17-10-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 17-10-2026

ਅਮਰ ਸਿੰਘ ਸ਼ੌਂਕੀ ਦੀ 80 ਸਾਲ ਪੁਰਾਣੀ ਰਚਨਾ ਨੂੰ ਸੰਗੀਤਕ ਧੁੰਨਾਂ ਨਾਲ ਪੇਸ਼ ਕਰ ਕੇ ਮਨ ਨੂੰ ਬਹੁਤ ਸਕੂਨ ਮਿਲਿਐ — ਜੀਤ ਜਗਜੀਤ

ਚੰਡੀਗੜ੍ਹ, 16 ਅਕਤੂਬਰ (ਅਜਾਇਬ ਸਿੰਘ ਔਜਲਾ)- ਪੰਜਾਬੀ ਸੰਗੀਤਕ ਖੇਤਰ ਵਿਚ ਆਪਣੀ ਵਿਲੱਖਣ ਪਛਾਣ ਰੱਖਣ ਵਾਲੇ ਅਤੇ ਮਿਆਰੀ ਗੀਤਾਂ ਦੇ ਗਾਇਕ ਜੀਤ ਜਗਜੀਤ ਨੇ ਅੱਜ ਇੱਥੇ ਗੱਲ ਕਰਦਿਆਂ ਕਿਹਾ ਕਿ ਮਰਹੂਮ ਪ੍ਰਸਿੱਧ ਢਾਡੀ ਅਤੇ ਕਵੀਸ਼ਰ ਅਮਰ ਸਿੰਘ ਸ਼ੌਕੀ ਦੀ 80 ਸਾਲ ਪੁਰਾਣੀ ਰਚਨਾ ‘ਗੂੜੀਆਂ ਪ੍ਰੀਤਾਂ’ ਨੂੰ ਸੰਗੀਤਕ ਧੁੰਨਾਂ ਵਿਚ ਗਾ ਕੇ ਮਨ ਨੂੰ ਵਧੇਰੇ ਸਕੂਨ ਮਿਲਿਆ ਹੈ। ਕੋਈ 100 ਦੇ ਕਰੀਬ ਪੰਜਾਬੀ ਸੰਗੀਤ ਇੰਡਸਟਰੀ ਨੂੰ ਮਿਆਰੀ ਗੀਤ ਦੇਣ ਵਾਲੇ ਜੀਤ ਜਗਜੀਤ ਨੇ ਕਿਹਾ ਕਿ ਜਿਸ ਤਰ੍ਹਾਂ ਸੰਗੀਤ ਦੇ ਖੇਤਰ ਵਿਚ ਉਸਦੇ ਪਹਿਲੇ ਹੀ ਗੀਤ ‘ਕਿਤੇ ਪਾਗਲ ਨਾ ਕਰ ਦੇਵੇ ਮੈਨੂੰ ਪਿਆਰ ਤੇਰਾ...’

Ad Position 21
No active advertisement
ਅਜੀਤ ਡੈਸਕ 17-10-2026
ਚੰਡੀਗੜ੍ਹ, 16 ਅਕਤੂਬਰ (ਅਜਾਇਬ ਸਿੰਘ ਔਜਲਾ)- ਪੰਜਾਬੀ ਸੰਗੀਤਕ ਖੇਤਰ ਵਿਚ ਆਪਣੀ ਵਿਲੱਖਣ ਪਛਾਣ ਰੱਖਣ ਵਾਲੇ ਅਤੇ ਮਿਆਰੀ ਗੀਤਾਂ ਦੇ ਗਾਇਕ ਜੀਤ ਜਗਜੀਤ ਨੇ ਅੱਜ ਇੱਥੇ ਗੱਲ ਕਰਦਿਆਂ ਕਿਹਾ ਕਿ ਮਰਹੂਮ ਪ੍ਰਸਿੱਧ ਢਾਡੀ ਅਤੇ ਕਵੀਸ਼ਰ ਅਮਰ ਸਿੰਘ ਸ਼ੌਕੀ ਦੀ 80 ਸਾਲ ਪੁਰਾਣੀ ਰਚਨਾ ‘ਗੂੜੀਆਂ ਪ੍ਰੀਤਾਂ’ ਨੂੰ ਸੰਗੀਤਕ ਧੁੰਨਾਂ ਵਿਚ ਗਾ ਕੇ ਮਨ ਨੂੰ ਵਧੇਰੇ ਸਕੂਨ ਮਿਲਿਆ ਹੈ। ਕੋਈ 100 ਦੇ ਕਰੀਬ ਪੰਜਾਬੀ ਸੰਗੀਤ ਇੰਡਸਟਰੀ ਨੂੰ ਮਿਆਰੀ ਗੀਤ ਦੇਣ ਵਾਲੇ ਜੀਤ ਜਗਜੀਤ ਨੇ ਕਿਹਾ ਕਿ ਜਿਸ ਤਰ੍ਹਾਂ ਸੰਗੀਤ ਦੇ ਖੇਤਰ ਵਿਚ ਉਸਦੇ ਪਹਿਲੇ ਹੀ ਗੀਤ ‘ਕਿਤੇ ਪਾਗਲ ਨਾ ਕਰ ਦੇਵੇ ਮੈਨੂੰ ਪਿਆਰ ਤੇਰਾ...’ ਨੂੰ ਸਰੋਤਿਆਂ ਨੇ ਭਰਪੂਰ ਹੁੰਗਾਰਾ ਦਿੱਤਾ ਤੇ ਉਸ ਨਾਲ ਉਸ ਦੀ ਗਾਇਕੀ ਦਾ ਚੌਗਿਰਦਾ ਵੀ ਹੋਰ ਵਧਿਆ। ਆਪਣੇ ਨਵੇਂ ਟਰੈਕ ‘ਗੂੜੀਆਂ ਪ੍ਰੀਤਾਂ’ ਬਾਰੇ ਗੱਲ ਕਰਦਿਆਂ ਜੀਤ ਜਗਜੀਤ ਨੇ ਕਿਹਾ ਕਿ ਇਸ ਗੀਤ ਨੂੰ ਐਸ.ਪੀ ਸਾਜਨ ਦੁਆਰਾ ਸੰਗੀਤਬੱਧ ਕੀਤਾ ਗਿਆ ਹੈ ਜਦ ਕਿ ਪ੍ਰਸਿੱਧ ਨਿਰਦੇਸ਼ਕ ਪ੍ਰਮੋਦ ਸ਼ਰਮਾ ਰਾਣਾ ਵਲੋਂ ਇਸ ਨੂੰ ਨਵੀਆਂ ਤਕਨੀਕਾਂ ਦੇ ਨਾਲ ਫ਼ਿਲਮਾਇਆ ਗਿਆ ਹੈ। ਜੀਤ ਜਗਜੀਤ ਨੇ ਦੱਸਿਆ ਕਿ ਉਨ੍ਹਾਂ ਵਲੋਂ ਪ੍ਰਸਿੱਧ ਗੀਤਕਾਰ ਐੱਮ.ਐੱਸ ਸਾਦਿਕ ਰਾਜ ਕਾਕੜਾ, ਭੱਟੀ ਭੜੀ ਵਾਲਾ, ਗੁਰਨਾਮ ਗਾਮਾ, ਗੁਰਵਿੰਦਰ ਬਰਾੜ, ਰਾਜ ਭੁੱਲਰ ਰਾਜ ਤੇ ਸੁਖਰਾਜ ਦੁਆਰਾ ਆਦਿ ਲਿਖੇ ਗੀਤਾਂ ਨੂੰ ਵੀ ਆਪਣੀਆਂ ਵੱਖ-ਵੱਖ ਸੰਗੀਤਕ ਐਲਬਮ ਵਿਚ ਆਪਣੀ ਆਵਾਜ਼ ਦਿੱਤੀ ਹੈ। ਆਪਣੇ ਸਦਾ ਬਹਾਰ ਗੀਤ ਦੀ ਗੱਲ ਕਰਦਿਆਂ ਉਨ੍ਹਾਂ ਕਿਹਾ ਕਿ ਗੀਤ ‘ਫੁੱਲ ਕੱਢਦੀ ਸੱਜਣਾਂ ਵਰਗਾ, ਸੂਈ ਨਾਲ ਗੱਲਾਂ ਕਰਦੀ ਐ....’ ਦੇ ਨਾਲ ਨਾਲ ਕੈਸਟਾਂ ‘ਮੈਂ ਤੇਰੇ ਕੁਰਬਾਨ’ , ‘ਨੱਚ ਲੱਛੀਏ ’, ‘ਚੋਰ ਅੱਖੀਆਂ ’ ਅਤੇ ‘ਜਾਨ ਮੇਰੀ’ ਨੂੰ ਵੀ ਸਰੋਤਿਆਂ ਨੇ ਵਧੀਆ ਹੁੰਗਾਰਾ ਦੇ ਕੇ ਨਿਵਾਜਿਆ ਹੈ, ਜਿਸ ਨਾਲ ਉਸ ਨੂੰ ਦੇਸ਼ ਤੇ ਵਿਦੇਸ਼ਾਂ ਵਿਚ ਵੀ ਸਰੋਤਿਆਂ ਦੇ ਸਨਮੁਖ ਆਪਣੀ ਗਾਇਕੀ ਦਾ ਪੇਸ਼ ਕਰਨ ਦਾ ਵਧੀਆ ਮੌਕਾ ਮਿਲਿਆ। 16 ਸੀਐਚਡੀ33 ਪ੍ਰਸਿੱਧ ਗਾਇਕ ਜੀਤ ਜਗਜੀਤ ਆਪਣੇ ਇਕ ਅੰਦਾਜ਼ ’ਚ। ਅਜੀਤ ਤਸਵੀਰ­
Ad Position 22
No active advertisement
ਪਿਛਲੀ ਖ਼ਬਰ ਪੰਚਕੂਲਾ ਵਿਚ ਨਾਜਾਇਜ਼ ਕਾਲੋਨੀ ’ਤੇ ਵੱਡੀ ਕਾਰਵਾਈ, 18 ਏਕੜ ਵਿਚ ਚੱਲਿਆ ਪੀਲਾ ਪੰਜਾ ਗੋਲਪੁਰਾ ਪਿੰਡ ਵਿਚ ਜੇ . ਸੀ . ਬ... ਅਗਲੀ ਖ਼ਬਰ ਐੱਨ.ਐੱਸ.ਕਿਉ.ਐੱਫ. ਵੋਕੇਸ਼ਨਲ ਅਧਿਆਪਕਾਂ ਵਲੋਂ ਵਿੱਦਿਆ ਭਵਨ ਅੱਗੇ ਲਗਾਇਆ ਪੱਕਾ ਧਰਨਾ ਜਾਰੀ
Ad Position 24