ਪਿੰਡ ਤੜੌਲੀ ਵਿਖੇ ਭੰਡਾਰਾ ਅਤੇ ਜਾਗਰਣ ਭਲਕੇ
ਖਰੜ, 23 ਅਕਤੂਬਰ (ਗੁਰਮੁੱਖ ਸਿੰਘ ਮਾਨ)-ਕੁਟੀਆ ਸ੍ਰੀ ਸਿੱਧ ਬਾਬਾ ਸਮਾਧਿਆਨਾਥ ਜੀ ਪਿੰਡ ਤੜੌਲੀ ਵਿਖੇ ਭਲਕੇ 25 ਅਕਤੂਬਰ ਨੂੰ ਪ੍ਰਾਚੀਨ ਮਾਤਾ ਅੰਬਿਕਾ ਦੇਵੀ ਮੰਦਰ ਖਰੜ ਦੇ ਗੱਦੀਨਸ਼ੀਨ ਮਹੰਤ ਯੋਗੀ ਰਾਮ ਨਾਥ ਜੀ ਦੀ ਰਹਿਨੁਮਾਈ ਹੇਠ ਵਿਸ਼ਾਲ ਜਾਗਰਣ ਅਤੇ ਭੰਡਾਰਾ ਕਰਵਾਇਆ ਜਾਵੇਗਾ। ਇਸ ਸੰਬੰਧੀ ਜਾਣਕਾਰੀ ਦਿੰਦਿਆ ਯੋਗੀ ਹਿੰਮਤ ਨਾਥ ਜੀ ਨੇ ਦੱਸਿਆ ਕਿ ਇਸ ਮੌਕੇ ਸਵੇਰੇ 9 ਵਜੇ ਹਵਨ, ਸ਼ਾਮ ਦੇ 6 ਵਜੇ ਆਰਤੀ, 7 ਵਜੇ ਭੰਡਾਰਾ ਅਤੇ ਰਾਤ ਦੇ 9 ਵਜੇ ਭਜਨ ਸੰਧਿਆ ਹੋਵੇਗੀ।
ਅਜੀਤ ਡੈਸਕ
24-10-2026