ਚੰਡੀਗੜ੍ਹ ਦੇ ਨੇੜੇ ਹਰੇ ਭਰੇ ਖੇਤਾਂ ’ ਚ ਅਭਿਨੇਤਾ ਆਯੁਸ਼ਮਾਨ ਖੁਰਾਣਾ ਅਤੇ ਅਦਾਕਾਰਾ ਸਾਰਾ ਅਲੀ ਖਾਨ ਨੇ ਟਰੈਕਟਰ ਦੀ ਸਵਾਰੀ ਕਰਦਿਆਂ ਲਾਈਆਂ ਰੌਣਕਾਂ
ਚੰਡੀਗੜ੍ਹ, 6 ਅਕਤੂਬਰ (ਅਜਾਇਬ ਸਿੰਘ ਔਜਲਾ) - ਬਾਲੀਵੁੱਡ ’ਚ ਆਪਣੀ ਵਿਲੱਖਣ ਪਛਾਣ ਰੱਖਣ ਵਾਲੇ ਅਤੇ ਚੰਡੀਗੜ੍ਹ ਦੇ ਜੰਮਪਲ ਅਭਿਨੇਤਾ ਆਯੁਸ਼ਮਾਨ ਖੁਰਾਣਾ ਅੱਜ ਇੱਥੇ ਆਪਣੀ ਨਵੀਂ ਫ਼ਿਲਮ ‘ਉੜਤਾ ਤੀਰ’ ਜੋ 23 ਅਕਤੂਬਰ ਨੂੰ ਸਿਨੇਮਾ ਘਰਾਂ ਵਿਚ ਰਿਲੀਜ਼ ਹੋਣ ਜਾ ਰਹੀ ਹੈ ਦੀ ਪ੍ਰਮੋਸ਼ਨ ਦੇ ਸਿਲਸਿਲੇ ਵਿਚ ਪੁੱਜੇ ਸਨ। ਇਸ ਮੌਕੇ ’ਤੇ ਉਨ੍ਹਾਂ ਦੇ ਨਾਲ ਬਾਲੀਵੁੱਡ ਵਿਚ ਆਪਣੀ ਪਹਿਲੀ ਹੀ ਫ਼ਿਲਮ ‘ਬੇਤਾਬ’ (1983) ਜੋ ਅਭਿਨੇਤਾ ਸੰਨੀ ਦਿਓਲ ਨਾਲ ਆਈ ਸੀ ਨਾਲ ਮਕਬੂਲੀਅਤ ਹਾਸਿਲ ਕਰਨ ਵਾਲੀ ਅਭਿਨੇਤਰੀ ਅੰਮ੍ਰਿਤਾ ਸਿੰਘ ਦੀ ਬੇਟੀ ਸਾਰਾ ਅਲੀ ਖਾਨ ਵੀ ਆਯੁਸ਼ਮਾਨ ਖੁਰਾਣਾ ਨਾਲ ਪੁੱਜੀ ਹੋਈ ਸੀ।
ਚੰਡੀਗੜ੍ਹ, 6 ਅਕਤੂਬਰ (ਅਜਾਇਬ ਸਿੰਘ ਔਜਲਾ) - ਬਾਲੀਵੁੱਡ ’ਚ ਆਪਣੀ ਵਿਲੱਖਣ ਪਛਾਣ ਰੱਖਣ ਵਾਲੇ ਅਤੇ ਚੰਡੀਗੜ੍ਹ ਦੇ ਜੰਮਪਲ ਅਭਿਨੇਤਾ ਆਯੁਸ਼ਮਾਨ ਖੁਰਾਣਾ ਅੱਜ ਇੱਥੇ ਆਪਣੀ ਨਵੀਂ ਫ਼ਿਲਮ ‘ਉੜਤਾ ਤੀਰ’ ਜੋ 23 ਅਕਤੂਬਰ ਨੂੰ ਸਿਨੇਮਾ ਘਰਾਂ ਵਿਚ ਰਿਲੀਜ਼ ਹੋਣ ਜਾ ਰਹੀ ਹੈ ਦੀ ਪ੍ਰਮੋਸ਼ਨ ਦੇ ਸਿਲਸਿਲੇ ਵਿਚ ਪੁੱਜੇ ਸਨ। ਇਸ ਮੌਕੇ ’ਤੇ ਉਨ੍ਹਾਂ ਦੇ ਨਾਲ ਬਾਲੀਵੁੱਡ ਵਿਚ ਆਪਣੀ ਪਹਿਲੀ ਹੀ ਫ਼ਿਲਮ ‘ਬੇਤਾਬ’ (1983) ਜੋ ਅਭਿਨੇਤਾ ਸੰਨੀ ਦਿਓਲ ਨਾਲ ਆਈ ਸੀ ਨਾਲ ਮਕਬੂਲੀਅਤ ਹਾਸਿਲ ਕਰਨ ਵਾਲੀ ਅਭਿਨੇਤਰੀ ਅੰਮ੍ਰਿਤਾ ਸਿੰਘ ਦੀ ਬੇਟੀ ਸਾਰਾ ਅਲੀ ਖਾਨ ਵੀ ਆਯੁਸ਼ਮਾਨ ਖੁਰਾਣਾ ਨਾਲ ਪੁੱਜੀ ਹੋਈ ਸੀ। ਚੰਡੀਗੜ੍ਹ ਤੋਂ ਥੋੜ੍ਹੀ ਦੂਰ ’ਤੇ ਅੱਜ ਇਸ ਫ਼ਿਲਮ ਦੀ ਇਹ ਸਟਾਰ ਕਾਸਟ ਨੇ ਹਰੇ ਭਰੇ ਖੇਤਾਂ ਵਿਚ ਟਰੈਕਟਰ ’ਤੇ ਸਵਾਰੀ ਕਰਦਿਆਂ ਤੇ ਪੰਜਾਬੀ ਲੱਸੀ ਦਾ ਆਨੰਦ ਮਾਣਦਿਆਂ ਸੰਗੀਤਕ ਮਾਹੌਲ ਦੌਰਾਨ ਖ਼ੂਬ ਰੌਣਕਾਂ ਲਾਈਆਂ। ਇਸ ਮੌਕੇ ’ਤੇ ਆਯੁਸ਼ਮਾਨ ਖੁਰਾਣਾ ਨੇ ਕਿਹਾ ਕਿ ਇਕ ਵੱਖਰੀ ਤਰ੍ਹਾਂ ਦੀ ਫ਼ਿਲਮ ਹੈ, ਜਿਸ ਵਿਚ ਐਕਸ਼ਨ ਦੇ ਨਾਲ ਹਾਸਰਸ ਅਭਿਨੈ ਦਾ ਵੀ ਦਰਸ਼ਕ ਆਨੰਦ ਮਾਣ ਸਕਣਗੇ। ਇਸ ਫ਼ਿਲਮ ਦੇ ਲੇਖਕ ਤੇ ਨਿਰਦੇਸ਼ਕ ਆਕਾਸ਼ ਕੌਸ਼ਿਕ ਹਨ, ਜਦ ਕਿ ਸੰਗੀਤ ਸਚਿਨ- ਜਿਗਰ ਵਲੋਂ ਦਿੱਤਾ ਗਿਆ ਹੈ। ਆਯੁਸ਼ਮਾਨ ਖੁਰਾਣਾ ਨੇ ਕਿਹਾ ਕਿ ਉਸ ਦੀ ਪਹਿਲੀ ਪਸੰਦ ਫ਼ਿਲਮ ਦੀ ਕਹਾਣੀ ਹੀ ਹੁੰਦੀ ਹੈ ਤੇ ਇਹ ਫ਼ਿਲਮ ਵੀ ਇਕ ਵੱਖਰੀ ਕਹਾਣੀ ’ਤੇ ਆਧਾਰਿਤ ਹੈ, ਇਕ ਪਾਕਿਸਤਾਨ ਜਾਸੂਸ ਉਹ ਇਕ ਖ਼ੁਫ਼ੀਆ ਮਿਸ਼ਨ ’ਤੇ ਇੰਡੀਆ ਹੁੰਦਾ ਹੈ ਤੇ ਇਕ ਧਮਾਕੇ ਵਿਚ ਉਸਦੀ ਯਾਦਦਾਸ਼ਤ ਚਲੀ ਜਾਂਦੀ ਹੈ ਤੇ ਉਸਨੂੰ ਯਾਦ ਰਹਿੰਦਾ ਹੈ ਕਿ ਉਹ ਦੇਸ਼ ਭਗਤ ਹੈ, ਪਰ ਭੁੱਲ ਜਾਂਦਾ ਹੈ ਕਿ ਕਿਹੜੇ ਦੇਸ਼ ਦਾ। ਫ਼ਿਲਮ ‘ਵਿੱਕੀ ਡੋਨਰ’ ਤੋ ਦੇਸ਼-ਵਿਦੇਸ਼ ਵਿਚ ਆਪਣੇ ਅਭਿਨੈ ਕਰਕੇ ਚੰਗੀ ਛਾਪ ਛੱਡਣ ਵਾਲੇ ਅਭਿਨੇਤਾ ਆਯੁਸ਼ਮਾਨ ਖੁਰਾਣਾ ਦਾ ਇਹ ਵੀ ਕਹਿਣਾ ਸੀ ਕਿ ਉਹ ਹਮੇਸ਼ਾ ਕੁੱਝ ਅਲੱਗ ਕਰਨ ਦੀ ਹੀ ਸੋਚ ਨੂੰ ਲੈ ਕੇ ਫ਼ਿਲਮਾਂ ਨੂੰ ਚੁਣਦਾ ਹੈ, ਇਹ ਫ਼ਿਲਮ ਵੀ ਉਸੇ ਲੜੀ ਦਾ ਹਿੱਸਾ ਹੈ। ਇਸ ਮੌਕੇ ’ਤੇ ਅਦਾਕਾਰਾ ਸਾਰਾ ਅਲੀ ਖਾਨ ਨੇ ਇਕ ਸਵਾਲ ਦੇ ਜਵਾਬ ਵਿਚ ਕਿਹਾ ਕਿ ਮੇਰਾ ਦੂਜਾ ਨਾਂਅ ਸ਼ਰਾਰਤੀ ਹੈ ਪਰ ਦਿਲ ਸਾਫ਼ ਹੈ। ਉਨ੍ਹਾਂ ਕਿਹਾ ਕਿ ਉਸ ਨੂੰ ਸਾਰੇ ਹੀ ਧਾਰਮਿਕ ਸਥਾਨ ਨਾਲ ਬਰਾਬਰ ਦਾ ਸਤਿਕਾਰ ਹੈ ਉਹ ਗੋਲਡਨ ਟੈਂਪਲ ਸ੍ਰੀ ਅੰਮ੍ਰਿਤਸਰ ਸਾਹਿਬ ਦੇ ਨਾਲ ਨਾਲ ਕੇਦਾਰ ਨਾਥ ਅਤੇ ਬੰਗਲਾ ਸਾਹਿਬ ਗੁਰਦੁਆਰਾ ਸਾਹਿਬ ਜਾ ਕੇ ਆਪਣੇ ਸਕੂਨ ਦੇ ਪਲਾਂ ਨੂੰ ਮਹਿਸੂਸ ਕੀਤਾ ਹੈ। ਉਨ੍ਹਾਂ ਕਿਹਾ ਕਿ ਉਹ ਇਕ ਪੰਜਾਬਣ ਦੇ ਰੂਪ ਵਿਚ ਹੀ ਵਧੇਰੇ ਵਿਚਰਦੀ ਹੈ ਚਿੱਟਾ ਮੱਖਣ ,ਮੱਕੀ ਦੀ ਰੋਟੀ ਉਸਦੇ ਮਨ ਪਸੰਦੀ ਹਨ। ਉਨ੍ਹਾਂ ਕਿਹਾ ਕਿ ਪੰਜਾਬ ਦੀ ਜੋ ਕੁਆਲਿਟੀ ਹੈ ਉਹ ਮੈਨੂੰ ਬਹੁਤ ਪਸੰਦ ਹੈ ਅਤੇ ਚੰਡੀਗੜ੍ਹ ਆਉਣਾ ਉਸ ਨੂੰ ਬਹੁਤ ਚੰਗਾ ਲੱਗਦਾ ਹੈ। ਸਾਰਾ ਅਲੀ ਖਾਨ ਨੇ ਇਹ ਵੀ ਦੱਸਿਆ ਕਿ ਉਨ੍ਹਾਂ ਨੇ ਇਸ ਫ਼ਿਲਮ ਵਿਚ ਆਯੁਸ਼ਮਾਨ ਖੁਰਾਣਾ ਦੀ ਪਤਨੀ ਦੀ ਭੂਮਿਕਾ ਅਦਾ ਕੀਤੀ ਹੈ। ਇਸੇ ਦੌਰਾਨ ਆਯੁਸ਼ਮਾਨ ਖੁਰਾਣਾ ਨੇ ਇਹ ਵੀ ਕਿਹਾ ਕਿ ਇਸ ਫ਼ਿਲਮ ਵਿਚ ਕਿੱਤੇ ਦੇ ਪ੍ਰਮੁੱਖ ਲੋਕ ਸੰਗੀਤ ਨੂੰ ਪਾਉਣ ਕੋਸ਼ਿਸ਼ ਕੀਤੀ ਗਈ ਹੈ ਤੇ ਪੰਜਾਬੀ ਫਲੇਵਰ ਦਾ ਗੀਤ ਵੀ ਇਸ ਵਿਚ ਦਰਸ਼ਕਾਂ ਨੂੰ ਮਾਣਨ ਨੂੰ ਮਿਲੇਗਾ। ਇਹ ਇਹ ਫ਼ਿਲਮ ਜੋ 23 ਅਕਤੂਬਰ 2026 ਨੂੰ ਰਿਲੀਜ਼ ਹੋਣ ਜਾ ਰਹੀ ਹੈ, ਇਸ ਪ੍ਰਤੀ ਅਦਾਕਾਰ ਕਾਫ਼ੀ ਉਤਸ਼ਾਹਿਤ ਦਿਖਾਈ ਦਿੱਤੇ।