ਖਵਾਜਾ ਖਾਨ ਬੂਟਾ ਨੂੰ ਮਨੋਰਟੀ ਮੋਰਚਾ ਪੰਜਾਬ ਦਾ ਬੁਲਾਰਾ ਲਗਾਇਆ
ਮਾਜਰੀ, 3 ਨਵੰਬਰ (ਕੁਲਵੰਤ ਸਿੰਘ ਧੀਮਾਨ)-ਸਾਬਕਾ ਸਰਪੰਚ ਤੇ ਯੂਥ ਆਗੂ ਖਵਾਜਾ ਖਾਨ ਬੂਟਾ ਚਾਹੜ ਮਾਜਰਾ ਨੂੰ ਭਾਜਪਾ ਵਲੋਂ ਵੱਡੀ ਜ਼ਿੰਮੇਵਾਰੀ ਸੌਂਪਦਿਆਂ ਮਨੋਰਟੀ ਮੋਰਚਾ ਪੰਜਾਬ ਦਾ ਬੁਲਾਰਾ ਲਗਾਇਆ ਗਿਆ ਹੈ। ਇਸ ਨਿਯੁਕਤੀ ਦੇ ਚਲਦਿਆਂ ਖਵਾਜਾ ਖਾਨ ਬੂਟਾ ਦਾ ਨਿਊ ਚੰਡੀਗੜ੍ਹ ਮੰਡਲ ਤੇ ਪਾਰਟੀ ਦੇ ਸੀਨੀਅਰ ਆਗੂਆਂ ਭਾਨੂੰ ਪ੍ਰਤਾਪ ਰਾਣਾ, ਚੌਧਰੀ ਸ਼ਿਆਮ ਲਾਲ ਗੂੜ੍ਹਾ, ਮੋਹਿਤ ਜੰਡ ਤੇ ਪ੍ਰਨੀਤ ਸੰਗਲਾ ਸਮੇਤ ਮੰਡਲ ਦੇ ਸਾਰੇ ਅਹੁਦੇਦਾਰ ਅਤੇ ਇਲਾਕਾ ਵਾਸੀ ਹਾਜ਼ਰ ਸਨ।
ਮਾਜਰੀ, 3 ਨਵੰਬਰ (ਕੁਲਵੰਤ ਸਿੰਘ ਧੀਮਾਨ)-ਸਾਬਕਾ ਸਰਪੰਚ ਤੇ ਯੂਥ ਆਗੂ ਖਵਾਜਾ ਖਾਨ ਬੂਟਾ ਚਾਹੜ ਮਾਜਰਾ ਨੂੰ ਭਾਜਪਾ ਵਲੋਂ ਵੱਡੀ ਜ਼ਿੰਮੇਵਾਰੀ ਸੌਂਪਦਿਆਂ ਮਨੋਰਟੀ ਮੋਰਚਾ ਪੰਜਾਬ ਦਾ ਬੁਲਾਰਾ ਲਗਾਇਆ ਗਿਆ ਹੈ। ਇਸ ਨਿਯੁਕਤੀ ਦੇ ਚਲਦਿਆਂ ਖਵਾਜਾ ਖਾਨ ਬੂਟਾ ਦਾ ਨਿਊ ਚੰਡੀਗੜ੍ਹ ਮੰਡਲ ਤੇ ਪਾਰਟੀ ਦੇ ਸੀਨੀਅਰ ਆਗੂਆਂ ਭਾਨੂੰ ਪ੍ਰਤਾਪ ਰਾਣਾ, ਚੌਧਰੀ ਸ਼ਿਆਮ ਲਾਲ ਗੂੜ੍ਹਾ, ਮੋਹਿਤ ਜੰਡ ਤੇ ਪ੍ਰਨੀਤ ਸੰਗਲਾ ਸਮੇਤ ਮੰਡਲ ਦੇ ਸਾਰੇ ਅਹੁਦੇਦਾਰ ਅਤੇ ਇਲਾਕਾ ਵਾਸੀ ਹਾਜ਼ਰ ਸਨ। ਇਨ੍ਹਾਂ ਸਾਰੇ ਆਗੂਆਂ ਨੇ ਖਵਾਜਾ ਖਾਨ ਬੂਟਾ ਨੂੰ ਪੰਜਾਬ ਮਨੋਰਟੀ ਦਾ ਬੁਲਾਰਾ ਲਗਾਏ ਜਾਣ ‘ਤੇ ਸਿਰੋਪਾਓ ਪਾ ਕੇ ਸਨਮਾਨਿਤ ਕੀਤਾ ਅਤੇ ਨਾਲ ਹੀ ਉਨ੍ਹਾਂ ਦਾ ਮੂੰਹ ਮਿੱਠਾ ਕਰਵਾਇਆ। ਇਸ ਮੌਕੇ ਖਵਾਜਾ ਖਾਨ ਬੂਟਾ ਨੇ ਪਾਰਟੀ ਦੀ ਸਮੁੱਚੀ ਲੀਡਰਸ਼ਿਪ ਦਾ ਧੰਨਵਾਦ ਕਰਦਿਆਂ ਕਿਹਾ ਕਿ ਉਹ ਇਸ ਜ਼ਿੰਮੇਵਾਰੀ ਨੂੰ ਪੂਰੀ ਇਮਾਨਦਾਰੀ ਤੇ ਤਨਦੇਹੀ ਨਾਲ ਨਿਭਾਉਣਗੇ।