ਕਾਰ ਦਾ ਸ਼ੀਸ਼ਾ ਤੋੜ ਕੇ ਗਹਿਣੇ, ਮੋਬਾਈਲ ਤੇ ਨਕਦੀ ਚੋਰੀ
ਚੰਡੀਗੜ੍ਹ, 21 ਸਤੰਬਰ (ਕਪਿਲ ਵਧਵਾ)-ਸੈਕਟਰ-17 ਸਥਿਤ ਨੀਲਮ ਥੀਏਟਰ ਨੇੜੇ ਇਕ ਕਾਰ ਦਾ ਸ਼ੀਸ਼ਾ ਤੋੜ ਕੇ ਅਣਪਛਾਤਾ ਵਿਅਕਤੀ ਗਹਿਣੇ, ਮੋਬਾਈਲ ਫੋਨ ਅਤੇ ਨਕਦੀ ਚੋਰੀ ਕਰਕੇ ਫਰਾਰ ਹੋ ਗਿਆ। ਪੁਲਿਸ ਨੇ ਕਾਰ ਮਾਲਕ ਰਵਨੀਤ ਸਿੰਘ ਜੋਸ਼ੀ ਵਾਸੀ ਸੈਕਟਰ-35-ਡੀ ਦੀ ਸ਼ਿਕਾਇਤ ’ਤੇ ਥਾਣਾ ਸੈਕਟਰ-17 ਵਿਖੇ ਬੀ.
ਚੰਡੀਗੜ੍ਹ, 21 ਸਤੰਬਰ (ਕਪਿਲ ਵਧਵਾ)-ਸੈਕਟਰ-17 ਸਥਿਤ ਨੀਲਮ ਥੀਏਟਰ ਨੇੜੇ ਇਕ ਕਾਰ ਦਾ ਸ਼ੀਸ਼ਾ ਤੋੜ ਕੇ ਅਣਪਛਾਤਾ ਵਿਅਕਤੀ ਗਹਿਣੇ, ਮੋਬਾਈਲ ਫੋਨ ਅਤੇ ਨਕਦੀ ਚੋਰੀ ਕਰਕੇ ਫਰਾਰ ਹੋ ਗਿਆ। ਪੁਲਿਸ ਨੇ ਕਾਰ ਮਾਲਕ ਰਵਨੀਤ ਸਿੰਘ ਜੋਸ਼ੀ ਵਾਸੀ ਸੈਕਟਰ-35-ਡੀ ਦੀ ਸ਼ਿਕਾਇਤ ’ਤੇ ਥਾਣਾ ਸੈਕਟਰ-17 ਵਿਖੇ ਬੀ.ਐੱਨ.ਐੱਸ . ਦੀ ਧਾਰਾ 305(ਸੀ) ਤਹਿਤ ਮਾਮਲਾ ਦਰਜ ਕਰ ਲਿਆ ਹੈ। ਸ਼ਿਕਾਇਤਕਰਤਾ ਅਨੁਸਾਰ ਉਸ ਨੇ ਆਪਣੀ ਸਿਲਵਰ ਰੰਗ ਦੀ ਬਰੇਜ਼ਾ ਕਾਰ ਨੰਬਰ 3280 ਸੈਕਟਰ-17 ਵਿਚ ਐੱਸ.ਸੀ.ਓ. ਨੰਬਰ 6 ਦੇ ਸਾਹਮਣੇ ਖੜ੍ਹੀ ਕੀਤੀ ਸੀ। ਇਸ ਦੌਰਾਨ ਅਣਪਛਾਤੇ ਵਿਅਕਤੀ ਨੇ ਕਾਰ ਦੇ ਪਿਛਲੇ ਖੱਬੇ ਦਰਵਾਜ਼ੇ ਦਾ ਸ਼ੀਸ਼ਾ ਤੋੜ ਕੇ ਅੰਦਰੋਂ ਇਕ ਚੋਕਰ ਸੈੱਟ, ਕੰਨਾਂ ਦੀਆਂ ਵਾਲੀਆਂ, ਇਕ ਮੋਬਾਈਲ ਫੋਨ ਅਤੇ 40 ਹਜ਼ਾਰ ਰੁਪਏ ਦੀ ਨਕਦੀ ਚੋਰੀ ਕਰ ਲਈ। ਦਰਅਸਲ ਸ਼ਿਕਾਇਤਕਰਤਾ ਅਨੁਸਾਰ ਉਹ ਇਹ ਸਭ ਗਹਿਣੇ ਸੈਕਟਰ-22 ਤੋਂ ਖਰੀਦ ਕੇ ਲਿਆਇਆ ਸੀ, ਜਿਸ ਤੋਂ ਬਾਅਦ ਉਹ ਕੁਝ ਸਮੇਂ ਲਈ ਸੈਕਟਰ-17 ਵਿਖੇ ਰੁਕਿਆ। ਇਸੇ ਦੌਰਾਨ ਉਸਦੀ ਕਾਰ ਨੂੰ ਨਿਸ਼ਾਨਾ ਬਣਾ ਕੇ ਕੀਮਤੀ ਸਮਾਨ ਚੋਰੀ ਕਰ ਲਿਆ ਗਿਆ। ਪੁਲਿਸ ਵਲੋਂ ਮਾਮਲੇ ਦੀ ਜਾਂਚ ਕਰਦਿਆਂ ਮੁਲਜ਼ਮ ਦੀ ਭਾਲ ਕੀਤੀ ਜਾ ਰਹੀ ਹੈ। ਫਿਲਹਾਲ ਕਿਸੇ ਦੀ ਗ੍ਰਿਫ਼ਤਾਰੀ ਬਾਰੇ ਅਧਿਕਾਰਿਤ ਪੁਸ਼ਟੀ ਨਹੀਂ ਹੋਈ ਹੈ।