17-10-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 17-10-2026

ਗੁਰਸ਼ਰਨ ਸਿੰਘ ਕਾਕਾ ਦਾ ਕਹਾਣੀ ਸੰਗ੍ਰਹਿ ‘ਯਾਦਾਂ ਦੇ ਝਰੋਖੇ ’ਚੋਂ’ ਲੋਕ-ਅਰਪਣ

ਖਰੜ, 16 ਅਕਤੂਬਰ (ਜੰਡਪੁਰੀ)-ਕਵੀ ਮੰਚ (ਰਜਿ.) ਮੁਹਾਲੀ ਅਤੇ ਸਾਹਿਤਕ ਸੱਥ ਖਰੜ ਵਲੋਂ ਗੁਰਸ਼ਰਨ ਸਿੰਘ ਕਾਕਾ ਦੇ ਕਹਾਣੀ ਸੰਗ੍ਰਹਿ ‘ਯਾਦਾਂ ਦੇ ਝਰੋਖੇ ‘ਚੋਂ’ ਨੂੰ ਲੋਕ-ਅਰਪਣ ਕਰਨ ਲਈ ਸਮਾਗਮ ਕਰਵਾਇਆ ਗਿਆ।

Ad Position 21
No active advertisement
ਅਜੀਤ ਡੈਸਕ 17-10-2026
ਖਰੜ, 16 ਅਕਤੂਬਰ (ਜੰਡਪੁਰੀ)-ਕਵੀ ਮੰਚ (ਰਜਿ.) ਮੁਹਾਲੀ ਅਤੇ ਸਾਹਿਤਕ ਸੱਥ ਖਰੜ ਵਲੋਂ ਗੁਰਸ਼ਰਨ ਸਿੰਘ ਕਾਕਾ ਦੇ ਕਹਾਣੀ ਸੰਗ੍ਰਹਿ ‘ਯਾਦਾਂ ਦੇ ਝਰੋਖੇ ‘ਚੋਂ’ ਨੂੰ ਲੋਕ-ਅਰਪਣ ਕਰਨ ਲਈ ਸਮਾਗਮ ਕਰਵਾਇਆ ਗਿਆ। ਇਸ ਸਮਾਗਮ ਦੀ ਪ੍ਰਧਾਨਗੀ ਪ੍ਰਿੰ. ਬਹਾਦਰ ਸਿੰਘ ਗੋਸਲ ਵਲੋਂ ਕੀਤੀ ਗਈ, ਜਦਕਿ ਮੁੱਖ ਮਹਿਮਾਨ ਵਜੋਂ ਭਗਤ ਰਾਮ ਰੰਗਾੜਾ ਅਤੇ ਵਿਸ਼ੇਸ਼ ਮਹਿਮਾਨ ਵਜੋਂ ਜਸਵਿੰਦਰ ਸਿੰਘ ਕਾਈਨੌਰ ਹਾਜ਼ਰ ਹੋਏ। ਇਸ ਮੌਕੇ ਗੁਰਸ਼ਰਨ ਸਿੰਘ ਕਾਕਾ ਅਤੇ ਉਨ੍ਹਾਂ ਦੀ ਪਤਨੀ ਰਾਜਿੰਦਰ ਕੌਰ ਵੀ ਪ੍ਰਧਾਨਗੀ ਮੰਡਲ ਦਾ ਹਿੱਸਾ ਬਣੇ। ਸਮਾਗਮ ਦੀ ਸ਼ੁਰੂਆਤ ਪਿਆਰਾ ਸਿੰਘ ਰਾਹੀਂ ਦੀ ਗ਼ਜ਼ਲ ‘ਦਿਲ ਵਿਚਾਰਾ ਬੁਸ ਬੁਸ ਰੋਇਆ ਹੈ’ ਨਾਲ ਹੋਈ। ਸਮਾਗਮ ਦੀ ਵਿਸ਼ੇਸ਼ਤਾ ਇਹ ਰਹੀ ਕਿ ਇਸ ‘ਚ ਛੋਟੇ-ਛੋਟੇ ਬੱਚਿਆਂ ਨੇ ਆਪੋ-ਆਪਣੀਆਂ ਰਚਨਾਵਾਂ ਪੇਸ਼ ਕਰਕੇ ਹਾਜ਼ਰੀਨਾਂ ਨੂੰ ਮੰਤਰ-ਮੁੰਗਧ ਕੀਤਾ। ਇਸ ਤੋਂ ਬਾਅਦ ਜਸਵਿੰਦਰ ਸਿੰਘ ਕਾਈਨੌਰ ਵਲੋਂ ਗੁਰਸ਼ਰਨ ਸਿੰਘ ਕਾਕਾ ਦੀ ਪੁਸਤਕ ਬਾਰੇ ਪਰਚਾ ਪੜ੍ਹਿਆ ਗਿਆ, ਜਦਕਿ ਪ੍ਰੋ. ਜਸਵੀਰ ਕੌਰ ਨੇ ਪੁਸਤਕ ‘ਤੇ ਚਰਚਾ ਕਰਦੇ ਹੋਏ ਇਸ ਦੀ ਸ਼ਲਾਘਾ ਕਰਦਿਆਂ ਕਿਹਾ ਕਿ ਸਾਨੂੰ ਆਪਣੇ ਘਰਾਂ ‘ਚ ਪੰਜਾਬੀ ਬੋਲਣੀ ਚਾਹੀਦੀ ਹੈ। ਇਸ ਮੌਕੇ ਮੰਚ ਸੰਚਾਲਕ ਰਾਜ ਕੁਮਾਰ ਸਾਹੋਵਾਲੀਆ ਨੇ ਕਿਹਾ ਕਿ ਗੁਰਸ਼ਰਨ ਸਿੰਘ ਲੇਖਕ ਹੋਣ ਦੇ ਨਾਲ-ਨਾਲ ਇਕ ਸੁਹਿਰਦ ਰੂਹ ਵਾਲੇ ਇਨਸਾਨ ਹਨ। ਇਸ ਮੌਕੇ ਜਸਵੀਰ ਬੈਂਸ, ਸਰਬਜੀਤ ਕੌਰ, ਜਗਦੀਸ਼ ਕੌਰ, ਪੂਜਾ ਠਾਕੁਰ, ਸੁਨੀਤਾ ਸ਼ੁਕਲਾ, ਲਵਲੀ ਚੌਹਾਨ, ਮਿਨਾਕਸ਼ੀ, ਬਲਜੀਤ ਸਿੰਘ, ਬਲਵਿੰਦਰ ਸਿੰਘ, ਭੁਪਿੰਦਰ ਸਿੰਘ, ਗੁਰਵਿੰਦਰ ਸੂਰੀ, ਸੰਦੀਪ ਕੌਰ, ਜੋਤੀ ਠਾਕੁਰ, ਸੰਨੀ, ਹਰੀਸ਼, ਅੰਮ੍ਰਿਤਾ ਸ਼ਰਮਾ ਅਤੇ ਰਿੰਕੂ ਸਿੰਘ ਆਦਿ ਸਮੇਤ ਹੋਰ ਪਤਵੰਤੇ ਵੀ ਹਾਜ਼ਰ ਸਨ।
Ad Position 22
No active advertisement
ਪਿਛਲੀ ਖ਼ਬਰ ਡਾਕਟਰ ਦੀ ਉਡੀਕ ’ਚ ਈਸਾਪੁਰ ਦੀ ਸਰਕਾਰੀ ਹੋਮਿਓਪੈਥਿਕ ਡਿਸਪੈਂਸਰੀ, ਮਰੀਜ਼ ਪ੍ਰੇਸ਼ਾਨ ਅਗਲੀ ਖ਼ਬਰ ਪੰਚਕੂਲਾ ਵਿਚ ਨਾਜਾਇਜ਼ ਕਾਲੋਨੀ ’ਤੇ ਵੱਡੀ ਕਾਰਵਾਈ, 18 ਏਕੜ ਵਿਚ ਚੱਲਿਆ ਪੀਲਾ ਪੰਜਾ ਗੋਲਪੁਰਾ ਪਿੰਡ ਵਿਚ ਜੇ . ਸੀ . ਬ...
Ad Position 24