29-08-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 29-08-2026

ਪਿੰਡ ਔਜਲਾ ਦੇ ਵਸਨੀਕਾਂ ਨੇ ਬੁਨਿਆਦੀ ਸਹੂਲਤਾਂ ਲਈ ਐਸ. ਡੀ. ਐਮ. ਨੂੰ ਸੌਂਪਿਆ ਮੰਗ ਪੱਤਰ

ਖਰੜ, 28 ਅਗਸਤ (ਗੁਰਮੁੱਖ ਸਿੰਘ ਮਾਨ)- ਨਗਰ ਕੌਂਸਲ ਖਰੜ ਦੀ ਹਦੂਦ ‘ਚ ਪੈਂਦੇ ਪਿੰਡ ਔਜਲਾ ਦੇ ਵਸਨੀਕਾਂ ਵਲੋਂ ਮੁੱਢਲੀਆਂ ਸਹੂਲਤਾਂ ਦੀ ਮੰਗ ਨੂੰ ਲੈ ਕੇ ਐਸ. ਡੀ.

Ad Position 21
No active advertisement
ਅਜੀਤ ਡੈਸਕ 29-08-2026
ਖਰੜ, 28 ਅਗਸਤ (ਗੁਰਮੁੱਖ ਸਿੰਘ ਮਾਨ)- ਨਗਰ ਕੌਂਸਲ ਖਰੜ ਦੀ ਹਦੂਦ ‘ਚ ਪੈਂਦੇ ਪਿੰਡ ਔਜਲਾ ਦੇ ਵਸਨੀਕਾਂ ਵਲੋਂ ਮੁੱਢਲੀਆਂ ਸਹੂਲਤਾਂ ਦੀ ਮੰਗ ਨੂੰ ਲੈ ਕੇ ਐਸ. ਡੀ. ਐਮ. ਖਰੜ ਗੁਰਮੀਤ ਸਿੰਘ ਨੂੰ ਮੰਗ ਪੱਤਰ ਸੌਂਪਿਆ ਗਿਆ। ਇਸ ਮੌਕੇ ਪਿੰਡ ਵਾਸੀਆਂ ਨੇ ਦੱਸਿਆ ਕਿ ਉਨ੍ਹਾਂ ਨੇ ਆਪਣੇ ਮਕਾਨਾਂ ਦੇ ਨਕਸ਼ੇ ਨਗਰ ਕੌਂਸਲ ਖਰੜ ਤੋਂ ਪਾਸ ਕਰਵਾਉਂਦੇ ਸਮੇਂ ਲੱਖਾਂ ਰੁ. ਫ਼ੀਸਾਂ ਦੇ ਰੂਪ ‘ਚ ਜਮ੍ਹਾਂ ਕਰਵਾਏ ਸਨ, ਪਰ ਸਾਨੂੰ ਹੁਣ ਤੱਕ ਮੁੱਢਲੀਆਂ ਸਹੂਲਤਾਂ ਨਸੀਬ ਨਹੀਂ ਹੋਈਆਂ। ਉਨ੍ਹਾਂ ਦੱਸਿਆ ਕਿ ਪਿੰਡ ‘ਚ ਗੰਦੇ ਅਤੇ ਬਰਸਾਤੀ ਪਾਣੀ ਦੀ ਨਿਕਾਸ ਦਾ ਕੋਈ ਪ੍ਰਬੰਧ ਨਹੀਂ ਹੈ ਅਤੇ ਨਾ ਹੀ ਸੀਵਰੇਜ਼ ਸਿਸਟਮ ਦੀ ਸਹੂਲਤ ਉਪਲੱਬਧ ਹੈ। ਪਿੰਡ ਵਿਚਲੀਆਂ ਕਾਲੋਨੀਆਂ ਵਿਚ ਖਾਲੀ ਪਲਾਟਾਂ ਵਿਚ ਗੰਦਾ ਪਾਣੀ ਜਮ੍ਹਾਂ ਹੋ ਜਾਂਦਾ ਹੈ, ਜੋ ਕਿ ਬਿਮਾਰੀਆਂ ਨੂੰ ਸੱਦਾ ਦੇ ਰਿਹਾ ਹੈ। ਗਲੀਆਂ ਅਤੇ ਪਲਾਟਾਂ ਵਿਚ ਗੰਦਾ ਪਾਣੀ ਖੜ੍ਹਨ ਕਾਰਨ ਰੋਜ਼ਾਨਾ ਲੋਕੀਂ ਆਪਸ ਵਿਚ ਲੜਦੇ ਰਹਿੰਦੇ ਹਨ। ਉਨ੍ਹਾਂ ਮੰਗ ਕੀਤੀ ਕਿ ਪਿੰਡ ਔਜਲਾ ਦੇ ਵਸਨੀਕਾਂ ਨੂੰ ਪੇਸ਼ ਆ ਰਹੀਆਂ ਸਮੱਸਿਆਵਾਂ ਨੂੰ ਤੁਰੰਤ ਹੱਲ ਕਰਵਾਇਆ ਜਾਵੇ। ਇਸ ਮੌਕੇ ਐਸ. ਡੀ. ਐਮ ਵਲੋਂ ਅਗਲੇਰੀ ਕਾਰਵਾਈ ਲਈ ਮੰਗ-ਪੱਤਰ ਨਗਰ ਕੌਂਸਲ ਖਰੜ ਨੂੰ ਭੇਜ ਦਿੱਤਾ ਗਿਆ। ਇਸ ਮੌਕੇ ਪਿੰਡ ਵਾਸੀਆਂ ਦੇ ਨਾਲ ਆਮ ਆਦਮੀ ਪਾਰਟੀ ਦੇ ਆਗੂ ਕਰਮਜੀਤ ਸਿੰਘ ਵਾਲੀਆ, ਸੋਹਣ ਸਿੰਘ, ਸੋਮਨਾਥ ਵਾਲੀਆ, ਜੈਪਾਲ ਸਿੰਘ, ਹੁਸਨ ਸਿੰਘ, ਸੁਮਿਤ ਸਿੰਘ ਚੱਕਲ, ਸੰਨਦੀਪ ਸਿੰਘ, ਰਵੀ ਕੁਮਾਰ ਤੇ ਮਨਪ੍ਰੀਤ ਕੌਰ ਸਮੇਤ ਹੋਰ ਆਗੂ ਵੀ ਹਾਜ਼ਰ ਸਨ।
Ad Position 22
No active advertisement
ਪਿਛਲੀ ਖ਼ਬਰ ਕਾਂਗਰਸੀ ਵਰਕਰਾਂ ਦੀ ਮੀਟਿੰਗ ਹੋਈ ਅਗਲੀ ਖ਼ਬਰ ਫੈਕਟਰੀਆਂ ਦੇ ਕਾਲੇ ਧੂੰਏਂ ਨੇ ਡੇਰਾਬੱਸੀ-ਬਰਵਾਲਾ ਰੋਡ ਦੇ ਲੋਕਾਂ ਦੀ ਵਧਾਈ ਚਿੰਤਾ
Ad Position 24