ਕੌਂਸਲ ਪ੍ਰਧਾਨ ਓ.ਕੇ. ਤੇ ਹਲਕਾ ਇੰਚਾਰਜ ਗੋਲਡੀ ਵਲੋਂ 11 ਲੱਖ ਦੀ ਲਾਗਤ ਵਾਲੀ ਐਂਬੂਲੈਂਸ-ਕਮ-ਫਿਊਨਰਲ ਵੈਨ ਸ਼ਹਿਰ ਵਾਸੀਆਂ ਨੂੰ ਸਮਰਪਿਤ
ਕੁਰਾਲੀ, 16 ਅਕਤੂਬਰ (ਬਿੱਲਾ ਅਕਾਲਗੜ੍ਹੀਆ)-ਨਗਰ ਕੌਂਸਲ ਕੁਰਾਲੀ ਵਲੋਂ ਸ਼ਹਿਰ ਵਾਸੀਆਂ ਦੀਆਂ ਸਹੂਲਤਾਂ ਨੂੰ ਮੁੱਖ ਰੱਖਦਿਆਂ ਅਹਿਮ ਉਪਰਾਲਾ ਕੀਤਾ ਗਿਆ ਹੈ। ਇਸ ਤਹਿਤ ਨਗਰ ਕੌਂਸਲ ਦੇ ਪ੍ਰਧਾਨ ਬਹਾਦਰ ਸਿੰਘ ਓ.
ਕੁਰਾਲੀ, 16 ਅਕਤੂਬਰ (ਬਿੱਲਾ ਅਕਾਲਗੜ੍ਹੀਆ)-ਨਗਰ ਕੌਂਸਲ ਕੁਰਾਲੀ ਵਲੋਂ ਸ਼ਹਿਰ ਵਾਸੀਆਂ ਦੀਆਂ ਸਹੂਲਤਾਂ ਨੂੰ ਮੁੱਖ ਰੱਖਦਿਆਂ ਅਹਿਮ ਉਪਰਾਲਾ ਕੀਤਾ ਗਿਆ ਹੈ। ਇਸ ਤਹਿਤ ਨਗਰ ਕੌਂਸਲ ਦੇ ਪ੍ਰਧਾਨ ਬਹਾਦਰ ਸਿੰਘ ਓ. ਕੇ. ਅਤੇ ਆਮ ਆਦਮੀ ਪਾਰਟੀ ਦੇ ਹਲਕਾ ਖਰੜ ਤੋਂ ਇੰਚਾਰਜ ਪਰਮਿੰਦਰ ਸਿੰਘ ਗੋਲਡੀ ਵਲੋਂ ਸਾਂਝੇ ਤੌਰ ‘ ਤੇ ਸ਼ਹਿਰ ਵਾਸੀਆਂ ਨੂੰ ਕਰੀਬ 11 ਲੱਖ ਰੁ. ਦੀ ਕੀਮਤ ਵਾਲੀ ਐਂਬੂਲੈਂਸ-ਕਮ-ਫਿਊਨਰਲ ਵੈਨ ਸਮਰਪਿਤ ਕੀਤੀ ਗਈ। ਇਸ ਮੌਕੇ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਹਲਕਾ ਇੰਚਾਰਜ ਪਰਮਿੰਦਰ ਸਿੰਘ ਗੋਲਡੀ ਅਤੇ ਕੌਂਸਲ ਪ੍ਰਧਾਨ ਬਹਾਦਰ ਸਿੰਘ ਓ. ਕੇ. ਨੇ ਦੱਸਿਆ ਕਿ ਸ਼ਹਿਰ ਦੀਆਂ ਤੰਗ ਅਤੇ ਛੋਟੀਆਂ ਗਲੀਆਂ ‘ਚ ਅਕਸਰ ਐਮਰਜੈਂਸੀ ਵਾਹਨਾਂ ਦੇ ਪਹੁੰਚਣ ‘ਚ ਦਿੱਕਤ ਆਉਂਦੀ ਸੀ। ਇਸ ਐਂਬੂਲੈਂਸ-ਕਮ-ਫਿਊਨਰਲ ਵੈਨ ਰਾਹੀਂ ਹੁਣ ਸ਼ਹਿਰ ਦੇ ਹਰ ਹਿੱਸੇ ਅਤੇ ਛੋਟੀਆਂ ਗਲੀਆਂ ‘ਚ ਵੀ ਲੋਕਾਂ ਨੂੰ ਮੁੱਢਲੀਆਂ ਤੇ ਜ਼ਰੂਰੀ ਸਹੂਲਤਾਂ ਆਸਾਨੀ ਨਾਲ ਮੁਹੱਈਆ ਕਰਵਾਈਆਂ ਜਾ ਸਕਣਗੀਆਂ। ਉਨ੍ਹਾਂ ਕਿਹਾ ਕਿ ਇਸ ਉਪਰਾਲੇ ਨਾਲ ਸ਼ਹਿਰ ਵਾਸੀਆਂ ਨਾਲ ਕੀਤਾ ਇਕ ਹੋਰ ਵਾਅਦਾ ਪੂਰਾ ਕੀਤਾ ਗਿਆ ਹੈ। ਗੋਲਡੀ ਨੇ ਕਿਹਾ ਕਿ ਬਹਾਦਰ ਸਿੰਘ ਓ. ਕੇ. ਦੀ ਅਗਵਾਈ ਵਾਲੀ ਨਗਰ ਕੌਂਸਲ ਸ਼ਹਿਰ ਦੇ ਵਿਕਾਸ ਅਤੇ ਲੋਕਾਂ ਨੂੰ ਹਰ ਤਰ੍ਹਾਂ ਦੀਆਂ ਬੁਨਿਆਦੀ ਸਹੂਲਤਾਂ ਪ੍ਰਦਾਨ ਕਰਨ ਲਈ ਪੂਰੀ ਤਰ੍ਹਾਂ ਵਚਨਬੱਧ ਹੈ। ਇਸ ਦੌਰਾਨ ਦੋਵਾਂ ਆਗੂਆਂ ਨੇ ਮੁੱਖ ਮੰਤਰੀ ਭਗਵੰਤ ਮਾਨ ਦਾ ਧੰਨਵਾਦ ਕਰਦਿਆਂ ਕਿਹਾ ਕਿ ਸੂਬਾ ਸਰਕਾਰ ਪਿੰਡਾਂ ਅਤੇ ਸ਼ਹਿਰਾਂ ਨੂੰ ਆਧੁਨਿਕ ਸਹੂਲਤਾਂ ਨਾਲ ਲੈਸ ਕਰਨ ਲਈ ਲਗਾਤਾਰ ਉਪਰਾਲੇ ਕਰ ਰਹੀ ਹੈ। ਇਸ ਮੌਕੇ ਕੌਂਸਲ ਦੀ ਮੀਤ ਪ੍ਰਧਾਨ ਸ਼ਮ੍ਹਾ ਕਾਲੀਆ, ਮਾਰਕੀਟ ਕਮੇਟੀ ਕੁਰਾਲੀ ਦੇ ਚੇਅਰਮੈਨ ਰਾਣਾ ਕੁਸ਼ਲਪਾਲ ਖਿਜ਼ਰਾਬਾਦ, ਸਾਬਕਾ ਕੌਂਸਲਰ ਰਮਾਕਾਂਤ ਕਾਲੀਆ, ਕੌਂਸਲਰ ਦਿਨੇਸ਼ ਗੌਤਮ, ਅਮਨਦੀਪ ਸਿੰਘ ਰੌਕੀ, ਗੁਰਸ਼ਰਨ ਸਿੰਘ ਬਿੰਦਰਖੀਆ, ਕੌਂਸਲਰ ਪ੍ਰਦੀਪ ਕੁਮਾਰ ਰੂੜਾ, ਕੌਂਸਲਰ ਡਾ. ਅਸ਼ਵਨੀ ਸ਼ਰਮਾ, ਕੌਂਸਲਰ ਜੀਤਾ, ਕੌਂਸਲਰ ਮਨਿੰਦਰ ਕੌਰ, ਕੌਂਸਲਰ ਰਾਜੇਸ਼ ਕੁਮਾਰ, ਕੌਂਸਲਰ ਡਾ. ਨੀਤੀ ਕਾਲੀਆ, ਕੌਂਸਲਰ ਸ਼ਾਲੂ ਧੀਮਾਨ, ਹੈਪੀ ਧੀਮਾਨ, ਸਾਬਕਾ ਕੌਂਸਲਰ ਰਾਜਦੀਪ ਸਿੰਘ ਹੈਪੀ ਤੇ ਕੌਂਸਲਰ ਨੀਰਜ ਰਾਠੌਰ ਸਮੇਤ ਸ਼ਹਿਰ ਦੇ ਹੋਰ ਪਤਵੰਤੇ ਵੀ ਹਾਜ਼ਰ ਸਨ।