20-09-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 20-09-2026

ਦੁੱਖ ਸਾਂਝਾ ਕਰਨ ਲਈ ਇੰਗਲੈਂਡ ਤੋਂ ਰਵਿੰਦਰ ਪੁਰੀ ਦੇ ਗ੍ਰਹਿ ਪੁੱਜੇ ਨੱਥੂ ਰਾਮ ਪੁਰੀ ਤੇ ਉਨ੍ਹਾਂ ਦੇ ਪਰਿਵਾਰਕ ਮੈਂਬਰ

ਮੁੱਲਾਂਪੁਰ ਗਰੀਬਦਾਸ, 19 ਸਤੰਬਰ (ਦਿਲਬਰ ਸਿੰਘ ਖੈਰਪੁਰ)-ਸੇਵਾ-ਮੁਕਤ ਸੁਪਰਡੈਂਟ ਦੁਆਰਕਾ ਦਾਸ ਪੁਰੀ ਦੇ ਦਿਹਾਂਤ ‘ਤੇ ਦੁੱਖ ਸਾਂਝਾ ਕਰਨ ਲਈ ਇੰਗਲੈਂਡ ਤੋਂ ਪੁਰੀ ਫਾਊਂਡੇਸ਼ਨ ਯੂ. ਕੇ.

Ad Position 21
No active advertisement
ਸਮਾਜ ਸੇਵੀ ਅਰਵਿੰਦ ਪੁਰੀ ਦੇ ਗ੍ਰਹਿ ਵਿਖੇ ਪਰਿਵਾਰਕ ਮੈਂਬਰਾਂ ਨਾਲ ਦੁੱਖ ਸਾਂਝਾ ਕਰਦੇ ਹੋਏ ਨੱਥੂ ਰਾਮ ਪੁਰੀ ਤੇ ਉਨ੍ਹਾਂ ਦੀ ਪਤਨੀ। ਤਸਵੀਰ : ਦਿਲਬਰ ਸਿੰਘ ਖੈਰਪੁਰ 20-09-2026
ਮੁੱਲਾਂਪੁਰ ਗਰੀਬਦਾਸ, 19 ਸਤੰਬਰ (ਦਿਲਬਰ ਸਿੰਘ ਖੈਰਪੁਰ)-ਸੇਵਾ-ਮੁਕਤ ਸੁਪਰਡੈਂਟ ਦੁਆਰਕਾ ਦਾਸ ਪੁਰੀ ਦੇ ਦਿਹਾਂਤ ‘ਤੇ ਦੁੱਖ ਸਾਂਝਾ ਕਰਨ ਲਈ ਇੰਗਲੈਂਡ ਤੋਂ ਪੁਰੀ ਫਾਊਂਡੇਸ਼ਨ ਯੂ. ਕੇ. ਦੇ ਚੇਅਰਮੈਨ ਨੱਥੂ ਰਾਮ ਪੁਰੀ ਆਪਣੀ ਪਤਨੀ ਮੈਰੀ ਮੈਕਮਿਨ ਸਮੇਤ ਸਮਾਜ ਸੇਵੀ ਅਰਵਿੰਦ ਪੁਰੀ ਦੇ ਗ੍ਰਹਿ ਵਿਖੇ ਪਹੁੰਚੇ। ਇਸ ਮੌਕੇ ਉਨ੍ਹਾਂ ਅਰਵਿੰਦਰ ਪੁਰੀ ਦੇ ਪਰਿਵਾਰ ਨਾਲ ਗਹਿਰੇ ਦੁੱਖ ਦਾ ਇਜ਼ਹਾਰ ਕਰਦਿਆਂ ਵਿਛੜੀ ਰੂਹ ਦੀ ਆਤਿਮਕ ਸ਼ਾਂਤੀ ਲਈ ਪ੍ਰਾਥਨਾ ਕੀਤੀ। ਇਸ ਮੌਕੇ ਨੱਥੂ ਰਾਮ ਪੁਰੀ ਨੇ ਭਾਵੁਕ ਹੁੰਦਿਆਂ ਕਿਹਾ ਕਿ ਦੁਆਰਕਾ ਦਾਸ ਪੁਰੀ ਸਾਡੇ ਲਈ ਅਸਲ ਰੋਲ ਮਾਡਲ ਹਨ ਅਤੇ ਜ਼ਿੰਦਗੀ ਦੇ ਸਫ਼ਰ ‘ਚ ਉਨ੍ਹਾਂ ਕੋਲੋਂ ਬਹੁਤ ਕੁਝ ਸਿੱਖਣ ਨੂੰ ਮਿਲਿਆ। ਉਹ ਜ਼ਿੰਦਗੀ ਦੇ ਹਰ ਉਤਰਾਅ-ਚੜ੍ਹਾਅ ‘ਚ ਹਮੇਸ਼ਾ ਉਨ੍ਹਾਂ ਦੇ ਨਾਲ ਖੜ੍ਹੇ ਨਜ਼ਰ ਆਏ। ਉਨ੍ਹਾਂ ਕਿਹਾ ਕਿ ਸਵ. ਦੁਆਰਕਾ ਦਾਸ ਪੁਰੀ ਅਤੇ ਉਨ੍ਹਾਂ ਦੇ ਬੇਟੇ ਅਰਵਿੰਦ ਪੁਰੀ ਹਮੇਸ਼ਾ ਹੀ ਮਾਨਵਤਾ ਦੀ ਸੇਵਾ ‘ਚ ਵਧ ਚੜ੍ਹ ਕੇ ਹਿੱਸਾ ਪਾਉਂਦੇ ਰਹੇ ਹਨ। ਉਨ੍ਹਾਂ ਦੀ ਸਾਦਗੀ, ਇਮਾਨਦਾਰੀ ਅਤੇ ਸੇਵਾ-ਭਾਵਨਾ ਸਾਨੂੰ ਹਮੇਸ਼ਾ ਪ੍ਰੇਰਿਤ ਕਰਦੀ ਰਹੇਗੀ। ਉਨ੍ਹਾਂ ਕਿਹਾ ਕਿ ਉਹ ਇਸ ਪਰਿਵਾਰ ਦਾ ਹਿੱਸਾ ਬਣ ਕੇ ਆਪਣੇ ਆਪ ਨੂੰ ਭਾਗਾਂ ਵਾਲੇ ਸਮਝਦੇ ਹਨ। ਇਸ ਮੌਕੇ ਸਮਾਜ ਸੇਵੀ ਅਰਵਿੰਦ ਪੁਰੀ ਨੇ ਦੁੱਖ ਦੀ ਇਸ ਘੜੀ ‘ਚ ਸ਼ਾਮਿਲ ਹੋਣ ਲਈ ਇੰਗਲੈਂਡ ਤੋਂ ਵਿਸ਼ੇਸ਼ ਤੌਰ ‘ਤੇ ਆਏ ਨੱਥੂ ਰਾਮ ਪੁਰੀ ਅਤੇ ਉਨ੍ਹਾਂ ਦੀ ਪਤਨੀ ਮੈਰੀ ਮੈਕਮਿਨ ਦਾ ਦਿਲੋਂ ਧੰਨਵਾਦ ਕੀਤਾ। ਉਨ੍ਹਾਂ ਕਿਹਾ ਕਿ ਮੈਂ ਆਪਣੇ ਪਿਤਾ ਸਵ. ਦੁਆਰਕਾ ਦਾਸ ਪੁਰੀ ਅਤੇ ਚਾਚਾ ਨੱਥੂ ਰਾਮ ਪੁਰੀ ਤੋਂ ਜ਼ਿੰਦਗੀ ‘ਚ ਬਹੁਤ ਕੁਝ ਸਿੱਖਿਆ ਹੈ ਅਤੇ ਉਨ੍ਹਾਂ ਦੀ ਦਿੱਤੀ ਸਿੱਖਿਆ ਮੇਰੇ ਅਤੇ ਮੇਰੇ ਪਰਿਵਾਰ ਲਈ ਹਮੇਸ਼ਾ ਪ੍ਰੇਰਨਾਦਾਇਕ ਰਹੇਗੀ। ਇਸ ਮੌਕੇ ਅਰਵਿੰਦ ਪੁਰੀ ਦੇ ਮਾਤਾ ਪੁਸ਼ਪਾ ਪੁਰੀ, ਹਿਮਾਂਸ਼ੂ ਪੁਰੀ, ਸ਼ੈਫੀ ਪੁਰੀ, ਨੀਨਾ, ਨੇਹਾ ਅਤੇ ਤਨਵੀਕਾ ਪੁਰੀ ਆਦਿ ਵੀ ਹਾਜ਼ਰ ਸਨ।
Ad Position 22
No active advertisement
ਪਿਛਲੀ ਖ਼ਬਰ ਸ੍ਰੀ ਸ੍ਰੀ ਬਾਂਕੇ ਬਿਹਾਰੀ ਮੰਦਰ ਗਊਸ਼ਾਲਾ ਸੇਵਾ ਸਮਿਤੀ ਖਰੜ ਨੇ ਪ੍ਰਭਾਤ ਫੇਰੀ ਕੱਢੀ ਅਗਲੀ ਖ਼ਬਰ ਮੁੱਖ ਮੰਤਰੀ ਮਾਨ ਅਤੇ ਡੀ . ਜੀ . ਪੀ. ਕਾਨੂੰਨ ਵਿਵਸਥਾ ਕਾਇਮ ਰੱਖਣ ਵਿਚ ਫੇਲ੍ਹ , ਅਪਰਾਧਿਕ ਘਟਨਾਵਾਂ ਰੁਕਣ ਦਾ ਨਾਮ ਨਹੀ...
Ad Position 24