਲ ਨਹੀਂ ਕੀਤਾ ਗਿਆ। ਸ਼ਿਕਾਇਤਾਂ ਦੇ ਬਾਵਜੂਦ, ਜ਼ਿੰਮੇਵਾਰ ਅਧਿਕਾਰੀ ਸਥਿਤੀ ਦਾ ਨਿਰੀਖਣ ਕਰਨ ਲਈ ਮੌਕੇ ‘ਤੇ ਵੀ ਨਹੀਂ ਜਾ ਰਹੇ ਹਨ। ਸਥਾਨਕ ਵਾਸੀਆਂ ਦੇ ਅਨੁਸਾਰ ਸੜਕ ‘ਤੇ ਸੀਵਰੇਜ ਦਾ ਪਾਣੀ ਇਕੱਠਾ ਹੋਣ ਨਾਲ ਪੈਦਲ ਚੱਲਣ ਵਾਲਿਆਂ, ਦੁਕਾਨਦਾਰਾਂ ਅਤੇ ਨੇੜਲੇ ਵਸਨੀਕਾਂ ਨੂੰ ਅਸੁਵਿਧਾ ਹੋ ਰਹੀ ਹੈ। ਸੀਵਰੇਜ ਦੇ ਪਾਣੀ ਵਿਚੋਂ ਬਦਬੂ ਆਉਂਦੀ ਹੈ। ਉਨ੍ਹਾਂ ਡਰ ਜਤਾਇਆ ਕਿ ਲੰਬੇ ਸਮੇਂ ਤੱਕ ਪਾਣੀ ਖੜ੍ਹਾ ਰਹਿਣ ਨਾਲ ਬਿਮਾਰੀਆਂ ਫੈਲ ਸਕਦੀਆਂ ਹਨ। ਮਾਮਲੇ ਸੰਬੰਧੀ ਨਗਰ ਕੌਂਸਲ ਜ਼ੀਰਕਪੁਰ ਦੇ ਜੇ . ਈ. ਸਵਨੀਤ ਸਿੰਘ ਨੇ ਕਿਹਾ ਕਿ ਉਨ੍ਹਾਂ ਨੂੰ ਸ਼ਿਕਾਇਤ ਮਿਲੀ ਹੈ। ਇਕ ਟੀਮ ਨੂੰ ਸਾਈਟ ‘ਤੇ ਭੇਜਿਆ ਗਿਆ ਹੈ ਅਤੇ ਸਫ਼ਾਈ ਦਾ ਕੰਮ ਸ਼ੁਰੂ ਕਰਵਾ ਦਿੱਤਾ ਗਿਆ ਹੈ। ਜਲਦ ਹੀ ਸਮੱਸਿਆ ਦਾ ਸਥਾਈ ਹੱਲ ਲੱਭ ਲਿਆ ਜਾਵੇਗਾ।