30-10-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 31-10-2026

ਪੀ.ਸੀ.ਸੀ.ਪੀ. ਐੱਲ. ਵਲੋਂ ਹੈਬਤਪੁਰ ਪਿੰਡ ਦੇ ਖੇਡ ਮੈਦਾਨ ਦਾ ਕੀਤਾ ਉਦਘਾਟਨ

ਡੇਰਾਬੱਸੀ, 30 ਅਕਤੂਬਰ (ਰਣਬੀਰ ਸਿੰਘ ਪੜ੍ਹੀ)—ਡੇਰਾਬੱਸੀ ਨੇੜਲੇ ਪਿੰਡ ਹੈਬਤਪੁਰ ਦੇ ਨੌਜਵਾਨਾਂ ਅਤੇ ਖੇਡ ਪ੍ਰੇਮੀਆਂ ਦੀ ਲੰਮੇ ਸਮੇਂ ਤੋਂ ਚੱਲੀ ਆ ਰਹੀ ਮੰਗ ਆਖ਼ਰਕਾਰ ਪੂਰੀ ਹੋ ਗਈ ਹੈ। ਪੰਜਾਬ ਕੈਮੀਕਲਜ਼ ਐਂਡ ਕਰੌਪ ਪ੍ਰੋਟੈਕਸ਼ਨ ਲਿਮਟਿਡ (ਪੀ.

Ad Position 21
No active advertisement
ਕੰਪਨੀ ਨੇ 7.50 ਲੱਖ ਰੁ . ਦੀ ਲਾਗਤ ਨਾਲ ਬਣਾਈ ਚਾਰਦੀਵਾਰੀ ਤੇ ਮੁੱਖ ਦਰਵਾਜ਼ਾ 31-10-2026
ਡੇਰਾਬੱਸੀ, 30 ਅਕਤੂਬਰ (ਰਣਬੀਰ ਸਿੰਘ ਪੜ੍ਹੀ)—ਡੇਰਾਬੱਸੀ ਨੇੜਲੇ ਪਿੰਡ ਹੈਬਤਪੁਰ ਦੇ ਨੌਜਵਾਨਾਂ ਅਤੇ ਖੇਡ ਪ੍ਰੇਮੀਆਂ ਦੀ ਲੰਮੇ ਸਮੇਂ ਤੋਂ ਚੱਲੀ ਆ ਰਹੀ ਮੰਗ ਆਖ਼ਰਕਾਰ ਪੂਰੀ ਹੋ ਗਈ ਹੈ। ਪੰਜਾਬ ਕੈਮੀਕਲਜ਼ ਐਂਡ ਕਰੌਪ ਪ੍ਰੋਟੈਕਸ਼ਨ ਲਿਮਟਿਡ (ਪੀ. ਸੀ. ਸੀ. ਪੀ. ਐੱਲ.) ਅਤੇ ਗ੍ਰਾਮ ਪੰਚਾਇਤ ਦੇ ਸਾਂਝੇ ਉਪਰਾਲਿਆਂ ਸਦਕਾ ਪਿੰਡ ਵਿਚ ਤਿਆਰ ਕੀਤੇ ਗਏ ਖੇਡ ਮੈਦਾਨ ਦਾ ਉਦਘਾਟਨ ਕੀਤਾ ਗਿਆ। ਇਸ ਉਪਰਾਲੇ ਨਾਲ ਪਿੰਡ ਸਮੇਤ ਆਸ-ਪਾਸ ਦੇ ਇਲਾਕਿਆਂ ਦੇ ਨੌਜਵਾਨਾਂ ਨੂੰ ਖੇਡਾਂ ਲਈ ਢੁਕਵੀਂ ਥਾਂ ਮਿਲ ਸਕੇਗੀ। ਪ੍ਰਾਪਤ ਜਾਣਕਾਰੀ ਅਨੁਸਾਰ ਕੰਪਨੀ ਵਲੋਂ ਸਮਾਜ ਭਲਾਈ ਦੇ ਕਾਰਜਾਂ ਤਹਿਤ ਕਰੀਬ 7.50 ਲੱਖ ਰੁ. ਖ਼ਰਚ ਕਰਕੇ ਖੇਡ ਮੈਦਾਨ ਦੀ ਚਾਰਦੀਵਾਰੀ ਅਤੇ ਮੁੱਖ ਦਰਵਾਜ਼ੇ ਦਾ ਨਿਰਮਾਣ ਕਰਵਾਇਆ ਗਿਆ ਹੈ। ਇਸੇ ਤਰ੍ਹਾਂ ਪਿੰਡ ਦੇ ਸਰਪੰਚ ਜਸਵਿੰਦਰ ਕੌਰ ਵਲੋਂ ਸਰਕਾਰੀ ਸਹਾਇਤਾ ਨਾਲ ਮੈਦਾਨ ਨੂੰ ਖੇਡਣ ਯੋਗ ਬਣਾਉਣ ਅਤੇ ਇਸ ਦੇ ਵਿਕਾਸ ਸੰਬੰਧੀ ਕੰਮ ਕਰਵਾਏ ਗਏ ਹਨ। ਇਸ ਖੇਡ ਮੈਦਾਨ ਦੇ ਬਣਨ ਨਾਲ ਜਿਥੇ ਨੌਜਵਾਨਾਂ ਨੂੰ ਆਪਣੀ ਖੇਡ ਪ੍ਰਤਿਭਾ ਨਿਖਾਰਨ ਦੇ ਮੌਕੇ ਮਿਲਣਗੇ, ਉਥੇ ਹੀ ਪਿੰਡ ਵਾਸੀਆਂ ਨੂੰ ਸੈਰ ਅਤੇ ਸਰੀਰਕ ਕਸਰਤ ਲਈ ਵੀ ਸਹੂਲਤ ਮਿਲੇਗੀ। ਅਜਿਹੇ ਉਪਰਾਲੇ ਨੌਜਵਾਨ ਪੀੜ੍ਹੀ ਨੂੰ ਖੇਡਾਂ ਨਾਲ ਜੋੜਨ ਅਤੇ ਨਸ਼ਿਆਂ ਵਰਗੀਆਂ ਸਮਾਜਿਕ ਬੁਰਾਈਆਂ ਤੋਂ ਦੂਰ ਰੱਖਣ ਵਿਚ ਵੀ ਸਹਾਈ ਹੋ ਸਕਦੇ ਹਨ। ਕੰਪਨੀ ਦੇ ਐਚ. ਆਰ. ਪ੍ਰਬੰਧਕ ਯਸ਼ਵਰਧਨ ਤ੍ਰਿਪਾਠੀ ਨੇ ਦੱਸਿਆ ਕਿ ਕੰਪਨੀ ਦੀ ਸੀ. ਆਰ. ਲਐਸ ਪੋਲਿਸੀ ਦੇ ਤਹਿਤ ਪ੍ਰਾਜੈਕਟ ਨੂੰ ਨੇਪਰੇ ਚਾੜ੍ਹਨ ਵਿਚ ਕੰਪਨੀ ਦੀ ਸਿਵਲ ਟੀਮ ਸਮੇਤ ਅਜੇ ਧਵਨ ਅਤੇ ਚੰਦਨ ਮਿਸ਼ਰਾ ਦੀ ਟੀਮਾਂ ਨੇ ਅਹਿਮ ਭੂਮਿਕਾ ਨਿਭਾਈ। ਉਦਘਾਟਨੀ ਸਮਾਗਮ ਵਿਚ ਪ੍ਰੇਮ ਅਤੇ ਸੁਸ਼ੀਲ ਦਾ ਵੀ ਵਿਸ਼ੇਸ਼ ਸਹਿਯੋਗ ਰਿਹਾ। ਕੰਪਨੀ ਪ੍ਰਬੰਧਕਾਂ ਦੀ ਸਮਾਜ ਭਲਾਈ ਪ੍ਰਤੀ ਵਚਨਬੱਧਤਾ ਤਹਿਤ ਕੀਤੇ ਗਏ ਇਸ ਉਪਰਾਲੇ ਨੂੰ ਪੇਂਡੂ ਖੇਤਰਾਂ ਵਿਚ ਖੇਡ ਸਹੂਲਤਾਂ ਦੇ ਵਿਕਾਸ ਵੱਲ ਇਕ ਸਾਰਥਕ ਕਦਮ ਮੰਨਿਆ ਜਾ ਰਿਹਾ ਹੈ।
Ad Position 22
No active advertisement
ਪਿਛਲੀ ਖ਼ਬਰ ਘਰ ਤੋਂ ਦੁੱਧ ਲੈਣ ਗਈ 7 ਸਾਲਾ ਬੱਚੀ ਨਾਲ ਦੋ ਨੌਜਵਾਨਾਂ ਨੇ ਕੀਤੀਆਂ ਅਸ਼ਲੀਲ ਹਰਕਤਾਂ ਅਗਲੀ ਖ਼ਬਰ ਜ਼ਿਲ੍ਹੇ ਦੀਆਂ ਸਰਕਾਰੀ ਸਿਹਤ ਸੰਸਥਾਵਾਂ ਵਿਚ ਮਨਾਇਆ ਵਿਸ਼ਵ ਸਟਰੋਕ ਦਿਵਸ
Ad Position 24