ਹੁਣ ਚੰਡੀਗੜ੍ਹ ਵਿੱਚ ਬਿਨਾਂ ਆਪ੍ਰੇਸ਼ਨ ਗੋਡਿਆਂ ਦੇ ਦਰਦ ਦੇ ਇਲਾਜ ਦਾ ਕੈਂਪ ਸ਼ੁਰੂ – ਡਾ . ਤਰੁਣ
ਚੰਡੀਗੜ੍ਹ, 3 ਸਤੰਬਰ (ਅ. ਬ.)
ਚੰਡੀਗੜ੍ਹ, 3 ਸਤੰਬਰ (ਅ.ਬ.)-15 ਸਾਲਾਂ ਤੋਂ ਸੇਵਾ ਕਰ ਰਹੇ ਤਜਰਬੇਕਾਰ ਡਾ. ਬਰਾਕ ਨੀ ਪੇਨ ਟ੍ਰੀਟਮੈਂਟ ਸੈਂਟਰ, ਪਾਣੀਪਤ ਵੱਲੋਂ ਸੈਕਟਰ 38-ਏ, ਪ੍ਰਜਾਪਤੀ ਭਵਨ, ਚੰਡੀਗੜ੍ਹ ਵਿੱਚ 4, 5, 6 ਅਤੇ 7 ਸਤੰਬਰ ਨੂੰ ਸਵੇਰੇ 10 ਵਜੇ ਤੋਂ ਸ਼ਾਮ 6 ਵਜੇ ਤੱਕ ਗੋਡਿਆਂ ਦੇ ਦਰਦ ਦੇ ਇਲਾਜ ਲਈ ਖ਼ਾਸ ਓ.ਪੀ.ਡੀ. ਲਗਾਈ ਜਾ ਰਹੀ ਹੈ। ਡਾ. ਤਰੁਣ ਨੇ ਦੱਸਿਆ ਕਿ ਹਰ ਤੀਸਰੇ ਵਿਅਕਤੀ ਨੂੰ ਗੋਡਿਆਂ ਦੀ ਸਮੱਸਿਆ ਹੈ। ਹੁਣ ਬਿਨਾ ਓਪਰੇਸ਼ਨ ਇਸ ਦਾ ਇਲਾਜ ਸੰਭਵ ਹੈ। ਇਹ ਨੀ ਆਫ-ਲੋਡਰ ਬ੍ਰੇਸ ਦੇ ਰਾਹੀਂ ਸੰਭਵ ਹੋਇਆ ਹੈ। ਡਾ. ਤਰੁਣ ਨੇ ਦੱਸਿਆ ਕਿ ਓ.ਪੀ.ਡੀ. ਵਿੱਚ ਦਿਖਾਉਣ ਦੀ ਫੀਸ ਸਿਰਫ 500/- ਰੁਪਏ ਹੈ। ਇੱਕ ਗੋਡੇ ਦਾ ਇਲਾਜ ਸਿਰਫ 8000/- ਅਤੇ ਦੋਵੇਂ ਗੋਡਿਆਂ ਦੇ ਇਲਾਜ ਵਿੱਚ ਸਿਰਫ 16000/- ਦਾ ਖਰਚ ਆਉਂਦਾ ਹੈ। ਉਨ੍ਹਾਂ ਦੱਸਿਆ ਕਿ ਗੋਡਿਆਂ ਦਾ ਦਰਦ ਅਸਲ ਵਿੱਚ ਮਕੈਨਿਕਲ ਸਮੱਸਿਆ ਹੈ, ਨਾ ਕਿ ਮੈਡੀਕਲ। ਇਹ ਮਕੈਨਿਕਲ ਨੀ ਬ੍ਰੇਸ ਥ੍ਰੀ-ਪੌਇੰਟ ਦੇ ਸਿਧਾਂਤ ‘ਤੇ ਕੰਮ ਕਰਦਾ ਹੈ। ਉਨ੍ਹਾਂ ਦੱਸਿਆ ਕਿ ਗੋਡਿਆਂ ‘ਤੇ ਨੀ ਆਫ-ਲੋਡਰ ਬ੍ਰੇਸ ਲਗਾਉਣ ਨਾਲ ਸਰੀਰ ਦਾ ਦਬਾਅ ਗੋਡਿਆਂ ‘ਤੇ ਨਹੀਂ ਪੈਂਦਾ, ਜਿਸ ਨਾਲ ਗੋਡਿਆਂ ਦੇ ਦਰਦ ਤੋਂ ਰਾਹਤ ਮਿਲ ਜਾਂਦੀ ਹੈ। ਇਸ ਬ੍ਰੇਸ ਨੂੰ ਪਹਿਨਣ ਨਾਲ 10 ਤੋਂ 15 ਦਿਨਾਂ ਵਿੱਚ ਹੀ ਦਰਦ ਤੋਂ ਰਾਹਤ ਮਿਲਣ ਲੱਗ ਪੈਂਦੀ ਹੈ।