ਸੈਲੂਨ ਦੇ ਬਾਹਰੋਂ ਮੋਟਰਸਾਈਕਲ ਚੋਰੀ, ਕੇਸ ਦਰਜ
ਜ਼ੀਰਕਪੁਰ, 23 ਅਕਤੂਬਰ (ਮਨਿੰਦਰ ਸਿੰਘ)-ਬਲਟਾਣਾ ਦੇ ਹਰੀ ਕ੍ਰਿਸ਼ਨਾ ਇਨਕਲੇਵ ਵਿਚ ਇਕ ਸੈਲੂਨ ਦੇ ਬਾਹਰੋਂ ਮੋਟਰਸਾਈਕਲ ਚੋਰੀ ਹੋ ਗਿਆ। ਪੁਲਿਸ ਨੇ ਸ਼ਿਕਾਇਤ ਦੇ ਆਧਾਰ ’ਤੇ ਅਣਪਛਾਤੇ ਮੁਲਜ਼ਮਾਂ ਵਿਰੁੱਧ ਕੇਸ ਦਰਜ ਕਰ ਕੇ ਜਾਂਚ ਸ਼ੁਰੂ ਕਰ ਦਿੱਤੀ ਹੈ।
ਜ਼ੀਰਕਪੁਰ, 23 ਅਕਤੂਬਰ (ਮਨਿੰਦਰ ਸਿੰਘ)-ਬਲਟਾਣਾ ਦੇ ਹਰੀ ਕ੍ਰਿਸ਼ਨਾ ਇਨਕਲੇਵ ਵਿਚ ਇਕ ਸੈਲੂਨ ਦੇ ਬਾਹਰੋਂ ਮੋਟਰਸਾਈਕਲ ਚੋਰੀ ਹੋ ਗਿਆ। ਪੁਲਿਸ ਨੇ ਸ਼ਿਕਾਇਤ ਦੇ ਆਧਾਰ ’ਤੇ ਅਣਪਛਾਤੇ ਮੁਲਜ਼ਮਾਂ ਵਿਰੁੱਧ ਕੇਸ ਦਰਜ ਕਰ ਕੇ ਜਾਂਚ ਸ਼ੁਰੂ ਕਰ ਦਿੱਤੀ ਹੈ। ਪੁਲਿਸ ਨੂੰ ਦਿੱਤੀ ਸ਼ਿਕਾਇਤ ਵਿਚ ਸੈਲੂਨ ਸੰਚਾਲਕ ਰਿਹਾਨ ਨੇ ਦੱਸਿਆ ਕਿ ਉਹ ਬਲਟਾਣਾ ਦੇ ਹਰੀ ਕ੍ਰਿਸ਼ਨਾ ਇਨਕਲੇਵ ਵਿਚ ਰਹਿੰਦਾ ਹੈ ਅਤੇ ਉਥੇ ਹੀ ਸੈਲੂਨ ਚਲਾਉਂਦਾ ਹੈ। ਉਸ ਕੋਲ ਸਪਲੈਂਡਰ ਮੋਟਰਸਾਈਕਲ ਹੈ, ਜੋ ਉਸ ਦੇ ਪਿਤਾ ਦੇ ਨਾਂਅ ’ਤੇ ਰਜਿਸਟਰਡ ਹੈ। ਬੀਤੀ 14 ਅਕਤੂਬਰ ਨੂੰ ਉਸ ਨੇ ਆਪਣਾ ਮੋਟਰਸਾਈਕਲ ਦੁਕਾਨ ਦੇ ਬਾਹਰ ਖੜ੍ਹਾ ਕੀਤਾ ਅਤੇ ਰਾਮ ਲੀਲ੍ਹਾ ਦੇਖਣ ਚਲਾ ਗਿਆ। ਰਾਤ ਕਰੀਬ ਡੇਢ ਵਜੇ ਜਦੋਂ ਉਹ ਵਾਪਸ ਆਇਆ, ਤਾਂ ਮੋਟਰਸਾਈਕਲ ਉਥੋਂ ਗਾਇਬ ਸੀ। ਉਸ ਨੇ ਆਸ-ਪਾਸ ਕਾਫ਼ੀ ਭਾਲ ਕੀਤੀ, ਪਰ ਮੋਟਰਸਾਈਕਲ ਦਾ ਕੋਈ ਸੁਰਾਗ ਨਹੀਂ ਮਿਲਿਆ। ਸ਼ਿਕਾਇਤਕਰਤਾ ਅਨੁਸਾਰ 23 ਅਕਤੂਬਰ ਨੂੰ ਭਬਾਤ ਇਲਾਕੇ ਵਿਚ ਤਿੰਨ ਅਣਪਛਾਤੇ ਵਿਅਕਤੀਆਂ ਨੂੰ ਉਸ ਦੇ ਮੋਟਰਸਾਈਕਲ ’ਤੇ ਘੁੰਮਦੇ ਦੇਖੇ ਜਾਣ ਦੀ ਸੂਚਨਾ ਮਿਲੀ ਹੈ। ਇਸ ਤੋਂ ਬਾਅਦ ਉਸ ਨੇ ਪੁਲਿਸ ਨੂੰ ਸ਼ਿਕਾਇਤ ਦਿੱਤੀ। ਪੁਲਿਸ ਵਲੋਂ ਮੋਟਰਸਾਈਕਲ ਬਰਾਮਦ ਕਰਨ ਤੇ ਮੁਲਜ਼ਮਾਂ ਦੀ ਪਛਾਣ ਲਈ ਜਾਂਚ ਕੀਤੀ ਜਾ ਰਹੀ ਹੈ।