16-10-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 17-10-2026

ਜ਼ਮੀਨੀ ਵਿਵਾਦ ਨੂੰ ਲੈ ਕੇ ਪ੍ਰਾਪਰਟੀ ਡੀਲਰ ’ਤੇ ਹਮਲਾ, ਪਿਸਤੌਲ ਦਿਖਾ ਕੇ ਘੇਰਿਆ

ਮੁਹਾਲੀ, 16 ਅਕਤੂਬਰ (ਕਪਿਲ ਵਧਵਾ)- ਪਿੰਡ ਬੜਮਾਜਰਾ ਵਿਖੇ ਜ਼ਮੀਨ ਦੀ ਰਜਿਸਟਰੀ ਨੂੰ ਲੈ ਕੇ ਚੱਲ ਰਹੇ ਵਿਵਾਦ ਦੌਰਾਨ ਇਕ ਪ੍ਰਾਪਰਟੀ ਡੀਲਰ ’ਤੇ ਹਮਲਾ ਕਰਨ, ਪਿਸਤੌਲ ਦਿਖਾ ਕੇ ਧਮਕਾਉਣ, ਤੇਜ਼ਧਾਰ ਹਥਿਆਰ ਨਾਲ ਜ਼ਖ਼ਮੀ ਕਰਨ ਅਤੇ ਸੋਨੇ ਦੀ ਚੇਨ ਖੋਹਣ ਦਾ ਮਾਮਲਾ ਸਾਹਮਣੇ ਆਇਆ ਹੈ। ਪੀੜਤ ਰਣਜੀਤ ਸਿੰਘ ਵਾਸੀ ਸੈਕਟਰ-38 ਵੈਸਟ ਚੰਡੀਗੜ੍ਹ ਦੇ ਬਿਆਨਾਂ ਅਨੁਸਾਰ ਹਮਲੇ ਵਿਚ ਗਗਨਦੀਪ ਸਿੰਘ, ਤਰਨ ਅਤੇ ਤਿੰਨ ਅਣਪਛਾਤੇ ਵਿਅਕਤੀ ਸ਼ਾਮਿਲ ਸਨ।

Ad Position 21
No active advertisement
ਅਜੀਤ ਡੈਸਕ 17-10-2026
ਮੁਹਾਲੀ, 16 ਅਕਤੂਬਰ (ਕਪਿਲ ਵਧਵਾ)- ਪਿੰਡ ਬੜਮਾਜਰਾ ਵਿਖੇ ਜ਼ਮੀਨ ਦੀ ਰਜਿਸਟਰੀ ਨੂੰ ਲੈ ਕੇ ਚੱਲ ਰਹੇ ਵਿਵਾਦ ਦੌਰਾਨ ਇਕ ਪ੍ਰਾਪਰਟੀ ਡੀਲਰ ’ਤੇ ਹਮਲਾ ਕਰਨ, ਪਿਸਤੌਲ ਦਿਖਾ ਕੇ ਧਮਕਾਉਣ, ਤੇਜ਼ਧਾਰ ਹਥਿਆਰ ਨਾਲ ਜ਼ਖ਼ਮੀ ਕਰਨ ਅਤੇ ਸੋਨੇ ਦੀ ਚੇਨ ਖੋਹਣ ਦਾ ਮਾਮਲਾ ਸਾਹਮਣੇ ਆਇਆ ਹੈ। ਪੀੜਤ ਰਣਜੀਤ ਸਿੰਘ ਵਾਸੀ ਸੈਕਟਰ-38 ਵੈਸਟ ਚੰਡੀਗੜ੍ਹ ਦੇ ਬਿਆਨਾਂ ਅਨੁਸਾਰ ਹਮਲੇ ਵਿਚ ਗਗਨਦੀਪ ਸਿੰਘ, ਤਰਨ ਅਤੇ ਤਿੰਨ ਅਣਪਛਾਤੇ ਵਿਅਕਤੀ ਸ਼ਾਮਿਲ ਸਨ। ਜ਼ਖ਼ਮੀ ਨੂੰ ਇਲਾਜ ਲਈ ਸਿਵਲ ਹਸਪਤਾਲ ਖਰੜ ਵਿਖੇ ਦਾਖ਼ਲ ਕਰਵਾਇਆ ਗਿਆ। ਪੁਲਿਸ ਨੂੰ ਦਿੱਤੇ ਬਿਆਨ ਵਿਚ ਰਣਜੀਤ ਸਿੰਘ ਨੇ ਦੱਸਿਆ ਕਿ ਉਸ ਨੇ ਕਰੀਬ ਛੇ ਸਾਲ ਪਹਿਲਾਂ ਪਿੰਡ ਬੜਮਾਜਰਾ ਵਿਖੇ ਚਾਰ ਔਰਤਾਂ ਕੋਲੋਂ ਦੋ ਕਿੱਲ੍ਹੇ ਜ਼ਮੀਨ ਖ਼ਰੀਦੀ ਸੀ। ਇਨ੍ਹਾਂ ਵਿਚੋਂ ਦੋ ਔਰਤਾਂ ਨੇ ਆਪਣੇ ਹਿੱਸੇ ਦੀ ਅੱਧੇ ਕਿੱਲ੍ਹੇ ਜ਼ਮੀਨ ਦੀ ਰਜਿਸਟਰੀ ਉਸ ਦੇ ਨਾਂਅ ਕਰਵਾ ਦਿੱਤੀ ਸੀ ਅਤੇ ਇਸ ਦੀ ਅਦਾਇਗੀ ਵੀ ਕਰ ਦਿੱਤੀ ਗਈ ਸੀ। ਬਾਕੀ ਜ਼ਮੀਨ ਵਿਚੋਂ ਇਕ ਕਿੱਲ੍ਹੇ ਤੋਂ ਵੱਧ ਦੀ ਰਕਮ ਵੀ ਦੋ ਹੋਰ ਔਰਤਾਂ ਨੂੰ ਦਿੱਤੀ ਜਾ ਚੁੱਕੀ ਸੀ, ਜਦਕਿ ਕੁਝ ਰਕਮ ਬਾਕੀ ਸੀ। ਦੋਵਾਂ ਧਿਰਾਂ ਵਿਚਕਾਰ ਤੈਅ ਹੋਇਆ ਸੀ ਕਿ ਬਾਕੀ ਜ਼ਮੀਨ ਦੀ ਰਜਿਸਟਰੀ ਕਰਵਾਉਣ ਸਮੇਂ ਰਹਿੰਦੀ ਰਕਮ ਅਦਾ ਕਰ ਦਿੱਤੀ ਜਾਵੇਗੀ। ਹਾਲਾਂਕਿ, ਉਸ ਦੇ ਅਨੁਸਾਰ ਵਾਰ-ਵਾਰ ਕਹਿਣ ਦੇ ਬਾਵਜੂਦ ਰਜਿਸਟਰੀ ਨਹੀਂ ਕਰਵਾਈ ਗਈ। ਸ਼ਿਕਾਇਤਕਰਤਾ ਨੇ ਦੱਸਿਆ ਕਿ 11 ਅਕਤੂਬਰ ਨੂੰ ਉਸ ਨੂੰ ਪਤਾ ਲੱਗਾ ਕਿ ਬਹਾਦਰ ਸਿੰਘ ਅਤੇ ਉਸ ਦੇ ਸਾਥੀ ਜ਼ਮੀਨ ਵਿਚ ਰਸਤਾ ਪੁੱਟ ਰਹੇ ਹਨ। ਉਹ ਆਪਣੇ ਦੋਸਤਾਂ ਸੰਦੀਪ ਸਿੰਘ, ਜਸ਼ਨਦੀਪ ਸਿੰਘ ਅਤੇ ਗੁਰਸਿਮਰਨ ਸਿੰਘ ਨਾਲ ਮੌਕੇ ’ਤੇ ਕੰਮ ਰੁਕਵਾਉਣ ਲਈ ਗਿਆ। ਉਥੇ ਬਹਾਦਰ ਸਿੰਘ ਅਤੇ ਜੰਗੀ ਸਿੰਘ ਨੇ ਉਸ ਨਾਲ ਬਹਿਸਬਾਜ਼ੀ ਕੀਤੀ ਅਤੇ ਉਸ ਨੂੰ ਤੇ ਉਸ ਦੇ ਭਰਾ ਨੂੰ ਜਾਨੋਂ ਮਾਰਨ ਦੀਆਂ ਧਮਕੀਆਂ ਦਿੱਤੀਆਂ। ਰਣਜੀਤ ਸਿੰਘ ਮੁਤਾਬਿਕ ਇਸ ਤੋਂ ਬਾਅਦ ਉਹ ਆਪਣੇ ਦੋਸਤ ਸੰਦੀਪ ਸਿੰਘ ਨਾਲ ਕਾਰ ਵਿਚ ਸਵਾਰ ਹੋ ਕੇ ਬੜਮਾਜਰਾ ਵਲੋਂ ਸ਼ਿਕਾਇਤ ਲਿਖਵਾਉਣ ਲਈ ਜਾ ਰਿਹਾ ਸੀ। ਜਦੋਂ ਉਹ ਵੇ-ਕੇ ਢਾਬੇ ਤੋਂ ਕੁਝ ਦੂਰੀ ’ਤੇ ਪਹੁੰਚਿਆ ਤਾਂ ਗਗਨਦੀਪ ਸਿੰਘ ਅਤੇ ਤਰਨ ਨੇ ਆਪਣਾ ਐਕਟਿਵਾ ਸਕੂਟਰ ਉਸ ਦੀ ਕਾਰ ਅੱਗੇ ਲਾ ਕੇ ਉਸ ਨੂੰ ਘੇਰ ਲਿਆ। ਜਦੋਂ ਉਹ ਕਾਰ ਤੋਂ ਬਾਹਰ ਨਹੀਂ ਨਿਕਲਿਆ ਤਾਂ ਇਕ ਵਿਅਕਤੀ ਨੇ ਪਹਿਲਾਂ ਕਾਰ ਦੇ ਬੋਨਟ ’ਤੇ ਮੁੱਕਾ ਮਾਰਿਆ ਅਤੇ ਫਿਰ ਇੱਟ ਮਾਰ ਕੇ ਅਗਲਾ ਸ਼ੀਸ਼ਾ ਤੋੜ ਦਿੱਤਾ। ਦੋਸ਼ ਹੈ ਕਿ ਇਸੇ ਦੌਰਾਨ ਤਿੰਨ ਹੋਰ ਅਣਪਛਾਤੇ ਵਿਅਕਤੀ ਵੀ ਉਥੇ ਪਹੁੰਚ ਗਏ। ਗਗਨਦੀਪ ਸਿੰਘ ਨੇ ਪਿਸਤੌਲ ਦਿਖਾ ਕੇ ਉਸ ਨੂੰ ਕਾਰ ਵਿਚੋਂ ਬਾਹਰ ਆਉਣ ਲਈ ਕਿਹਾ। ਬਾਹਰ ਆਉਣ ’ਤੇ ਮੁਲਜ਼ਮਾਂ ਨੇ ਉਸ ਦੀ ਕੁੱਟਮਾਰ ਸ਼ੁਰੂ ਕਰ ਦਿੱਤੀ। ਤਰਨ ਨੇ ਕਿਸੇ ਤਿੱਖੀ ਚੀਜ਼ ਨਾਲ ਉਸ ਦੇ ਸਿਰ ਅਤੇ ਗਰਦਨ ’ਤੇ ਵਾਰ ਕੀਤੇ, ਜਦਕਿ ਗਗਨਦੀਪ ਸਿੰਘ ਨੇ ਡੰਡੇ ਨਾਲ ਉਸ ਦੇ ਸੱਜੇ ਮੋਢੇ ਅਤੇ ਬਾਂਹ ’ਤੇ ਸੱਟਾਂ ਮਾਰੀਆਂ। ਇਸ ਤੋਂ ਬਾਅਦ ਉਸ ਨੂੰ ਜ਼ਮੀਨ ’ ਤੇ ਸੁੱਟ ਕੇ ਡੰਡਿਆਂ, ਮੁੱਕਿਆਂ ਅਤੇ ਲੱਤਾਂ ਨਾਲ ਕੁੱਟਿਆ ਗਿਆ। ਸ਼ਿਕਾਇਤਕਰਤਾ ਨੇ ਦੋਸ਼ ਲਾਇਆ ਕਿ ਤਰਨ ਨੇ ਉਸ ਦਾ ਗਲਾ ਦਬਾਇਆ ਅਤੇ ਗਲੇ ਵਿਚ ਪਾਈ ਸੋਨੇ ਦੀ ਚੇਨ ਖੋਹ ਲਈ। ਗਗਨਦੀਪ ਸਿੰਘ ਨੇ ਉਸ ਦੀ ਪੱਗ ਉਤਾਰ ਕੇ ਵਾਲ ਪੁੱਟੇ ਅਤੇ ਮੋਬਾਈਲ ਫੋਨ ਨਾਲ ਵੀਡੀਓ ਵੀ ਬਣਾਈ। ਮੁਲਜ਼ਮ ਉਸ ਨੂੰ ਜ਼ਮੀਨ ਵਿਚ ਵੜ ਕੇ ਦਿਖਾਉਣ ਦੀਆਂ ਧਮਕੀਆਂ ਦਿੰਦੇ ਹੋਏ ਮੌਕੇ ਤੋਂ ਚਲੇ ਗਏ। ਉਸ ਦੇ ਦੋਸਤ ਸੰਦੀਪ ਸਿੰਘ ਨੇ ਉਸ ਨੂੰ ਮੁਲਜ਼ਮਾਂ ਦੇ ਚੁੰਗਲ ਵਿਚੋਂ ਛੁਡਵਾਇਆ ਅਤੇ ਇਲਾਜ ਲਈ ਸਿਵਲ ਹਸਪਤਾਲ ਖਰੜ ਪਹੁੰਚਾਇਆ। ਪੁਲਿਸ ਵਲੋਂ ਬਿਆਨਾਂ ਦੇ ਆਧਾਰ ’ਤੇ ਮਾਮਲੇ ਦੀ ਜਾਂਚ ਕੀਤੀ ਜਾ ਰਹੀ ਹੈ।
Ad Position 22
No active advertisement
ਪਿਛਲੀ ਖ਼ਬਰ ਡੇਰਾਬੱਸੀ ਦੀਆਂ ਮੰਡੀਆਂ ’ ਚ ਝੋਨੇ ਦੀ ਲਿਫ਼ਟਿੰਗ ’ ਚ ਦੇਰੀ ਹੋਣ ਕਾਰਨ ਕਿਸਾਨ ਪ੍ਰੇਸ਼ਾਨ ਮੀਂਹ ਕਾਰਨ ਨਮੀ 21 ਫ਼ੀਸਦੀ ਤੱਕ... ਅਗਲੀ ਖ਼ਬਰ ਆਮ ਆਦਮੀ ਕਲੀਨਿਕਾਂ ਨੇ ਸੂਬੇ ’ਚ ਸਿਹਤ ਕ੍ਰਾਂਤੀ ਲਿਆਂਦੀ-ਗੋਲਡੀ
Ad Position 24