03-09-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 04-09-2026

ਸੈਕਟਰ -45 ਤੇ 46 ਦੇ ਫੁੱਟਪਾਥ ਹੋਣਗੇ ਪੈਦਲ ਰਾਹਗੀਰਾਂ ਲਈ ‘ ਸੁਰੱਖਿਅਤ ’, ਫੁੱਟਪਾਥਾਂ ’ ਤੇ ਪਾਰਕਿੰਗ ਨੂੰ ਲੱਗੇਗੀ ਰੋਕ , ਪੈਦਲ ਰਾਹਗੀਰਾਂ ਲਈ ਰਹੇਗੀ 6 ਫੁੱਟ ਥਾਂ

ਚੰਡੀਗੜ੍ਹ, 3 ਸਤੰਬਰ (ਸੰਦੀਪ ਕੁਮਾਰ ਮਾਹਨਾ)–ਚੰਡੀਗੜ੍ਹ ਦੇ ਸੈਕਟਰ 45 ਤੇ 46 ਦੇ ਫੁੱਟਪਾਥਾਂ ’ਤੇ ਹੋ ਰਹੀ ਬੇਤਰਤੀਬ ਪਾਰਕਿੰਗ ਕਾਰਨ ਪੈਦਲ ਰਾਹਗੀਰਾਂ ਨੂੰ ਆ ਰਹੀ ਪ੍ਰੇਸ਼ਾਨੀ ਤੋਂ ਹੁਣ ਰਾਹਤ ਮਿਲਣ ਦੀ ਆਸ ਬੱਝੀ ਹੈ। ਨਗਰ ਨਿਗਮ ਦੇ ਵਾਰਡ ਨੰਬਰ 34 ਵਿਚ ਕਰੀਬ 30 ਲੱਖ ਰੁਪਏ ਦੀ ਲਾਗਤ ਨਾਲ ਫੁੱਟਪਾਥਾਂ ’ਤੇ ਜੀ.

Ad Position 21
repet_subhas-goyals [Copy P29]
ਅਜੀਤ ਡੈਸਕ 04-09-2026
ਚੰਡੀਗੜ੍ਹ, 3 ਸਤੰਬਰ (ਸੰਦੀਪ ਕੁਮਾਰ ਮਾਹਨਾ)–ਚੰਡੀਗੜ੍ਹ ਦੇ ਸੈਕਟਰ 45 ਤੇ 46 ਦੇ ਫੁੱਟਪਾਥਾਂ ’ਤੇ ਹੋ ਰਹੀ ਬੇਤਰਤੀਬ ਪਾਰਕਿੰਗ ਕਾਰਨ ਪੈਦਲ ਰਾਹਗੀਰਾਂ ਨੂੰ ਆ ਰਹੀ ਪ੍ਰੇਸ਼ਾਨੀ ਤੋਂ ਹੁਣ ਰਾਹਤ ਮਿਲਣ ਦੀ ਆਸ ਬੱਝੀ ਹੈ। ਨਗਰ ਨਿਗਮ ਦੇ ਵਾਰਡ ਨੰਬਰ 34 ਵਿਚ ਕਰੀਬ 30 ਲੱਖ ਰੁਪਏ ਦੀ ਲਾਗਤ ਨਾਲ ਫੁੱਟਪਾਥਾਂ ’ਤੇ ਜੀ.ਈ. ਪਾਈਪ ਦੀਆਂ ਰੇਲਿੰਗਾਂ ਲਗਾਉਣ ਦਾ ਕੰਮ ਸ਼ੁਰੂ ਕਰ ਦਿੱਤਾ ਗਿਆ ਹੈ। ਇਲਾਕਾ ਕੌਂਸਲਰ ਗੁਰਪ੍ਰੀਤ ਸਿੰਘ ਗਾਬੀ ਨੇ ਸੈਕਟਰ 45ਸੀ ਸਥਿਤ ਸਨਾਤਨ ਧਰਮ ਮੰਦਰ ਨੇੜੇ ਨਾਰੀ ਸ਼ਕਤੀ ਰਾਹੀਂ ਇਸ ਕੰਮ ਦਾ ਆਗਾਜ਼ ਕਰਵਾਇਆ। ਨਵੀਂ ਵਿਵਸਥਾ ਤਹਿਤ ਫੁੱਟਪਾਥ ’ਤੇ ਕਰੀਬ 6 ਫੁੱਟ ਜਗਾ ਪੈਦਲ ਰਾਹਗੀਰਾਂ ਲਈ ਸੁਰੱਖਿਅਤ ਰੱਖੀ ਜਾਵੇਗੀ, ਜਦਕਿ ਵਾਹਨਾਂ ਦੀ ਪਾਰਕਿੰਗ ਨੂੰ ਵੀ ਵਿਵਸਥਿਤ ਕੀਤਾ ਜਾਵੇਗਾ। ਇਸ ਮੌਕੇ ਇਲਾਕਾ ਕੌਂਸਲਰ ਗੁਰਪ੍ਰੀਤ ਸਿੰਘ ਗੈਬੀ ਨੇ ਦੱਸਿਆ ਕਿ ਵਾਰਡ ਨੰਬਰ 34 ਦੀਆਂ ਵੀ-4 ਅਤੇ ਵੀ-5 ਸੜਕਾਂ, ਸੈਕਟਰ-46 ਮਾਰਕੀਟ ਸਮੇਤ ਹੋਰਨਾਂ ਪ੍ਰਮੁੱਖ ਥਾਵਾਂ ਦੇ ਫੁੱਟਪਾਥਾਂ ’ਤੇ ਜੀ.ਈ. ਪਾਈਪ ਦੀਆਂ ਰੇਲਿੰਗਾਂ ਲਗਾਈਆਂ ਜਾਣਗੀਆਂ। ਉਨ੍ਹਾਂ ਕਿਹਾ ਕਿ ਇਸ ਪ੍ਰੋਜੈਕਟ ਦਾ ਮੁੱਖ ਮਕਸਦ ਫੁੱਟਪਾਥਾਂ ਨੂੰ ਪੈਦਲ ਚੱਲਣ ਵਾਲੇ ਲੋਕਾਂ ਲਈ ਸੁਰੱਖਿਅਤ ਤੇ ਸੁਚੱਜਾ ਰਸਤਾ ਮੁਹੱਈਆ ਕਰਵਾਉਣਾ ਹੈ। ਇਸ ਦੇ ਨਾਲ ਹੀ ਫੁੱਟਪਾਥਾਂ ’ਤੇ ਵਾਹਨਾਂ ਦੀ ਬੇਤਰਤੀਬ ਪਾਰਕਿੰਗ ਨੂੰ ਵੀ ਵਿਵਸਥਿਤ ਕਰਨ ਵਿਚ ਮਦਦ ਮਿਲੇਗੀ। ਕੌਂਸਲਰ ਗਾਬੀ ਨੇ ਕਿਹਾ ਕਿ ਮੌਜੂਦਾ ਸਮੇਂ ਕਈ ਥਾਵਾਂ ’ਤੇ ਲੋਕ ਫੁੱਟਪਾਥਾਂ ਉੱਪਰ ਆਪਣੇ ਵਾਹਨ ਖੜ੍ਹੇ ਕਰ ਦਿੰਦੇ ਹਨ। ਕਈ ਥਾਵਾਂ ’ਤੇ ਤਾਂ ਪੂਰੇ ਫੁੱਟਪਾਥ ਨੂੰ ਹੀ ਪਾਰਕਿੰਗ ਵਜੋਂ ਵਰਤਿਆ ਜਾ ਰਿਹਾ ਹੈ, ਜਿਸ ਕਾਰਨ ਪੈਦਲ ਰਾਹਗੀਰਾਂ ਲਈ ਤੁਰਨ ਵਾਸਤੇ ( ਬਾਕੀ ਸਫ਼ਾ 6 ’ਤੇ)
Ad Position 22
No active advertisement
ਪਿਛਲੀ ਖ਼ਬਰ ‘ ਨਿਸ਼ਕਾਮ ਕਰਮ ’ ਤੇ ਧਰਮ ਦੇ ਮਾਰਗ ’ ਤੇ ਚੱਲਣ ਦਾ ਸੰਦੇਸ਼ ਦਿੰਦਾ ਹੈ ਸ੍ਰੀ ਕ੍ਰਿਸ਼ਨ ਦਾ ਜੀਵਨ - ਰਾਜਪਾਲ ਕਟਾਰੀਆ ਜਨਮ ਅਸ਼... ਅਗਲੀ ਖ਼ਬਰ ਅਜੀਤ, ਜਲੰਧਰ ਥਾਰ ਗੱਡੀ ਨਾਲ ਨੌਜਵਾਨ ਨੂੰ ਦਰੜਨ ਦੇ ਮਾਮਲੇ ਵਿਚ ਦੋ ਮੁਲਜ਼ਮ ਗ੍ਰਿਫ਼ਤਾਰ ਸਕਾਰਪੀਓ ਗੱਡੀ ਵੀ ਬਰਾਮਦ, ਦੋਵਾ...
Ad Position 24