21-09-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 22-09-2026

ਤਿਜਾਰਾ ’ਚ ਵੋਟਿੰਗ ਤੋਂ ਪਹਿਲਾਂ ਕਾਂਗਰਸੀ ਸਮਰਥਕ ਕੌਂਸਲਰਾਂ ਨੂੰ ਹਿਰਾਸਤ ’ਚ ਲੈਣ ਦਾ ਦੋਸ਼, ਪਿੰਜੌਰ ਥਾਣੇ ਦੇ ਬਾਹਰ ਕਾਂਗਰਸੀਆਂ ਦਾ ਪ੍ਰਦਰਸ਼ਨ

ਪਿੰਜੌਰ, 21 ਸਤੰਬਰ (ਕਪਿਲ)- ਰਾਜਸਥਾਨ ਦੇ ਤਿਜਾਰਾ ਨਗਰ ਕੌਂਸਲ ’ਚ ਵੋਟਿੰਗ ਤੋਂ ਪਹਿਲਾਂ ਕਾਂਗਰਸ ਸਮਰਥਕ ਕੌਂਸਲਰਾਂ ਨੂੰ ਹਰਿਆਣਾ ਪੁਲਿਸ ਵਲੋਂ ਹਿਰਾਸਤ ’ਚ ਲਏ ਜਾਣ ਦੇ ਦੋਸ਼ਾਂ ਨੂੰ ਲੈ ਕੇ ਸੋਮਵਾਰ ਨੂੰ ਕਾਂਗਰਸੀ ਆਗੂਆਂ ਤੇ ਵਰਕਰਾਂ ਨੇ ਪਿੰਜੌਰ ਥਾਣੇ ਦੇ ਬਾਹਰ ਪ੍ਰਦਰਸ਼ਨ ਕੀਤਾ। ਪ੍ਰਦਰਸ਼ਨਕਾਰੀਆਂ ਨੇ ਹਿਰਾਸਤ ’ਚ ਲਏ ਵਿਅਕਤੀਆਂ ਬਾਰੇ ਜਾਣਕਾਰੀ ਦੇਣ ਅਤੇ ਉਨ੍ਹਾਂ ਨੂੰ ਵੋਟਿੰਗ ਲਈ ਤਿਜਾਰਾ ਪਹੁੰਚਾਉਣ ਦੀ ਮੰਗ ਕੀਤੀ।

Ad Position 21
No active advertisement
ਅਜੀਤ ਡੈਸਕ 22-09-2026
ਪਿੰਜੌਰ, 21 ਸਤੰਬਰ (ਕਪਿਲ)- ਰਾਜਸਥਾਨ ਦੇ ਤਿਜਾਰਾ ਨਗਰ ਕੌਂਸਲ ’ਚ ਵੋਟਿੰਗ ਤੋਂ ਪਹਿਲਾਂ ਕਾਂਗਰਸ ਸਮਰਥਕ ਕੌਂਸਲਰਾਂ ਨੂੰ ਹਰਿਆਣਾ ਪੁਲਿਸ ਵਲੋਂ ਹਿਰਾਸਤ ’ਚ ਲਏ ਜਾਣ ਦੇ ਦੋਸ਼ਾਂ ਨੂੰ ਲੈ ਕੇ ਸੋਮਵਾਰ ਨੂੰ ਕਾਂਗਰਸੀ ਆਗੂਆਂ ਤੇ ਵਰਕਰਾਂ ਨੇ ਪਿੰਜੌਰ ਥਾਣੇ ਦੇ ਬਾਹਰ ਪ੍ਰਦਰਸ਼ਨ ਕੀਤਾ। ਪ੍ਰਦਰਸ਼ਨਕਾਰੀਆਂ ਨੇ ਹਿਰਾਸਤ ’ਚ ਲਏ ਵਿਅਕਤੀਆਂ ਬਾਰੇ ਜਾਣਕਾਰੀ ਦੇਣ ਅਤੇ ਉਨ੍ਹਾਂ ਨੂੰ ਵੋਟਿੰਗ ਲਈ ਤਿਜਾਰਾ ਪਹੁੰਚਾਉਣ ਦੀ ਮੰਗ ਕੀਤੀ। ਤਿਜਾਰਾ ਨਗਰ ਕੌਂਸਲ ਦੇ ਇੰਚਾਰਜ ਅਭੈ ਕੁਮਾਰ ਸੈਣੀ ਨੇ ਦੋਸ਼ ਲਗਾਇਆ ਕਿ ਕਾਂਗਰਸ ਸਮਰਥਕ ਕੌਂਸਲਰਾਂ ਦੀ ਟੀਮ ਹਿਮਾਚਲ ਪ੍ਰਦੇਸ਼ ’ਚ ਸੀ ਅਤੇ 20 ਸਤੰਬਰ ਨੂੰ ਵਾਪਸੀ ਦੌਰਾਨ ਟੋਲ ਨੇੜੇ ਪੁਲਿਸ ਵਲੋਂ ਉਨ੍ਹਾਂ ਨੂੰ ਹਿਰਾਸਤ ’ਚ ਲਏ ਜਾਣ ਦੀ ਸੂਚਨਾ ਮਿਲੀ। ਉਨ੍ਹਾਂ ਅਨੁਸਾਰ ਇਕ ਸਾਥੀ ਨੇ ਫੋਨ ਕਰਕੇ ਜਾਣਕਾਰੀ ਦਿੱਤੀ, ਜਿਸ ਤੋਂ ਬਾਅਦ ਸਾਰੇ ਮੋਬਾਈਲ ਫੋਨ ਬੰਦ ਹੋ ਗਏ। ਸੈਣੀ ਨੇ ਦਾਅਵਾ ਕੀਤਾ ਕਿ ਵਾਹਨਾਂ ਦੇ ਜੀ. ਪੀ. ਐੱਸ. ਅਤੇ ਟੋਲ ਦੀ ਜਾਣਕਾਰੀ ਦੇ ਆਧਾਰ ’ਤੇ ਸੰਬੰਧਿਤ ਟ੍ਰੈਫ਼ਿਕ ਥਾਣੇ ਅਤੇ ਅਮਰਾਵਤੀ ਚੌਕੀ ਨਾਲ ਸੰਪਰਕ ਕੀਤਾ ਗਿਆ, ਪਰ ਹਿਰਾਸਤ ’ਚ ਲਏ ਵਿਅਕਤੀਆਂ ਬਾਰੇ ਸਪੱਸ਼ਟ ਜਾਣਕਾਰੀ ਨਹੀਂ ਦਿੱਤੀ ਗਈ। ਉਨ੍ਹਾਂ ਕਰੀਬ 82 ਵਿਅਕਤੀਆਂ ਨੂੰ ਹਿਰਾਸਤ ’ਚ ਲਏ ਜਾਣ ਦਾ ਦਾਅਵਾ ਕਰਦਿਆਂ ਕਿਹਾ ਕਿ ਇਨ੍ਹਾਂ ’ਚ 5 ਮਹਿਲਾ ਪਾਰਸ਼ਦ, 5 ਮਹਿਲਾ ਕਾਂਗਰਸੀ ਵਰਕਰਾਂ ਤੋਂ ਇਲਾਵਾ ਬਜ਼ੁਰਗ ਅਤੇ ਨੌਜਵਾਨ ਵੀ ਸ਼ਾਮਿਲ ਹਨ। ਕਾਂਗਰਸੀ ਆਗੂਆਂ ਨੇ ਦੋਸ਼ ਲਗਾਇਆ ਕਿ ਇਹ ਕਾਰਵਾਈ ਸਿਆਸੀ ਕਾਰਨਾਂ ਕਰਕੇ ਕੀਤੀ ਗਈ ਹੈ ਅਤੇ ਹਿਰਾਸਤ ਕਾਰਨ ਸੰਬੰਧਿਤ ਵਿਅਕਤੀ ਵੋਟਿੰਗ ਸਮੇਂ ਤਿਜਾਰਾ ਨਹੀਂ ਪਹੁੰਚ ਸਕਣਗੇ। ਸਾਬਕਾ ਵਿਧਾਇਕ ਪ੍ਰਦੀਪ ਚੌਧਰੀ ਨੇ ਮਾਮਲੇ ਨੂੰ ਮੰਦਭਾਗਾ ਦੱਸਦਿਆਂ ਕਿਹਾ ਕਿ ਕਾਂਗਰਸ ਇਸ ਸੰਬੰਧੀ ਚੋਣ ਕਮਿਸ਼ਨ ਨਾਲ ਸੰਪਰਕ ਕਰਕੇ ਵੋਟਿੰਗ ਮੁਲਤਵੀ ਕਰਨ ਦੀ ਮੰਗ ਕਰੇਗੀ। ਕਾਂਗਰਸ ਆਗੂਆਂ ਨੇ ਮਾਮਲੇ ਦੀ ਨਿਰਪੱਖ ਜਾਂਚ ਦੀ ਵ ੀ ਮੰਗ ਕੀਤੀ। ਪ੍ਰਦਰਸ਼ਨ ਦੌਰਾਨ ਜ਼ਿਲ੍ਹਾ ਪ੍ਰਧਾਨ ਸੰਜੇ ਰਾਣਾ, ਨਰੇਸ਼ ਮਾਨ, ਸੁਨੀਲ ਸ਼ਿਆਮ, ਸਚਿਨ ਸ਼ਰਮਾ, ਜਤਿੰਦਰ ਗੌਤਮ, ਗੁਰਭਾਗ ਸਿੰਘ ਧਮਾਲਾ, ਦੀਪਾਂਸ਼ੂ ਬਾਂਸਲ, ਕੌਂਸਲਰਾਂ ਅਸ਼ਵਨੀ ਕੁਮਾਰ ਸਮੇਤ ਕਈ ਕਾਂਗ ਰਸੀ ਆਗੂ ਤੇ ਵਰਕਰ ਮੌਜੂਦ ਰਹੇ।
Ad Position 22
No active advertisement
ਪਿਛਲੀ ਖ਼ਬਰ ਵਕੀਲਾਂ ਦੀਆਂ ਸਮੱਸਿਆਵਾਂ ਅਤੇ ਭਲਾਈ ਸੰਬੰਧੀ ਮੁੱਦਿਆਂ ’ਤੇ ਹੋਈ ਪਹਿਲੀ ਵਿਚਾਰ-ਚਰਚਾ ਅਗਲੀ ਖ਼ਬਰ ਹਰਸਿਮਰਤ ਕੌਰ ਬਾਦਲ ਦੀ ਮੁਹਾਲੀ ਫੇਰੀ ਨੂੰ ਲੈ ਕੇ ਹਰਜਿੰਦਰ ਕੌਰ ਸੋਹਾਣਾ ਵਲੋਂ ਪਿੰਡ ਮਨੌਲੀ ਵਿਖੇ ਮੀਟਿੰਗ ਪ੍ਰੋਗਰਾਮ ਦ...
Ad Position 24