ਸ੍ਰੀ ਰਾਮ ਭਵਨ ਖਰੜ ਵਿਖੇ 7 ਤੋਂ 13 ਸਤੰਬਰ ਤੱਕ ਹੋਵੇਗੀ ਸ੍ਰੀ ਰਾਮ ਕਥਾ
ਖਰੜ, 31 ਅਗਸਤ (ਗੁਰਮੁੱਖ ਸਿੰਘ ਮਾਨ)- ਆਰੀਆ ਸਮਾਜ ਖਰੜ ਵਲੋਂ ਸ੍ਰੀ ਰਾਮ ਭਵਨ ਖਰੜ ਵਿਖੇ 7 ਸਤੰਬਰ ਤੋਂ ਲੈ ਕੇ 13 ਸਤੰਬਰ ਤੱਕ ਸ੍ਰੀ ਰਾਮ ਕਥਾ ਕਰਵਾਈ ਜਾ ਰਹੀ ਹੈ। ਇਸ ਸੰਬੰਧੀ ਜਾਣਕਾਰੀ ਦਿੰਦਿਆਂ ਪ੍ਰਬੰਧਕ ਪ੍ਰਿੰ.
ਖਰੜ, 31 ਅਗਸਤ (ਗੁਰਮੁੱਖ ਸਿੰਘ ਮਾਨ)- ਆਰੀਆ ਸਮਾਜ ਖਰੜ ਵਲੋਂ ਸ੍ਰੀ ਰਾਮ ਭਵਨ ਖਰੜ ਵਿਖੇ 7 ਸਤੰਬਰ ਤੋਂ ਲੈ ਕੇ 13 ਸਤੰਬਰ ਤੱਕ ਸ੍ਰੀ ਰਾਮ ਕਥਾ ਕਰਵਾਈ ਜਾ ਰਹੀ ਹੈ। ਇਸ ਸੰਬੰਧੀ ਜਾਣਕਾਰੀ ਦਿੰਦਿਆਂ ਪ੍ਰਬੰਧਕ ਪ੍ਰਿੰ. ਜਤਿੰਦਰ ਗੁਪਤਾ ਤੇ ਸੁਭਾਸ਼ ਅਗਰਵਾਲ ਨੇ ਦੱਸਿਆ ਕਿ ਪ੍ਰੋਰਗਾਮ ਦੌਰਾਨ ਉੱਘੀ ਵਿਦਵਾਨ ਅੰਜਲੀ ਆਰੀਆ ਵਲੋਂ ਸ਼ਰਧਾਲੂਆਂ ਨੂੰ ਸ੍ਰੀ ਰਾਮ ਕਥਾ ਦੁਆਰਾ ਨਿਹਾਲ ਕੀਤਾ ਜਾਵੇਗਾ। ਉਨ੍ਹਾਂ ਦੱਸਿਆ ਕਿ ਇਸ ਸਮਾਗਮ ਵਿਚ ਹਰਿਆਣਾ ਦੇ ਮੁੱਖ ਮੰਤਰੀ ਨਾਇਬ ਸਿੰਘ ਸੈਣੀ ਉਚੇਚੇ ਤੌਰ ‘ਤੇ ਸ਼ਿਰਕਤ ਕਰਨਗੇ। ਉਨ੍ਹਾਂ ਦੱਸਿਆ ਕਿ ਕਥਾ ਦੇ ਆਖਰੀ ਦਿਨ 1,11,111 ਮਿੱਟੀ ਦੇ ਦੀਵਿਆਂ ਨਾਲ ਇਕ ਸ਼ਾਨਦਾਰ ਨਜ਼ਾਰਾ ਪੇਸ਼ ਕੀਤਾ ਜਾਵੇਗਾ ਅਤੇ ਦੇਸੀ ਉਤਪਾਦਾਂ ਨੂੰ ਦਰਸਾਉਂਦੇ ਵੱਖ-ਵੱਖ ਸਟਾਲ ਲਗਾਏ ਜਾਣਗੇ। ਉਨ੍ਹਾਂ ਦੱਸਿਆ ਕਿ ਕਥਾ ਦੌਰਾਨ ਰੋਜ਼ਾਨਾ ਭੰਡਾਰਾ ਵੀ ਵਰਤਾਇਆ ਜਾਵੇਗਾ।