ਚੰਡੀਗੜ੍ਹ ਦੀ ਪੋਸ਼ ਮਾਰਕੀਟ ਤੋਂ ਲਗਜ਼ਰੀ ਗੱਡੀ ’ਚੋਂ 2 ਲੱਖ ਦੀ ਨਕਦੀ ਚੋਰੀ
ਚੰਡੀਗੜ੍ਹ, 14 ਅਕਤੂਬਰ (ਕਪਿਲ ਵਧਵਾ)-ਚੰਡੀਗੜ੍ਹ ਦੀ ਪੋਸ਼ ਮਾਰਕੀਟ ਵਿਚ ਖੜੀ ਲਗਜ਼ਰੀ ਗੱਡੀ ਚੋਂ ਨਕਦੀ ਵਾਲੇ ਬੈਗ ਦੇ ਚੋਰੀ ਹੋਣ ਦਾ ਮਾਮਲਾ ਸਾਹਮਣੇ ਆਇਆ ਹੈ। ਇਸ ਸਬੰਧੀ ਥਾਣਾ ਸੈਕਟਰ-3 ਦੀ ਪੁਲਿਸ ਨੇ ਅਣਪਛਾਤੇ ਚੋਰ ਬੀ.
ਚੰਡੀਗੜ੍ਹ, 14 ਅਕਤੂਬਰ (ਕਪਿਲ ਵਧਵਾ)-ਚੰਡੀਗੜ੍ਹ ਦੀ ਪੋਸ਼ ਮਾਰਕੀਟ ਵਿਚ ਖੜੀ ਲਗਜ਼ਰੀ ਗੱਡੀ ਚੋਂ ਨਕਦੀ ਵਾਲੇ ਬੈਗ ਦੇ ਚੋਰੀ ਹੋਣ ਦਾ ਮਾਮਲਾ ਸਾਹਮਣੇ ਆਇਆ ਹੈ। ਇਸ ਸਬੰਧੀ ਥਾਣਾ ਸੈਕਟਰ-3 ਦੀ ਪੁਲਿਸ ਨੇ ਅਣਪਛਾਤੇ ਚੋਰ ਬੀ. ਐੱਨ. ਐੱਸ. ਦੀ ਧਾਰਾ 305 (ਬੀ) ਅਤੇ 324 (4) ਤਹਿਤ ਐੱਫ. ਆਈ. ਆਰ. ਦਰਜ ਕਰ ਲਈ ਹੈ। ਜਾਣਕਾਰੀ ਅਨੁਸਾਰ ਇਹ ਮਾਮਲਾ ਨਵਾਗਾਰਓਂ ਵਾਸੀ ਨਰੇਸ਼ ਕੁਮਾਰ ਪਾਂਡੇ ਦੀ ਸ਼ਿਕਾਇਤ ਤੇ ਦਰਜ ਕੀਤਾ ਗਿਆ ਹੈ। ਸ਼ਿਕਾਇਕਰਤਾ ਅਨੁਸਾਰ ਪੀ. ਬੀ. 70 ਰਜਿਸਟ੍ਰੇਸ਼ਨ ਨੰਬਰ ਵਾਲੀ ਉਸਦੀ ਫਾਰਚੂਨਰ ਗੱਡੀ ਸੈਕਟਰ-8 (ਸੀ) ਵਿਖੇ ਇਕ ਸ਼ੋਅਰੂਮ ਬਾਹਰ ਖੜੀ ਸੀ। ਜਿਸ ਵਿਚ ਉਸਦਾ ਇਕ ਜਿੰਮ ਬੈਗ ਪਿਆ ਸੀ, ਉਕਤ ਬੈਗ ਵਿਚ 2 ਲੱਖ ਰੁਪਏ ਦੀ ਨਕਦੀ ਵੀ ਮੌਜੂਦ ਸੀ। ਸ਼ਿਕਾਇਕਰਤਾ ਜਦੋਂ ਕਾਰ ਦੇ ਆਸ-ਪਾਸ ਨਹੀਂ ਸੀ ਤਾਂ ਇਕ ਅਣਪਛਾਤੇ ਵਿਅਕਤੀ ਨੇ ਗੱਡੀ ਦੀ ਪਿਛਲੀ ਬਾਰੀ ਦਾ ਸ਼ੀਸ਼ਾ ਤੋੜ ਕੇ ਜਿੰਮ ਬੈਗ ਕੱਢ ਲਿਆ ਅਤੇ ਮੌਕੇ ਤੋਂ ਫਰਾਰ ਹੋ ਗਿਆ। ਇਸ ਬਾਰੇ ਜਦੋਂ ਨਰੇਸ਼ ਕੁਮਾਰ ਨੂੰ ਪਤਾ ਚੱਲਿਆ ਤਾਂ ਉਸ ਨੇ ਤੁਰੰਤ ਪੁਲਿਸ ਨੂੰ ਸੂਚਨਾ ਦਿੱਤੀ। ਜਾਣਕਾਰੀ ਮਿਲਣ ਅਤੇ ਸ਼ੁਰੂਆਤੀ ਜਾਂਚ ਦੇ ਆਧਾਰ ਤੇ ਪੁਲਿਸ ਨੇ ਐੱਫ. ਆਈ. ਆਰ. ਦਰਜ ਕਰਕੇ ਅਣਪਛਾਤੇ ਚੋਰ ਦੀ ਭਾਲ ਸ਼ੁਰੂ ਕਰ ਦਿੱਤੀ ਹੈ।