ਹੈਰੋਇਨ ਸਮੇਤ ਮੁਲਜ਼ਮ ਕਾਬੂ
ਚੰਡੀਗੜ੍ਹ, 14 ਅਕਤੂਬਰ (ਕਪਿਲ ਵਧਵਾ)- ਚੰਡੀਗੜ੍ਹ ਪੁਲਿਸ ਨੇ ਨਸ਼ਾ ਤਸਕਰੀ ਵਿਰੁੱਧ ਕਾਰਵਾਈ ਕਰਦਿਆਂ ਹੱਲੋਮਾਜਰਾ ਸਥਿਤ ਕਬਾੜੀ ਮਾਰਕੀਟ ਨੇੜੇ ਖੁੱਲ੍ਹੇ ਮੈਦਾਨ ’ਚੋਂ ਇਕ ਮੁਲਜ਼ਮ ਨੂੰ 10. 46 ਗ੍ਰਾਮ ਹੈਰੋਇਨ ਸਮੇਤ ਗ੍ਰਿਫ਼ਤਾਰ ਕੀਤਾ ਹੈ।
ਚੰਡੀਗੜ੍ਹ, 14 ਅਕਤੂਬਰ (ਕਪਿਲ ਵਧਵਾ)- ਚੰਡੀਗੜ੍ਹ ਪੁਲਿਸ ਨੇ ਨਸ਼ਾ ਤਸਕਰੀ ਵਿਰੁੱਧ ਕਾਰਵਾਈ ਕਰਦਿਆਂ ਹੱਲੋਮਾਜਰਾ ਸਥਿਤ ਕਬਾੜੀ ਮਾਰਕੀਟ ਨੇੜੇ ਖੁੱਲ੍ਹੇ ਮੈਦਾਨ ’ਚੋਂ ਇਕ ਮੁਲਜ਼ਮ ਨੂੰ 10.46 ਗ੍ਰਾਮ ਹੈਰੋਇਨ ਸਮੇਤ ਗ੍ਰਿਫ਼ਤਾਰ ਕੀਤਾ ਹੈ। ਮੁਲਜ਼ਮ ਦੀ ਪਛਾਣ ਰਿਤਿਕ ਉਰਫ਼ ਨਿੰਨੀ ਵਾਸੀ ਰਾਏਪੁਰ ਖ਼ੁਰਦ, ਚੰਡੀਗੜ੍ਹ ਵਜੋਂ ਹੋਈ ਹੈ। ਇਹ ਗ੍ਰਿਫ਼ਤਾਰੀ ਗਸ਼ਤ ਦੌਰਾਨ ਪੁਲਿਸ ਨੇ ਪੈਦਲ ਆ ਰਹੇ ਇਕ ਵਿਅਕਤੀ ਉੱਤੇ ਸ਼ੱਕ ਪੈਣ ਦੇ ਅਧਾਰ ’ਤੇ ਕੀਤੀ ਹੈ। ਇਸ ਮੌਕੇ ਪੁਲਿਸ ਨੇ ਉਕਤ ਵਿਅਕਤੀ ਦੀ ਨਿੱਜੀ ਤਲਾਸ਼ੀ ਲਈ, ਜਿਸ ਦੌਰਾਨ ਇਕ ਮੋਮੀ ਲਿਫ਼ਾਫ਼ੇ ਚੋਂ ਹੈਰੋਇਨ ਵਰਗਾ ਨਸ਼ੀਲਾ ਪਦਾਰਥ ਬਰਾਮਦ ਹੋਇਆ। ਮੋਬਾਈਲ ਫੋਰੈਂਸਿਕ ਲੈਬੋਰਟਰੀ ਵਲੋਂ ਉਕਤ ਪਦਾਰਥ ਦੀ ਜਾਂਚ ਕੀਤੇ ਜਾਣ ਤੇ ਉਸਦੇ ਹੈਰੋਇਨ ਹੋਣ ਦੀ ਪੁਸ਼ਤੀ ਹੋਈ। ਪੁਲਿਸ ਨੇ ਮੁਲਜ਼ਮ ਵਿਰੁੱਧ ਥਾਣਾ ਸੈਕਟਰ-31 ਵਿਖੇ ਐੱਨ.ਡੀ.ਪੀ.ਐੱਸ ਐਕਟ ਤਹਿਤ ਮਾਮਲਾ ਦਰਜ ਕਰਕੇ, ਨੂੰ ਗ੍ਰਿਫ਼ਤਾਰ ਕਰ ਲਿਆ। ਮਾਮਲੇ ਦੀ ਅਗਲੇਰੀ ਜਾਂਚ ਕੀਤੀ ਜਾ ਰਹੀ ਹੈ।