01-09-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 01-09-2026

ਚੰਡੀਗੜ੍ਹ ਦੇ ਵੱਖ-ਵੱਖ ਕਾਲਜਾਂ ’ਚ ਵਿਦਿਆਰਥੀ ਕੌਂਸਲ ਚੋਣਾਂ ਦੇ ਨਤੀਜੇ ਐਲਾਨੇ

ਚੰਡੀਗੜ੍ਹ, 31 ਅਗਸਤ (ਮਾਰਕੰਡਾ)- ਸਰਕਾਰੀ ਕਾਲਜ ਲੜਕੀਆਂ ਸੈਕਟਰ-11 ਚੰਡੀਗੜ੍ਹ ਦੀਆਂ ਵਿਦਿਆਰਥੀ ਕੌਂਸਲ ਚੋਣਾਂ ਵਿਚ ਏ. ਬੀ.

Ad Position 21
No active advertisement
ਅਜੀਤ ਡੈਸਕ 01-09-2026
ਚੰਡੀਗੜ੍ਹ, 31 ਅਗਸਤ (ਮਾਰਕੰਡਾ)- ਸਰਕਾਰੀ ਕਾਲਜ ਲੜਕੀਆਂ ਸੈਕਟਰ-11 ਚੰਡੀਗੜ੍ਹ ਦੀਆਂ ਵਿਦਿਆਰਥੀ ਕੌਂਸਲ ਚੋਣਾਂ ਵਿਚ ਏ. ਬੀ. ਵੀ. ਪੀ. ਦੇ ਸਾਰੇ ਹੀ ਉਮੀਦਵਾਰਾਂ ਨੇ ਜਿੱਤ ਹਾਸਲ ਕੀਤੀ। ਇਸ ਵਿਚ ਪ੍ਰਧਾਨ ਭਾਵਿਆ ਸ਼ਰਮਾ, ਉਪ ਪ੍ਰਧਾਨ ਕੁਮਾਰੀ ਖ਼ੁਸ਼ੀ, ਜਨਰਲ ਸਕੱਤਰ ਫਾਜ਼ੀਆ ਸਿੱਧੂ, ਸੰਯੁਕਤ ਸਕੱਤਰ ਮਾਹੀ ਅਤੇ ਕਾਜਲ ਨੂੰ ਬਣਾਇਆ ਗਿਆ। ਇਸੇ ਤਰ੍ਹਾਂ ਪੋਸਟ ਗ੍ਰੈਜੂਏਟ ਸਰਕਾਰੀ ਕਾਲਜ ਲੜਕੀਆਂ ਸੈਕਟਰ 42 ਚੰਡੀਗੜ੍ਹ ਦੀ ਪ੍ਰਿੰਸੀਪਲ ਪ੍ਰੋ. (ਡਾ.) ਬੀਨੂ ਡੋਗਰਾ ਨੇ ਸਮੁੱਚੀ ਅਗਵਾਈ ਦੌਰਾਨ ਸੈਸ਼ਨ 2026-27 ਲਈ ‘ਵਿਦਿਆਰਥੀ ਪ੍ਰੀਸ਼ਦ ਚੋਣਾਂ’ ਦੇ ਨਤੀਜੇ ਐਲਾਨੇ। ਚੋਣਾਂ ਉਪਰੰਤ ਪ੍ਰਧਾਨ ਦੀ ਉਮੀਦਵਾਰ ਵਨਿਕਾ ਚੌਧਰੀ, ਉਪ-ਪ੍ਰਧਾਨ ਦੀ ਉਮੀਦਵਾਰ ਆਸ਼ੀ ਗੁਲੀਆ, ਸੈਕਟਰੀ ਦੀ ਉਮੀਦਵਾਰ ਭਾਨਵੀ, ਸੰਯੁਕਤ ਸਕੱਤਰ ਦੀ ਉਮੀਦਵਾਰ ਕੀਰਤੀ ਨੇ ਜਿੱਤ ਹਾਸਲ ਕੀਤੀ। ਦੇਵ ਸਮਾਜ ਕਾਲਜ ਲੜਕੀਆਂ ਦੀਆਂ ਵਿਦਿਆਰਥੀ ਕੌਂਸਲ ਚੋਣਾਂ ਦਾ ਰਿਜ਼ਲਟ 40% ਮਤਦਾਨ ਦਰਜ ਕੀਤਾ ਗਿਆ। ਨਤੀਜੇ ਮੁਤਾਬਿਕ ਪ੍ਰਨੀਤ ਕੌਰ ਨੂੰ ਸਰਬਸੰਮਤੀ ਨਾਲ ਪ੍ਰਧਾਨ, ਆਸ਼ਿਕਾ ਨੂੰ ਸਰਬਸੰਮਤੀ ਨਾਲ ਸਕੱਤਰ ਬਣਾਇਆ ਗਿਆ। ਜਦਕਿ ਉਪ ਪ੍ਰਧਾਨ ਅਤੇ ਸੰਯੁਕਤ ਸਕੱਤਰ ਦੇ ਅਹੁਦਿਆਂ ਲਈ ਮਤਦਾਨ ਕਰਵਾਇਆ ਗਿਆ। ਜਿਨ੍ਹਾਂ ਵਿਚ ਦਿੱਤਯਾ ਗੁਪਤਾ ਨੇ ਕਨਿਸ਼ਕਾ ਸ਼ਰਮਾ ਨੂੰ ਹਰਾ ਕੇ ਜਿੱਤ ਦਰਜ ਕੀਤੀ। ਸੰਯੁਕਤ ਸਕੱਤਰ ਲਈ ਪ੍ਰਿੰਸੈਸ ਨੇ ਹਰਵੀਰ ਵਰਮਾ ਨੂੰ ਹਰਾ ਕੇ ਜਿੱਤ ਪ੍ਰਾਪਤ ਕੀਤੀ। ਡੀ.ਏ.ਵੀ. ਕਾਲਜ ਵਿਚ ਵਿਦਿਆਰਥੀ ਕੌਂਸਲ ਚੋਣਾਂ ਦੌਰਾਨ ਦੀਪਾਨਸੂ ਨੇ 1185 ਵੋਟਾਂ ਪ੍ਰਾਪਤ ਕਰਕੇ ਪ੍ਰਧਾਨ, ਵਾਈਸ ਪ੍ਰਧਾਨ ਅੰਭੈ ਸੰਧੂ ਨੇ 1172, ਸੈਕਟਰੀ ਜਸਵੰਤ ਠਾਕੁਰ ਨੇ 1735, ਜੁਆਇੰਟ ਸੈਕਟਰੀ ਅਨਮੋਲ 1422 ਜੇਤੂ ਵੋਟਾਂ ਪ੍ਰਾਪਤ ਕਰਕੇ ਕੀਤੀਆਂ। ਐਸ. ਡੀ. ਕਾਲਜ ਵਿਚ ਅਭਿਰਾਜ ਸਿੰਘ 2189 ਵੋਟਾਂ ਪ੍ਰਾਪਤ ਕਰਕੇ ਪ੍ਰਧਾਨ ਬਣਾਇਆ ਗਿਆ। ਇਸੇ ਤਰ੍ਹਾਂ ਉਪ ਪ੍ਰਧਾਨ ਲਈ ਤੁਸਾਰ ਨੇ 2312 ਵੋਟਾਂ, ਸੈਕਟਰੀ ਲਈ ਆਰੀਅਨ ਨੇ 2135, ਜੁਗਪਾਲ ਬਿੰਦਰ ਨੇ 2315 ਜੇਤੂ ਵੋਟਾਂ ਪ੍ਰਾਪਤ ਕਰਕੇ ਜੁਆਇੰਟ ਸੈਕਟਰੀ ਬਣਾਇਆ ਗਿਆ।
Ad Position 22
No active advertisement
ਪਿਛਲੀ ਖ਼ਬਰ ਦੋ ਸਾਲਾਂ ’ਚ ਪ੍ਰੀ-ਮੈਟ੍ਰਿਕ ਸਕਾਲਰਸ਼ਿਪ ਸਕੀਮ ਤਹਿਤ 39,320 ਓ. ਬੀ. ਸੀ. ਵਿਦਿਆਰਥੀਆਂ ਨੂੰ 15.72 ਕਰੋੜ ਰੁਪਏ ਦੀ ਵਜ਼ੀ... ਅਗਲੀ ਖ਼ਬਰ ਬੇਬੇ ਨਾਨਕੀ ਯੂਨੀਵਰਸਿਟੀ ਕਾਲਜ ਲੜਕੀਆਂ ਫੱਤੂਢੀਂਗਾ ਦੀਆਂ ਵਿਦਿਆਰਥਣਾਂ ਦੀ ਫਰੈਸ਼ਰ ਪਾਰਟੀ ਸਬੰਧੀ ਸਮਾਗਮ
Ad Position 24