29-08-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 29-08-2026

ਸੀ. ਜੀ. ਸੀ. ਲਾਂਡਰਾਂ ਨੇ ‘ਐਸ. ਏ. ਪੀ. ਹੈਕਫੈਸਟ-26’ ਰੀਜ਼ਨਲ ਰਾਊਂਡ ਕਰਵਾਇਆ

ਐੱਸ. ਏ.

Ad Position 21
No active advertisement
ਸੀ. ਜੀ. ਸੀ. ਲਾਂਡਰਾਂ ਵਿਖੇ ‘ਐਸ. ਏ. ਪੀ. ਹੈਕਫੈਸਟ-26’ ਰੀਜ਼ਨਲ ਰਾਊਂਡ ਦੀ ਸ਼ੁਰੂਆਤ ਕਰਵਾਉਂਦੇ ਹੋਏ ਮਾਹਿਰ ਤੇ ਪ੍ਰਬੰਧਕ। ਅਜੀਤ ਤਸਵੀਰ 29-08-2026
ਐੱਸ. ਏ. ਐੱਸ. ਨਗਰ, 28 ਅਗਸਤ (ਪ੍ਰੋ. ਅਵਤਾਰ ਸਿੰਘ)-ਚੰਡੀਗੜ੍ਹ ਇੰਜੀਨੀਅਰਿੰਗ ਕਾਲਜ -ਸੀ. ਜੀ. ਸੀ. ਲਾਂਡਰਾਂ ਵਲੋਂ ਐਸ. ਏ. ਪੀ. ਲੈਬਜ਼ ਇੰਡੀਆ ਪ੍ਰਾ. ਲਿ. ਦੇ ਸਹਿਯੋਗ ਨਾਲ ਕੈਂਪਸ ਵਿਖੇ ‘ਐਸ. ਏ. ਪੀ. ਹੈਕਫੈਸਟ-26’ ਰੀਜ਼ਨਲ ਰਾਊਂਡ ਕਰਵਾਇਆ ਗਿਆ। ਇਸ ਪ੍ਰੋਗਰਾਮ ‘ਚ ਵਿਦਿਆਰਥੀ ਨਵੀਨਤਾਕਾਰਾਂ, ਤਕਨਾਲੋਜੀ ਪ੍ਰੇਮੀਆਂ, ਉਦਯੋਗਿਕ ਆਗੂਆਂ, ਸਲਾਹਕਾਰਾਂ ਤੇ ਅਕਾਦਮਿਕ ਹਿੱਸੇਦਾਰਾਂ ਨੇ ਉਤਸ਼ਾਹ ਨਾਲ ਹਿੱਸਾ ਲਿਆ। ਇਸ ਮੌਕੇ ਰਾਹੁਲ ਸਚਦੇਵ ਡਾਇਰੈਕਟਰ ਇੰਡੀਆ ਸਬਕੰਟੀਨੈਂਟ ਐਸ. ਏ. ਪੀ. ਯੂਨੀਵਰਸਿਟੀ ਅਲਾਇੰਸ ਅਤੇ ਅਭਿਜੀਤ ਮਹਿਰੋਤਰਾ ਡਾਇਰੈਕਟਰ ਤੇ ਬਿਜ਼ਨੈੱਸ ਹੈੱਡ ਅਪਗ੍ਰਾਡਐਕਸ ਨੇ ਉਚੇਚੇ ਤੌਰ ‘ਤੇ ਸ਼ਿਰਕਤ ਕਰਦਿਆਂ ਵਿਦਿਆਰਥੀਆਂ ਨੂੰ ਉੱਭਰ ਰਹੀਆਂ ਤਕਨਾਲੋਜੀਆਂ, ਨਵੀਨਤਾ, ਉਦਯੋਗ ਦੀਆਂ ਉਮੀਦਾਂ ਅਤੇ ਕਰੀਅਰ ਦੇ ਮੌਕਿਆਂ ਬਾਰੇ ਜਾਣਕਾਰੀ ਪ੍ਰਦਾਨ ਕੀਤੀ। ਇਸ ਮੌਕੇ ਡਾ. ਰਾਜਦੀਪ ਸਿੰਘ ਕੈਂਪਸ ਡਾਇਰੈਕਟਰ ਸੀ. ਜੀ. ਸੀ. ਲਾਂਡਰਾਂ, ਡਾ. ਸੁਖਪ੍ਰੀਤ ਕੌਰ ਡਾਇਰੈਕਟਰ ਪ੍ਰਿੰਸੀਪਲ ਸੀ. ਈ. ਸੀ.-ਸੀ. ਜੀ. ਸੀ. ਲਾਂਡਰਾਂ, ਡਾ. ਕਪਿਲ ਮਹਿਤਾ ਐੱਚ. ਓ. ਡੀ. ਉਭਰਦੇ ਤਕਨਾਲੋਜੀ ਵਿਭਾਗ ਸੀ. ਈ. ਸੀ.-ਸੀ. ਜੀ. ਸੀ. ਲਾਂਡਰਾਂ, ਸੰਸਥਾ ਦੇ ਡਾਇਰੈਕਟਰ ਅਤੇ ਡੀਨ ਵੀ ਉਚੇਚੇ ਤੌਰ ‘ਤੇ ਹਾਜ਼ਰ ਰਹੇ। ਹੈਕਾਥੌਨ ਦੌਰਾਨ ਵਿਦਿਆਰਥੀ ਟੀਮਾਂ ਵਲੋਂ ਆਪਣੇ ਹੱਲਾਂ ਦੀਆਂ ਪੇਸ਼ਕਾਰੀਆਂ ਦੇਣ ਦੇ ਨਾਲ ਹੀ ਪ੍ਰਦਰਸ਼ਨ ਕੀਤੇ ਗਏ। ਇਸ ਹੈਕਾਥੌਨ ‘ਚ ਭਾਗ ਲੈਣ ਵਾਲੀਆਂ ਟੀਮਾਂ ਦਾ ਮੁਲਾਂਕਣ ਇਕ ਮਾਹਿਰ ਪੈਨਲ ਦੁਆਰਾ ਕੀਤਾ ਗਿਆ। ਇਸ ਮੌਕੇ ਡਾ. ਰਾਜਦੀਪ ਸਿੰਘ ਕੈਂਪਸ ਡਾਇਰੈਕਟਰ ਸੀ. ਜੀ. ਸੀ. ਲਾਂਡਰਾਂ ਨੇ ਵਿਚਾਰਾਂ ਦੀ ਸਾਂਝ ਪਾਉਂਦਿਆਂ ਕਿਹਾ ਕਿ ਸੀ. ਜੀ. ਸੀ. ਲਾਂਡਰਾਂ ਵਿਖੇ ‘ਐਸ. ਏ. ਪੀ. ਹੈਕਫੈਸਟ-26’ ਰੀਜ਼ਨਲ ਰਾਊਂਡ ਦਾ ਪ੍ਰਬੰਧ ਕਰਨਾ ਸਾਡੇ ਇਸ ਸੰਕਲਪ ਨੂੰ ਦਰਸਾਉਂਦਾ ਹੈ ਕਿ ਵਿਦਿਆਰਥੀਆਂ ਨੂੰ ਅਜਿਹੇ ਮੰਚ ਪ੍ਰਦਾਨ ਕੀਤੇ ਜਾਣ, ਜਿਥੇ ਕਿ ਉਹ ਨਵੀਨਤਾ, ਪ੍ਰਯੋਗ ਅਤੇ ਅਸਲ ਸੰਸਾਰ ਦੀਆਂ ਚੁਣੌਤੀਆਂ ਦਾ ਹੱਲ ਲੱਭ ਸਕਣ। ਇਸ ਦੌਰਾਨ ਐਸ. ਏ. ਪੀ., ਅਡੋਬ, ਡੇਲੋਇਟ, ਅੱਪਗ੍ਰੇਡ, ਟੈਕਕੈਡ ਅਤੇ ਹੋਰਨਾਂ ਤਕਨਾਲੋਜੀ ਤੇ ਨਵੀਨਤਾ ਸੰਗਠਨਾਂ ਦੇ ਪੇਸ਼ੇਵਰਾਂ ਨਾਲ ਗੱਲਬਾਤ ਨੇ ਭਾਗੀਦਾਰਾਂ ਨੂੰ ਮੌਜੂਦਾ ਉਦਯੋਗ ਅਭਿਆਸਾਂ, ਉੱਭਰ ਰਹੇ ਤਕਨਾਲੋਜੀ ਰੁਝਾਨਾਂ ਅਤੇ ਵਿਕਸਿਤ ਹੋ ਰਹੀਆਂ ਪੇਸ਼ੇਵਰ ਜ਼ਰੂਰਤਾਂ ਦਾ ਸਾਹਮਣਾ ਕਰਨ ਦਾ ਕੀਮਤੀ ਅਨੁਭਵ ਪ੍ਰਦਾਨ ਕੀਤਾ।
Ad Position 22
No active advertisement
ਪਿਛਲੀ ਖ਼ਬਰ ਫੈਕਟਰੀਆਂ ਦੇ ਕਾਲੇ ਧੂੰਏਂ ਨੇ ਡੇਰਾਬੱਸੀ-ਬਰਵਾਲਾ ਰੋਡ ਦੇ ਲੋਕਾਂ ਦੀ ਵਧਾਈ ਚਿੰਤਾ ਅਗਲੀ ਖ਼ਬਰ ਜ਼ਿਲ੍ਹਾ ਰੈੱਡ ਕਰਾਸ ਨੇ ਮਹਿੰਦਰਾ ਐਂਡ ਮਹਿੰਦਰਾ ਲਿ. ਵਿਖੇ ਤਿੰਨ ਰੋਜ਼ਾ ਫਸਟ ਏਡ ਟ੍ਰੇਨਿੰਗ ਕੈਂਪ ਲਗਾਇਆ
Ad Position 24