25-09-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 26-09-2026

ਪੀ. ਆਈ. ਬੀ. ਵਲੋਂ ‘ਵਾਰਤਾ’ ਦੇ ਵਿਸ਼ੇ ’ਤੇ ਕਰਵਾਈ ਗਈ ਮੀਡੀਆ ਵਰਕਸ਼ਾਪ

ਪੰਚਕੂਲਾ, 25 ਸਤੰਬਰ (ਕਪਿਲ)- ਪ੍ਰੈੱਸ ਸੂਚਨਾ ਬਿਊਰੋ (ਪੀ. ਆਈ.

Ad Position 21
No active advertisement
ਪੀ. ਆਈ. ਬੀ. ਵਲੋਂ ‘ਵਾਰਤਾ’ ਦੇ ਵਿਸ਼ੇ ’ਤੇ ਕਰਵਾਈ ਗਈ ਮੀਡੀਆ ਵਰਕਸ਼ਾਪ ਦਾ ਸ਼ਮ੍ਹਾ ਰੌਸ਼ਨ ਕਰਕੇ ਉਦਘਾਟਨ ਕਰਦੇ ਹੋਏ ਐਸ. ਡੀ. ਐਮ. ਮੰਨਤ ਰਾਣਾ। ਤਸਵੀਰ : ਕਪਿਲ 26-09-2026
ਪੰਚਕੂਲਾ, 25 ਸਤੰਬਰ (ਕਪਿਲ)- ਪ੍ਰੈੱਸ ਸੂਚਨਾ ਬਿਊਰੋ (ਪੀ. ਆਈ. ਬੀ.) ਚੰਡੀਗੜ੍ਹ ਨੇ ਅੱਜ ਪੰਚਕੂਲਾ ਵਿਚ ਸਰਕਾਰ ਅਤੇ ਮੀਡੀਆ ਵਿਚਕਾਰ ਤਾਲਮੇਲ ਨੂੰ ਮਜ਼ਬੂਤ ਕਰਨ ਅਤੇ ਪ੍ਰਮੁੱਖ ਜਨ ਕਲਿਆਣਕਾਰੀ ਪਹਿਲਕਦਮੀਆਂ ਬਾਰੇ ਵਧੇਰੇ ਜਾਗਰੂਕਤਾ ਪੈਦਾ ਕਰਨ ਦੇ ਉਦੇਸ਼ ਨਾਲ ‘ਵਾਰਤਾ’ ਦੇ ਵਿਸ਼ੇ ’ਤੇ ਮੀਡੀਆ ਵਰਕਸ਼ਾਪ ਕਰਵਾਈ ਗਈ। ਇਸ ਮੌਕੇ ਐੱਸ. ਡੀ. ਐੱਮ. ਪੰਚਕੂਲਾ ਮੰਨਤ ਰਾਣਾ ਮੁੱਖ ਮਹਿਮਾਨ ਵਜੋਂ ਮੌਜੂਦ ਸਨ। ਇਸ ਮੌਕੇ ਸਪਨਾ ਉਪ ਨਿਦੇਸ਼ਕ ਪੱਤਰ ਸੂਚਨਾ ਬਿਊਰੋ ਚੰਡੀਗੜ੍ਹ ਨੇ ਮੀਡੀਆ ਵਰਕਸ਼ਾਪ ਦੀ ਪ੍ਰਧਾਨਗੀ ਕੀਤੀ। ‘ਵਾਰਤਾ’ ਦੇ ਵੱਖ-ਵੱਖ ਸੈਸ਼ਨਾਂ ਦੌਰਾਨ ਹਰਵਿੰਦਰ ਸਿੰਘ, ਡਿਪਟੀ ਸੁਪਰਡੈਂਟ ਆਫ਼ ਪੁਲਿਸ, ਹਰਿਆਣਾ ਰਾਜ ਨਾਰਕੋਟਿਕਸ ਕੰਟਰੋਲ ਬਿਊਰੋ, ਪ੍ਰਦੀਪ ਕੁਮਾਰ, ਠੋਸ ਕਚਰਾ ਪ੍ਰਬੰਧਨ ਮਾਹਰ / ਸੀ. ਟੀ. ਐੱਲ., ਨਗਰ ਨਿਗਮ ਪੰਚਕੂਲਾ ਅਤੇ ਸਵਿਤਾ ਨੇਹਰਾ, ਜ਼ਿਲ੍ਹਾ ਪ੍ਰਾਜੈਕਟ ਅਫ਼ਸਰ, ਸਮੇਕਿਤ ਬਾਲ ਸੇਵਾਵਾਂ, ਪੰਚਕੂਲਾ ਮੁੱਖ ਬੁਲਾਰਿਆਂ ਵਿਚ ਸ਼ਾਮਿਲ ਸਨ। ਇਸ ਦੌਰਾਨ ਵਿਨੇ ਵਤਸ ਡੀ. ਪੀ. ਆਰ. ਓ. ਪੰਚਕੂਲਾ ਵੀ ਇਸ ਮੌਕੇ ‘ਤੇ ਮੌਜੂਦ ਸਨ। ਇਸ ਵਰਕਸ਼ਾਪ ਵਿਚ ਮੀਡੀਆ ਪ੍ਰਤੀਨਿਧੀਆਂ ਅਤੇ ਅਧਿਕਾਰੀਆਂ ਨੂੰ ਨਸ਼ਾ ਮੁਕਤ ਭਾਰਤ, ਠੋਸ ਕਚਰਾ ਪ੍ਰਬੰਧਨ ਅਤੇ ਪੋਸ਼ਣ ਅਭਿਆਨ ਸਮੇਤ ਜਨਤਾ ਲਈ ਮਹੱਤਵਪੂਰਨ ਮੁੱਦਿਆਂ ‘ਤੇ ਕੇਂਦ੍ਰਿਤ ਚਰਚਾਵਾਂ ਲਈ ਇੱਕਠੇ ਲਿਆਂਦਾ ਗਿਆ। ਪ੍ਰੋਗਰਾਮ ਦੀ ਸ਼ੁਰੂਆਤ ਦੀਪ ਜਗਾਉਣ ਨਾਲ ਹੋਈ, ਜਿਸ ਤੋਂ ਬਾਅਦ ਸਵਾਗਤੀ ਭਾਸ਼ਣ ਵਿਚ ਪੀ. ਆਈ. ਬੀ. ਚੰਡੀਗੜ੍ਹ ਦੀ ਉਪ ਨਿਰਦੇਸ਼ਕ ਸਪਨਾ ਦੁਆਰਾ ਮੀਡੀਆ ਵਰਕਸ਼ਾਪ ਦੇ ਉਦੇਸ਼ਾਂ ’ਤੇ ਚਾਨਣਾ ਪਾਇਆ ਗਿਆ। ਆਪਣੇ ਮੁੱਖ ਭਾਸ਼ਣ ਵਿਚ ਮੰਨਤ ਰਾਣਾ ਨੇ ਸਰਕਾਰੀ ਪਹਿਲਕਦਮੀਆਂ ਬਾਰੇ ਜਾਣਕਾਰੀ ਨਾਗਰਿਕਾਂ ਤੱਕ ਸਟੀਕ ਅਤੇ ਪ੍ਰਭਾਵਸ਼ਾਲੀ ਢੰਗ ਨਾਲ ਪਹੁੰਚਾਉਣ ਵਿਚ ਸਰਕਾਰੀ ਏਜੰਸੀਆਂ ਅਤੇ ਮੀਡੀਆ ਵਿਚਕਾਰ ਪ੍ਰਭਾਵਸ਼ਾਲੀ ਸੰਚਾਰ ਅਤੇ ਤਾਲਮੇਲ ਦੇ ਮਹੱਤਵ ‘ਤੇ ਚਾਨਣਾ ਪਾਇਆ। ਉਨ੍ਹਾਂ ਸਰਕਾਰ ਅਤੇ ਮੀਡੀਆ ਵਿਚਕਾਰ ਮਜ਼ਬੂਤ ਤਾਲਮੇਲ ਦਾ ਸੱਦਾ ਦਿੱਤਾ। ਇਸ ਤੋਂ ਇਲਾਵਾ, ਉਨ੍ਹਾਂ ਕਿਹਾ ਕਿ ਸਾਰੀਆਂ ਪਹਿਲਕਦਮੀਆਂ ਤਾਂ ਹੀ ਸਫਲ ਹੋ ਸਕਦੀਆਂ ਹਨ ਜਦੋਂ ਲੋਕ ਉਨ੍ਹਾਂ ਵਿਚ ਭਾਗ ਲੈਣ ਅਤੇ ਉਹ ਲੋਕ-ਅਗਵਾਈ ਵਾਲੇ ਅਭਿਆਨ ਬਣ ਜਾਣ।
Ad Position 22
No active advertisement
ਪਿਛਲੀ ਖ਼ਬਰ ਪੰਜਾਬ ਯੂਨੀਵਰਸਿਟੀ ’ਚ ਐੱਨ.ਐੱਸ.ਐੱਸ ਦਾ ਸਥਾਪਨਾ ਦਿਵਸ ਮਨਾਇਆ ਅਗਲੀ ਖ਼ਬਰ ਡਾਇਮੰਡ ਸਕੂਲ ਵਿਖੇ ‘ਵਿਸ਼ਵ ਪੰਜਾਬੀ ਦਿਵਸ’ ਮਨਾਇਆ
Ad Position 24