23-09-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 24-09-2026

ਪਿੰਡ ਤੋਗਾਂ ( ਨਿਊ ਚੰਡੀਗੜ੍ਹ ) ਵਿਖੇ ਸਾਲਾਨਾ ਮੇਲੇ ਮੌਕੇ ਕੁਸ਼ਤੀ ਦੰਗਲ ਕਰਵਾਇਆ

ਮੁੱਲਾਂਪੁਰ ਗਰੀਬਦਾਸ, 23 ਸਤੰਬਰ(ਦਿਲਬਰ ਸਿੰਘ ਖੈਰਪੁਰ)-ਗੁੱਗਾ ਮਾੜੀ ਦੇ ਸਾਲਾਨਾ ਮੇਲੇ ਮੌਕੇ ਪਿੰਡ ਤੋਗਾਂ (ਨਿਊ ਚੰਡੀਗੜ੍ਹ) ਵਿਖੇ ਛਿੰਝ ਕਮੇਟੀ ਵਲੋਂ ਪੰਚਾਇਤ ਤੇ ਪਿੰਡ ਵਾਸੀਆਂ ਦੇ ਸਹਿਯੋਗ ਨਾਲ 55ਵਾਂ ਕੁਸ਼ਤੀ ਦੰਗਲ ਕਰਵਾਇਆ ਗਿਆ। ਕੁਸ਼ਤੀ ਦੰਗਲ ‘ਚ ਵੱਡੀ ਝੰਡੀ ਦੀ ਕੁਸ਼ਤੀ ਪਹਿਲਵਾਨ ਅੰਕਿਤ ਮਹਾਰਾਸ਼ਟਰ ਤੇ ਸਾਹਿਲ ਮਲਕਪੁਰ ਵਿਚਕਾਰ ਕਰੀਬ 23 ਮਿੰਟ ਚੱਲੀ ਅਤੇ ਅੰਤ ‘ਚ ਦੋ ਮਿੰਟ ਪੁਆਇੰਟਾਂ ਦੇ ਆਧਾਰ ‘ਤੇ ਕਰਵਾਈ ਗਈ ਕੁਸ਼ਤੀ ‘ਚ ਵੀ ਕੋਈ ਨਤੀਜਾ ਨਾ ਨਿਕਲਣ ਮਗਰੋਂ ਪ੍ਰਬੰਧਕਾਂ ਨੇ ਦੋਵਾਂ ਪਹਿਲਵਾਨਾਂ ਨੂੰ ਜੇਤੂ ਐਲਾਨ ਦਿੱਤਾ।

Ad Position 21
No active advertisement
ਅਜੀਤ ਡੈਸਕ 24-09-2026
ਮੁੱਲਾਂਪੁਰ ਗਰੀਬਦਾਸ, 23 ਸਤੰਬਰ(ਦਿਲਬਰ ਸਿੰਘ ਖੈਰਪੁਰ)-ਗੁੱਗਾ ਮਾੜੀ ਦੇ ਸਾਲਾਨਾ ਮੇਲੇ ਮੌਕੇ ਪਿੰਡ ਤੋਗਾਂ (ਨਿਊ ਚੰਡੀਗੜ੍ਹ) ਵਿਖੇ ਛਿੰਝ ਕਮੇਟੀ ਵਲੋਂ ਪੰਚਾਇਤ ਤੇ ਪਿੰਡ ਵਾਸੀਆਂ ਦੇ ਸਹਿਯੋਗ ਨਾਲ 55ਵਾਂ ਕੁਸ਼ਤੀ ਦੰਗਲ ਕਰਵਾਇਆ ਗਿਆ। ਕੁਸ਼ਤੀ ਦੰਗਲ ‘ਚ ਵੱਡੀ ਝੰਡੀ ਦੀ ਕੁਸ਼ਤੀ ਪਹਿਲਵਾਨ ਅੰਕਿਤ ਮਹਾਰਾਸ਼ਟਰ ਤੇ ਸਾਹਿਲ ਮਲਕਪੁਰ ਵਿਚਕਾਰ ਕਰੀਬ 23 ਮਿੰਟ ਚੱਲੀ ਅਤੇ ਅੰਤ ‘ਚ ਦੋ ਮਿੰਟ ਪੁਆਇੰਟਾਂ ਦੇ ਆਧਾਰ ‘ਤੇ ਕਰਵਾਈ ਗਈ ਕੁਸ਼ਤੀ ‘ਚ ਵੀ ਕੋਈ ਨਤੀਜਾ ਨਾ ਨਿਕਲਣ ਮਗਰੋਂ ਪ੍ਰਬੰਧਕਾਂ ਨੇ ਦੋਵਾਂ ਪਹਿਲਵਾਨਾਂ ਨੂੰ ਜੇਤੂ ਐਲਾਨ ਦਿੱਤਾ। ਇਸ ਮੌਕੇ ਛਿੰਝ ਕਮੇਟੀ ਦੇ ਪ੍ਰਧਾਨ ਪ੍ਰਦੀਪ ਰਾਣਾ, ਰਵੀ ਹੇਮਰਾਜ, ਸ਼ਮਸ਼ੇਰ ਰਾਜੂ ਤੇ ਸ਼ਿਵ ਕੁਮਾਰ ਭੂਰਾ ਸਮੇਤ ਪਿੰਡ ਦੇ ਪਤਵੰਤਿਆਂ ਵਲੋਂ ਪਹਿਲਵਾਨਾਂ ਦੀ ਹੌਸਲਾ ਅਫ਼ਜ਼ਾਈ ਕੀਤੀ ਗਈ। ਇਸੇ ਤਰ੍ਹਾ ਦੂਜੀ ਝੰਡੀ ਦੀ ਕੁਸ਼ਤੀ ਵਿਚ ਸਚਿਨ ਰਾਈਏਵਾਲ ਨੇ ਗੁਰਸੇਵਕ ਮਲਕਪੁਰ ਨੂੰ, ਜਦਕਿ ਪਹਿਲਵਾਨ ਸ਼ਿਵ ਨੇ ਰਾਜਾ ਨੂੰ ਅਤੇ ਦੀਪਾ ਨੇ ਮਾਹੀ ਨੂੰ ਚਿੱਤ ਕੀਤਾ। ਇਸ ਮੌਕੇ ਕਈ ਹੋਰ ਰੌਚਕ ਮੁਕਾਬਲੇ ਵੀ ਦੇਖਣ ਨੂੰ ਮਿਲੇ। ਕੁਸ਼ਤੀ ਦੰਗਲ ਦੇ ਮੁੱਖ ਮਹਿਮਾਨਾਂ ‘ਚ ਡੀ. ਐਲ. ਐਫ. ਤੋਂ ਮਨਪ੍ਰੀਤ ਅਤੇ ਅਡਰੈਸ ਗਰੁੱਪ ਤੋਂ ਅੰਕਿਤ ਕੁਮਾਰ ਸਮੇਤ ਹੋਰ ਸ਼ਖ਼ਸੀਅਤਾਂ ਸ਼ਾਮਿਲ ਸਨ। ਇਸ ਮੌਕੇ ਪ੍ਰਬੰਧਕਾਂ ਨੇ ਜੇਤੂ ਪਹਿਲਵਾਨਾਂ ਦਾ ਸਨਮਾਨ ਕਰਦਿਆਂ ਆਏ ਮਹਿਮਾਨਾਂ ਤੇ ਦਰਸ਼ਕਾਂ ਦਾ ਧੰਨਵਾਦ ਕੀਤਾ।
Ad Position 22
No active advertisement
ਪਿਛਲੀ ਖ਼ਬਰ ਪੰਜਾਬ ਯੂਨੀਵਰਸਿਟੀ ਦੀ ਡਿਸਪੈਂਸਰੀ ਵਿਖੇ ਸਿਹਤ ਜਾਗਰੂਕਤਾ ਪ੍ਰੋਗਰਾਮ ਕਰਵਾਇਆ ਅਗਲੀ ਖ਼ਬਰ ਪੰਜਾਬ ਰਾਜ ਮਾਨਸਿਕ ਸਿਹਤ ਅਥਾਰਟੀ ਦੀ ਹੋਈ ਸਮੀਖਿਆ ਮੀਟਿੰਗ, ਸਿਹਤ ਮੰਤਰੀ ਡਾ. ਬਲਬੀਰ ਸਿੰਘ ਨੇ ਅਧਿਕਾਰ-ਆਧਾਰਿਤ ਮਾਨਸਿਕ...
Ad Position 24