ਪੰਜਾਬੀਆਂ ਲਈ ਬਹੁਤ ਅਹਿਮ ਹਨ ਪੰਜਾਬ ਯੂਨੀਵਰਸਿਟੀ ਦੀਆਂ ‘ ਸੈਨੇਟ ਚੋਣਾਂ ’
ਚੰਡੀਗੜ੍ਹ, 19 ਸਤੰਬਰ, (ਸੁਖਵਿੰਦਰ ਸਿੰਘ ਸ਼ਾਨ)- ਪੰਜਾਬ ਯੂਨੀਵਰਸਿਟੀ ਸੈਨੇਟ ਚੋਣਾਂ ਵਿਦਿਆਰਥੀਆਂ ਦੇ ਨਾਲ- ਨਾਲ ਰਾਜਨੀਤਿਕ ਪਾਰਟੀਆਂ ਲਈ ਮਹੱਤਵਪੂਰਨ ਹੋ ਗਈਆਂ ਹਨ। ਯੂਨੀਵਰਸਿਟੀ ਦੀਆਂ ਵਿਦਿਆਰਥੀਆਂ ਚੋਣਾਂ ਵਿਚ ਭਾਰਤੀ ਜਨਤਾ ਪਾਰਟੀ ਦੇ ਵਿਦਿਆਰਥੀ ਵਿਗ ਅਖਿਲ ਭਾਰਤੀ ਵਿਦਿਆਰਥੀ ਪਰਿਸ਼ਦ ਦੀ ਜਿੱਤ ਅਤੇ ਇਤਿਹਾਸ ਵਿਸ਼ੇ ਵਿਚੋਂ ਪੰਜਾਬ ਅਤੇ ਸਿੱਖਾਂ ਦਾ ਇਤਿਹਾਸ ਮਿਟਾਉਣ ਦੇ ਯਤਨਾਂ ਤੋਂ ਬਾਅਦ ਸੈਨੇਟ ਚੋਣਾ ਵਿਚ ਕਿਹੜੀ ਵਿਚਾਰਧਾਰਾ ਜਿੱਤ ਪ੍ਰਾਪਤ ਕਰਦੀ ਹੈ, ਇਸ ਗੱਲ ’ਤੇ ਹੀ ਵਿਦਵਾਨਾਂ ਦੀਆਂ ਨਜ਼ਰਾਂ ਟਿਕੀਆਂ ਹਨ।
ਚੰਡੀਗੜ੍ਹ, 19 ਸਤੰਬਰ, (ਸੁਖਵਿੰਦਰ ਸਿੰਘ ਸ਼ਾਨ)- ਪੰਜਾਬ ਯੂਨੀਵਰਸਿਟੀ ਸੈਨੇਟ ਚੋਣਾਂ ਵਿਦਿਆਰਥੀਆਂ ਦੇ ਨਾਲ- ਨਾਲ ਰਾਜਨੀਤਿਕ ਪਾਰਟੀਆਂ ਲਈ ਮਹੱਤਵਪੂਰਨ ਹੋ ਗਈਆਂ ਹਨ। ਯੂਨੀਵਰਸਿਟੀ ਦੀਆਂ ਵਿਦਿਆਰਥੀਆਂ ਚੋਣਾਂ ਵਿਚ ਭਾਰਤੀ ਜਨਤਾ ਪਾਰਟੀ ਦੇ ਵਿਦਿਆਰਥੀ ਵਿਗ ਅਖਿਲ ਭਾਰਤੀ ਵਿਦਿਆਰਥੀ ਪਰਿਸ਼ਦ ਦੀ ਜਿੱਤ ਅਤੇ ਇਤਿਹਾਸ ਵਿਸ਼ੇ ਵਿਚੋਂ ਪੰਜਾਬ ਅਤੇ ਸਿੱਖਾਂ ਦਾ ਇਤਿਹਾਸ ਮਿਟਾਉਣ ਦੇ ਯਤਨਾਂ ਤੋਂ ਬਾਅਦ ਸੈਨੇਟ ਚੋਣਾ ਵਿਚ ਕਿਹੜੀ ਵਿਚਾਰਧਾਰਾ ਜਿੱਤ ਪ੍ਰਾਪਤ ਕਰਦੀ ਹੈ, ਇਸ ਗੱਲ ’ਤੇ ਹੀ ਵਿਦਵਾਨਾਂ ਦੀਆਂ ਨਜ਼ਰਾਂ ਟਿਕੀਆਂ ਹਨ। ਪੰਜਾਬੀਆਂ ਖ਼ਾਸ ਕਰ ਸਿੱਖਾਂ ਲਈ ਇਹ ਚੋਣਾ ਬਹੁਤ ਅਹਿਮ ਹਨ, ਕਿਉਂਕਿ ਸੈਨੇਟ ਪੰਜਾਬ ਯੂਨੀਵਰਸਿਟੀ ਦੀ ਗਵਰਨਿੰਗ ਬਾਡੀ ਹੈ। ਇਸ ਕੋਲ ਯੂਨੀਵਰਸਿਟੀ ਨੀਤੀਆਂ, ਬਜਟ, ਨਿਯੁਕਤੀਆਂ ਅਤੇ ਸਿੱਖਿਆ ਨਾਲ ਸਬੰਧਤ ਫ਼ੈਸਲੇ ਲੈਣ ਦਾ ਅਧਿਕਾਰ ਹੈ। ਸੈਨੇਟ ਨੂੰ ਸਰਵਉੱਚ ਸੰਸਥਾ ਮੰਨਿਆ ਜਾਂਦਾ ਹੈ ਅਤੇ ਇਸ ਦੇ ਕੁੱਲ 91 ਮੈਂਬਰ ਹਨ। ਸੈਨੇਟ ਵਿਚ ਸਾਬਕਾ ਵਿਦਿਆਰਥੀ, ਪ੍ਰੋਫੈਸਰ, ਵਿਦਿਆਰਥੀ ਪ੍ਰਤੀਨਿਧੀ, ਕੇਂਦਰ ਅਤੇ ਰਾਜ ਸਰਕਾਰਾਂ ਅਤੇ ਉਪ-ਕੁਲਪਤੀ ਸ਼ਾਮਲ ਹਨ। ਸੈਨੇਟ ਦੇ ਕੁੱਲ ਮੈਂਬਰਾਂ ਵਿਚੋਂ 15 ਮੈਂਬਰ ਗ੍ਰੈਜੂਏਟ ਹਲਕੇ ਤੋਂ ਚੁਣੇ ਜਾਣੇ ਹਨ , ਜਿਸ ਦੇ ਲਈ 51 ਉਮੀਦਵਾਰ ਚੋਣ ਲੜ ਰਹੇ ਹਨ ਅਤੇ ਕੁੱਲ 625,784 ਰਜਿਸਟਰਡ ਗ੍ਰੈਜੂਏਟ ਵੋਟਰ ਆਪਣੇ ਵੋਟ ਦੇ ਅਧਿਕਾਰ ਦੀ ਵਰਤੋਂ ਕਰਨਗੇ। ਵੋਟਿੰਗ ਦੋ ਸ਼ਿਫ਼ਟਾਂ ਵਿਚ ਸਵੇਰੇ 8 ਵਜੇ ਤੋਂ ਸ਼ਾਮ 5 ਵਜੇ ਤੱਕ ਹੋਵੇਗੀ। ਪੰਜਾਬ ਯੂਨੀਵਰਸਿਟੀ ਦੀ ਸੈਨੇਟ ਵਿਚ ਗ੍ਰੈਜੂਏਟ ਹਲਕੇ ਤੋਂ ਚੁਣੇ ਗਏ 15 ਮੈਂਬਰ ਮੁੱਖ ਭੂਮਿਕਾ ਨਿਭਾਉਂਦੇ ਹਨ। ਭਾਵੇਂ ਇਹ ਚੋਣ ਰਸਮੀ ਤੌਰ ’ਤੇ ਯੂਨੀਵਰਸਿਟੀ ਚੋਣ ਹੈ, ਪਰ ਉਮੀਦਵਾਰਾਂ ਦੇ ਰਾਜਨੀਤਿਕ ਅਤੇ ਸਮਾਜਿਕ ਸੰਪਰਕਾਂ ਕਾਰਨ, ਵੱਖ-ਵੱਖ ਪਾਰਟੀਆਂ ਨਾਲ ਜੁੜੇ ਨੇਤਾਵਾਂ ਦੀ ਸਰਗਰਮ ਭਾਗੀਦਾਰੀ ਵੀ ਦੇਖੀ ਜਾ ਰਹੀ ਹੈ। ਚੋਣ ਮੈਦਾਨ ਵਿਚ ਬਹੁਤ ਸਾਰੇ ਉਮੀਦਵਾਰਾਂ ਵਿਚ ਉਹ ਲੋਕ ਸ਼ਾਮਲ ਹਨ, ਜੋ ਪਹਿਲਾਂ ਸੈਨੇਟ ਲਈ ਚੁਣੇ ਗਏ ਹਨ ਅਤੇ ਇਸ ਵਾਰ ਦੁਬਾਰਾ ਚੋਣ ਲੜ ਰਹੇ ਹਨ। ਪੰਜਾਬ ਕਾਂਗਰਸ, ਆਮ ਆਦਮੀ ਪਾਰਟੀ ਅਤੇ ਸ਼੍ਰੋਮਣੀ ਅਕਾਲੀ ਦਲ ਸਮੇਤ ਵੱਖ-ਵੱਖ ਰਾਜਨੀਤਿਕ ਪਾਰਟੀਆਂ ਅਤੇ ਸੰਗਠਨਾਂ ਨਾਲ ਜੁੜੇ ਲੋਕ ਵੀ ਚੋਣ ਮੈਦਾਨ ਵਿਚ ਹਨ। ਰਾਜਨੀਤਿਕ ਪਾਰਟੀਆਂ ਦੇ ਆਗੂਆਂ ਤੋਂ ਇਲਾਵਾ ਵਕੀਲ, ਅਧਿਆਪਕ ਅਤੇ ਵੱਖ-ਵੱਖ ਸਮਾਜਿਕ ਜਥੇਬੰਦੀਆਂ ਨਾਲ ਜੁੜੇ ਵਿਅਕਤੀ ਵੀ ਚੋਣ ਲੜ ਰਹੇ ਹਨ। ਇਸ ਲਈ ਵੋਟਿੰਗ ਤੋਂ ਇੱਕ ਦਿਨ ਪਹਿਲਾਂ ਉਮੀਦਵਾਰਾਂ ਅਤੇ ਉਨ੍ਹਾਂ ਦੇ ਸਮਰਥਕਾਂ ਨੇ ਜਿੱਤਣ ਲਈ ਆਪਣੀਆਂ ਸਾਰੀਆਂ ਕੋਸ਼ਿਸ਼ਾਂ ਤੇਜ਼ ਕਰ ਦਿੱਤੀਆਂ ਹਨ। ਇਨ੍ਹਾਂ ਚੋਣਾ ਵਿਚ ਪ੍ਰੋਫੈਸਰਾਂ ਦੀ ਪੱਕੀ ਨਿਯੁਕਤੀ, ਸਾਰੇ ਮੁਲਾਜ਼ਮਾਂ ਲਈ ਸੱਤਵੇਂ ਪੇ ਕਮਿਸ਼ਨ ਦੀਆਂ ਸਿਫ਼ਾਰਸ਼ਾਂ ਲਾਗੂ ਕਰਾਉਣ, ਵਿਦਿਆਰਥੀ ਫ਼ੀਸਾਂ ’ਤੇ ਰੋਕ ਲਾਉਣ, ਖ਼ਾਲੀ ਅਸਾਮੀਆਂ ਭਰਨ, ਹੋਸਟਲਾਂ ਦਾ ਸੁਧਾਰ ਕਰਨ ਜਿਹੇ ਮੁੱਦੇ ਅਹਿਮ ਹਨ।