ਵਿਦਿਆਰਥਣਾਂ ਲਈ ਕਿਸ਼ੋਰ ਅਵਸਥਾ ਸਿਹਤ ਸੈਮੀਨਾਰ ਕਰਵਾਇਆ
ਖਰੜ, 22 ਅਕਤੂਬਰ (ਜੰਡਪੁਰੀ)-ਰੋਟਰੀ ਕਲੱਬ ਖਰੜ ਵਲੋਂ ਸੀਨੀਅਰ ਸੈਕੰਡਰੀ ਸਕੂਲ ਖਰੜ ਵਿਖੇ 13 ਤੋਂ 19 ਸਾਲ ਦੀ ਉਮਰ ਦੀਆਂ 105 ਵਿਦਿਆਰਥਣਾਂ ਲਈ ਕਿਸ਼ੋਰ ਅਵਸਥਾ ਸਿਹਤ ਸੈਮੀਨਾਰ ਕਰਵਾਇਆ ਗਿਆ। ਇਸ ਮੌਕੇ ਡਾ.
ਖਰੜ, 22 ਅਕਤੂਬਰ (ਜੰਡਪੁਰੀ)-ਰੋਟਰੀ ਕਲੱਬ ਖਰੜ ਵਲੋਂ ਸੀਨੀਅਰ ਸੈਕੰਡਰੀ ਸਕੂਲ ਖਰੜ ਵਿਖੇ 13 ਤੋਂ 19 ਸਾਲ ਦੀ ਉਮਰ ਦੀਆਂ 105 ਵਿਦਿਆਰਥਣਾਂ ਲਈ ਕਿਸ਼ੋਰ ਅਵਸਥਾ ਸਿਹਤ ਸੈਮੀਨਾਰ ਕਰਵਾਇਆ ਗਿਆ। ਇਸ ਮੌਕੇ ਡਾ. ਪਰੁਲ ਮੌਂਗਾ ਬੇਦੀ ਨੇ ਵਿਦਿਆਰਥਣਾਂ ਨੂੰ ਸਿਹਤ ਸੰਭਾਲ ਸੰਬੰਧੀ ਜਾਗਰੂਕ ਕਰਦਿਆਂ ਇਸ ਮਹੱਤਵਪੂਰਨ ਜੀਵਨ ਪੜਾਅ ‘ਚ ਸਹੀ ਜਾਣਕਾਰੀ ਹੋਣ ਦੀ ਮਹੱਤਤਾ ਤੋਂ ਜਾਣੂ ਕਰਵਾਇਆ। ਇਸ ਮੌਕੇ ਰੋਟਰੀ ਕਲੱਬ ਦੇ ਪ੍ਰਧਾਨ ਰਾਕੇਸ਼ ਸਚਦੇਵਾ, ਸਕੱਤਰ ਗੁਰਮੁੱਖ ਸਿੰਘ, ਖ਼ਜ਼ਾਨਚੀ ਪਵਨ ਕੁਮਾਰ ਵਰਮਾ,ਪ੍ਰਾਜੈਕਟ ਚੇਅਰਮੈਨ ਗੁਰਪ੍ਰੀਤ ਸਿੰਘ, ਦਿਲਰਾਜ ਸਿੰਘ, ਹਰਪ੍ਰੀਤ ਰੇਖੀ, ਗਿਆਨ ਸਿੰਘ ਥਿੰਦ, ਹਰਪ੍ਰੀਤ ਸਿੰਘ ਲਾਲੀ, ਰਾਜਵੰਤ ਕੌਰ ਪੀ. ਡੀ. ਜੀ. ਪਤਨੀ ਡਾ. ਮਨਮੋਹਨ ਸਿੰਘ ਤੇ ਸਕੂਲ ਪ੍ਰਿੰਸੀਪਲ ਧਨੋਆ ਸਮੇਤ ਸਮੁੱਚੀਆਂ ਅਧਿਆਪਕਾਵਾਂ ਹਾਜ਼ਰ ਸਨ।