30-09-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 30-09-2026

ਕੌਂਸਲਰ ਗਾਬੀ ਵਲੋਂ 30 ਲੱਖ ਦੀ ਲਾਗਤ ਨਾਲ ਹਾਈਮਾਸਟ ਤੇ ਗਲੋਬ ਲਾਈਟਾਂ ਲਗਾਉਣ ਦਾ ਕੰਮ ਸ਼ੁਰੂ

ਚੰਡੀਗੜ੍ਹ, 29 ਸਤੰਬਰ (ਸੰਦੀਪ ਕੁਮਾਰ ਮਾਹਨਾ)- ਵਾਰਡ ਨੰਬਰ 34 ਨੂੰ ਦੀਵਾਲੀ ਤੋਂ ਪਹਿਲਾਂ ਰੌਸ਼ਨ ਕਰਨ ਲਈ ਕਰੀਬ 30 ਲੱਖ ਰੁਪਏ ਦਾ ਲਾਈਟਿੰਗ ਪ੍ਰੋਜੈਕਟ ਸ਼ੁਰੂ ਕੀਤਾ ਗਿਆ ਹੈ। ਸੈਕਟਰ 45 ਤੇ 46 ਦੇ ਪਾਰਕਾਂ, ਸੜਕਾਂ ਤੇ ਹੋਰ ਜਨਤਕ ਥਾਵਾਂ ’ਤੇ ਨਵੀਆਂ ਲਾਈਟਾਂ ਲਗਾ ਕੇ ਹਨੇਰੇ ਵਾਲੇ ਸਥਾਨਾਂ ਨੂੰ ਰੌਸ਼ਨ ਕੀਤਾ ਜਾਵੇਗਾ।

Ad Position 21
No active advertisement
ਚੰਡੀਗੜ੍ਹ ਨਗਰ ਨਿਗਮ ਦੇ ਵਾਰਡ ਨੰਬਰ 34 ਤੱਕ ਕੌਂਸਲਰ ਗੁਰਪ੍ਰੀਤ ਸਿੰਘ ਗਾਬੀ ਇਲਾਕੇ ਦੇ ਸੀਨੀਅਰ ਨਾਗਰਿਕਾਂ ਤੇ ਨਾਰੀ ਸ਼ਕਤੀ ਹੱਥੋਂ ਨਵੀਆਂ ਲਾਈਟਾਂ ਲਗਾਉਣ ਦੇ ਪ੍ਰੋਜੈਕਟ ਦਾ ਉਦਘਾਟਨ ਕਰਵਾਉਂਦੇ ਹੋਏ। ਤਸਵੀਰ : ਗੁਰਿੰਦਰ ਸਿੰਘ। 30-09-2026
ਚੰਡੀਗੜ੍ਹ, 29 ਸਤੰਬਰ (ਸੰਦੀਪ ਕੁਮਾਰ ਮਾਹਨਾ)- ਵਾਰਡ ਨੰਬਰ 34 ਨੂੰ ਦੀਵਾਲੀ ਤੋਂ ਪਹਿਲਾਂ ਰੌਸ਼ਨ ਕਰਨ ਲਈ ਕਰੀਬ 30 ਲੱਖ ਰੁਪਏ ਦਾ ਲਾਈਟਿੰਗ ਪ੍ਰੋਜੈਕਟ ਸ਼ੁਰੂ ਕੀਤਾ ਗਿਆ ਹੈ। ਸੈਕਟਰ 45 ਤੇ 46 ਦੇ ਪਾਰਕਾਂ, ਸੜਕਾਂ ਤੇ ਹੋਰ ਜਨਤਕ ਥਾਵਾਂ ’ਤੇ ਨਵੀਆਂ ਲਾਈਟਾਂ ਲਗਾ ਕੇ ਹਨੇਰੇ ਵਾਲੇ ਸਥਾਨਾਂ ਨੂੰ ਰੌਸ਼ਨ ਕੀਤਾ ਜਾਵੇਗਾ। ਇਲਾਕਾ ਕੌਂਸਲਰ ਗੁਰਪ੍ਰੀਤ ਸਿੰਘ ਗਾਬੀ ਨੇ ਸੀਨੀਅਰ ਨਾਗਰਿਕਾਂ ਬਲਦੇਵ ਕੌਰ, ਓਮ ਪ੍ਰਕਾਸ਼ ਤੇ ਕਸ਼ਮੀਰਾ ਸਿੰਘ ਅਤੇ ਨਾਰੀ ਸ਼ਕਤੀ ਦੇ ਹੱਥੋਂ ਪੂਰੇ ਵਿਧੀ-ਵਿਧਾਨ ਨਾਲ ਇਸ ਕੰਮ ਦੀ ਸ਼ੁਰੂਆਤ ਕਰਵਾਈ। ਉਨ੍ਹਾਂ ਦੱਸਿਆ ਕਿ ਪ੍ਰੋਜੈਕਟ ਤਹਿਤ ਪਾਰਕਾਂ, ਸੜਕਾਂ, ਮਾਰਕੀਟਾਂ ਅਤੇ ਹੋਰ ਜਨਤਕ ਥਾਵਾਂ ’ਤੇ ਹਾਈਮਾਸਟ, ਸਟਰੀਟ, ਗਲੋਬ, ਵਾਲ ਬਰੈਕਟ, ਫਲੱਡ ਅਤੇ ਫੈਂਸੀ ਲਾਈਟਾਂ ਲਗਾਈਆਂ ਜਾਣਗੀਆਂ। ਕੌਂਸਲਰ ਗੁਰਪ੍ਰੀਤ ਸਿੰਘ ਗਾਬੀ ਨੇ ਦੱਸਿਆ ਕਿ ਸੈਕਟਰ 45-ਡੀ ਸਥਿਤ ਪਾਰਕ ਅਤੇ ਇਸ ਦੇ ਆਸ-ਪਾਸ ਦੀਆਂ ਸੜਕਾਂ ’ਤੇ ਵੀ ਸਟਰੀਟ ਲਾਈਟਾਂ ਲਗਾਈਆਂ ਜਾ ਰਹੀਆਂ ਹਨ। ਉਨ੍ਹਾਂ ਕਿਹਾ ਕਿ ਇਸ ਇਲਾਕੇ ’ਚ ਲੰਬੇ ਸਮੇਂ ਤੋਂ ਰੌਸ਼ਨੀ ਦੀ ਘਾਟ ਸੀ, ਜਿਸ ਕਾਰਨ ਰਾਤ ਸਮੇਂ ਵਸਨੀਕਾਂ ਨੂੰ ਪ੍ਰੇਸ਼ਾਨੀ ਦਾ ਸਾਹਮਣਾ ਕਰਨਾ ਪੈਂਦਾ ਸੀ। ਹੁਣ ਲਾਈਟਾਂ ਲੱਗਣ ਨਾਲ ਇਲਾਕੇ ’ਚ ਰਾਤ ਸਮੇਂ ਆਵਾਜਾਈ ਸੁਖਾਲੀ ਹੋਣ ਦੇ ਨਾਲ ਲੋਕਾਂ ਨੂੰ ਸਹੂਲਤ ਮਿਲੇਗੀ। ਉਨ੍ਹਾਂ ਦੱਸਿਆ ਕਿ ਸੈਕਟਰ 45-ਡੀ ਮਾਰਕੀਟ ਅਤੇ ਰਾਮ-ਲੀਲ੍ਹਾ ਗਰਾਊਂਡ ’ਚ ਹਾਈਮਾਸਟ ਲਾਈਟਾਂ ਲਗਾਈਆਂ ਜਾਣਗੀਆਂ । ਇਸ ਨਾਲ ਮਾਰਕੀਟ ਦੀ ਪਾਰਕਿੰਗ ਅਤੇ ਰਾਮ-ਲੀਲ੍ਹਾ ਗਰਾਊਂਡ ਦੇ ਆਸ-ਪਾਸ ਦਾ ਇਲਾਕਾ ਰੌਸ਼ਨ ਹੋਵੇਗਾ। ਵਾਰਡ ਦੇ ਵੱਖ-ਵੱਖ ਪਾਰਕਾਂ ’ਚ ਵੀ ਹਾਈਮਾਸਟ ਤੇ ਗਲੋਬ ਲਾਈਟਾਂ ਲਗਾਉਣ ਦੀ ਯੋਜਨਾ ਹੈ। ਪ੍ਰੋਜੈਕਟ ਤਹਿਤ ਤਿੰਨ 12.5 ਮੀਟਰ ਉੱਚੇ ਅਤੇ ਤਿੰਨ 7 ਮੀਟਰ ਉੱਚੇ ਹਾਈਮਾਸਟ, 30 ਵਾਲ ਬਰੈਕਟ, 60 ਗਲੋਬ ਲਾਈਟਾਂ ਸਮੇਤ ਪੋਲ, 15 ਸਟਰੀਟ ਲਾਈਟਾਂ 7.5 ਮੀਟਰ ਪੋਲਾਂ ’ਤੇ, 32 ਫਲੱਡ ਲਾਈਟਾਂ, 90 ਗਲੋਬ ਅਤੇ 6 ਫੈਂਸੀ ਲਾਈਟਾਂ ਲਗਾਈਆਂ ਜਾਣਗੀਆਂ। ਗਾਬੀ ਨੇ ਕਿਹਾ ਕਿ ਵਾਰਡ ’ਚ ਜਿੱਥੇ ਵੀ ਰੌਸ਼ਨੀ ਦੀ ਲੋੜ ਹੋਵੇਗੀ, ਉੱਥੇ ਲੋੜ ਅਨੁਸਾਰ ਲਾਈਟਾਂ ਲਗਾ ਕੇ ਡਾਰਕ ਸਪਾਟ ਖ਼ਤਮ ਕਰਨ ਦੀ ਕੋਸ਼ਿਸ਼ ਕੀਤੀ ਜਾਵੇਗੀ। ਉਨ੍ਹਾਂ ਕਿਹਾ ਕਿ ਦੀਵਾਲੀ ਅਤੇ ਬੰਦੀ ਛੋੜ ਦਿਵਸ ਮੌਕੇ ਵਾਰਡ ਨੰਬਰ 34 ਦੇ ਵੱਡੇ ਹਿੱਸੇ ’ਚ ਨਵੀਂ ਰੌਸ਼ਨੀ ਨਜ਼ਰ ਆਵੇਗੀ। ਉਨ੍ਹਾਂ ਦਾ ਕਹਿਣਾ ਸੀ ਕਿ ਰੌਸ਼ਨੀ ਦੀ ਬਿਹਤਰ ਵਿਵਸਥਾ ਨਾਲ ਵਾਰਡ ਦੀ ਦਿੱਖ ’ਚ ਵੀ ਸੁਧਾਰ ਹੋਵੇਗਾ ਅਤੇ ਵਸਨੀਕਾਂ ਨੂੰ ਰਾਤ ਸਮੇਂ ਆਵਾਜਾਈ ’ਚ ਸਹੂਲਤ ਮਿਲੇਗੀ। ਇਸ ਮੌਕੇ ਸ੍ਰੀ ਸਨਾਤਨ ਧਰਮ ਮੰਦਰ ਸੈਕਟਰ 45 ਦੇ ਪ੍ਰਧਾਨ ਹਰਸ਼ ਕੁਮਾਰ, ਲਾਲ ਚੰਦ ਸ਼ਰਮਾ ਤੋਂ ਇਲਾਵਾ ਨੇਹਾ, ਮਨਮੋਹਨ ਸਿੰਘ, ਸਫ਼ਰੀ ਲਾਲ, ਕਰਨੈਲ ਸਿੰਘ, ਸੰਜੇ ਗਾਂਧੀ, ਮਮਤਾ, ਸੋਮਾ, ਬਲਜੀਤ ਕੌਰ ਕੰਗ, ਸੁਭਾਸ਼ ਗੁਪਤਾ, ਕਪਿਲ, ਬਿੰਦਰ ਸਿੰਘ, ਕਾਂਤਾ ਦੇਵੀ, ਰਵਿੰਦਰ ਕੌਰ, ਨਿਰਮਲਜੀਤ, ਅਰੁਣ ਬਾਲਾ, ਕਾਮਨਾ, ਰਮਾ ਪੁਰੀ, ਸੁਰਜੀਤ ਕੌਰ, ਮੀਨਾ ਸੋਢੀ, ਬੇਲਾ, ਨੀਰਜ, ਸਾਕਸ਼ੀ ਕੁਮਾਰ, ਮਿੰਨੀ ਮਹਾਜਨ, ਸੁਰਿੰਦਰ ਸਿੰਘ ਗੌਰ, ਸ਼ਿਵ ਕੁਮਾਰ, ਐਸ.ਕੇ. ਧੀਮਾਨ, ਅਮਰਵੀਰ ਧੀ, ਦਿਲਬਾਗ ਰਾਏ, ਮੇਘ ਰਾਜ ਗੋਇਲ, ਪਵਨ ਕੁਮਾਰ, ਮਨੋਹਰ, ਅਨਿਲ ਕੁਮਾਰ ਤੇ ਵਿਕਾਸ ਟੋਨੀ ਸਮੇਤ ਹੋਰ ਵਸਨੀਕ ਹਾਜ਼ਰ ਸਨ।
Ad Position 22
No active advertisement
ਪਿਛਲੀ ਖ਼ਬਰ ਜ਼ਿਲ੍ਹਾ ਮੁਹਾਲੀ ਦੇ ਈ. ਐਲ. ਸੀ. ਵੋਟਰ ਰਜਿਸਟ੍ਰੇਸ਼ਨ ਦੀ ਪ੍ਰਕਿਰਿਆ... ਅਗਲੀ ਖ਼ਬਰ ਆਂਗਣਵਾੜੀ ਵਰਕਰ ‘ਨਸ਼ਾ ਮੁਕਤੀ ਮਿੱਤਰ’ ਵਜੋਂ ਪੰਜਾਬ ਦੇ ‘ਯੁੱਧ ਨਸ਼ਿਆਂ ਵਿਰੁੱਧ’ ਅਭਿਆਨ ਨਾਲ ਜੁੜੀਆਂ
Ad Position 24