06-11-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 06-11-2026

ਪੀ. ਜੀ. ਆਈ. ਨੇ ਦੀਵਾਲੀ ਮੌਕੇ ਅੱਖਾਂ ਦੀ ਐਮਰਜੈਂਸੀ ਨਾਲ ਨਜਿੱਠਣ ਲਈ ਕੀਤੇ ਵਿਸ਼ੇਸ਼ ਪ੍ਰਬੰਧ, 8 ਤੋਂ 10 ਨਵੰਬਰ ਤੱਕ ਐਮਰਜੈਂਸੀ ਰੋਸਟਰ ਕੀਤਾ ਜਾਰੀ

ਚੰਡੀਗੜ੍ਹ, 5 ਨਵੰਬਰ (ਮਾਰਕੰਡਾ)-ਦੀਵਾਲੀ ਦੇ ਤਿਉਹਾਰ ਦੌਰਾਨ ਪਟਾਕਿਆਂ ਕਾਰਨ ਅੱਖਾਂ ਦੀਆਂ ਸੱਟਾਂ ਤੇ ਹੋਰ ਐਮਰਜੈਂਸੀ ਮਾਮਲਿਆਂ ਦੀ ਸੰਭਾਵਨਾ ਨੂੰ ਦੇਖਦਿਆਂ ਪੀ. ਜੀ.

Ad Position 21
No active advertisement
ਅਜੀਤ ਡੈਸਕ 06-11-2026
ਚੰਡੀਗੜ੍ਹ, 5 ਨਵੰਬਰ (ਮਾਰਕੰਡਾ)-ਦੀਵਾਲੀ ਦੇ ਤਿਉਹਾਰ ਦੌਰਾਨ ਪਟਾਕਿਆਂ ਕਾਰਨ ਅੱਖਾਂ ਦੀਆਂ ਸੱਟਾਂ ਤੇ ਹੋਰ ਐਮਰਜੈਂਸੀ ਮਾਮਲਿਆਂ ਦੀ ਸੰਭਾਵਨਾ ਨੂੰ ਦੇਖਦਿਆਂ ਪੀ. ਜੀ. ਆਈ. ਚੰਡੀਗੜ੍ਹ ਦੀ ਐਡਵਾਂਸਡ ਆਈ ਸੈਂਟਰ ਨੇ ਵਿਸ਼ੇਸ਼ ਪ੍ਰਬੰਧ ਕੀਤੇ ਗਏ ਹਨ। ਇਸ ਸੰਬੰਧੀ ਪ੍ਰੋ. ਊਸ਼ਾ ਸਿੰਘ ਮੁਖੀ ਐਡਵਾਂਸਡ ਆਈ ਸੈਂਟਰ ਪੀ . ਜੀ. ਆਈ. ਨੇ ਦੱਸਿਆ ਕਿ ਸੰਸਥਾ ਨੇ 8 ਤੋਂ 10 ਨਵੰਬਰ ਤੱਕ ਅੱਖਾਂ ਦੀਆਂ ਐਮਰਜੈਂਸੀ ਸਥਿਤੀਆਂ ਨਾਲ ਨਜਿੱਠਣ ਲਈ ਸਮਰਪਿਤ ਐਮਰਜੈਂਸੀ ਰੋਸਟਰ ਜਾਰੀ ਕਰ ਦਿੱਤਾ ਹੈ। ਐਡਵਾਂਸਡ ਆਈ ਸੈਂਟਰ ਵਿਖੇ ਮਰੀਜ਼ਾਂ ਨੂੰ 24 ਘੰਟੇ ਐਮਰਜੈਂਸੀ ਸਿਹਤ ਸਹੂਲਤਾਂ ਮੁਹੱਈਆ ਕਰਵਾਉਣ ਲਈ ਵਿਸ਼ੇਸ਼ ਟੀਮਾਂ ਤਾਇਨਾਤ ਰਹਿਣਗੀਆਂ। ਵਿਭਾਗ ਵਲੋਂ ਰੈਜ਼ੀਡੈਂਟ ਡਾਕਟਰਾਂ ਨੂੰ ਡਿਊਟੀ ਰੋਸਟਰ ਦੀ ਸਖ਼ਤੀ ਨਾਲ ਪਾਲਣਾ ਕਰਨ ਤੇ ਆਪਣੀ ਸਰੀਰਕ ਮੌਜੂਦਗੀ ਯਕੀਨੀ ਬਣਾਉਣ ਦੇ ਨਿਰਦੇਸ਼ ਜਾਰੀ ਕਰ ਦਿੱਤੇ ਗਏ ਹਨ। ਇਸ ਤੋਂ ਇਲਾਵਾ ਹਰ ਮਾਮਲੇ ਵਿਚ ਡਿਊਟੀ ’ਤੇ ਮੌਜੂਦ ਸਲਾਹਕਾਰ ਡਾਕਟਰ ਦੀ ਸਲਾਹ ਨਾਲ ਇਲਾਜ ਯਕੀਨੀ ਬਣਾਇਆ ਜਾਵੇਗਾ। ਵਿਭਾਗ ਨੇ ਦੀਵਾਲੀ ਨਾਲ ਸੰਬੰਧਤ ਸਾਰੇ ਐਮਰਜੈਂਸੀ ਮਾਮਲਿਆਂ ਦਾ ਪੂਰਾ ਰਿਕਾਰਡ ਰੱਖਣ ’ਤੇ ਵੀ ਜ਼ੋਰ ਦਿੱਤਾ ਗਿਆ ਹੈ। ਇਸ ’ਚ ਮਰੀਜ਼ਾਂ ਦੀ ਜਾਣਕਾਰੀ, ਸੱਟ ਦੀ ਕਿਸਮ ਤੇ ਕੀਤੇ ਗਏ ਇਲਾਜ ਦਾ ਵੇਰਵਾ ਦਰਜ ਕੀਤਾ ਜਾਵੇਗਾ, ਤਾਂ ਜੋ ਮਰੀਜ਼ਾਂ ਦੀ ਦੇਖਭਾਲ ਵਿਚ ਕੋਈ ਕਮੀ ਨਾ ਰਹੇ। ਇਸ ਸੰਬੰਧੀ ਪ੍ਰੋ. ਊਸ਼ਾ ਸਿੰਘ ਅੱਗੇ ਕਿਹਾ ਕਿ ਦੀਵਾਲੀ ਖੁਸ਼ੀਆਂ ਅਤੇ ਰੌਸ਼ਨੀਆਂ ਦਾ ਤਿਉਹਾਰ ਹੈ। ਇਸ ਮੌਕੇ ਅਜਿਹੀਆਂ ਸੱਟਾਂ ਤੋਂ ਬਚਣਾ ਬਹੁਤ ਜ਼ਰੂਰੀ ਹੈ, ਜਿਨ੍ਹਾਂ ਦੇ ਗੰਭੀਰ ਤੇ ਸਥਾਈ ਨਤੀਜੇ ਨਿਕਲ ਸਕਦੇ ਹਨ। ਖਾਸ ਕਰਕੇ ਪਟਾਕਿਆਂ ਕਾਰਨ ਅੱਖਾਂ ਨੂੰ ਲੱਗਣ ਵਾਲੀਆਂ ਸੱਟਾਂ ਕਈ ਵਾਰ ਨਜ਼ਰ ਨੂੰ ਗੰਭੀਰ ਨੁਕਸਾਨ ਪਹੁੰਚਾ ਸਕਦੀਆਂ ਹਨ। ਉਨ੍ਹਾਂ ਕਿਹਾ ਕਿ ਵਿਭਾਗ ਵਲੋਂ ਇਹ ਯਕੀਨੀ ਬਣਾਉਣ ਲਈ ਵਿਸ਼ੇਸ਼ ਪ੍ਰਬੰਧ ਕੀਤੇ ਗਏ ਹਨ ਕਿ ਅੱਖਾਂ ਦੀ ਐਮਰਜੈਂਸੀ ਵਾਲੇ ਹਰੇਕ ਮਰੀਜ਼ ਨੂੰ ਤੁਰੰਤ ਤੇ ਮਾਹਰ ਡਾਕਟਰੀ ਸਹਾਇਤਾ ਮਿਲ ਸਕੇ।
Ad Position 22
No active advertisement
ਪਿਛਲੀ ਖ਼ਬਰ ਪੰਚਕੂਲਾ ਪੁਲਿਸ ਨੇ 3 ਨਸ਼ਾ ਤਸਕਰ ਕੀਤੇ ਕਾਬੂ ਅਗਲੀ ਖ਼ਬਰ ਪੰਜਾਬ ਸਰਕਾਰ ਵਲੋਂ ਐਸ.ਬੀ.ਐਸ ਨਗਰ ਵਿਖੇ ਮੈਡੀਕਲ ਕਾਲਜ ਲਈ ਐਲ.ਓ.ਆਈ. ਜਾਰੀ
Ad Position 24