30-09-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 30-09-2026

ਮਾਹਿਰਾ ਨੇ ਰੂਫਟਾਪ ਸੋਲਰ ਤੇ ਊਰਜਾ ਸਟੋਰੇਜ ਦੇ ਗਿਣਾਏ ਫਾਇਦੇ

ਡੇਰਾਬੱਸੀ, 29 ਸਤੰਬਰ (ਰਣਬੀਰ ਸਿੰਘ ਪੜ੍ਹੀ)-ਉਦਯੋਗਿਕ ਇਕਾਈਆਂ ‘ਚ ਬਿਜਲੀ ਦੀ ਵਧਦੀ ਖਪਤ ਅਤੇ ਲਾਗਤ ਨੂੰ ਬਿਹਤਰ ਢੰਗ ਨਾਲ ਪ੍ਰਬੰਧਿਤ ਕਰਨ ਦੇ ਨਾਲ-ਨਾਲ ਨਵਿਆਉਣ-ਯੋਗ ਊਰਜਾ ਨੂੰ ਉਤਸ਼ਾਹਿਤ ਕਰਨ ਦੇ ਮਕਸਦ ਨਾਲ ਡੇਰਾਬੱਸੀ ਸਮਾਲ ਸਕੇਲ ਇੰਡਸਟਰੀਜ਼ ਐਸੋਸੀਏਸ਼ਨ ਵਲੋਂ ਸੋਲਰ ਐਨਰਜ਼ੀ ਅਤੇ ਬੈਟਰੀ ਐਨਰਜ਼ੀ ਸਟੋਰੇਜ ਸਿਸਟਮ ਸੰਬੰਧੀ ਅਹਿਮ ਮੀਟਿੰਗ ਸੱਦੀ ਗਈ। ਐਸੋਸੀਏਸ਼ਨ ਦੇ ਪ੍ਰਧਾਨ ਗੁਰਜੀਤ ਕੋਹਲੀ ਦੀ ਅਗਵਾਈ ਹੇਠ ਹੋਈ ਇਸ ਮੀਟਿੰਗ ‘ਚ ਵੱਖ-ਵੱਖ ਉਦਯੋਗਾਂ ਦੇ ਨੁਮਾਇੰਦਿਆਂ ਨੇ ਹਿੱਸਾ ਲਿਆ।

Ad Position 21
No active advertisement
ਡੇਰਾਬੱਸੀ ਸਮਾਲ ਸਕੇਲ ਇੰਡਸਟਰੀ ਦੇ ਨੁਮਾਇੰਦੇ ਸੋਲਰ ਊਰਜਾ ਨੂੰ ਲੈ ਕੇ ਮੀਟਿੰਗ ਕਰਦੇ ਹੋਏ। ਤਸਵੀਰ : ਰਣਬੀਰ ਸਿੰਘ ਪੜ੍ਹੀ 30-09-2026
ਡੇਰਾਬੱਸੀ, 29 ਸਤੰਬਰ (ਰਣਬੀਰ ਸਿੰਘ ਪੜ੍ਹੀ)-ਉਦਯੋਗਿਕ ਇਕਾਈਆਂ ‘ਚ ਬਿਜਲੀ ਦੀ ਵਧਦੀ ਖਪਤ ਅਤੇ ਲਾਗਤ ਨੂੰ ਬਿਹਤਰ ਢੰਗ ਨਾਲ ਪ੍ਰਬੰਧਿਤ ਕਰਨ ਦੇ ਨਾਲ-ਨਾਲ ਨਵਿਆਉਣ-ਯੋਗ ਊਰਜਾ ਨੂੰ ਉਤਸ਼ਾਹਿਤ ਕਰਨ ਦੇ ਮਕਸਦ ਨਾਲ ਡੇਰਾਬੱਸੀ ਸਮਾਲ ਸਕੇਲ ਇੰਡਸਟਰੀਜ਼ ਐਸੋਸੀਏਸ਼ਨ ਵਲੋਂ ਸੋਲਰ ਐਨਰਜ਼ੀ ਅਤੇ ਬੈਟਰੀ ਐਨਰਜ਼ੀ ਸਟੋਰੇਜ ਸਿਸਟਮ ਸੰਬੰਧੀ ਅਹਿਮ ਮੀਟਿੰਗ ਸੱਦੀ ਗਈ। ਐਸੋਸੀਏਸ਼ਨ ਦੇ ਪ੍ਰਧਾਨ ਗੁਰਜੀਤ ਕੋਹਲੀ ਦੀ ਅਗਵਾਈ ਹੇਠ ਹੋਈ ਇਸ ਮੀਟਿੰਗ ‘ਚ ਵੱਖ-ਵੱਖ ਉਦਯੋਗਾਂ ਦੇ ਨੁਮਾਇੰਦਿਆਂ ਨੇ ਹਿੱਸਾ ਲਿਆ। ਮੀਟਿੰਗ ਦੌਰਾਨ ਸੋਲਰ ਊਰਜਾ ਨਾਲ ਜੁੜੀਆਂ ਕੰਪਨੀਆਂ ਦੇ ਮਾਹਿਰਾਂ ਨੇ ਉਦਯੋਗਾਂ ਲਈ ਰੂਫਟਾਪ ਸੋਲਰ ਸਲਿਊਸ਼ਨ, ਬਿਜਲੀ ਦੀ ਲਾਗਤ ਦੇ ਪ੍ਰਬੰਧਨ ਅਤੇ ਨਵਿਆਉਣ-ਯੋਗ ਊਰਜਾ ਦੇ ਵੱਧ ਤੋਂ ਵੱਧ ਇਸਤੇਮਾਲ ਸੰਬੰਧੀ ਤਕਨੀਕੀ ਜਾਣਕਾਰੀ ਸਾਂਝੀ ਕੀਤੀ। ਮਾਹਿਰਾਂ ਨੇ ਦੱਸਿਆ ਕਿ ਉਦਯੋਗਿਕ ਖੇਤਰ ‘ਚ ਸੋਲਰ ਊਰਜਾ ਦੀ ਵਰਤੋਂ ਰਵਾਇਤੀ ਬਿਜਲੀ ਉੱਤੇ ਨਿਰਭਰਤਾ ਘਟਾਉਣ ‘ਚ ਸਹਾਇਕ ਹੋ ਸਕਦੀ ਹੈ। ਮੀਟਿੰਗ ਦਾ ਮੁੱਖ ਕੇਂਦਰ ਬੈਟਰੀ ਐਨਰਜ਼ੀ ਸਟੋਰੇਜ ਸਿਸਟਮ ਰਿਹਾ। ਇਸ ਤਕਨੀਕ ਰਾਹੀਂ ਉਪਲੱਬਧ ਊਰਜਾ ਨੂੰ ਬੈਟਰੀਆਂ ‘ਚ ਸਟੋਰ ਕਰਕੇ ਲੋੜ ਅਨੁਸਾਰ ਵਰਤਣ ਦੀਆਂ ਸੰਭਾਵਨਾਵਾਂ ਬਾਰੇ ਵਿਸਥਾਰ ਸਹਿਤ ਚਰਚਾ ਕੀਤੀ ਗਈ। ਉਦਯੋਗਪਤੀਆਂ ਨੇ ਸੋਲਰ ਸਿਸਟਮ ਲਗਾਉਣ, ਊਰਜਾ ਸਟੋਰੇਜ, ਤਕਨੀਕੀ ਲੋੜਾਂ ਅਤੇ ਅਮਲੀ ਪੱਧਰ ‘ਤੇ ਆਉਣ ਵਾਲੀਆਂ ਚੁਣੌਤੀਆਂ ਸੰਬੰਧੀ ਮਾਹਿਰਾਂ ਅੱਗੇ ਆਪਣੇ ਸਵਾਲ ਵੀ ਰੱਖੇ। ਇਸੇ ਦੌਰਾਨ ਐਸੋਸੀਏਸ਼ਨ ਦੇ ਚੇਅਰਮੈਨ ਰਾਜੂ ਮਿੱਤਲ ਅਤੇ ਜਨਰਲ ਸਕੱਤਰ ਰਾਜ ਕੁਮਾਰ ਸ਼ਰਮਾ ਨੇ ਕਿਹਾ ਕਿ ਮੀਟਿੰਗ ਦਾ ਮੁੱਖ ਉਦੇਸ਼ ਉਦਯੋਗ ਜਗਤ ਅਤੇ ਨਵਿਆਉਣ-ਯੋਗ ਐਨਰਜ਼ੀ ਸੈਕਟਰ ਦਰਮਿਆਨ ਬਿਹਤਰ ਤਾਲਮੇਲ ਕਾਇਮ ਕਰਨਾ ਹੈ ਤਾਂ ਜੋ ਉਦਯੋਗਪਤੀਆਂ ਨੂੰ ਨਵੀਂ ਊਰਜਾ ਤਕਨੀਕ ਬਾਰੇ ਸਹੀ ਜਾਣਕਾਰੀ ਅਤੇ ਲੋੜੀਂਦਾ ਮਾਰਗਦਰਸ਼ਨ ਮਿਲ ਸਕੇ।
Ad Position 22
No active advertisement
ਪਿਛਲੀ ਖ਼ਬਰ ‘ ਮਾਨ ਦੇ ਮੁਨਾਫੇ’ ਮੁਹਿੰਮ ਤਹਿਤ ਪਿੰਡ ਜੌਲੀ ’ਚ ਘਰ-ਘਰ ਘੁੰਮੇ ਵਿਧਾਇਕ ਰੰਧਾਵਾ ਅਗਲੀ ਖ਼ਬਰ ਸ਼ਹੀਦ-ਏ-ਆਜ਼ਮ ਸ. ਭਗਤ ਸਿੰਘ ਦਾ ਜਨਮ ਦਿਵਸ ਉਤਸ਼ਾਹ ਨਾਲ ਮਨਾਇਆ
Ad Position 24