19-09-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 20-09-2026

ਮਾਸਟਰ ਪਲਾਨ -2031 ’ ਚ ਸੋਧਾਂ ਨੂੰ ਹਰੀ ਝੰਡੀ ਦੇਣ ਦੀ ਤਿਆਰੀ

ਚੰਡੀਗੜ੍ਹ, 19 ਸਤੰਬਰ (ਸੰਦੀਪ ਕੁਮਾਰ ਮਾਹਨਾ) - ਚੰਡੀਗੜ੍ਹ ਦੇ ਫ਼ੇਜ਼- 2 ਅਤੇ ਫ਼ੇਜ਼-3 ’ਚ ਵਿਕਾਸ ਤੇ ਉਦਯੋਗਿਕ ਗਤੀਵਿਧੀਆਂ ਨੂੰ ਵਧੇਰੇ ਸੁਚਾਰੂ ਬਣਾਉਣ ਲਈ ਮਾਸਟਰ ਪਲਾਨ-2031 ਦੇ ਨਿਯਮਾਂ ਵਿਚ ਅਹਿਮ ਤਬਦੀਲੀਆਂ ਦੀ ਤਜਵੀਜ਼ ਸਾਹਮਣੇ ਆਈ ਹੈ। ਇਨ੍ਹਾਂ ਪ੍ਰਸਤਾਵਾਂ ਤਹਿਤ ਫੇਜ਼-1 (ਸੈਕਟਰ 1 ਤੋਂ 30) ਨੂੰ ਮੌਜੂਦਾ ਰੂਪ ਵਿੱਚ ਹੀ ਬਰਕਰਾਰ ਰੱਖਦਿਆਂ ਉਦਯੋਗਿਕ ਇਮਾਰਤਾਂ ਲਈ ਪਲਾਟ ਦੇ ਆਕਾਰ ਦੀ ਪਰਵਾਹ ਕੀਤੇ ਬਿਨਾਂ ਐੱਫ.

Ad Position 21
No active advertisement
ਅਜੀਤ ਡੈਸਕ 20-09-2026
ਚੰਡੀਗੜ੍ਹ, 19 ਸਤੰਬਰ (ਸੰਦੀਪ ਕੁਮਾਰ ਮਾਹਨਾ) - ਚੰਡੀਗੜ੍ਹ ਦੇ ਫ਼ੇਜ਼- 2 ਅਤੇ ਫ਼ੇਜ਼-3 ’ਚ ਵਿਕਾਸ ਤੇ ਉਦਯੋਗਿਕ ਗਤੀਵਿਧੀਆਂ ਨੂੰ ਵਧੇਰੇ ਸੁਚਾਰੂ ਬਣਾਉਣ ਲਈ ਮਾਸਟਰ ਪਲਾਨ-2031 ਦੇ ਨਿਯਮਾਂ ਵਿਚ ਅਹਿਮ ਤਬਦੀਲੀਆਂ ਦੀ ਤਜਵੀਜ਼ ਸਾਹਮਣੇ ਆਈ ਹੈ। ਇਨ੍ਹਾਂ ਪ੍ਰਸਤਾਵਾਂ ਤਹਿਤ ਫੇਜ਼-1 (ਸੈਕਟਰ 1 ਤੋਂ 30) ਨੂੰ ਮੌਜੂਦਾ ਰੂਪ ਵਿੱਚ ਹੀ ਬਰਕਰਾਰ ਰੱਖਦਿਆਂ ਉਦਯੋਗਿਕ ਇਮਾਰਤਾਂ ਲਈ ਪਲਾਟ ਦੇ ਆਕਾਰ ਦੀ ਪਰਵਾਹ ਕੀਤੇ ਬਿਨਾਂ ਐੱਫ.ਏ.ਆਰ. 2 ਕਰਨ ਅਤੇ ਫੇਜ਼-2 ਵਿੱਚ ਸਿਰਫ਼ ਨਵੇਂ ਸਰਕਾਰੀ ਫਲੈਟਾਂ ਲਈ ਸਟਿਲਟ ਪਾਰਕਿੰਗ ਦੀ ਇਜਾਜ਼ਤ ਦੇਣ ਦੀ ਵਿਵਸਥਾ ਪ੍ਰਸਤਾਵਿਤ ਕੀਤੀ ਗਈ ਹੈ। ਚੰਡੀਗੜ੍ਹ ਹੇਰੀਟੇਜ ਕਮੇਟੀ ਨੇ ਇਨ੍ਹਾਂ ਤਬਦੀਲੀਆਂ ’ਤੇ ਵਿਸਥਾਰ ਨਾਲ ਵਿਚਾਰ-ਵਟਾਂਦਰਾ ਕਰਦਿਆਂ ਵਿਰਾਸਤੀ ਸਰੂਪ ਅਤੇ ਵਿਕਾਸ ਵਿਚਕਾਰ ਸੰਤੁਲਨ ਕਾਇਮ ਰੱਖਣ ’ਤੇ ਜ਼ੋਰ ਦਿੱਤਾ। ਚੰਡੀਗੜ੍ਹ ਹੈਰੀਟੇਜ ਕਮੇਟੀ ਦੀ ਮੀਟਿੰਗ ਮੁੱਖ ਸਕੱਤਰ ਅਤੇ ਕਮੇਟੀ ਦੇ ਚੇਅਰਮੈਨ ਐਚ. ਰਾਜੇਸ਼ ਪ੍ਰਸਾਦ ਦੀ ਪ੍ਰਧਾਨਗੀ ਹੇਠ ਹੋਈ। ਮੀਟਿੰਗ ਦੌਰਾਨ ਵਿੱਤ ਸਕੱਤਰ-ਕਮ-ਸਕੱਤਰ, ਸ਼ਹਿਰੀ ਯੋਜਨਾਬੰਦੀ ਦਿਪਰਵਾ ਲਾਕੜਾ ਵੱਲੋਂ ਮਾਸਟਰ ਪਲਾਨ-2031 ਵਿਚ ਪ੍ਰਸਤਾਵਿਤ ਸੋਧਾਂ ਬਾਰੇ ਵਿਸਥਾਰਪੂਰਵਕ ਪੇਸ਼ਕਾਰੀ ਦਿੱਤੀ ਗਈ। ਪੇਸ਼ਕਾਰੀ ਵਿਚ ਮੌਜੂਦਾ ਨਿਯਮਾਂ, ਵੱਖ-ਵੱਖ ਹਿੱਤਧਾਰਕਾਂ ਤੋਂ ਮਿਲੇ ਸੁਝਾਵਾਂ ਅਤੇ ਸ਼ਹਿਰ ਦੀਆਂ ਬਦਲਦੀਆਂ ਸ਼ਹਿਰੀ ਲੋੜਾਂ ਨੂੰ ਧਿਆਨ ਵਿਚ ਰੱਖਦਿਆਂ ਪ੍ਰਸਤਾਵਿਤ ਤਬਦੀਲੀਆਂ ਬਾਰੇ ਜਾਣਕਾਰੀ ਦਿੱਤੀ ਗਈ। ਮੀਟਿੰਗ ਵਿਚ ਗ੍ਰਹਿ ਸਕੱਤਰ ਮਨਦੀਪ ਸਿੰਘ ਬਰਾੜ, ਸਕੱਤਰ ਇੰਜੀਨੀਅਰਿੰਗ ਪ੍ਰੇਰਣਾ ਪੁਰੀ, ਨਿਗਮ ਕਮਿਸ਼ਨਰ ਅਮਿਤ ਕੁਮਾਰ, ਡਿਪਟੀ ਕਮਿਸ਼ਨਰ ਨਿਸ਼ਾਂਤ ਕੁਮਾਰ ਯਾਦਵ, ਚੰਡੀਗੜ੍ਹ ਹਾਊਸਿੰਗ ਬੋਰਡ ਦੇ ਮੁੱਖ ਕਾਰਜਕਾਰੀ ਅਧਿਕਾਰੀ ਡੀ. ਕਾਰਤੀਕੇਅਨ, ਮੁੱਖ ਆਰਕੀਟੈਕਟ ਰਾਜੀਵ ਮਹਿਤਾ, ਮੁੱਖ ਇੰਜੀਨੀਅਰ ਸੀ.ਬੀ. ਓਝਾ, ਐਡਵੋਕੇਟ ਐੱਮ.ਐੱਲ. ਸਰੀਨ, ਰਜਨੀਸ਼ ਵੱਤਸ ਅਤੇ ਸਾਬਕਾ ਮੁੱਖ ਆਰਕੀਟੈਕਟ ਕਪਿਲ ਸੇਤੀਆ ਵੀ ਹਾਜ਼ਰ ਸਨ।
Ad Position 22
No active advertisement
ਪਿਛਲੀ ਖ਼ਬਰ ਭਗਵੰਤ ਮਾਨ ਸਰਕਾਰ ਵਲੋਂ ਸਟੇਟ ਮੈਂਟਲ ਹੈਲਥ ਅਥਾਰਟੀ ਵਿੱਚ 11 ਗ਼ੈਰ - ਸਰਕਾਰੀ ਮੈਂਬਰ ਨਾਮਜ਼ਦ , ਮਾਨਸਿਕ ਸਿਹਤ ਸੇਵਾਵਾਂ ਨ... ਅਗਲੀ ਖ਼ਬਰ ਮੁਹਾਲੀ ਵਿਖੇ ਸਿੰਗਲ ਯੂਜ਼ ਪਲਾਸਟਿਕ ਦੀ ਵਰਤੋਂ ਵਿਰੁੱਧ ਸਾਂਝੀ ਇਨਫੋਰਸਮੈਂਟ ਮੁਹਿੰਮ ਚਲਾਈ
Ad Position 24