07-10-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 08-10-2026

ਪੰਜਾਬ ਯੂਨੀਵਰਸਿਟੀ ਕੈਂਪਸ ਸ਼ਤਰੰਜ ਇੰਟਰ - ਕਾਲਜ ਚੈਂਪੀਅਨਸ਼ਿਪ 2026 ’ ਚ ਮੁੰਡਿਆਂ ਨੇ ਲਗਾਈ ਸੋਨੇ ਦੀ ਹੈਟ੍ਰਿਕ ਕੁੜੀਆਂ ਨੇ 10 ਸਾਲਾਂ ਦੀ ਮੈਡਲ ਸਿਲਸਿਲਾ ਰੱਖਿਆ ਜਾਰੀ

ਚੰਡੀਗੜ੍ਹ, 7 ਅਕਤੂਬਰ (ਮਾਰਕੰਡਾ)- ਪੰਜਾਬ ਯੂਨੀਵਰਸਿਟੀ ਕੈਂਪਸ ਸ਼ਤਰੰਜ ਟੀਮਾਂ ਨੇ ਇਕ ਵਾਰ ਫਿਰ ਪੰਜਾਬ ਯੂਨੀਵਰਸਿਟੀ ਅੰਤਰ-ਕਾਲਜ ਸ਼ਤਰੰਜ ਚੈਂਪੀਅਨਸ਼ਿਪ 2026 ਵਿਚ ਪ੍ਰਭਾਵਸ਼ਾਲੀ ਪ੍ਰਦਰਸ਼ਨ ਨਾਲ ਯੂਨੀਵਰਸਿਟੀ ਦਾ ਨਾਮ ਰੌਸ਼ਨ ਕੀਤਾ ਹੈ। ਜਿੱਥੇ ਪੁਰਸ਼ ਟੀਮ ਨੇ ਸੋਨ ਤਗਮਾ ਅਤੇ ਮਹਿਲਾ ਟੀਮ ਨੇ ਚਾਂਦੀ ਦਾ ਤਗਮਾ ਜਿੱਤ ਕੇ ਨਾਮ ਚਮਕਾਇਆ ਹੈ।

Ad Position 21
No active advertisement
ਅਜੀਤ ਡੈਸਕ 08-10-2026
ਚੰਡੀਗੜ੍ਹ, 7 ਅਕਤੂਬਰ (ਮਾਰਕੰਡਾ)- ਪੰਜਾਬ ਯੂਨੀਵਰਸਿਟੀ ਕੈਂਪਸ ਸ਼ਤਰੰਜ ਟੀਮਾਂ ਨੇ ਇਕ ਵਾਰ ਫਿਰ ਪੰਜਾਬ ਯੂਨੀਵਰਸਿਟੀ ਅੰਤਰ-ਕਾਲਜ ਸ਼ਤਰੰਜ ਚੈਂਪੀਅਨਸ਼ਿਪ 2026 ਵਿਚ ਪ੍ਰਭਾਵਸ਼ਾਲੀ ਪ੍ਰਦਰਸ਼ਨ ਨਾਲ ਯੂਨੀਵਰਸਿਟੀ ਦਾ ਨਾਮ ਰੌਸ਼ਨ ਕੀਤਾ ਹੈ। ਜਿੱਥੇ ਪੁਰਸ਼ ਟੀਮ ਨੇ ਸੋਨ ਤਗਮਾ ਅਤੇ ਮਹਿਲਾ ਟੀਮ ਨੇ ਚਾਂਦੀ ਦਾ ਤਗਮਾ ਜਿੱਤ ਕੇ ਨਾਮ ਚਮਕਾਇਆ ਹੈ। ਟੀਮਾਂ ਨੂੰ ਕੋਚਿੰਗ ਅਤੇ ਮਾਰਗਦਰਸ਼ਨ ਸ਼ਵੇਤਾ ਕੋਚ ਅਤੇ ਪੀ.ਯੂ ਕੈਂਪਸ ਸ਼ਤਰੰਜ ਟੀਮਾਂ ਦੁਆਰਾ ਕੀਤਾ ਗਿਆ ਸੀ। ਪੀ.ਯੂ ਕੈਂਪਸ ਪੁਰਸ਼ ਟੀਮ ਨੇ ਲਗਾਤਾਰ ਤੀਜੇ ਸਾਲ ਗੋਲਡ ਮੈਡਲ ਜਿੱਤ ਕੇ ਆਪਣਾ ਮਜ਼ਬੂਤ ਪ੍ਰਦਰਸ਼ਨ ਜਾਰੀ ਰੱਖਿਆ। ਪੀ.ਯੂ ਕੈਂਪਸ ਮਹਿਲਾ ਟੀਮ ਨੇ ਚਾਂਦੀ ਦਾ ਤਗਮਾ ਪ੍ਰਾਪਤ ਕਰਕੇ ਇਕ ਖਾਸ ਮਹੱਤਵਪੂਰਨ ਮੀਲ ਪੱਥਰ ਪ੍ਰਾਪਤ ਕੀਤਾ, ਜੋ ਕਿ ਪੀ.ਯੂ ਇੰਟਰ- ਕਾਲਜ ਸ਼ਤਰੰਜ ਚੈਂਪੀਅਨਸ਼ਿਪ ਵਿਚ ਤਗਮਾ ਜਿੱਤਣ ਦਾ ਲਗਾਤਾਰ 10ਵਾਂ ਸਾਲ ਹੈ। ਇਨ੍ਹਾਂ ਦਸ ਸਾਲਾਂ ਵਿਚ ਟੀਮ ਲਗਾਤਾਰ ਸੋਨ, ਚਾਂਦੀ ਅਤੇ ਕਾਂਸੀ ਦੇ ਤਗਮੇ ਜਿੱਤ ਕੇ ਨਾਮ ਬਣਾ ਚੁੱਕੀ ਹੈ। ਪੀ.ਯੂ ਕੈਂਪਸ ਪੁਰਸ਼ ਟੀਮ ਜਿਨ੍ਹਾਂ ਨੇ ਗੋਲਡ ਮੈਡਲ ਹਾਸਲ ਕੀਤਾ ’ਚ ਅਰਮਾਨ ਗੋਇਲ, ਸਿਮਰਤ ਗਿੱਲ, ਭਵਯ ਮਹਾਜਨ, ਅਰਨਵ ਭਾਟੀਆ, ਰਿਆਂਸ਼ ਗੁਪਤਾ, ਅਸ਼ਮਿਤ ਭਾਟੀਆ ਦੇ ਨਾਮ ਸ਼ਾਮਿਲ ਹਨ। ਪੀ.ਯੂ ਕੈਂਪਸ ਮਹਿਲਾ ਟੀਮ ਜਿਨ੍ਹਾਂ ਨੇ ਚਾਂਦੀ ਦਾ ਤਗਮਾ ਹਾਸਲ ਕੀਤਾ ਉਨ੍ਹਾਂ ਵਿਚ ਕਲਪਨਾ, ਸਿਮਰਨਜੋਤ ਕੌਰ, ਮੋਨਿਕਾ, ਜਸਲੀਨ ਕੌਰ, ਨੂਪੁਰ ਕੈਥ ਦੇ ਨਾਮ ਸ਼ਾਮਿਲ ਹਨ।
Ad Position 22
No active advertisement
ਪਿਛਲੀ ਖ਼ਬਰ ਸਕੌਡਾ ਆਟੋ ਇੰਡੀਆ ਵਲੋਂ ਨਵੀਂ ਸਲੇਵੀਆ ਦੀਆਂ ਕੀਮਤਾਂ ਦਾ ਐਲਾਨ ਅਗਲੀ ਖ਼ਬਰ ਯੂਨੀਵਰਸਲ ਕਾਲਜ ਵਿਖੇ ‘ ਕੰਟੀਨੀ ਮੰਡੀਰ ’ ਦੇ ਹੋਸਟ ਰਵਨੀਤ ਸਿੰਘ ਤੇ ਟੀਮ ਨੇ ਲਾਈਆਂ ਰੌਣਕਾਂ
Ad Position 24