ਸੁਭਾਸ਼ ਸ਼ਰਮਾ ਨੇ ਤੋਗਾਪੁਰ ਤੇ ਧਰਮਗੜ੍ਹ ’ਚ ਖੇਡ ਕਿੱਟਾਂ ਵੰਡੀਆਂ
ਲਾਲੜੂ, 29 ਸਤੰਬਰ (ਰਾਜਬੀਰ ਸਿੰਘ)- ਖੇਡਾਂ ਮਨੁੱਖੀ ਸਰੀਰ ਦੇ ਨਾਲ -ਨਾਲ ਦਿਮਾਗ ਨੂੰ ਤੰਦਰੁਸਤ ਰੱਖਦੀਆਂ ਹਨ ਤੇ ਇਸ ਲਈ ਨੌਜਵਾਨਾਂ ਨੂੰ ਪੜ੍ਹਾਈ ਦੇ ਨਾਲ -ਨਾਲ ਖੇਡਾਂ ਨੂੰ ਬਰਾਬਰ ਅਹਿਮੀਅਤ ਦੇਣੀ ਚਾਹੀਦੀ ਹੈ । ਇਹ ਸੱਦਾ ਪੰਜਾਬ ਵਾਟਰ ਸਪਲਾਈ ਐਂਡ ਸੀਵਰੇਜ ਬੋਰਡ ਦੇ ਵਾਈਸ ਚੇਅਰਮੈਨ ਤੇ ਆਮ ਆਦਮੀ ਪਾਰਟੀ ਦੇ ਸੀਨੀਅਰ ਆਗੂ ਸੁਭਾਸ਼ ਸ਼ਰਮਾ ਨੇ ਲਾਲੜੂ ਨੇੜਲੇ ਪਿੰਡ ਤੋਗਾਪੁਰ ਤੇ ਧਰਮਗੜ੍ਹ ਵਿਚ ਨੌਜਵਾਨਾਂ ਨੂੰ ਵਾਲੀਬਾਲ ਦੀਆਂ ਕਿੱਟਾਂ ਵੰਡਣ ਸਮੇਂ ਕੀਤਾ ।
ਲਾਲੜੂ, 29 ਸਤੰਬਰ (ਰਾਜਬੀਰ ਸਿੰਘ)- ਖੇਡਾਂ ਮਨੁੱਖੀ ਸਰੀਰ ਦੇ ਨਾਲ -ਨਾਲ ਦਿਮਾਗ ਨੂੰ ਤੰਦਰੁਸਤ ਰੱਖਦੀਆਂ ਹਨ ਤੇ ਇਸ ਲਈ ਨੌਜਵਾਨਾਂ ਨੂੰ ਪੜ੍ਹਾਈ ਦੇ ਨਾਲ -ਨਾਲ ਖੇਡਾਂ ਨੂੰ ਬਰਾਬਰ ਅਹਿਮੀਅਤ ਦੇਣੀ ਚਾਹੀਦੀ ਹੈ । ਇਹ ਸੱਦਾ ਪੰਜਾਬ ਵਾਟਰ ਸਪਲਾਈ ਐਂਡ ਸੀਵਰੇਜ ਬੋਰਡ ਦੇ ਵਾਈਸ ਚੇਅਰਮੈਨ ਤੇ ਆਮ ਆਦਮੀ ਪਾਰਟੀ ਦੇ ਸੀਨੀਅਰ ਆਗੂ ਸੁਭਾਸ਼ ਸ਼ਰਮਾ ਨੇ ਲਾਲੜੂ ਨੇੜਲੇ ਪਿੰਡ ਤੋਗਾਪੁਰ ਤੇ ਧਰਮਗੜ੍ਹ ਵਿਚ ਨੌਜਵਾਨਾਂ ਨੂੰ ਵਾਲੀਬਾਲ ਦੀਆਂ ਕਿੱਟਾਂ ਵੰਡਣ ਸਮੇਂ ਕੀਤਾ । ਸ਼ਰਮਾ ਨੇ ਸਪੱਸ਼ਟ ਕੀਤਾ ਕਿ ਇਹ ਕਿੱਟਾਂ ਮੁੱਖ ਮੰਤਰੀ ਭਗਵੰਤ ਮਾਨ ਦੀ ਪਹਿਲਕਦਮੀ ਨਾਲ ਸ਼ੁਰੂ ਕੀਤੀਆਂ ਗਈਆਂ ਖੈਡਾਂ ਵਤਨ ਪੰਜਾਬ ਦੀ ਮੁਹਿੰਮ ਤਹਿਤ ਦਿੱਤੀਆਂ ਗਈਆਂ ਹਨ ਤੇ ਇਸ ਲਈ ਮੁੱਖ ਮੰਤਰੀ ਸਾਹਿਬ ਵਧਾਈ ਦੇ ਪਾਤਰ ਹਨ । ਉਨ੍ਹਾਂ ਕਿਹਾ ਕਿ ਨੌਜਵਾਨਾਂ ਨੂੰ ਨਸ਼ਿਆਂ ਤੋਂ ਦੁਰ ਰਹਿ ਕੇ ਖੇਡਾਂ ਨਾਲ ਜੁੜਨਾ ਚਾਹੀਦਾ ਹੈ ਤੇ ਖ਼ੁਦ ਪੰਜਾਬ ਸਰਕਾਰ ਖੇਡਾਂ ਨੂੰ ਉਤਸ਼ਾਹਿਤ ਕਰਨ ਲਈ ਬੇਹਿਸਾਬ ਕੰਮ ਕਰ ਰਹੀ ਹੈ। ਉਨ੍ਹਾਂ ਕਿਹਾ ਕਿ ਪੰਜਾਬ ਸਰਕਾਰ ਵਲੋਂ ਖੇਡਾਂ ਦੇ ਨਾਲ-ਨਾਲ ਕਈ ਲੋਕ ਭਲਾਈ ਸਕੀਮਾਂ ਚਲਾਈਆਂ ਗਈਆਂ ਹਨ ਤੇ ਲੋਕ ਪੰਜਾਬ ਸਰਕਾਰ ਦੀ ਕਾਰਗੁਜ਼ਾਰੀ ਤੋਂ ਬੇਹੱਦ ਖੁਸ਼ ਹਨ । ਇਸ ਮੌਕੇ ਉਨ੍ਹਾਂ ਨਾਲ ਆਮ ਆਦਮੀ ਪਾਰਟੀ ਦੀ ਜੁਆਇੰਟ ਸਕੱਤਰ ਸਵੀਟੀ ਸ਼ਰਮਾ, ਬਲਵਿੰਦਰ ਸਿੰਘ ਆਲਮਗੀਰ, ਸਵਰਨ ਸਿੰਘ ਟਿਵਾਣਾ, ਹਰਜਿੰਦਰ ਸਿੰਘ ਭੁੱਡਾ, ਅੰਮ੍ਰਿਤਪਾਲ ਸਿੰਘ ਜ਼ੀਰਕਪੁਰ, ਗੁਰਸੇਵਕ ਸਿੰਘ ਤੇ ਸੋਨੂੰ ਆਦਿ ਤੋਂ ਇਲਾਵਾ ਦੋਹਾਂ ਪਿੰਡਾਂ ਦੇ ਮੁਹਤਬਰ ਤੇ ਨੌਜਵਾਨ ਹਾਜ਼ਰ ਸਨ।