ਆਲਮਗੀਰ ਰੇਲਵੇ ਫਾਟਕ ਅੱਜ ਸ਼ਾਮ ਤੋਂ ਲੈ ਕੇ 21 ਸਤੰਬਰ ਤੱਕ ਬੰਦ ਰਹੇਗਾ ਬੀ.ਸੀ.ਐੱਮ. ਮਸ਼ੀਨ ਰਾਹੀਂ ਰੇਲਵੇ ਟਰੈਕ ਦੀ ਮੁਰੰਮਤ ਤੇ ਰੱਖ-ਰਖਾਅ ਕਾਰਨ ਸੜਕੀ ਆਵਾਜਾਈ ਰਹੇਗੀ ਪ੍ਰਭਾਵਿਤ
ਲਾਲੜੂ, 19 ਸਤੰਬਰ (ਰਾਜਬੀਰ ਸਿੰਘ)-ਅੰਬਾਲਾ-ਕਾਲਕਾ ਰੇਲਵੇ ਲਾਈਨ ‘ਤੇ ਧੂਲਕੋਟ ਅਤੇ ਲਾਲੜੂ ਰੇਲਵੇ ਸਟੇਸ਼ਨਾਂ ਵਿਚਕਾਰ ਪੈਂਦੇ ਆਲਮਗੀਰ ਰੇਲਵੇ ਫਾਟਕ ਨੂੰ ਮੁਰੰਮਤ ਅਤੇ ਰੱਖ-ਰਖਾਅ ਕਾਰਜਾਂ ਦੇ ਚਲਦਿਆਂ ਅੱਜ 20 ਸਤੰਬਰ ਦੀ ਸ਼ਾਮ ਤੋਂ ਲੈ ਕੇ 21 ਸਤੰਬਰ ਦੀ ਰਾਤ ਤੱਕ ਸੜਕੀ ਆਵਾਜਾਈ ਲਈ ਬੰਦ ਰੱਖਿਆ ਜਾਵੇਗਾ। ਇਸ ਬਾਬਤ ਜਾਣਕਾਰੀ ਦਿੰਦਿਆਂ ਰੇਲਵੇ ਵਿਭਾਗ ਦੇ ਅਧਿਕਾਰੀ ਨੇ ਦੱਸਿਆ ਕਿ ਆਲਮਗੀਰ ਰੇਲਵੇ ਗੇਟ (ਨੇੜੇ ਗੈਸ ਪਲਾਂਟ) ਲੈਵਲ ਕਰਾਸਿੰਗ ਨੰਬਰ 108/ਐਸ.
ਲਾਲੜੂ, 19 ਸਤੰਬਰ (ਰਾਜਬੀਰ ਸਿੰਘ)-ਅੰਬਾਲਾ-ਕਾਲਕਾ ਰੇਲਵੇ ਲਾਈਨ ‘ਤੇ ਧੂਲਕੋਟ ਅਤੇ ਲਾਲੜੂ ਰੇਲਵੇ ਸਟੇਸ਼ਨਾਂ ਵਿਚਕਾਰ ਪੈਂਦੇ ਆਲਮਗੀਰ ਰੇਲਵੇ ਫਾਟਕ ਨੂੰ ਮੁਰੰਮਤ ਅਤੇ ਰੱਖ-ਰਖਾਅ ਕਾਰਜਾਂ ਦੇ ਚਲਦਿਆਂ ਅੱਜ 20 ਸਤੰਬਰ ਦੀ ਸ਼ਾਮ ਤੋਂ ਲੈ ਕੇ 21 ਸਤੰਬਰ ਦੀ ਰਾਤ ਤੱਕ ਸੜਕੀ ਆਵਾਜਾਈ ਲਈ ਬੰਦ ਰੱਖਿਆ ਜਾਵੇਗਾ। ਇਸ ਬਾਬਤ ਜਾਣਕਾਰੀ ਦਿੰਦਿਆਂ ਰੇਲਵੇ ਵਿਭਾਗ ਦੇ ਅਧਿਕਾਰੀ ਨੇ ਦੱਸਿਆ ਕਿ ਆਲਮਗੀਰ ਰੇਲਵੇ ਗੇਟ (ਨੇੜੇ ਗੈਸ ਪਲਾਂਟ) ਲੈਵਲ ਕਰਾਸਿੰਗ ਨੰਬਰ 108/ਐਸ. ਪੀ. ਐਲ. ‘ਤੇ ਬੀ. ਸੀ. ਐਮ .ਮਸ਼ੀਨ ਰਾਹੀਂ ਭਾਰੀ ਮਸ਼ੀਨੀ ਰੱਖ-ਰਖਾਅ ਦਾ ਕੰਮ ਕੀਤਾ ਜਾਣਾ ਹੈ। ਇਸ ਕਾਰਨ ਇਹ ਲੈਵਲ ਕਰਾਸਿੰਗ ਅੱਜ 20 ਸਤੰਬਰ ਨੂੰ ਸ਼ਾਮ 4 ਵਜੇ ਤੋਂ ਲੈ ਕੇ 21 ਸਤੰਬਰ ਨੂੰ ਸ਼ਾਮ ਦੇ 8 ਵਜੇ ਤੱਕ ਸੜਕੀ ਆਵਾਜਾਈ ਲਈ ਬੰਦ ਰਹੇਗੀ। ਉਨ੍ਹਾਂ ਦੱਸਿਆ ਕਿ ਰੇਲਵੇ ਫਾਟਕ ਬੰਦ ਰਹਿਣ ਦੇ ਸਮੇਂ ਦੌਰਾਨ ਵਾਹਨਾਂ ਦੀ ਆਵਾਜਾਈ ਨੂੰ ਬਦਲਵੇਂ ਰਸਤਿਆਂ ਰਾਹੀਂ ਮੋੜਿਆ ਜਾਵੇਗਾ। ਆਵਾਜਾਈ ਨੂੰ ਸੁਚਾਰੂ ਢੰਗ ਨਾਲ ਚਲਾਉਣ ਅਤੇ ਕਾਨੂੰਨ ਤੇ ਵਿਵਸਥਾ ਬਣਾਈ ਰੱਖਣ ਲਈ ਲੈਵਲ ਕਰਾਸਿੰਗ ਨੇੜੇ ਲੋੜੀਂਦੇ ਪ੍ਰਬੰਧ ਕੀਤੇ ਜਾਣਗੇ। ਰੇਲਵੇ ਵਿਭਾਗ ਨੇ ਵਾਹਨ ਚਾਲਕਾਂ ਨੂੰ ਨਿਰਧਾਰਤ ਬਦਲਵੇਂ ਰਸਤਿਆਂ ਦੀ ਵਰਤੋਂ ਕਰਨ ਦੀ ਅਪੀਲ ਕੀਤੀ ਹੈ।