ਡੇਰਾਬੱਸੀ ਹਾਈਵੇਅ ਦੀ ਹਰਿਆਵਲ ਨੂੰ ਮਿਲੇਗਾ ਨਵਾਂ ਰੂਪ ਨਗਰ ਕੌਂਸਲ ਨੇ ਲਗਾਏ ਕਰੀਬ 150 ਨਵੇਂ ਬੂਟੇ
ਡੇਰਾਬੱਸੀ, 30 ਸਤੰਬਰ ( ਰਣਬੀਰ ਸਿੰਘ ਪੜ੍ਹੀ)-ਡੇਰਾਬੱਸੀ ਵਿਚੋਂ ਲੰਘਦੇ ਅੰਬਾਲਾ-ਚੰਡੀਗੜ੍ਹ ਕੌਮੀ ਮਾਰਗ ਨੂੰ ਹਰਿਆ-ਭਰਿਆ ਅਤੇ ਖੂਬਸੂਰਤ ਬਣਾਉਣ ਲਈ ਨਗਰ ਕੌਂਸਲ ਨੇ ਹਾਈਵੇਅ ਦੇ ਮੀਡੀਅਨ ’ਤੇ ਪਹਿਲਾਂ ਲਗਾਏ ਫੌਕਸਟੇਲ ਪਾਮ ਦੀ ਥਾਂ ਹੁਣ ਅਮਲਤਾਸ ਦੇ ਪੌਦੇ ਲਗਾਉਣੇ ਸ਼ੁਰੂ ਕਰ ਦਿੱਤੇ ਹਨ। ਕਰੀਬ ਇਕ ਸਾਲ ਪਹਿਲਾਂ ਲਗਾਏ ਗਏ ਫੌਕਸਟੇਲ ਪਾਮ ਦੇ ਵੱਡੀ ਗਿਣਤੀ ਪੌਦੇ ਨਾ ਚੱਲਣ ਕਾਰਨ ਕੌਂਸਲ ਨੂੰ ਆਪਣੀ ਯੋਜਨਾ ਵਿਚ ਤਬਦੀਲੀ ਕਰਨੀ ਪਈ ਹੈ।
ਡ
ਡੇਰਾਬੱਸੀ ਫਲਾਈਓਵਰ ਦੇ ਦਰਮਿਆਨ ਲਗਾਏ ਗਏ ਨਵੇਂ ਅਮਲਤਾਸ ਦੇ ਪੌਦਿਆਂ ਦੀ ਤਸਵੀਰ। ਤਸਵੀਰ : ਰਣਬੀਰ ਸਿੰਘ ਪੜ੍ਹੀ
01-10-2026
ਡੇਰਾਬੱਸੀ, 30 ਸਤੰਬਰ ( ਰਣਬੀਰ ਸਿੰਘ ਪੜ੍ਹੀ)-ਡੇਰਾਬੱਸੀ ਵਿਚੋਂ ਲੰਘਦੇ ਅੰਬਾਲਾ-ਚੰਡੀਗੜ੍ਹ ਕੌਮੀ ਮਾਰਗ ਨੂੰ ਹਰਿਆ-ਭਰਿਆ ਅਤੇ ਖੂਬਸੂਰਤ ਬਣਾਉਣ ਲਈ ਨਗਰ ਕੌਂਸਲ ਨੇ ਹਾਈਵੇਅ ਦੇ ਮੀਡੀਅਨ ’ਤੇ ਪਹਿਲਾਂ ਲਗਾਏ ਫੌਕਸਟੇਲ ਪਾਮ ਦੀ ਥਾਂ ਹੁਣ ਅਮਲਤਾਸ ਦੇ ਪੌਦੇ ਲਗਾਉਣੇ ਸ਼ੁਰੂ ਕਰ ਦਿੱਤੇ ਹਨ। ਕਰੀਬ ਇਕ ਸਾਲ ਪਹਿਲਾਂ ਲਗਾਏ ਗਏ ਫੌਕਸਟੇਲ ਪਾਮ ਦੇ ਵੱਡੀ ਗਿਣਤੀ ਪੌਦੇ ਨਾ ਚੱਲਣ ਕਾਰਨ ਕੌਂਸਲ ਨੂੰ ਆਪਣੀ ਯੋਜਨਾ ਵਿਚ ਤਬਦੀਲੀ ਕਰਨੀ ਪਈ ਹੈ। ਪਹਿਲੇ ਪੜਾਅ ਤਹਿਤ ਆਦਰਸ਼ ਨਗਰ ਗਲੀ ਨੰਬਰ-5 ਤੋਂ ਭੂਸ਼ਣ ਕੱਟ ਤੱਕ ਕਰੀਬ ਇਕ ਕਿਲੋਮੀਟਰ ਹਿੱਸੇ ਵਿਚ 8 ਤੋਂ 10 ਫੁੱਟ ਉੱਚੇ ਕਰੀਬ 150 ਅਮਲਤਾਸ ਦੇ ਬੂਟੇ ਲਗਾਏ ਜਾ ਚੁੱਕੇ ਹਨ। ਇਨ੍ਹਾਂ ਦੀ ਸੁਰੱਖਿਆ ਲਈ ਤਿਰੰਗੇ ਰੰਗ ਵਿਚ ਰੰਗੇ ਸੀਮਿੰਟ ਦੇ ਟ੍ਰੀ-ਗਾਰਡ ਵੀ ਲਗਾਏ ਜਾ ਰਹੇ ਹਨ। ਕੌਂਸਲ ਖੇਤਰ ਵਿਚ ਅੰਬਾਲਾ ਵਾਲੇ ਪਾਸੇ ਜਨੇਤਪੁਰ ਤੱਕ ਕਰੀਬ ਪੰਜ ਕਿਲੋਮੀਟਰ ਹਾਈਵੇਅ ਮੀਡੀਅਨ ਵਿਚ ਪੌਦੇ ਲਗਾਉਣ ਦੀ ਗੁੰਜਾਇਸ਼ ਹੈ। ਇਸ ਤੋਂ ਪਹਿਲਾਂ ਨਗਰ ਕੌਂਸਲ ਨੇ ਹਾਈਵੇਅ ਦੇ ਵਿਚਕਾਰ 100 ਤੋਂ ਵੱਧ ਫੌਕਸਟੇਲ ਪਾਮ ਲਗਾ ਕੇ ਟ੍ਰੀ-ਗਾਰਡ ਵੀ ਲਗਾਏ ਸਨ, ਪਰ ਜ਼ਿਆਦਾਤਰ ਪੌਦੇ ਹਰੇ ਭਰੇ ਨਹੀਂ ਹੋ ਸਕੇ। ਦੱਸਿਆ ਜਾ ਰਿਹਾ ਹੈ ਕਿ ਸੜਕ ਦੇ ਨਿਰਮਾਣ ਦੌਰਾਨ ਮੀਡੀਅਨ ਵਿਚ ਬਿਟੂਮਿਨ ਮਿਲੀ ਕੰਕਰੀਟ ਅਤੇ ਹੋਰ ਮਲਬਾ ਭਰ ਜਾਣ ਕਾਰਨ ਪੌਦਿਆਂ ਦੇ ਵਿਕਾਸ ’ਤੇ ਅਸਰ ਪਿਆ। ਨਗਰ ਕੌਂਸਲ ਦੇ ਕਾਰਜਸਾਧਕ ਅਫ਼ਸਰ ਰਵਨੀਤ ਸਿੰਘ ਅਨੁਸਾਰ ਫੌਕਸਟੇਲ ਪਾਮ ਨੂੰ ਅਮਲਤਾਸ ਨਾਲ ਬਦਲਿਆ ਜਾ ਰਿਹਾ ਹੈ। ਉਨ੍ਹਾਂ ਮੁਤਾਬਿਕ ਇਸ ਕਦਮ ਦਾ ਮਕਸਦ ਸ਼ਹਿਰ ਦੀ ਸੁੰਦਰਤਾ ਵਧਾਉਣ ਦੇ ਨਾਲ ਹਰਿਆਵਲ ਨੂੰ ਉਤਸ਼ਾਹਿਤ ਕਰਨਾ ਹੈ। ਜ਼ਿਕਰਯੋਗ ਹੈ ਕਿ ਅਮਲਤਾਸ ਦਰਮਿਆਨੇ ਆਕਾਰ ਦਾ ਦਰੱਖਤ ਹੈ, ਜਿਸ ’ਤੇ ਗਰਮੀਆਂ ਦੌਰਾਨ ਗੁੱਛਿਆਂ ਦੇ ਰੂਪ ਵਿਚ ਚਮਕਦਾਰ ਪੀਲੇ ਫੁੱਲ ਖਿੜਦੇ ਹਨ। ਪੌਦਿਆਂ ਦੀ ਸਹੀ ਸੰਭਾਲ ਹੋਈ ਤਾਂ ਆਉਣ ਵਾਲੇ ਸਮੇਂ ਵਿਚ ਇਹ ਦਰੱਖਤ ਡੇਰਾਬੱਸੀ ਹਾਈਵੇਅ ਦੀ ਦਿੱਖ ਨੂੰ ਨਵਾਂ ਰੂਪ ਦੇ ਸਕਦੇ ਹਨ।