06-10-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 07-10-2026

ਰਿਆਤ - ਬਾਹਰਾ ਯੂਨੀਵਰਸਿਟੀ ਵਿਖੇ ਮਾਹਿਰ ਭਾਸ਼ਨ ਕਰਵਾਇਆ ਪ੍ਰੋ. (ਡਾ.) ਵੀਰੇਂਦਰ ਕੁਮਾਰ ਨੇ ਵਿਦਿਆਰਥੀਆਂ ਨਾਲ ਸੰਵਿਧਾਨਕ ਮੁੱਲ੍ਹਾਂ ਬਾਰੇ ਕੀਤੀ ਵਿਚਾਰ-ਚਰਚਾ

ਐੱਸ. ਏ.

Ad Position 21
No active advertisement
ਪ੍ਰੋਗਰਾਮ ਦੌਰਾਨ ਵਿਦਿਆਰਥੀਆਂ ਅਤੇ ਫੈਕਲਟੀ ਮੈਂਬਰਾਂ ਨਾਲ ਵਿਚਾਰ ਸਾਂਝੇ ਕਰਦੇ ਹੋਏ ਉੱਘੇ ਕਾਨੂੰਨਦਾਨ ਪ੍ਰੋ. (ਡਾ.) ਵੀਰੇਂਦਰ ਕੁਮਾਰ ਤੇ ਨਾਲ ਹਾਜ਼ਰ ਪ੍ਰੋ. (ਡਾ.) ਤੁਫੈਲ ਅਹਿਮਦ ਖਾਨ। ਅਜੀਤ ਤਸਵੀਰ 07-10-2026
ਐੱਸ. ਏ. ਐੱਸ. ਨਗਰ, 6 ਅਕਤੂਬਰ (ਪ੍ਰੋ. ਅਵਤਾਰ ਸਿੰਘ)-ਰਿਆਤ-ਬਾਹਰਾ ਯੂਨੀਵਰਸਿਟੀ ਦੇ ਯੂਨੀਵਰਸਿਟੀ ਸਕੂਲ ਆਫ਼ ਲਾਅ ਵਲੋਂ ‘ਭਾਰਤੀ ਸੰਵਿਧਾਨ ਨੂੰ ਇਸ ਦੀ ਪ੍ਰਸਤਾਵਨਾ ਦੇ ਨਜ਼ਰੀਏ ਰਾਹੀਂ ਸਮਝਣਾ’ ਵਿਸ਼ੇ ‘ਤੇ ਮਾਹਿਰ ਭਾਸ਼ਣ ਕਰਵਾਇਆ ਗਿਆ। ਇਸ ਭਾਸ਼ਣ ‘ਚ ਲਗਭਗ 300 ਵਿਦਿਆਰਥੀਆਂ ਅਤੇ ਫੈਕਲਟੀ ਮੈਂਬਰਾਂ ਨੇ ਭਾਗ ਲਿਆ। ਇਸ ਮੌਕੇ ਉੱਘੇ ਕਾਨੂੰਨਦਾਨ ਅਤੇ ਸੰਵਿਧਾਨਕ ਕਾਨੂੰਨ ਦੇ ਮਾਹਿਰ ਪ੍ਰੋ. (ਡਾ.) ਵੀਰੇਂਦਰ ਕੁਮਾਰ (ਪ੍ਰੋ. ਐਮੇਰਿਟਸ ਅਤੇ ਚੰਡੀਗੜ੍ਹ ਜੁਡੀਸ਼ੀਅਲ ਅਕੈਡਮੀ ਦੇ ਸੰਸਥਾਪਕ ਨਿਰਦੇਸ਼ਕ ਅਕਾਦਮਿਕਸ) ਨੇ ਮੁੱਖ ਬੁਲਾਰੇ ਵਜੋਂ ਸ਼ਿਰਕਤ ਕੀਤੀ। ਉਹ ਪੰਜਾਬ ਯੂਨੀਵਰਸਿਟੀ ਚੰਡੀਗੜ੍ਹ ਦੇ ਕਾਨੂੰਨ ਵਿਭਾਗ ਦੇ ਸਾਬਕਾ ਪ੍ਰੋਫੈਸਰ ਅਤੇ ਚੇਅਰਮੈਨ ਅਤੇ ਫੈਕਲਟੀ ਆਫ਼ ਲਾਅ ਦੇ ਸਾਬਕਾ ਡੀਨ ਵਜੋਂ ਸੇਵਾਵਾਂ ਵੀ ਨਿਭਾਅ ਚੁੱਕੇ ਹਨ। ਇਸ ਮੌਕੇ ਆਪਣੇ ਸੰਬੋਧਨ ਦੌਰਾਨ ਪ੍ਰੋ. (ਡਾ.) ਵੀਰੇਂਦਰ ਕੁਮਾਰ ਨੇ ਪ੍ਰਸਤਾਵਨਾ ਨੂੰ ਭਾਰਤੀ ਸੰਵਿਧਾਨ ਦੀ ਆਤਮਾ ਅਤੇ ਦਾਰਸ਼ਨਿਕ ਨੀਂਹ ਕਰਾਰ ਦਿੱਤਾ। ਉਨ੍ਹਾਂ ਭਾਰਤੀ ਸੰਵਿਧਾਨ ਦੇ ਮੂਲ ਦ੍ਰਿਸ਼ਟੀਕੋਣ ਦੀ ਵਿਆਖਿਆ ਕਰਦਿਆਂ ਨਿਆਂ, ਆਜ਼ਾਦੀ, ਸਮਾਨਤਾ ਅਤੇ ਭਾਈਚਾਰੇ ਦੇ ਮੁੱਲਾਂ ‘ਤੇ ਵਿਸਥਾਰ ਸਹਿਤ ਚਰਚਾ ਕੀਤੀ। ਉਨ੍ਹਾਂ ਲੋਕਤੰਤਰੀ ਸ਼ਾਸਨ ਅਤੇ ਸੰਵਿਧਾਨਕ ਪ੍ਰਣਾਲੀ ‘ਚ ਇਨ੍ਹਾਂ ਮੁੱਲਾਂ ਦੀ ਮਹੱਤਤਾ ਨੂੰ ਵੀ ਉਜਾਗਰ ਕੀਤਾ। ਇਸੇ ਦੌਰਾਨ ਯੂਨੀਵਰਸਿਟੀ ਸਕੂਲ ਆਫ਼ ਲਾਅ ਦੇ ਡੀਨ ਪ੍ਰੋ. (ਡਾ.) ਤੁਫੈਲ ਅਹਿਮਦ ਖਾਨ ਨੇ ਕਿਹਾ ਕਿ ਉੱਘੇ ਕਾਨੂੰਨੀ ਮਾਹਿਰਾਂ ਨਾਲ ਅਜਿਹੀ ਵਿਚਾਰ-ਚਰਚਾ ਕਾਨੂੰਨ ਦੇ ਵਿਦਿਆਰਥੀਆਂ ਦੀ ਸੰਵਿਧਾਨਕ ਸਮਝ ਨੂੰ ਹੋਰ ਮਜ਼ਬੂਤ ਕਰਨ ਦੇ ਨਾਲ-ਨਾਲ ਉਨ੍ਹਾਂ ‘ਚ ਸੰਵਿਧਾਨਕ ਨੈਤਿਕਤਾ ਦੀ ਭਾਵਨਾ ਨੂੰ ਵਿਕਸਿਤ ਕਰਨ ‘ਚ ਵੀ ਸਹਾਈ ਸਿੱਧ ਹੁੰਦੀ ਹੈ। ਪ੍ਰੋ. ਖਾਨ ਅਤੇ ਵਿਭਾਗ ਮੁਖੀ ਡਾ. ਸਵਪਨ ਪ੍ਰੀਤ ਕੌਰ ਦੀ ਅਗਵਾਈ ਹੇਠ ਕਰਵਾੲ ਗਏ ਇਸ ਪ੍ਰੋਗਰਾਮ ਦੌਰਾਨ ਡਾ. ਸੁਚੇਤ ਕੁਮਾਰ ਐਸੋਸੀਏਟ ਪ੍ਰੋਫੈਸਰ ਨੇ ਫੈਕਲਟੀ ਕੋਆਰਡੀਨੇਟਰ ਦੀ ਭੂਮਿਕਾ ਨਿਭਾਈ, ਜਦਕਿ ਹਰਸ਼ਿਤਾ ਵਿਦਿਆਰਥੀ ਕੋਆਰਡੀਨੇਟਰ ਸਨ। ਪ੍ਰੋਗਰਾਮ ਦੀ ਸਮਾਪਤੀ ਵਿਦਿਆਰਥੀਆਂ ਨਾਲ ਇੰਟਰਐਕਟਿਵ ਸਵਾਲ-ਜਵਾਬ ਸੈਸ਼ਨ ਅਤੇ ਧੰਨਵਾਦੀ ਮਤੇ ਨਾਲ ਹੋਈ।
Ad Position 22
No active advertisement
ਪਿਛਲੀ ਖ਼ਬਰ ਐੱਚ . ਆਈ . ਵੀ . ਰੋਕਥਾਮ ਤੇ ਇਲਾਜ ਲਈ ਮੁਹਾਲੀ ਜ਼ਿਲ੍ਹੇ ਨੂੰ ਮਿਲਿਆ ਰਾਜ - ਪੱਧਰੀ ਸਨਮਾਨ ਸਿਹਤ ਮੰਤਰੀ ਡਾ. ਬਲਬੀਰ ਸਿੰ... ਅਗਲੀ ਖ਼ਬਰ ਸਾਬਕਾ ਮੰਤਰੀ ਕੰਗ ਵਲੋਂ ਕੌਂਸਲ ਪ੍ਰਧਾਨ ਵਿਪਨ ਸ਼ਰਮਾ ਦੀ ਅਗਵਾਈ ਹੇਠ ਸੱਦੀ ਕਾਂਗਰਸੀ ਆਗੂਆਂ ਤੇ ਮੁਹਤਬਰਾਂ ਦੀ ਮੀਟਿੰਗ
Ad Position 24