15-10-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 15-10-2026

ਤਿੰਨ ਦਹਾਕਿਆਂ ਦੀ ਸਾਂਝ , ਤੀਜੀ ਵਾਰ ਲੀਗਲ ਸੈੱਲ ਦੀ ਜ਼ਿੰਮੇਵਾਰੀ ਐਡਵੋਕੇਟ ਐਨ.ਕੇ. ਵਰਮਾ ਨੂੰ ਮੁੜ ਸੌਂਪੀ ਪੰਜਾਬ ਭਾਜਪਾ ਦੇ ਲੀਗਲ ਸੈੱਲ ਦੀ ਕਮਾਨ

ਚੰਡੀਗੜ੍ਹ, 14 ਅਕਤੂਬਰ (ਸੰਦੀਪ ਕੁਮਾਰ ਮਾਹਨਾ)-ਪੰਜਾਬ ਭਾਜਪਾ ਨੇ ਸੀਨੀਅਰ ਐਡਵੋਕੇਟ ਐਨ. ਕੇ.

Ad Position 21
No active advertisement
ਅਜੀਤ ਡੈਸਕ 15-10-2026
ਚੰਡੀਗੜ੍ਹ, 14 ਅਕਤੂਬਰ (ਸੰਦੀਪ ਕੁਮਾਰ ਮਾਹਨਾ)-ਪੰਜਾਬ ਭਾਜਪਾ ਨੇ ਸੀਨੀਅਰ ਐਡਵੋਕੇਟ ਐਨ.ਕੇ. ਵਰਮਾ ਨੂੰ ਤੀਜੀ ਵਾਰ ਪਾਰਟੀ ਦੇ ਲੀਗਲ ਸੈੱਲ ਦਾ ਕਨਵੀਨਰ ਨਿਯੁਕਤ ਕਰਕੇ ਉਨ੍ਹਾਂ ’ਤੇ ਭਰੋਸਾ ਕਾਇਮ ਰੱਖਿਆ ਹੈ। ਕਰੀਬ 30 ਸਾਲਾਂ ਤੋਂ ਭਾਜਪਾ ਨਾਲ ਜੁੜੇ ਐਡਵੋਕੇਟ ਵਰਮਾ ਐਸ ਏ ਐਸ ਨਗਰ (ਮੁਹਾਲੀ) ਤੋਂ ਲੈ ਕੇ ਸੂਬਾ ਪੱਧਰ ਤੱਕ ਸੰਗਠਨਾਤਮਕ ਜ਼ਿੰਮੇਵਾਰੀਆਂ ਨਿਭਾਉਂਦੇ ਰਹੇ ਹਨ। ਪਾਰਟੀ ਵਲੋਂ ਵੱਖ-ਵੱਖ ਸੈੱਲਾਂ ਅਤੇ ਪ੍ਰਕੋਸ਼ਠਾਂ ਦੇ ਕਨਵੀਨਰਾਂ ਦੀ ਜਾਰੀ ਕੀਤੀ ਗਈ ਸੂਚੀ ‘ਚ ਉਨ੍ਹਾਂ ਨੂੰ ਇਹ ਜ਼ਿੰਮੇਵਾਰੀ ਸੌਂਪੀ ਗਈ ਹੈ। ਐਡਵੋਕੇਟ ਐਨ.ਕੇ. ਵਰਮਾ ਸਾਲ 2008 ਵਿਚ ਭਾਜਪਾ ਲੀਗਲ ਸੈੱਲ, ਮੁਹਾਲੀ ਦੇ ਕਨਵੀਨਰ ਬਣੇ ਸਨ। ਇਸ ਤੋਂ ਬਾਅਦ ਸਾਲ 2020 ‘ਚ ਉਨ੍ਹਾਂ ਨੂੰ ਸੂਬਾ ਪੱਧਰ ’ਤੇ ਲੀਗਲ ਸੈੱਲ ਦੀ ਜ਼ਿੰਮੇਵਾਰੀ ਸੌਂਪੀ ਗਈ। ਹੁਣ ਮੁੜ ਨਿਯੁਕਤੀ ਨਾਲ ਉਨ੍ਹਾਂ ਨੂੰ ਤੀਜੀ ਵਾਰ ਇਹ ਅਹੁਦਾ ਮਿਲਿਆ ਹੈ। ਪੰਜਾਬ ਅਤੇ ਹਰਿਆਣਾ ਹਾਈ ਕੋਰਟ ‘ਚ ਵਕਾਲਤ ਦਾ ਲੰਮਾ ਤਜਰਬਾ ਪੇਸ਼ੇ ਵਜੋਂ ਪੰਜਾਬ ਅਤੇ ਹਰਿਆਣਾ ਹਾਈ ਕੋਰਟ ਦੇ ਵਕੀਲ ਐਡਵੋਕੇਟ ਵਰਮਾ ਪੰਜਾਬ ਸਰਕਾਰ ਵਿਚ ਸੀਨੀਅਰ ਡਿਪਟੀ ਐਡਵੋਕੇਟ ਜਨਰਲ ਵਜੋਂ ਵੀ ਸੇਵਾਵਾਂ ਨਿਭਾ ਚੁੱਕੇ ਹਨ। ਉਹ ਬਾਰ ਕੌਂਸਲ ਆਫ਼ ਇੰਡੀਆ ਦੇ ਨਾਮਜ਼ਦ ਮੈਂਬਰ ਰਹਿਣ ਦੇ ਨਾਲ-ਨਾਲ ਮੁਹਾਲੀ ਪੁਲਿਸ ਐਡਵਾਈਜ਼ਰੀ ਕਮੇਟੀ ਅਤੇ ਇਨਫਰਾਸਟ੍ਰਕਚਰ ਡਿਵੈਲਪਮੈਂਟ ਕਮੇਟੀ ਦੇ ਮੈਂਬਰ ਵਜੋਂ ਵੀ ਕੰਮ ਕਰ ਚੁੱਕੇ ਹਨ। ਉਨ੍ਹਾਂ ਨੂੰ ਸੁਪਰੀਮ ਕੋਰਟ, ਪੰਜਾਬ ਅਤੇ ਹਰਿਆਣਾ ਹਾਈ ਕੋਰਟ ਸਮੇਤ ਵੱਖ-ਵੱਖ ਅਦਾਲਤਾਂ ਵਿਚ ਪਾਰਟੀ ਨਾਲ ਸਬੰਧਤ ਮਾਮਲਿਆਂ ਦੀ ਪੈਰਵੀ ਕਰਨ ਦਾ ਤਜਰਬਾ ਹੈ। ਭਾਜਪਾ ‘ਚ ਉਹ ਅਨੁਸ਼ਾਸਨੀ ਕਮੇਟੀ ਦੇ ਮੈਂਬਰ ਵਜੋਂ ਵੀ ਜ਼ਿੰਮੇਵਾਰੀ ਨਿਭਾ ਚੁੱਕੇ ਹਨ।
Ad Position 22
No active advertisement
ਪਿਛਲੀ ਖ਼ਬਰ ਸੈਕਟਰ -15 ’ ਚ ਸੁੰਦਰੀਕਰਨ ਤੇ ਰੌਸ਼ਨੀ ਪ੍ਰਬੰਧਾਂ ’ ਤੇ ਖ਼ਰਚੇ ਜਾਣਗੇ 33.69 ਲੱਖ ਮੇਅਰ ਸੌਰਭ ਜੋਸ਼ੀ ਨੇ ਗ੍ਰੀਨ ਬੈਲਟਾਂ,... ਅਗਲੀ ਖ਼ਬਰ ਕ੍ਰੋਮਪਟਨ ਇੰਟੈਲੀਸੈਂਸ ਸਮਾਰਟਪ੍ਰੋ ਨਾਲ ਘਰੇਲੂ ਪਾਣੀ ਪ੍ਰਬੰਧਨ ਨੂੰ ਸਰਲ ਬਣਾਉਂਦਾ ਹੈ
Ad Position 24