06-10-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 07-10-2026

ਟਿਊਸ਼ਨ ਪੜ੍ਹਨ ਗਈ ਸਾਢੇ 13 ਸਾਲਾ ਵਿਦਿਆਰਥਣ ਨਾਲ ਜਬਰ ਜਨਾਹ , 16 ਸਾਲਾ ਨਾਬਾਲਗ ਕਾਬੂ ਅਦਾਲਤ ਨੇ ਹੁਸ਼ਿਆਰਪੁਰ ਦੇ ਬਾਲ ਸੁਧਾਰ ਘਰ ਭੇਜਿਆ, ਘਟਨਾ ਬਾਰੇ ਦੱਸਣ ’ਤੇ ਬਦਨਾਮੀ ਦੀ ਧਮਕੀ ਦੇਣ ਦਾ ਵੀ ਦੋਸ਼

ਡੇਰਾਬੱਸੀ, 6 ਅਕਤੂਬਰ (ਰਣਬੀਰ ਸਿੰਘ ਪੜ੍ਹੀ)- ਡੇਰਾਬੱਸੀ ਦੇ ਗੁਲਾਬਗੜ੍ਹ ਰੋਡ ਇਲਾਕੇ ਵਿਚ ਟਿਊਸ਼ਨ ਪੜ੍ਹਨ ਗਈ ਕਰੀਬ ਸਾਢੇ 13 ਸਾਲ ਦੀ ਨਾਬਾਲਗ ਵਿਦਿਆਰਥਣ ਨਾਲ ਜ਼ਬਰ ਜਨਾਹ ਕੀਤੇ ਜਾਣ ਦਾ ਮਾਮਲਾ ਸਾਹਮਣੇ ਆਇਆ ਹੈ। ਮਾਮਲੇ ਵਿਚ ਹੈਰਾਨ ਕਰਨ ਵਾਲਾ ਪਹਿਲੂ ਇਹ ਹੈ ਕਿ ਦੋਸ਼ਾਂ ਦਾ ਸਾਹਮਣਾ ਕਰ ਰਿਹਾ ਲੜਕਾ ਵੀ ਮਹਿਜ਼ 16 ਸਾਲ ਦਾ ਨਾਬਾਲਗ ਹੈ।

Ad Position 21
No active advertisement
ਅਜੀਤ ਡੈਸਕ 07-10-2026
ਡੇਰਾਬੱਸੀ, 6 ਅਕਤੂਬਰ (ਰਣਬੀਰ ਸਿੰਘ ਪੜ੍ਹੀ)- ਡੇਰਾਬੱਸੀ ਦੇ ਗੁਲਾਬਗੜ੍ਹ ਰੋਡ ਇਲਾਕੇ ਵਿਚ ਟਿਊਸ਼ਨ ਪੜ੍ਹਨ ਗਈ ਕਰੀਬ ਸਾਢੇ 13 ਸਾਲ ਦੀ ਨਾਬਾਲਗ ਵਿਦਿਆਰਥਣ ਨਾਲ ਜ਼ਬਰ ਜਨਾਹ ਕੀਤੇ ਜਾਣ ਦਾ ਮਾਮਲਾ ਸਾਹਮਣੇ ਆਇਆ ਹੈ। ਮਾਮਲੇ ਵਿਚ ਹੈਰਾਨ ਕਰਨ ਵਾਲਾ ਪਹਿਲੂ ਇਹ ਹੈ ਕਿ ਦੋਸ਼ਾਂ ਦਾ ਸਾਹਮਣਾ ਕਰ ਰਿਹਾ ਲੜਕਾ ਵੀ ਮਹਿਜ਼ 16 ਸਾਲ ਦਾ ਨਾਬਾਲਗ ਹੈ। ਡੇਰਾਬੱਸੀ ਪੁਲਿਸ ਨੇ ਉਸ ਨੂੰ ਕਾਬੂ ਕਰਕੇ ਅਦਾਲਤ ਵਿਚ ਪੇਸ਼ ਕੀਤਾ, ਜਿਥੋਂ ਉਸ ਨੂੰ ਹੁਸ਼ਿਆਰਪੁਰ ਸਥਿਤ ਬਾਲ ਸੁਧਾਰ ਘਰ ਭੇਜ ਦਿੱਤਾ ਗਿਆ ਹੈ। ਪੁਲਿਸ ਨੂੰ ਦਿੱਤੀ ਸ਼ਿਕਾਇਤ ਅਨੁਸਾਰ ਪੀੜਤ ਵਿਦਿਆਰਥਣ ਗੁਲਾਬਗੜ੍ਹ ਰੋਡ ਦੀ ਗਲੀ ਨੰ. 1 ਵਿਚ ਟਿਊਸ਼ਨ ਪੜ੍ਹਨ ਜਾਂਦੀ ਸੀ। ਪਰਿਵਾਰ ਮੁਤਾਬਿਕ ਕੁਝ ਦਿਨਾਂ ਤੋਂ ਬੱਚੀ ਗੁੰਮਸੁਮ ਅਤੇ ਪ੍ਰੇਸ਼ਾਨ ਰਹਿਣ ਲੱਗੀ ਸੀ ਅਤੇ ਠੀਕ ਢੰਗ ਨਾਲ ਖਾਣਾ ਵੀ ਨਹੀਂ ਖਾ ਰਹੀ ਸੀ। ਪਰਿਵਾਰਕ ਮੈਂਬਰਾਂ ਵਲੋਂ ਭਰੋਸੇ ਵਿਚ ਲੈ ਕੇ ਪੁੱਛਣ ’ਤੇ ਉਸ ਨੇ ਆਪਣੇ ਨਾਲ ਵਾਪਰੀ ਘਟਨਾ ਬਾਰੇ ਜਾਣਕਾਰੀ ਦਿੱਤੀ। ਸ਼ਿਕਾਇਤ ਮੁਤਾਬਿਕ 26 ਸਤੰਬਰ ਨੂੰ ਜਦੋਂ ਵਿਦਿਆਰਥਣ ਟਿਊਸ਼ਨ ਪੜ੍ਹਨ ਲਈ ਗਈ ਤਾਂ ਉਸ ਸਮੇਂ ਉਸ ਨੂੰ ਪੜ੍ਹਾਉਣ ਵਾਲੀ ਅਧਿਆਪਕਾ ਘਰ ਵਿਚ ਮੌਜੂਦ ਨਹੀਂ ਸੀ। ਦੋਸ਼ ਹੈ ਕਿ ਇਸ ਦੌਰਾਨ ਅਧਿਆਪਕਾ ਦੇ 16 ਸਾਲਾ ਨਾਬਾਲਗ ਭਰਾ ਨੇ ਕਮਰੇ ਦੀ ਕੁੰਡੀ ਲਗਾ ਕੇ ਵਿਦਿਆਰਥਣ ਨਾਲ ਜ਼ਬਰ ਜਨਾਹ ਕੀਤਾ। ਪਰਿਵਾਰ ਵਲੋਂ ਪੁਲਿਸ ਨੂੰ ਦਿੱਤੀ ਜਾਣਕਾਰੀ ਵਿਚ ਇਹ ਵੀ ਦੋਸ਼ ਲਾਇਆ ਗਿਆ ਹੈ ਕਿ ਇਸ ਤੋਂ ਪਹਿਲਾਂ 31 ਅਗਸਤ ਨੂੰ ਲੜਕੇ ਨੇ ਵਿਦਿਆਰਥਣ ਤੋਂ ਇਕ ਹਜ਼ਾਰ ਰੁ. ਮੰਗੇ ਸਨ, ਜੋ ਉਸ ਵਲੋਂ ਆਨਲਾਈਨ ਭੇਜੇ ਗਏ ਸਨ। ਸ਼ਿਕਾਇਤ ਅਨੁਸਾਰ ਬੱਚੀ ਨੂੰ ਘਟਨਾ ਬਾਰੇ ਕਿਸੇ ਨੂੰ ਦੱਸਣ ’ਤੇ ਉਸ ਦੇ ਮਾਪਿਆਂ ਦੀ ਬਦਨਾਮੀ ਹੋਣ ਦੀ ਗੱਲ ਕਹਿ ਕੇ ਡਰਾਇਆ ਵੀ ਗਿਆ। ਮਾਮਲਾ ਪਰਿਵਾਰ ਦੇ ਧਿਆਨ ਵਿਚ ਆਉਣ ਮਗਰੋਂ ਪੁਲਿਸ ਨੂੰ ਸੂਚਿਤ ਕੀਤਾ ਗਿਆ ਅਤੇ ਪੀੜਤਾ ਨੂੰ ਸਿਵਲ ਹਸਪਤਾਲ ਡੇਰਾਬੱਸੀ ਲਿਜਾਇਆ ਗਿਆ। ਮਾਮਲੇ ਦੇ ਤਫ਼ਤੀਸ਼ੀ ਅਫ਼ਸਰ ਏ.ਐੱਸ.ਆਈ. ਦਿਲਬਾਗ ਸਿੰਘ ਨੇ ਦੱਸਿਆ ਕਿ ਦੋਸ਼ਾਂ ਦਾ ਸਾਹਮਣਾ ਕਰ ਰਹੇ 16 ਸਾਲਾ ਨਾਬਾਲਗ ਨੂੰ ਪੁਲਿਸ ਵਲੋਂ ਕਾਬੂ ਕਰ ਲਿਆ ਗਿਆ ਹੈ। ਉਸ ਨੂੰ ਅਦਾਲਤ ਵਿਚ ਪੇਸ਼ ਕੀਤਾ ਗਿਆ, ਜਿਥੋਂ ਅਦਾਲਤ ਦੇ ਹੁਕਮਾਂ ’ਤੇ ਹੁਸ਼ਿਆਰਪੁਰ ਦੇ ਬਾਲ ਸੁਧਾਰ ਘਰ ਭੇਜ ਦਿੱਤਾ ਗਿਆ। ਪੁਲਿਸ ਵਲੋਂ ਮਾਮਲੇ ਦੀ ਅਗਲੀ ਤਫ਼ਤੀਸ਼ ਜਾਰੀ ਹੈ।
Ad Position 22
No active advertisement
ਪਿਛਲੀ ਖ਼ਬਰ ਮੁੱਖ ਮੰਤਰੀ ਭ੍ਰਿਸ਼ਟਾਚਾਰੀਆਂ ਨੂੰ ਬਚਾਅ ਰਹੇ ਹਨ - ਸਲਿਲ ਕਪੂਰ ਅਗਲੀ ਖ਼ਬਰ ਐੱਚ . ਆਈ . ਵੀ . ਰੋਕਥਾਮ ਤੇ ਇਲਾਜ ਲਈ ਮੁਹਾਲੀ ਜ਼ਿਲ੍ਹੇ ਨੂੰ ਮਿਲਿਆ ਰਾਜ - ਪੱਧਰੀ ਸਨਮਾਨ ਸਿਹਤ ਮੰਤਰੀ ਡਾ. ਬਲਬੀਰ ਸਿੰ...
Ad Position 24