12-10-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 13-10-2026

ਆਨਲਾਈਨ ਟ੍ਰੇਡਿੰਗ ਦੇ ਨਾਂਅ ’ ਤੇ 2 ਲੱਖ ਰੁ . ਦੀ ਮਾਰੀ ਠੱਗੀ ਮੁਨਾਫੇ ਦਾ ਝਾਂਸਾ ਦੇ ਕੇ ਨੌਜਵਾਨ ਨੂੰ ਜਾਲ ’ਚ ਫਸਾਇਆ

ਐੱਸ. ਏ.

Ad Position 21
No active advertisement
ਅਜੀਤ ਡੈਸਕ 13-10-2026
ਐੱਸ. ਏ. ਐੱਸ. ਨਗਰ, 12 ਅਕਤੂਬਰ (ਕਪਿਲ ਵਧਵਾ)- ਆਨਲਾਈਨ ਟ੍ਰੇਡਿੰਗ ਰਾਹੀਂ ਵੱਡਾ ਮੁਨਾਫਾ ਕਮਾਉਣ ਦਾ ਝਾਂਸਾ ਦੇ ਕੇ ਇਕ ਵਿਅਕਤੀ ਨਾਲ 2 ਲੱਖ ਰੁ. ਦੀ ਠੱਗੀ ਮਾਰਨ ਦੇ ਦੋਸ਼ ਹੇਠ ਥਾਣਾ ਸਾਈਬਰ ਕ੍ਰਾਈਮ ਮੁਹਾਲੀ ਦੀ ਪੁਲਿਸ ਨੇ ਨਿਹਾਰੀਕਾ ਅਗਰਵਾਲ ਸਮੇਤ ਉਸ ਦੇ ਅਣਪਛਾਤੇ ਸਾਥੀਆਂ ਖ਼ਿਲਾਫ਼ ਕੇਸ ਦਰਜ ਕੀਤਾ ਹੈ। ਸ਼ਿਕਾਇਤਕਰਤਾ ਪ੍ਰਦੀਪ ਕੁਮਾਰ ਵਾਸੀ ਢਕੌਲੀ (ਜ਼ੀਰਕਪੁਰ) ਨੇ ਪੁਲਿਸ ਨੂੰ ਦਿੱਤੇ ਬਿਆਨਾਂ ‘ਚ ਦੱਸਿਆ ਹੈ ਕਿ ਕੁਝ ਸਮਾਂ ਪਹਿਲਾਂ ਉਸ ਦੀ ਨਿਹਾਰੀਕਾ ਅਗਰਵਾਲ ਨਾਂਅ ਦੀ ਲੜਕੀ ਨਾਲ ਗੱਲਬਾਤ ਹੋਈ ਸੀ, ਜਿਸ ਨੇ ਆਪਣੇ ਆਪ ਨੂੰ ਦਿੱਲੀ ਦੀ ਵਸਨੀਕ ਅਤੇ ਐੱਚ. ਐੱਸ. ਬੀ. ਸੀ. ਬੈਂਕ ਦੀ ਵਿੱਤੀ ਸਲਾਹਕਾਰ ਦੱਸਿਆ ਸੀ। ਸ਼ਿਕਾਇਤਕਰਤਾ ਅਨੁਸਾਰ ਮੁਲਜ਼ਮ ਲੜਕੀ ਨੇ ਉਸ ਨੂੰ ਆਨਲਾਈਨ ਟ੍ਰੇਡਿੰਗ ਰਾਹੀਂ ਵੱਡਾ ਮੁਨਾਫਾ ਕਮਾਉਣ ਦਾ ਲਾਲਚ ਦਿੱਤਾ ਅਤੇ ਵਟਸਐਪ ਰਾਹੀਂ ਇਸ ਸੰਬੰਧੀ ਜਾਣਕਾਰੀ ਸਾਂਝੀ ਕੀਤੀ। ਉਸ ਨੇ ਆਪਣਾ ਘਰ ਬਣਾਉਣ ਦਾ ਸੁਪਨਾ ਪੂਰਾ ਹੋਣ ਦੀ ਉਮੀਦ ਵਿਚ ਕ੍ਰੈਡਿਟ ਕਾਰਡਾਂ ਅਤੇ ਵੱਖ-ਵੱਖ ਬੈਂਕਾਂ ਤੋਂ ਕਰਜ਼ਾ ਲੈ ਕੇ ਪੈਸਿਆਂ ਦਾ ਪ੍ਰਬੰਧ ਕੀਤਾ। ਇਸ ਤੋਂ ਬਾਅਦ ਉਸ ਨੇ 25 ਅਗਸਤ 2026 ਨੂੰ ‘ਏ. ਟੀ. ਐੱਫ. ਐਕਸ. ਟ੍ਰੇਡਿੰਗ ਪਲੇਟਫਾਰਮ’ ‘ਤੇ ਖਾਤਾ ਬਣਾਇਆ ਅਤੇ ਦਿਵਿਆ ਐਂਟਰਪ੍ਰਾਈਜਿਜ਼ ਦੇ ਨਾਂਅ ‘ਤੇ ਦੋ ਵੱਖ-ਵੱਖ ਟਰਾਂਜੈਕਸ਼ਨਾਂ ਰਾਹੀਂ 2 ਲੱਖ ਰੁ. ਜਮ੍ਹਾਂ ਕਰਵਾਏ। ਪ੍ਰਦੀਪ ਕੁਮਾਰ ਨੇ ਦੱਸਿਆ ਕਿ ਪਲੇਟਫਾਰਮ ‘ਤੇ ਉਸ ਨੂੰ ਜਮ੍ਹਾਂ ਰਕਮ ਦੇ ਬਦਲੇ ਡਾਲਰਾਂ ਵਿਚ ਮੁਨਾਫਾ ਦਿਖਾਇਆ ਗਿਆ ਅਤੇ ਜਦੋਂ ਉਸ ਨੇ ਆਪਣੀ ਰਕਮ ਅਤੇ ਮੁਨਾਫਾ ਵਾਪਸ ਮੰਗਿਆ ਤਾਂ ਉਸ ਨੂੰ ਟੈਲੀਗ੍ਰਾਮ ‘ਤੇ ‘ਏ. ਟੀ. ਐੱਫ. ਐਕਸ. ਗਲੋਬਲ ਸਪੋਰਟ’ ਨਾਲ ਸੰਪਰਕ ਕਰਨ ਲਈ ਕਿਹਾ ਗਿਆ। ਉਥੇ ਉਸ ਕੋਲੋਂ ਰਕਮ ਕਢਵਾਉਣ ਲਈ 17,388 ਡਾਲਰ ਹੋਰ ਜਮ੍ਹਾਂ ਕਰਵਾਉਣ ਦੀ ਮੰਗ ਕੀਤੀ ਗਈ, ਜਿਸ ‘ਤੇ ਉਸ ਨੂੰ ਕੁਝ ਸ਼ੱਕ ਹੋਇਆ। ਸ਼ਿਕਾਇਤਕਰਤਾ ਅਨੁਸਾਰ 28 ਸਤੰਬਰ ਨੂੰ ਹੋਈ ਆਖ਼ਰੀ ਵਟਸਐਪ ਕਾਲ ਦੌਰਾਨ ਨਿਹਾਰੀਕਾ ਨੇ ਕਥਿਤ ਤੌਰ ‘ਤੇ ਦੱਸਿਆ ਕਿ ਪੈਸੇ ਉਸ ਦੇ ਬੌਸ ਦੇ ਖਾਤੇ ‘ਚ ਚਲੇ ਗਏ ਹਨ। ਪੁਲਿਸ ਨੇ ਮੁੱਢਲੀ ਜਾਂਚ ਅਤੇ ਸ਼ਿਕਾਇਤ ਦੇ ਆਧਾਰ ‘ਤੇ ਮੁਲਜ਼ਮਾਂ ਖ਼ਿਲਾਫ਼ ਧਾਰਾ 318 (4) ਬੀ. ਐੱਨ. ਐੱਸ. ਅਤੇ ਆਈ. ਟੀ. ਐਕਟ ਦੀ ਧਾਰਾ 66 (ਡੀ) ਤਹਿਤ ਮਾਮਲਾ ਦਰਜ ਕਰਕੇ ਜਾਂਚ ਸ਼ੁਰੂ ਕਰ ਦਿੱਤੀ ਹੈ।
Ad Position 22
No active advertisement
ਪਿਛਲੀ ਖ਼ਬਰ ਚਾਕੂ ਰੱਖ ਕੇ ਘੁੰਮਣ ਦੇ ਮਾਮਲੇ ਵਧੇ , ਇਕ ਕਮਾਨੀਦਾਰ ਚਾਕੂ ਸਣੇ ਮੁਲਜ਼ਮ ਗ੍ਰਿਫ਼ਤਾਰ 2024 ਵਿਚ ਵੀ ਅਸਲ੍ਹਾ ਐਕਟ ਤਹਿਤ ਦਰਜ... ਅਗਲੀ ਖ਼ਬਰ ਆਈ . ਡੀ . ਐੱਫ . ਸੀ . ਬੈਂਕ ਨਾਲ ਸੰਬੰਧਿਤ ਕਰੋੜਾਂ ਰੁ . ਦੇ ਕਥਿਤ ਘਪਲੇ ਦੇ ਮਾਮਲੇ ’ ਚ ਸੀ . ਬੀ . ਆਈ . ਵਲੋਂ 4 ਮੁ...
Ad Position 24