07-10-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 08-10-2026

ਗਲੋਬਲ ਯੂਨੀਵਰਸਿਟੀਆਂ ਨੇ ਚੰਡੀਗੜ੍ਹ ਯੂਨੀਵਰਸਿਟੀ ਦੇ ਵਿਦਿਆਰਥੀਆਂ ਨੂੰ ਵਿਦੇਸ਼ ‘ਚ ਪੜ੍ਹਾਈ ਕਰਨ ਦੇ ਮੌਕੇਕੀਤੇ ਪ੍ਰਦਾਨ

ਐੱਸ. ਏ.

Ad Position 21
No active advertisement
ਚੰਡੀਗੜ੍ਹ ਯੂਨੀਵਰਸਿਟੀ ਵਿਖੇ ਜਾਰੀ ਦੋ ਰੋਜ਼ਾ ‘ਅੰਤਰਰਾਸ਼ਟਰੀ ਸਿੱਖਿਆ ਐਕਸਪੋ-2026’ ਦੌਰਾਨ ਵਿਦਿਆਰਥੀਆਂ ਨਾਲ ਗੱਲਬਾਤ ਕਰਦੇ ਹੋਏ ਵਿਦੇਸ਼ੀ ਯੂਨੀਵਰਸਿਟੀ ਦੇ ਨੁਮਾਇੰਦੇ। ਅਜੀਤ ਤਸਵੀਰ 08-10-2026
ਐੱਸ. ਏ. ਐੱਸ. ਨਗਰ, 7 ਅਕਤੂਬਰ (ਪ੍ਰੋ. ਅਵਤਾਰ ਸਿੰਘ)- ਚੰਡੀਗੜ੍ਹ ਯੂਨੀਵਰਸਿਟੀ ਦੇ ਘੜੂੰਆਂ ਕੈਂਪਸ ਵਿਖੇ ਜਾਰੀ ਦੋ-ਰੋਜ਼ਾ ‘ਇੰਟਰਨੈਸ਼ਨਲ ਸਿੱਖਿਆ ਐਕਸਪੋ-2026’ ਦੌਰਾਨ ਅਮਰੀਕਾ, ਯੂ. ਕੇ., ਆਸਟ੍ਰੇਲੀਆ, ਨਿਊਜ਼ੀਲੈਂਡ ਅਤੇ ਫਰਾਂਸ ਸਮੇਤ 13 ਦੇਸ਼ਾਂ ਦੀਆਂ ਚੋਟੀ ਦੀਆਂ ਗਲੋਬਲ ਯੂਨੀਵਰਸਿਟੀਆਂ ਨੇ ਚੰਡੀਗੜ੍ਹ ਯੂਨੀਵਰਸਿਟੀ ਦੇ ਵਿਦਿਆਰਥੀਆਂ ਨੂੰ ਵਿਦੇਸ਼ ‘ਚ ਪੜ੍ਹਾਈ ਕਰਨ ਦੇ ਮੌਕੇ ਪ੍ਰਦਾਨ ਕੀਤੇ। ਇਹ ਮੌਕੇ ਵਿਦਿਆਰਥੀ ਵਟਾਂਦਰਾ ਪ੍ਰੋਗਰਾਮਾਂ, ਸਮੈਸਟਰ ਟਰਾਂਸਫਰ ਪ੍ਰੋਗਰਾਮਾਂ, ਅੰਤਰਰਾਸ਼ਟਰੀ ਟਰਾਂਸਫਰ ਪ੍ਰੋਗਰਾਮਾਂ, ਕ੍ਰੈਡਿਟ ਟਰਾਂਸਫਰ ਪ੍ਰੋਗਰਾਮਾਂ, ਵਿੰਟਰ ਸਕੂਲ, ਸਮਰ ਸਕੂਲ, ਇੰਟਰਨਸ਼ਿਪਾਂ, ਖੋਜ ਇੰਟਰਨਸ਼ਿਪਾਂ ਅਤੇ ਸਕਾਲਰਸ਼ਿਪ ਵਾਲੇ ਥੋੜ੍ਹੇ ਸਮੇਂ ਦੇ ਪ੍ਰੋਗਰਾਮਾਂ ਰਾਹੀਂ ਦਿੱਤੇ ਗਏ। ਇਸ ਪ੍ਰੋਗਰਾਮ ਦੇ ਉਦਘਾਟਨੀ ਸਮਾਰੋਹ ‘ਚ ਕੈਥੋਲਿਕ ਯੂਨੀਵਰਸਿਟੀ ਆਫ਼ ਪੁਰਤਗਾਲ ਦੇ ਵਾਈਸ-ਰੈਕਟਰ ਪ੍ਰੋਫੈਸਰ (ਡਾ.) ਨੈਲਸਨ ਰਿਬੇਰੋ, ਵਰਨਾ ਯੂਨੀਵਰਸਿਟੀ ਆਫ਼ ਮੈਨੇਜਮੈਂਟ ਬੁਲਗਾਰੀਆ ਦੇ ਪ੍ਰਧਾਨ ਪ੍ਰੋਫੈਸਰ (ਡਾ.) ਟੋਡੋਰ ਰਾਦੇਵ, ਸਪੇਨ ਦੀ ਸਲਾਮਾਂਕਾ ਯੂਨੀਵਰਸਿਟੀ ਵਿਖੇ ਸੱਭਿਆਚਾਰ, ਵਿਰਾਸਤ, ਟਿਕਾਊ ਵਿਕਾਸ ਤੇ ਕੈਂਪਸ ਵਿਕਾਸ ਲਈ ਵਾਈਸ-ਰੈਕਟਰ ਪ੍ਰੋਫੈਸਰ (ਡਾ.) ਮਾਟਿਲਡੇ ਮਾਰੀਆ ਓਲਾਰਟੇ ਮਾਰਟੀਨੇਜ਼, ਚੰਡੀਗੜ੍ਹ ਯੂਨੀਵਰਸਿਟੀ ਦੇ ਵਾਈਸ-ਚਾਂਸਲਰ ਪ੍ਰੋਫੈਸਰ (ਡਾ.) ਐੱਸ. ਐੱਸ. ਸਹਿਗਲ ਅਤੇ ਚੰਡੀਗੜ੍ਹ ਯੂਨੀਵਰਸਿਟੀ ਦੇ ਅੰਤਰਰਾਸ਼ਟਰੀ ਮਾਮਲਿਆਂ ਦੇ ਕਾਰਜਕਾਰੀ ਨਿਰਦੇਸ਼ਕ ਪ੍ਰੋਫੈਸਰ (ਡਾ.) ਰਾਜਨ ਸ਼ਰਮਾ ਸਮੇਤ 29 ਯੂਨੀਵਰਸਿਟੀਆਂ ਦੇ ਸੀਨੀਅਰ ਪ੍ਰਤੀਨਿਧੀਆਂ ਨੇ ਸ਼ਿਰਕਤ ਕੀਤੀ। ਇਸ ਮੌਕੇ ਅੰਤਰਰਾਸ਼ਟਰੀ ਮਾਮਲਿਆਂ ਦੇ ਮੁਖੀ, ਡੀਨ, ਡਾਇਰੈਕਟਰ, ਭਰਤੀ ਅਧਿਕਾਰੀ ਅਤੇ ਹੋਰ ਅਕਾਦਮਿਕ ਪ੍ਰਤੀਨਿਧੀ ਵੀ ਉਚੇਚੇ ਤੌਰ ‘ਤੇ ਹਾਜ਼ਰ ਰਹੇ। ਇਸ ਮੌਕੇ ਚੰਡੀਗੜ੍ਹ ਯੂਨੀਵਰਸਿਟੀ ਦੇ ਬੁਲਾਰੇ ਨੇ ਦੱਸਿਆ ਕਿ ਇਸ ‘ਇੰਟਰਨੈਸ਼ਨਲ ਐਜੂਕੇਸ਼ਨ ਐਕਸਪੋ’ ਨੇ ਉਨ੍ਹਾਂ ਦੀ ਯੂਨੀਵਰਸਿਟੀ ਦੇ ਵਿਦਿਆਰਥੀਆਂ ਨੂੰ ਸਕਾਲਰਸ਼ਿਪ ਦੇ ਨਾਲ ਚੋਟੀ ਦੀਆਂ ਦਰਜਾ ਪ੍ਰਾਪਤ ਗਲੋਬਲ ਯੂਨੀਵਰਸਿਟੀਆਂ ‘ਚ ਵਿਸ਼ਵ ਪੱਧਰੀ ਪੜ੍ਹਾਈ ਦੇ ਮੌਕੇ ਪ੍ਰਦਾਨ ਕੀਤੇ। ਉਨ੍ਹਾਂ ਦੱਸਿਆ ਕਿ ਇਸ ਐਕਸਪੋ ‘ਚ ਯੂ. ਕੇ., ਅਮਰੀਕਾ, ਫਰਾਂਸ, ਕੈਨੇਡਾ, ਆਸਟ੍ਰੇਲੀਆ, ਨਿਊਜ਼ੀਲੈਂਡ, ਪੁਰਤਗਾਲ, ਬ੍ਰਾਜ਼ੀਲ, ਮਲੇਸ਼ੀਆ, ਯੂ. ਏ. ਈ., ਬੁਲਗਾਰੀਆ, ਉੱਤਰੀ ਮੈਸੇਡੋਨੀਆ ਅਤੇ ਇਥੋਪੀਆ ਸਮੇਤ 13 ਦੇਸ਼ਾਂ ਦੀਆਂ ਪ੍ਰਮੁੱਖ ਗਲੋਬਲ ਯੂਨੀਵਰਸਿਟੀਆਂ ਦੇ ਡੈਲੀਗੇਟਾਂ ਨੇ ਸ਼ਿਰਕਤ ਕਰਦਿਆਂ 18 ਇੰਟਰਨੈਸ਼ਨਲ ਟਰਾਂਸਫਰ ਪ੍ਰੋਗਰਾਮਾਂ, 6 ਸਟੂਡੈਂਟ ਐਕਸਚੇਂਜ ਪ੍ਰੋਗਰਾਮਾਂ, ਤਿੰਨ ਸ਼ਾਰਟ ਟਰਮ ਪ੍ਰੋਗਰਾਮਾਂ, ਸਮਰ ਸਕੂਲ ਅਤੇ ਰਿਸਰਚ ਇੰਟਰਨਸ਼ਿਪਾਂ ਰਾਹੀਂ ਸਕਾਲਰਸ਼ਿਪ ਦੇ ਨਾਲ ਵਿਦੇਸ਼ਾਂ ‘ਚ ਪੜ੍ਹਾਈ ਦੇ ਮੌਕਿਆਂ ਦੀ ਪੇਸ਼ਕਸ਼ ਕੀਤੀ। ਇਸ ‘ਇੰਟਰਨੈਸ਼ਨਲ ਐਜੂਕੇਸ਼ਨ ਐਕਸਪੋ’ ਦੇ ਉਦਘਾਟਨੀ ਸਮਾਰੋਹ ਨੂੰ ਸੰਬੋਧਨ ਕਰਦਿਆਂ ਚੰਡੀਗੜ੍ਹ ਯੂਨੀਵਰਸਿਟੀ ਦੇ ਵਾਈਸ-ਚਾਂਸਲਰ ਪ੍ਰੋਫੈਸਰ (ਡਾ.) ਐਸ. ਐਸ. ਸਹਿਗਲ ਨੇ ਕਿਹਾ ਕਿ ਸਿੱਖਿਆ ਦੇ ਅੰਤਰਰਾਸ਼ਟਰੀਕਰਨ ਦੇ ਨਤੀਜੇ ਵਜੋਂ ਦੁਨੀਆ ਇਕ ‘ਗਲੋਬਲ ਵਿਲੇਜ਼’ ‘ਚ ਤਬਦੀਲ ਹੋ ਗਈ ਹੈ। ਉਨ੍ਹਾਂ ਕਿਹਾ ਕਿ ਚੰਡੀਗੜ੍ਹ ਯੂਨੀਵਰਸਿਟੀ ਨਾ ਸਿਰਫ਼ ਵਿਦੇਸ਼ੀ ਸਿੱਖਿਆ, ਵਿਦਿਆਰਥੀ ਆਦਾਨ-ਪ੍ਰਦਾਨ ਅਤੇ ਟਰਾਂਸਫਰ ਪ੍ਰੋਗਰਾਮਾਂ ਬਾਰੇ ਜਾਣਕਾਰੀ ਪ੍ਰਦਾਨ ਕਰਦੀ ਹੈ, ਸਗੋਂ ਅੰਤਰਰਾਸ਼ਟਰੀ ਅਕਾਦਮਿਕ ਵਾਤਾਵਰਨ, ਵਿਸ਼ਵ-ਵਿਆਪੀ ਕਰੀਅਰ ਸੰਭਾਵਨਾਵਾਂ ਅਤੇ ਭਵਿੱਖ ਲਈ ਸਹੀ ਵਿਦਿਅਕ ਵਿਕਲਪ ਬਣਾਉਣ ਬਾਰੇ ਮਾਰਗਦਰਸ਼ਨ ਵੀ ਪ੍ਰਦਾਨ ਕਰਦੀ ਹੈ। ਇਸ ਸੰਦਰਭ ‘ਚ ਦੋ ਰੋਜ਼ਾ ‘ਇੰਟਰਨੈਸ਼ਨਲ ਐਜੂਕੇਸ਼ਨ ਐਕਸਪੋ’ ਚੰਡੀਗੜ੍ਹ ਯੂਨੀਵਰਸਿਟੀ ਦੇ ਵਿਦਿਆਰਥੀਆਂ ਲਈ ਦੁਨੀਆ ਭਰ ਦੀਆਂ ਚੋਟੀ ਦੀਆਂ ਯੂਨੀਵਰਸਿਟੀਆਂ ਨਾਲ ਸਿੱਧੇ ਜੁੜਨ ਅਤੇ ਵਿਦੇਸ਼ਾਂ ‘ਚ ਉੱਚ ਸਿੱਖਿਆ ਦੇ ਮੌਕਿਆਂ ਬਾਰੇ ਸਮਝ ਪ੍ਰਾਪਤ ਕਰਨ ਲਈ ਇਕ ਮਹੱਤਵਪੂਰਨ ਪਲੇਟਫਾਰਮ ਸਾਬਿਤ ਹੋਇਆ।
Ad Position 22
No active advertisement
ਪਿਛਲੀ ਖ਼ਬਰ ਸ਼੍ਰੋਮਣੀ ਅਕਾਲੀ ਦਲ ( ਬ ) ਵਲੋਂ ਹਲਕਾ ਇੰਚਾਰਜ ਖੇੜਾ ਦੀ ਅਗਵਾਈ ਹੇਠ ਪਿੰਡ ਖਿਜ਼ਰਾਬਾਦ ਤੋਂ ਡੋਰ - ਟੂ - ਡੋਰ ਮੁਹਿੰਮ ਦੀ... ਅਗਲੀ ਖ਼ਬਰ ‘ ਖੇਡਾਂ ਵਤਨ ਪੰਜਾਬ ਦੀਆਂ -2026’ ਸੀਜ਼ਨ -4 ਤਹਿਤ ਮੁਹਾਲੀ ਵਿਖੇ ਹੋਣਗੇ ਕਰਾਟੇ , ਘੋੜਸਵਾਰੀ ਤੇ ਨਿਸ਼ਾਨੇਬਾਜ਼ੀ ਦੇ ਰਾਜ ਪ...
Ad Position 24