15-10-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 15-10-2026

ਮਾਮਲਾ ਕਿਲ੍ਹਾ ਲਾਲ ਸਿੰਘ ਪੁਲਿਸ ਥਾਣੇ ’ਤੇ ਹੋਏ ਆਰ. ਪੀ. ਜੀ. ਅਟੈਕ ਦਾ ਐੱਨ . ਆਈ . ਏ . ਨੂੰ ਜਾਂਚ ਮੁਕੰਮਲ ਕਰਨ ਲਈ 90 ਦਿਨਾਂ ਦਾ ਹੋਰ ਸਮਾਂ

ਐੱਸ. ਏ.

Ad Position 21
No active advertisement
ਅਜੀਤ ਡੈਸਕ 15-10-2026
ਐੱਸ. ਏ. ਐੱਸ. ਨਗਰ, 14 ਅਕਤੂਬਰ (ਕਪਿਲ ਵਧਵਾ)- ਕੌਮੀ ਜਾਂਚ ਏਜੰਸੀ ਨੂੰ ਅਪ੍ਰੈਲ 2025 ਵਿਚ ਕਿਲ੍ਹਾ ਲਾਲ ਸਿੰਘ ਪੁਲਿਸ ਥਾਣੇ ਤੇ ਹੋਏ ਆਰ. ਪੀ. ਜੀ. ਅਟੈਕ ਮਾਮਲੇ ਵਿਚ ਹੋਰ ਜਾਂਚ ਕਰਨ ਲਈ ਮੁਹਾਲੀ ਦੀ ਵਿਸ਼ੇਸ਼ ਐੱਨ. ਆਈ. ਏ. ਅਦਾਲਤ ਨੇ 90 ਦਿਨਾਂ ਦਾ ਹੋਰ ਸਮਾਂ ਦੇ ਦਿੱਤਾ ਹੈ। ਵਿਸ਼ੇਸ਼ ਜੱਜ ਦਿਨੇਸ਼ ਕੁਮਾਰ ਵਧਵਾ ਦੀ ਅਦਾਲਤ ਨੇ ਜਾਂਚ ਦੌਰਾਨ ਸਾਹਮਣੇ ਆਉਣ ਵਾਲੇ ਹੋਰ ਮੁਲਜ਼ਮਾਂ ਵਿਰੁੱਧ ਪੂਰਕ ਚਲਾਨ ਪੇਸ਼ ਕਰਨ ਦੀ ਵੀ ਇਜਾਜ਼ਤ ਦਿੱਤੀ ਹੈ। ਐੱਨ. ਆਈ. ਏ. ਵਲੋਂ ਅਦਾਲਤ ਨੂੰ ਦੱਸਿਆ ਗਿਆ ਕਿ ਪਵਨਪ੍ਰੀਤ ਸਿੰਘ ਉਰਫ਼ ਚਿੜੀ ਸਮੇਤ ਹੋਰਨਾਂ ਵਿਰੁੱਧ ਮਾਮਲੇ ਵਿਚ 4 ਅਕਤੂਬਰ 2025 ਨੂੰ ਚਲਾਨ ਪੇਸ਼ ਕੀਤਾ ਗਿਆ ਸੀ, ਪਰ ਜਾਂਚ ਅਜੇ ਪੂਰੀ ਨਹੀਂ ਹੋਈ। ਮਾਮਲੇ ਵਿਚ 11 ਮੁਲਜ਼ਮ ਫ਼ਰਾਰ ਹਨ, ਜਿਨ੍ਹਾਂ ਦੀ ਹਾਜ਼ਰੀ ਨੂੰ ਯਕੀਨੀ ਬਣਾਉਣ ਲਈ ਯਤਨ ਕੀਤੇ ਜਾ ਰਹੇ ਹਨ। ਇਨ੍ਹਾਂ ਮੁਲਜ਼ਮਾਂ ਵਿਚ ਹਰਪ੍ਰੀਤ ਸਿੰਘ ਉਰਫ ਹੈਪੀ ਪਾਸੀਆ ਤੇ ਗੋਪੀ ਨਵਾਂ ਸ਼ਹਿਰੀਆ ਵਰਗੇ ਗੈਂਗਸਟਰਾਂ ਅਤੇ ਇਨ੍ਹਾਂ ਦੇ ਸਾਥੀਆਂ ਦੇ ਨਾਮ ਸ਼ਾਮਿਲ ਹਨ। ਏਜੰਸੀ ਅਨੁਸਾਰ ਜਾਂਚ ਦੌਰਾਨ ਨਵੇਂ ਤੱਥ ਅਤੇ ਸਬੂਤ ਸਾਹਮਣੇ ਆਏ ਹਨ, ਜਿਨ੍ਹਾਂ ਦੇ ਆਧਾਰ ’ਤੇ ਫ਼ਰਾਰ ਮੁਲਜ਼ਮਾਂ ਤੋਂ ਇਲਾਵਾ ਸਾਜ਼ਿਸ਼ ਵਿਚ ਸ਼ਾਮਿਲ ਹੋਰ ਵਿਅਕਤੀਆਂ, ਸਹਿਯੋਗੀਆਂ ਅਤੇ ਫੰਡ ਮੁਹੱਈਆ ਕਰਵਾਉਣ ਵਾਲਿਆਂ ਦੀ ਭੂਮਿਕਾ ਦੀ ਜਾਂਚ ਕੀਤੀ ਜਾਣੀ ਹੈ। ਅਦਾਲਤ ਦੇ ਹੁਕਮਾਂ ਅਨੁਸਾਰ ਜਾਂਚ ਅਧਿਕਾਰੀ ਨੇ ਅਹਿਮ ਗਵਾਹਾਂ ਦੇ ਬਿਆਨ ਦਰਜ ਕੀਤੇ ਹਨ ਅਤੇ ਫੋਰੈਂਸਿਕ ਰਿਪੋਰਟਾਂ ਵੀ ਪ੍ਰਾਪਤ ਕੀਤੀਆਂ ਹਨ। ਇਸ ਮਾਮਲੇ ਵਿਚ ਦੋ ਮੁਲਜ਼ਮਾਂ ਜਤਿੰਦਰ ਸਿੰਘ ਅਤੇ ਜੋਬਨਜੀਤ ਸਿੰਘ ਦੇ ਮੋਬਾਈਲ ਫ਼ੋਨ ਜ਼ਬਤ ਕਰਕੇ ਸੀ. ਐੱਫ. ਐੱਸ. ਐੱਲ., ਚੰਡੀਗੜ੍ਹ ਭੇਜੇ ਗਏ ਹਨ। ਇਸ ਤੋਂ ਇਲਾਵਾ ਮੁਲਜ਼ਮਾਂ ਨੂੰ ਵਿਦੇਸ਼ਾਂ ਤੋਂ ਮਿਲੀ ਫੰਡਿੰਗ ਦੇ ਲੈਣ-ਦੇਣ ਦੇ ਵੇਰਵੇ ਰਿਮਿਟਲੀ ਤੋਂ ਪ੍ਰਾਪਤ ਕਰਨ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ। ਅਦਾਲਤ ਨੇ ਮਾਮਲੇ ਦੇ ਤੱਥਾਂ ਅਤੇ ਹਾਲਾਤ ਨੂੰ ਧਿਆਨ ਵਿਚ ਰੱਖਦਿਆਂ 14 ਅਕਤੂਬਰ ਤੋਂ ਅਗਲੇ 90 ਦਿਨਾਂ ਲਈ ਫ਼ਰਾਰ ਮੁਲਜ਼ਮਾਂ ਅਤੇ ਜਾਂਚ ਦੌਰਾਨ ਸਾਹਮਣੇ ਆਉਣ ਵਾਲੇ ਹੋਰ ਮੁਲਜ਼ਮਾਂ ਦੇ ਸੰਬੰਧ ਵਿਚ ਜਾਂਚ ਜਾਰੀ ਰੱਖਣ ਦੀ ਇਜਾਜ਼ਤ ਦੇ ਦਿੱਤੀ ਹੈ।
Ad Position 22
No active advertisement
ਪਿਛਲੀ ਖ਼ਬਰ ਸੈਕਟਰ -46 ਨੂੰ ਮਿਲੇਗੀ ਬਿਹਤਰ ਸੜਕੀ ਸਹੂਲਤ , 1.70 ਕਰੋੜ ਦੇ ਕੰਮ ਸ਼ੁਰੂ ਸੜਕਾਂ ਦੇ ਨਾਲ ਮਾਰਕੀਟ ਤੇ ਹਸਪਤਾਲ ਦੀ ਪਾਰਕਿ... ਅਗਲੀ ਖ਼ਬਰ ਚੰਡੀਗੜ੍ਹ ਮੇਅਰ ਚੋਣਾਂ ’ਚ ਵੋਟਾਂ ਦੀ ਨਾਜਾਇਜ਼ ਮਾਰਕਿੰਗ ਦਾ ਮਾਮਲਾ: ‘ ਆਪ ’ ਚੰਡੀਗੜ੍ਹ ਨੇ ਡੀ . ਜੀ . ਪੀ . ਚੰਡੀਗੜ੍ਹ...
Ad Position 24